ਏਟੀਐਮ ਦੀ ਵਰਤੋਂ ਅੱਜ ਸਾਡੀ ਲੋੜ ਬਣ ਗਈ ਹੈ। ਅਸੀਂ ਆਪਣਾ ਬੈਂਕ ਆਪਣੇ ਹੱਥ ‘ਚ ਲੈ ਕੇ ਚੱਲਦੇ ਹਾਂ। ਜੇ ਸਾਨੂੰ ਕਿਸੇ ਥਾਂ ਨਕਦੀ ਦੀ ਲੋੜ ਪੈ ਜਾਵੇ ਤਾਂ ਸਾਨੂੰ ਪ੍ਰੇਸ਼ਾਨ ਨਹੀਂ ਹੋਣਾ ਪੈਂਦਾ। ਅਸੀ ਕਾਰਡ ਨਾਲ ਭੁਗਤਾਨ ਕਰ ਦਿੰਦੇ ਹਾਂ ਜਾਂ ਏਟੀਐਮ ‘ਚੋਂ ਪੈਸੇ ਕੱਢਵਾ ਸਕਦੇ ਹਾਂ। ਪਰ ਏਟੀਐਮ ਜਿੰਨਾ ਸਾਡੇ ਲਈ ਸੁਵਿਧਾਜਨਕ ਹੈ, ਓਨਾ ਹੀ ਜ਼ੋਖਮ ਭਰਿਆ ਵੀ ਹੈ, ਕਿਉਂਕਿ ਏਟੀਐਮ ਕਾਰਡ ਬਾਰੇ ਥੋੜੀ ਜਿਹੀ ਲਾਪਰਵਾਹੀ ਤੁਹਾਡੇ ਲਈ ਨੁਕਸਾਨਦੇਹ ਹੋ ਸਕਦੀ ਹੈ।ਏਟੀਐਮ ਦੀ ਵਰਤੋਂ ਕਰਦੇ ਸਮੇਂ ਕੁਝ ਸਾਵਧਾਨੀਆਂ ਵਰਤਣ ਨਾਲ, ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕਦਾ ਹੈ।ਏਟੀਐਮ ਮਸ਼ੀਨ ਤੋਂ ਪੈਸੇ ਕਢਵਾਉਂਦੇ ਸਮੇਂ, ਤੁਹਾਨੂੰ ਉਸ ਜਗ੍ਹਾ ਦੀ ਜਾਂਚ ਕਰਨੀ ਚਾਹੀਦੀ ਹੈ, ਜਿੱਥੇ ਮਸ਼ੀਨ ਵਿੱਚ ਕਾਰਡ ਪਾਇਆ ਗਿਆ ਹੈ।
ਸਾਈਬਰ ਠੱਗ ਅਕਸਰ ਇਸ ਸਥਾਨ ‘ਤੇ ਕਲੋਨਿੰਗ ਉਪਕਰਣ ਲਗਾ ਕੇ ਏਟੀਐਮ ਕਾਰਡ ਸਕੈਨ ਕਰਦੇ ਹਨ। ਆਪਣਾ ਏਟੀਐਮ ਪਿੰਨ ਨੰਬਰ ਦਾਖਲ ਕਰਨ ਤੋਂ ਪਹਿਲਾਂ, ਕੀਪੈਡ ਨੂੰ ਸਹੀ ਢੰਗ ਨਾਲ ਚੈੱਕ ਕਰੋ ਇਹ ਵੇਖਣ ਲਈ ਕਿ ਉੱਥੇ ਕੋਈ ਕੈਮਰਾ ਜਾਂ ਚਿੱਪ ਤਾਂ ਨਹੀਂ ਲੱਗੀ ਹੋ ਆਪਣਾ ਏਟੀਐਮ ਪਿੰਨ ਨੰਬਰ ਦਰਜ ਕਰਦੇ ਸਮੇਂ ਕੀਪੈਡ ਨੂੰ ਦੂਜੇ ਹੱਥ ਨਾਲ ਢਕੋ। ਆਪਣੇ ਕਾਰਡ ਦੇ ਵੇਰਵੇ ਕਿਸੇ ਹੋਰ ਈ-ਵਾਲੇਟ ਵਿੱਚ ਨਾ ਸੰਭਾਲੋ। ਇਸ ਤੋਂ ਇਲਾਵਾ, ਜੇ ਪੀਓਸੀ ਮਸ਼ੀਨ ਖਰੀਦਦਾਰੀ ਦੇ ਸਮੇਂ ਬਿਨਾ ਓਟੀਪੀ ਦੇ ਟ੍ਰਾਂਜੈਕਸ਼ਨ ਕਰਦੀ ਹੈ, ਤਾਂ ਬੈਂਕ ਤੋਂ ਓਟੀਪੀ ਦੁਆਰਾ ਟ੍ਰਾਂਜੈਕਸ਼ਨ ਦੇ ਨਾਲ ਜਾਰੀ ਕੀਤਾ ਕਾਰਡ ਪ੍ਰਾਪਤ ਕਰੋ।ਜੇ ਤੁਹਾਡਾ ਏਟੀਐਮ ਕਾਰਡ ਗੁੰਮ ਹੋ ਜਾਵੇ ਤਾਂ ਤੁਰੰਤ ਆਪਣੇ ਬੈਂਕ ਦੇ ਐਮਰਜੈਂਸੀ ਨੰਬਰ ‘ਤੇ ਕਾਲ ਕਰੋ ਅਤੇ ਇਸ ਨੂੰ ਬਲੌਕ ਕਰਵਾਓ। ਨਵਾਂ ਕਾਰਡ ਬਣਾਉਣ ‘ਤੇ ਪੁਰਾਣੇ ਨੂੰ ਨਸ਼ਟ ਕਰ ਦਿਓ। ਹਮੇਸ਼ਾ ਆਪਣੇ ਮੋਬਾਈਲ ਨੰਬਰ ਨੂੰ ਰਜਿਸਟਰ ਕਰਵਾਓ ਤਾਕਿ ਜਦੋਂ ਵੀ ਤੁਸੀਂ ਆਪਣੇ ਕਾਰਡ ਤੋਂ ਪੈਸੇ ਕੱਢਵਾਓ ਤਾਂ ਤੁਹਾਨੂੰ ਇਸ ਬਾਰੇ ਪਤਾ ਲੱਗ ਜਾਵੇ।