April 19, 2026, 7:38 pm
----------- Advertisement -----------
HomeNewsBreaking Newsਪਤੀ ਦੀ ਵੇਚੀ ਕਿਡਨੀ, ਪੈਸੇ ਮਿਲਦੇ ਹੀ ਫੇਸਬੁੱਕ ਪ੍ਰੇਮੀ ਨਾਲ ਭੱਜੀ ਪਤਨੀ

ਪਤੀ ਦੀ ਵੇਚੀ ਕਿਡਨੀ, ਪੈਸੇ ਮਿਲਦੇ ਹੀ ਫੇਸਬੁੱਕ ਪ੍ਰੇਮੀ ਨਾਲ ਭੱਜੀ ਪਤਨੀ

Published on

----------- Advertisement -----------

ਪਤਨੀ ਤੇ ਪਤੀ ਦਾ ਰਿਸ਼ਤਾ ਵਿਸ਼ਵਾਸ ਤੇ ਜੁੜਿਆ ਹੁੰਦਾ ਹੈ ਤੇ ਜਦੋਂ ਬੱਚਾ ਹੋ ਜਾਂਦਾ ਹੈ ਤਾਂ ਇਹ ਰਿਸ਼ਤਾ ਹੋਰ ਵੀ ਗਹਿਰਾ ਹੋ ਜਾਂਦਾ ਹੈ ਤੇ ਪਤੀ ਪਤਨੀ ਇੱਕ ਦੂਜੇ ਉੱਤੇ ਅੰਨਿਆਂ ਵਾਂਗੂ ਵਿਸ਼ਵਾਸ਼ ਕਰਦੇ ਪਰ ਕਈ ਵਾਰੀ ਇਸਦਾ ਖਾਮਿਆਜਾ ਵੀ ਭੁਗਤਣਾ ਪੈਂਦਾ ਹੈ। ਜੀ ਹਾਂ ਸ਼ਾਇਦ ਤੁਸੀਂ ਇਸ ਦੇ ਨਾਲ ਰਿਲੇਟ ਕਰ ਪਾਉਗੇ ਤੇ ਅਜਿਹਾ ਹੀ ਇੱਕ ਮਾਮਲੇ ਸਾਹਮਣੇ ਆਇਆ ਜਿਸ ਬਾਰੇ ਸੁਣ ਕੇ ਤੁਹਾਡੀ ਰੂਹ ਤੱਕ ਕੰਬ ਜਾਵੇਗੀ। ਦਰਅਸਲ ਇੱਕ ਪਤੀ ਜੋ ਆਪਣੀ ਪਤੀ ਤੇ ਐਨ੍ਹਾ ਵਿਸ਼ਵਾਸ ਕਰਦਾ ਸੀ ਕਿ ਪਤਨੀ ਦੇ ਇੱਕ ਵਾਰ ਕਹੇ ਉੱਤੇ ਪਤੀ ਨੇ ਆਪਣੀ ਕਿਡਨੀ ਵੇਚ ਜਿੱਤੀ ਪਰ ਇਸਤੋਂ ਬਾਅਦ ਜੋ ਹੋਇਆ ਤੁਹਾਡੇ ਲਈ ਵੀ ਇਸ ਉੱਤੇ ਯਕੀਨ ਕਰਨਾ ਔਖਾ ਹੋਵੇਗਾ।
ਪਤੀ ਆਪਣੇ ਵੱਲੋਂ ਤਮਾਮ ਕੋਸ਼ਿਸ਼ਾਂ ਕਰ ਰਿਹਾ ਸੀ ਕਿ ਆਪਣਾ ਪਰਿਵਾਰ ਚਲਾ ਸਕੇ ਜਿਨ੍ਹੇ ਪੈਸੇ ਹੋ ਸਕਦੇ ਹੀ ਓਹ ਘਰ ਲਈ ਜੋੜਦਾ ਸੀ ਤੇ ਘਰ ਲੈ ਕੇ ਆਉਂਦਾ ਸੀ। ਪਰ ਪਤਨੀ ਦੇ ਵੱਲੋਂ ਪਤੀ ਉੱਤੇ ਕਰੀਬ ਇੱਕ ਸਾਲ ਤੋਂ ਜੋਰ ਪਾਇਆ ਜਾ ਰਿਹਾ ਸੀ ਕਿ ਆਪਣੀ ਕਿਡਨੀ ਵੇਚ ਦਓ ਜੋ ਪੈਸੇ ਆਉਣਗੇ ਉਨ੍ਹਾਂ ਪੈਸਿਆਂ ਨਾਲ ਘਰ ਵੀ ਚੰਗਾ ਚਲੂਗਾ ਤੇ ਸਾਡੀ 12 ਸਾਲ ਦੀ ਧੀ ਨੂੰ ਵੀ ਚੰਗੇ ਸਕੂਲ ਵਿੱਚ ਐਡਮਿਸ਼ਨ ਕਰਵਾ ਦਵਾਂਗੇ। ਲਗਾਤਾਰ ਸਾਲ ਤੋਂ ਪਿੱਛੇ ਪੈਣ ਮਗਰੋ ਪਤੀ ਨੇ ਆਖਰਕਾਰ ਪਤਨੀ ਦੀ ਸੁਣ ਲਈ ਤੇ ਪਤੀ ਨੇ 10 ਲੱਖ ਰੁਪਏ ਵਿੱਚ ਕਿਡਨੀ ਵੇਚ ਦਿੱਤੀ ਸਰਜਰੀ ਤੋਂ ਬਾਅਦ ਪਤੀ ਪੈਸੇ ਘਰ ਲੈ ਕੇ ਆਇਆ ਤੇ ਪਤਨੀ ਨੇ ਕਿਹਾ ਕਿ ਹੁਣ ਤੁਸੀਂ ਬੈੱਡ ਉੱਤੇ ਹੀ ਰੈਸਟ ਕਰਿਓ ਬਾਹਰ ਨਾ ਜਾਇਓ। ਪਰ ਇੱਕ ਦਿਨ ਪਤਨੀ ਘਰੋਂ ਚਲੀ ਗਈ ਤੇ ਵਾਪਸ ਹੀ ਨਹੀਂ ਆਈ ਤੇ ਜਦੋਂ ਪਤੀ ਪੈਸੇ ਚੈੱਕ ਕਰਨ ਗਿਆ ਤਾਂ ਪਤਾ ਲੱਗਿਆ ਕਿ ਓਸਦੀ ਪਤਨੀ ਪੈਸੇ ਤੇ ਘਰ ਵਿੱਚ ਪਿਆ ਹੋਰ ਸਮਾਨ ਵੀ ਲੈ ਕੇ ਫਰਾਰ ਹੋ ਗਈ ਹੈ।

ਹਾਲਾਂਕਿ ਇਸਤੋਂ ਬਾਅਦ ਸੰਕਰੈਲ ਵਾਸੀ ਪਤੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ । ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਦੀ ਮਦਦ ਨਾਲ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਔਰਤ ਹਾਵੜਾ ਤੋਂ ਦੂਰ ਕੋਲਕਾਤਾ ਦੇ ਉੱਤਰੀ ਉਪਨਗਰ ਬੈਰਕਪੁਰ ਦੇ ਇੱਕ ਘਰ ਵਿੱਚ ਮਿਲੀ ਸੀ। ਜਿਸ ਵਿਅਕਤੀ ਨਾਲ ਉਹ ਕਥਿਤ ਤੌਰ ‘ਤੇ ਭੱਜ ਗਈ ਸੀ, ਉਹ ਵੀ ਇਸ ਘਰ ਵਿਚ ਰਹਿੰਦਾ ਸੀ। ਔਰਤ ਨੇ ਦੱਸਿਆ ਕਿ ਉਹ ਫੇਸਬੁੱਕ ‘ਤੇ ਆਪਣੇ ਪ੍ਰੇਮੀ ਨੂੰ ਮਿਲੀ ਸੀ। ਦੋਵੇਂ ਪਿਛਲੇ ਇੱਕ ਸਾਲ ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਮਹਿਲਾ ਦੇ ਬੁਆਏਫ੍ਰੈਂਡ ਨੇ ਕਿਹਾ ਕਿ ਉਹ 16 ਸਾਲਾਂ ਤੋਂ ਸਹੁਰਿਆਂ ਵੱਲੋਂ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕਰਨ ਦੇ ਤਹਿਤ ਪਤੀ ਨੂੰ ਤਲਾਕ ਦੇ ਦਵੇਗੀ । ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਪੱਛਮੀ ਬੰਗਾਲ ਦੇ ਹਾਵੜਾ ਇਲਾਕੇ ਦਾ ਹੈ ਹੁਣ ਇਸ ਮਾਮਲੇ ਵਿੱਚ ਪੁਲਿਸ, ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਪਹਿਲਾਂ ਔਰਤ ਦੇ ਪ੍ਰੇਮੀ ਅਤੇ ਉਸਦੇ ਪਤੀ ਦੇ ਪਰਿਵਾਰ ਵਿਚਕਾਰ ਹੋਈ ਗੱਲਬਾਤ ਦਾ ਵੀਡੀਓ ਦੇਖਣਗੇ ਅਤੇ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਔਰਤ ਅਤੇ ਉਸ ਦੇ ਪ੍ਰੇਮੀ ਤੋਂ ਪੁੱਛਗਿੱਛ ਕੀਤੀ ਜਾਵੇਗੀ।


----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੇਅਦਬੀਆਂ ਦੇ ਦੋਸ਼ੀਆਂ ਨੂੰ ਹੁਣ ਤੋਂ ਮਿਲੇਗੀ ਸਖਤ ਸਜ਼ਾ, ਪੰਜਾਬ ਦੇ ਰਾਜਪਾਲ ਨੇ ਬਿੱਲ ‘ਤੇ ਕੀਤੇ ਦਸਤਖਤ

ਪੰਜਾਬ ਵਿੱਚ ਹੁਣ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੇਅਦਬੀ...

ਨਿਊਜ਼ੀਲੈਂਡ ਦੌਰੇ ਦਰਮਿਆਨ PM ਲਕਸਨ ਜੀ ਜਥੇਦਾਰ ਗੜਗੱਜ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਔਕਲੈਂਡ ਦੇ ਓਟਾਹੂਹੂ ਵਿੱਚ ਸਥਿਤ ਗੁਰੂ ਨਾਨਕ...

ਇਟਲੀ ਦੇ ਬਰਗਾਮੋ ’ਚ ਗੁਰਦੁਆਰੇ ਬਾਹਰ ਦੋ ਸਿੱਖਾਂ ਦਾ ਕਤਲ, ਇਲਾਕੇ ’ਚ ਸਹਿਮ

Bergamo ਵਿੱਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਦੋ...

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਬੁਨਿਆਦੀ ਢਾਂਚੇ ਦਾ ਕਾਇਆ-ਕਲਪ ਲਗਾਤਾਰ ਜਾਰੀ: ਹਰਭਜਨ ਸਿੰਘ ਈਟੀਓ

ਚੰਡੀਗੜ੍ਹ, 18 ਅਪ੍ਰੈਲ:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਬੁਨਿਆਦੀ...

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਲਿਆ ਰਹੀ ਰੰਗ, 80% ਸਫਲਤਾ ਦਰ ਨਾਲ ਜਨਤਾ ਅਤੇ ਪੁਲਿਸ ਦੇ ਤਾਲਮੇਲ ਨੇ ਤੋੜੀ ਤਸਕਰਾਂ ਦੀ ਕਮਰ: ਬਲਤੇਜ ਪੰਨੂ

*ਚੰਡੀਗੜ੍ਹ, 18 ਅਪ੍ਰੈਲ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਕੇਂਦਰੀ ਕਰਮਚਾਰੀਆਂ ਲਈ ਸਰਕਾਰ ਦਾ ਵੱਡਾ ਫੈਸਲਾ, DA ’ਚ ਵਾਧਾ ਮਨਜ਼ੂਰ

ਪ੍ਰਧਾਨ ਮੰਤਰੀ Narendra Modi ਦੀ ਅਗਵਾਈ ਹੇਠ ਹੋਈ ਕੇਂਦਰੀ ਕੈਬਨਿਟ ਮੀਟਿੰਗ ਵਿੱਚ ਸਰਕਾਰੀ ਕਰਮਚਾਰੀਆਂ...

ਟਰੰਪ ਦੀ ਇਰਾਨ ਨੂੰ ਸਖ਼ਤ ਚੇਤਾਵਨੀ, ਸਮਝੌਤੇ ਲਈ ਅੰਤਿਮ ਮੌਕਾ

ਅਮਰੀਕਾ ਅਤੇ ਇਰਾਨ ਵਿਚਕਾਰ ਤਣਾਅ ਇੱਕ ਵਾਰ ਫਿਰ ਚਰਮ ’ਤੇ ਪਹੁੰਚਦਾ ਦਿਖਾਈ ਦੇ ਰਿਹਾ...

9 ਹਜ਼ਾਰ ਪੰਜਾਬੀਆਂ ’ਤੇ ਡਿਪੋਰਟੇਸ਼ਨ ਦਾ ਖ਼ਤਰਾ

ਕੈਨੇਡਾ ਵਿੱਚ ਇਮੀਗ੍ਰੇਸ਼ਨ ਨਿਯਮਾਂ ਵਿੱਚ ਹੋਏ ਵੱਡੇ ਬਦਲਾਅ ਨੇ ਪੰਜਾਬੀ ਵਿਦਿਆਰਥੀਆਂ ਲਈ ਚਿੰਤਾ ਵਧਾ...