ਸਾਲ 2015 ਦੇ ਬਹੁ-ਚਰਚਿਤ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੇਸ਼ ਨਹੀਂ ਹੋਏ। ਇਸ ਸਿਲਸਿਲੇ ਵਿੱਚ ਉਨ੍ਹਾਂ ਨੂੰ ਸਵੇਰੇ 11 ਵਜੇ ਚੰਡੀਗੜ੍ਹ ਸਥਿਤ ਐੱਸਆਈਟੀ ਹੈੱਡਕੁਆਰਟਰ ਵਿਖੇ ਨਿੱਜੀ ਤੌਰ ‘ਤੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਉਹ ਪੁੱਛਗਿੱਛ ਨਹੀਂ ਪਹੁੰਚੇ ਸਨ। ਉਨ੍ਹਾਂ ਵੱਲੋਂ ਸਿਹਤ ਸਬੰਧੀ ਅਤੇ ਹੋਰ ਬਿਜ਼ੀ ਰਹਿਣ ਦਾ ਹਵਾਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ 30 ਸਤੰਬਰ ਤੋਂ ਬਾਅਦ ਹੀ ਪੇਸ਼ ਹੋ ਸਕਦੇ ਹਨ।
ਇਸ ਦੌਰਾਨ ਅਕਾਲੀ ਦਲ ਆਗੂ ਅਰਸ਼ਦੀਪ ਕਲੇਰ ਅਤੇ ਬੰਟੀ ਰੋਮਾਣਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਸਾਨੂੰ ਲਿਖਤੀ ਸਵਾਲ ਸੌਂਪੇ ਜਾਣ। ਨਾਲ ਹੀ ਉਨ੍ਹਾਂ ਕਿਹਾ ਕਿ 30 ਸਤੰਬਰ ਤੱਕ ਸੁਖਬੀਰ ਬਾਦਲ ਦੀਆਂ ਕਈ ਰੈਲੀਆਂ ਹਨ ਅਤੇ ਨਾਲ ਹੀ ਪਹਿਲਾਂ ਤੋਂ ਤੈਅ ਕੀਤੇ ਹੋਰ ਵੀ ਕਈ ਜਰੂਰੀ ਪ੍ਰੋਗਰਾਮ ਹਨ। ਇਸ ਲਈ ਉਹ 30 ਤੋਂ ਬਾਅਦ ਹੀ ਐਸਆਈਟੀ ਅੱਗੇ ਪੇਸ਼ ਹੋ ਸਕਦੇ ਹਨ।
ਇਸ ਦੌਰਾਨ ਆਮ ਆਦਮੀ ਪਾਰਟੀ ਨੇ ਸੁਖਬੀਰ ਬਾਦਲ ਤੇ ਵੱਡਾ ਹਮਲਾ ਬੋਲਿਆ ਹੈ। ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਬੀਜੇਪੀ ਦੇ ਕਹਿਣ ਤੇ ਸੁਖਬੀਰ ਬਾਦਲ ਪੇਸ਼ੀ ਲਈ ਨਹੀਂ ਆਏ ਹਨ। ਇਸਤੋਂ ਇਲਾਵਾ ਦੂਜੇ ਆਪ ਆਗੂਆਂ ਨੇ ਵੀ ਉਨ੍ਹਾਂ ਦੇ ਨਾ ਆਉਣ ਤੇ ਤਿੱਖੇ ਹਮਲੇ ਬੋਲੇ ਹਨ। ਆਮ ਆਦਮੀ ਪਾਰਟੀ ਦੇ ਬੁਲਾਰੇ ਰਣਬੀਰ ਸਿੰਘ ਢੀਂਡਸਾ, ਮੋੜਾ ਸਿੰਘ ਅਣਜਾਣ ਅਤੇ ਪ੍ਰੋ. ਰਿਪਨਦੀਪ ਸਿੰਘ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਦਾ ਪੇਸ਼ੀ ਤੇ ਨਾ ਆਉਣਾ ਉਨ੍ਹਾਂ ਦੀ ਮਾਮਲੇ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਹੈ।
ਆਪ ਆਗੂ ਨੇ ਕਿਹਾ ਕਿ ਤੁਸੀਂ ਆਪ ਅਕਾਲ ਤਖ਼ਤ ਸਾਹਿਬ ਤੇ ਆਪਣਾ ਗੁਨਾਹ ਮੰਨ ਕੇ ਆਏ ਹੋ ਤਾਂ ਫਿਰ ਕਿਵੇਂ ਮੁਕਰ ਸਕਦੇ ਹੋ। ਉਨ੍ਹਾਂ ਕਿਹਾ ਇਹ ਅਕਾਲੀ ਦਲ ਬੀਜੇਪੀ ਦਾ ਪੰਥ ਵਿਰੋਧੀ ਅਤੇ ਪੰਜਾਬ ਵਿਰੋਧੀ ਚਿਹਰਾ ਅੱਜ ਨੰਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਬੀਜੇਪੀ ਨਾਲ ਸਮਝੌਤਾ ਇਨ੍ਹਾਂ ਹੀ ਸ਼ਰਤਾਂ ਤੇ ਹੋਣ ਜਾ ਰਿਹਾ ਹੈ। ਸੁਖਬੀਰ ਬਾਦਲ ਨੂੰ ਦਿੱਲੀ ਤੋਂ ਫੋਨ ਆਇਆ ਕਿ ਤੈਨੂੰ ਡਰਨ ਦੀ ਲੋੜ ਨਹੀਂ ਹੈ। ਅਸੀਂ ਤੁਹਾਨੂੰ ਬਚਾਵਾਂਗੇ ਬਦਲੇ ਵਿੱਚ ਸੁਖਬੀਰ ਬਾਦਲ ਤੋਂ ਤਿੰਨੋਂ ਕਾਲੇ ਕਾਨੂੰਨਾਂ ਦੀ ਸਹਿਮਤੀ ਲਈ ਗਈ ਤੇ ਪੰਜਾਬ ਵਿਰੋਧੀ ਫੈਸਲਿਆਂ ਤੇ ਹਾਮੀ ਭਰਵਾਈ ਗਈ।
----------- Advertisement -----------
SIT ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ,30 ਸਤੰਬਰ ਤੱਕ ਬਿਜ਼ੀ ਹੋਣ ਦਾ ਦਿੱਤਾ ਹਵਾਲਾ, AAP ਨੇ ਬੋਲਿਆ ਹਮਲਾ
Published on
----------- Advertisement -----------
----------- Advertisement -----------












