ਚੰਡੀਗੜ੍ਹ: ਪੰਜਾਬ ਦੇ ਸੀਐਮ ਚਰਨਜੀਤ ਚੰਨੀ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਟਵਿੱਟਰ ‘ਤੇ ਭਿੜ ਗਏ ਹਨ। ਕੇਜਰੀਵਾਲ ਨੇ ਟਵੀਟ ਕੀਤਾ ਕਿ ਮੈਂ ਅੱਜ ਧੂਰੀ ‘ਚ ਸੀ। ਚੰਨੀ ਸਹਿਬ ਭਗਵੰਤ ਮਾਨ ਧੂਰੀ ਤੋਂ ਘੱਟੋ-ਘੱਟ 51,000 ਵੋਟਾਂ ਨਾਲ ਜਿੱਤ ਰਹੇ ਹਨ। ਜਵਾਬ ‘ਚ ਚੰਨੀ ਨੇ ਕਿਹਾ- ਕੇਜਰੀਵਾਲ ਜੀ, ਤੁਸੀਂ ਪਹਿਲਾਂ ਹੀ ਘੱਟੋ-ਘੱਟ 51 ਹਜ਼ਾਰ ਝੂਠ ਬੋਲ ਚੁੱਕੇ ਹੋ। 2017 ਦੀ ਤਰ੍ਹਾਂ ਤੁਹਾਡੀਆਂ ਇਹ ਗੱਲਾਂ ਵੀ 10 ਮਾਰਚ ਨੂੰ ਗਲਤ ਸਾਬਤ ਹੋ ਜਾਣਗੀਆਂ।
ਮੁੱਖ ਮੰਤਰੀ ਚਰਨਜੀਤ ਚੰਨੀ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਪੁਰਾਣੇ ਟਵੀਟ ਦੇ ਸਕਰੀਨ ਸ਼ਾਟ ਲਏ। ਜਿਸ ਵਿਚ ਕੇਜਰੀਵਾਲ ਨੇ 2017 ਵਿਚ ਮਾਝੇ ਵਿਚ ‘ਆਪ’ ਦੀ ਲਹਿਰ ਦਾ ਮੁਲਾਂਕਣ ਕੀਤਾ, 2019 ਵਿਚ ਦਿੱਲੀ ਲੋਕ ਸਭਾ ਚੋਣਾਂ ਵਿਚ 7 ਵਿਚੋਂ 5 ਸੀਟਾਂ ਜਿੱਤੀਆਂ, 2017 ਵਿਚ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਅਤੇ ਲੰਬੀ ਤੋਂ ਹਾਰੇ ਅਤੇ 2014 ਵਿਚ ਪੀਐਮ ਮੋਦੀ ਵਾਰਾਣਸੀ ਤੋਂ ਹਾਰੇ। ਇਸ ਵਿੱਚ ਚੰਨੀ ਨੇ ਲਿਖਿਆ ਕਿ ਮੇਰਾ ਸਿਆਸੀ ਮੁਲਾਂਕਣ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਸਿਆਸੀ ਮੁਲਾਂਕਣ ਬੰਦ ਕਰ ਦੇਣਾ ਚਾਹੀਦਾ ਹੈ।
ਅਰਵਿੰਦ ਕੇਜਰੀਵਾਲ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਚਰਨਜੀਤ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਦੋਵਾਂ ਸੀਟਾਂ ਤੋਂ ਹਾਰ ਰਹੇ ਹਨ। ਕੇਜਰੀਵਾਲ ਨੇ ਕਿਹਾ- ‘ਅਸੀਂ ਚਮਕੌਰ ਸਾਹਿਬ ਅਤੇ ਭਦੌੜ ਸੀਟ ਤੋਂ ਤਿੰਨ ਵਾਰ ਸਰਵੇ ਕਰਵਾ ਚੁੱਕੇ ਹਾਂ।












