July 29, 2026, 5:19 am
----------- Advertisement -----------
HomeNewsNational-Internationalਤਮਿਲਨਾਡੂ 'ਚ ਵਾਪਰੇ ਭਿਆਨਕ ਹਾਦਸੇ 'ਚ ਰਾਵਤ ਸਮੇਤ14 ਦੀ ਮੋਤ, ਜਾਣੋ ਕਿਵੇ...

ਤਮਿਲਨਾਡੂ ‘ਚ ਵਾਪਰੇ ਭਿਆਨਕ ਹਾਦਸੇ ‘ਚ ਰਾਵਤ ਸਮੇਤ14 ਦੀ ਮੋਤ, ਜਾਣੋ ਕਿਵੇ ਵਾਪਰਿਆ ਹਾਦਸਾ

Published on

----------- Advertisement -----------

ਤਾਮਿਲਨਾਡੂ ਦੇ ਕੁੰਨੂਰ ’ਚ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ’ਚ ਸਵਾਰ ਸੀ.ਡੀ.ਐੱਸ. ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਮੇਤ 14 ਲੋਕ ਸਵਾਰ ਸਨ। ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਿ ਇਸ ਹੈਲੀਕਾਪਟਰ ਹਾਦਸੇ ਦਾ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਮੇਤ ਨੌਂ ਲੋਕ ਬੁੱਧਵਾਰ ਸਵੇਰੇ 9 ਵਜੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਤੋਂ ਰਵਾਨਾ ਹੋਏ ਅਤੇ ਸਵੇਰੇ 11.35 ਵਜੇ ਏਅਰ ਫੋਰਸ ਸਟੇਸ਼ਨ ਸੁਲੁਰ ਪਹੁੰਚੇ।
ਕਰੀਬ 10 ਮਿੰਟ ਬਾਅਦ ਸਵੇਰੇ 11:45 ‘ਤੇ ਦਿੱਲੀ ਤੋਂ 9 ਲੋਕ ਅਤੇ ਚਾਲਕ ਦਲ ਦੇ ਪੰਜ ਮੈਂਬਰ ਯਾਨੀ ਕੁੱਲ 14 ਲੋਕ ਏਅਰ ਫੋਰਸ ਸਟੇਸ਼ਨ ਸੁਲੂਰ ਤੋਂ ਹੈਲੀਕਾਪਟਰ ਰਾਹੀਂ ਵੈਲਿੰਗਟਨ ਆਰਮੀ ਕੈਂਪ ਲਈ ਰਵਾਨਾ ਹੋਏ।

ਦੁਪਹਿਰ ਕਰੀਬ 12.20 ਵਜੇ ਨਚਾਪਾ ਚਤਰਮ ਦੇ ਕਟਾਰੀਆ ਇਲਾਕੇ ‘ਚ 14 ਲੋਕਾਂ ਨਾਲ ਭਰਿਆ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਨੇ ਏਅਰ ਫੋਰਸ ਸਟੇਸ਼ਨ ਸੁਲੂਰ ਤੋਂ ਉਡਾਣ ਭਰਨ ਤੋਂ ਬਾਅਦ ਲਗਭਗ 94 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ ਕਿ ਕਟਾਰੀਆ ਖੇਤਰ ‘ਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਾਲੀ ਥਾਂ ਅਤੇ ਹੈਲੀਕਾਪਟਰ ਦੀ ਮੰਜ਼ਿਲ ਵਿਚਕਾਰ ਸਿਰਫ਼ 16 ਕਿਲੋਮੀਟਰ ਦੀ ਦੂਰੀ ਸੀ। ਯਾਨੀ ਵੈਲਿੰਗਟਨ ਆਰਮੀ ਕੈਂਪ ਤੋਂ 16 ਕਿਲੋਮੀਟਰ ਪਹਿਲਾਂ ਜਨਰਲ ਰਾਵਤ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ।

ਵੱਡੀ ਗੱਲ ਇਹ ਹੈ ਕਿ ਜੇ ਜਨਰਲ ਬਿਪਿਨ ਰਾਵਤ ਦਾ ਹੈਲੀਕਾਪਟਰ ਪੰਜ ਮਿੰਟ ਹੋਰ ਉਡਿਆ ਹੁੰਦਾ ਤਾਂ ਉਹ ਆਪਣੀ ਮੰਜ਼ਿਲ ‘ਤੇ ਪਹੁੰਚ ਜਾਂਦਾ, ਪਰ ਰਸਤੇ ‘ਚ ਹਾਦਸਾ ਹੋ ਗਿਆ।
ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਕਰੈਸ਼ ਵਾਲੀ ਥਾਂ ਤੋਂ ਵਿਜ਼ੂਅਲਾਂ ਵਿੱਚ ਭਾਰੀ ਅੱਗ ਦੀਆਂ ਲਪਟਾਂ ਅਤੇ ਸਥਾਨਕ ਲੋਕਾਂ ਨੂੰ ਤੁਰੰਤ ਬਚਾਅ ਕਾਰਜਾਂ ਵਿੱਚ ਮਦਦ ਕਰਦੇ ਹੋਏ ਦਿਖਾਇਆ ਗਿਆ। ਕਈ ਟੀਮਾਂ ਮੌਕੇ ‘ਤੇ ਖੋਜ ਅਤੇ ਬਚਾਅ ਕਾਰਜ ਕਰ ਰਹੀਆਂ ਹਨ।


ਦਸਦੇਈਏ ਕਿ ਜਨਰਲ ਬਿਪਿਨ ਰਾਵਤ ਦੇਸ਼ ਦੇ ਪਹਿਲੇ ਸੀ.ਡੀ.ਐਸ. ਬਿਪਿਨ ਰਾਵਤ 31 ਦਸੰਬਰ 2019 ਨੂੰ ਸੈਨਾ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ ਬਣੇ। ਉਨ੍ਹਾਂ ਨੂੰ 31 ਦਸੰਬਰ 2016 ਨੂੰ ਸੈਨਾ ਮੁਖੀ ਬਣਾਇਆ ਗਿਆ ਸੀ। ਜਨਰਲ ਰਾਵਤ ਕੋਲ ਪੂਰਬੀ ਸੈਕਟਰ, ਕਸ਼ਮੀਰ ਘਾਟੀ ਅਤੇ ਉੱਤਰ-ਪੂਰਬ ਵਿਚ ਕੰਟਰੋਲ ਰੇਖਾ ‘ਤੇ ਕੰਮ ਕਰਨ ਦਾ ਲੰਬਾ ਤਜਰਬਾ ਸੀ। ਗੜਬੜ ਵਾਲੇ ਖੇਤਰਾਂ ਵਿੱਚ ਕੰਮ ਕਰਨ ਦੇ ਤਜ਼ਰਬੇ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੇ ਦਸੰਬਰ 2016 ਵਿੱਚ ਜਨਰਲ ਰਾਵਤ ਨੂੰ ਦੋ ਸੀਨੀਅਰ ਅਫਸਰਾਂ ਨੂੰ ਪਹਿਲ ਦਿੰਦੇ ਹੋਏ ਫੌਜ ਮੁਖੀ ਬਣਾਇਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਂ ਦੀ ਅੰਤਿਮ ਵਿਦਾਈ ‘ਤੇ ਭੁੱਬਾਂ ਮਾਰ ਰੋਏ ਗਾਇਕ ਜੱਸੀ ਗਿੱਲ, ਦੁੱਖ ਵੰਡਾਉਣ ਪਹੁੰਚੇ ਸਾਥੀ ਕਲਾਕਾਰ

ਬੀਤੇ ਦਿਨ ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਦੀ ਮਾਤਾ ਰਵਿੰਦਰ ਕੌਰ ਦਾ ਦਿਹਾਂਤ ਹੋ...

CM ਮਾਨ ਦੇਸ਼ ਦੇ ਸਭ ਤੋਂ ਘੱਟ ਜਾਇਦਾਦ ਵਾਲੇ 5ਵੇਂ ਮੁੱਖ ਮੰਤਰੀ! ਰਿਪੋਰਟ ‘ਚ ਹੋਇਆ ਖੁਲਾਸਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਸਭ ਤੋਂ ਘੱਟ ਜਾਇਦਾਦ ਵਾਲੇ ਮੁੱਖ...

‘ਅਸ਼ਲੀਲ ਭਾਸ਼ਾ ਵਰਤਣ ਵਾਲਿਆਂ ਨੂੰ ਵਿਦਿਆਰਥੀ ਨਹੀਂ ਕਿਹਾ ਜਾ ਸਕਦਾ’ : ਕੰਗਨਾ ਰਣੌਤ

ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦਾ ਨਵੀਂ ਦਿੱਲੀ ਵਿੱਚ ਹਾਲ ਹੀ ਵਿੱਚ...

AAP ਨੇ ਜਗਰੂਪ ਸੇਖਵਾਂ ਨੂੰ ਬਣਾਇਆ ਨਵਾਂ ਸੂਬਾ ਉਪ ਪ੍ਰਧਾਨ, ਕੀਤੀਆਂ 3 ਹੋਰ ਨਵੀਆਂ ਨਿਯੁਕਤੀਆਂ

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ​​ਕਰਨ ਲਈ...

‘ਸਾਨੂੰ ਕੋਈ ਖ਼ਤਰਾ ਨਹੀਂ, ਗੰਨਮੈਨਾਂ ਨੂੰ ਥਾਣੇ ਭੇਜੋ…’, ਸੰਤ ਸੀਚੇਵਾਲ ਨੇ DGP ਨੂੰ ਲਿਖਿਆ ਪੱਤਰ

ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸੀਚੇਵਾਲ ਨੇ ਆਪਣੀ ਸੁਰੱਖਿਆ ਵਾਪਸ ਲੈਣ...

ਭਗਵੰਤ ਮਾਨ ਸਰਕਾਰ ਨੇ ਠੇਕੇ ‘ਤੇ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦਾ ਮਹੀਨਾਵਾਰ ਮਿਹਨਤਾਨਾ ਵਧਾ ਕੇ 20,500 ਰੁਪਏ ਕੀਤਾ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ; 27 ਜੁਲਾਈ: ਸਫ਼ਾਈ ਸੇਵਕਾਂ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਪ੍ਰਤੀ ਆਪਣੀ ਵਚਨਬੱਧਤਾ ਤਹਿਤ ਮੁੱਖ...

*ਪੰਜਾਬ ਸਕੂਲ ਸਿੱਖਿਆ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਲੁਧਿਆਣਾ, 27 ਜੁਲਾਈ,2026*:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸਾਡੀ...