ਮੋਰਿੰਡਾ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਂਗਨਵਾੜੀ ਵਰਕਰਾਂ ਦੀਆਂ ਮੰਗਾਂ ਮੰਨ ਲਈਆਂ ਹਨ। ਉਨ੍ਹਾਂ ਨੇ ਆਂਗਨਵਾੜੀ ਵਰਕਰਾਂ ਲਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ ਆਂਗਨਵਾੜੀ ਵਰਕਰਾਂ ਦੀ ਤਨਖ਼ਾਹ ਵਧਾ ਕੇ 9500 ਰੁਪਏ ਕਰਨ ਦਾ ਐਲਾਨ ਕਰ ਦਿੱਤਾ। ਆਂਗਨਵਾੜੀ ਹੈਲਪਰ ਦੀ ਤਨਖ਼ਾਹ ਵਧਾ ਕੇ 5100 ਰੁਪਏ ਅਤੇ ਆਂਗਨਵਾੜੀ ਵਰਕਰਾਂ ਮਿੰਨੀ ਦੀ ਤਨਖ਼ਾਹ 6300 ਰੁਪਏ ਕਰ ਦਿੱਤੀ ਹੈ।
ਤਨਖ਼ਾਹ ਦੇ ਨਾਲ-ਨਾਲ ਸਾਨਾਲਾ ਇਨਕ੍ਰੀਮੈਂਟ ਵੀ ਲਾਇਆ ਜਾਵੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਟੀਚਾ ਇਹ ਹੈ ਕਿ ਸਭ ਨੂੰ ਚੰਗਾ ਜੀਵਨ ਮਿਲੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਅੱਜ ਸਭ ਤੋਂ ਸਸਤੀ ਬਿਜਲੀ ਮਿਲ ਰਹੀ ਹੈ, ਜੋ ਹੋਰ ਕੋਈ ਨਹੀਂ ਦੇ ਰਿਹਾ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਦਲ ’ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਹੁਣ ਸਰਕਾਰੀ ਪੈਸਾ ਬਾਦਲਾਂ ਅਤੇ ਰਾਜਿਆਂ ਦੇ ਘਰ ਨਹੀਂ ਜਾ ਰਿਹਾ। ਲੋਕਾਂ ਦੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਨੂੰ ਖੋਲ੍ਹ ਦਿੱਤਾ ਗਿਆ ਹੈ।











