March 24, 2025, 8:48 pm
----------- Advertisement -----------
HomeNewsਜਾਣੋ ਸਰਦੀਆਂ ਦੇ ਦਿਨਾਂ 'ਚ ਮੱਕੀ ਦੀ ਰੋਟੀ ਖਾਣ ਦੇ ਜ਼ਬਰਦਸਤ ਫ਼ਾਇਦਿਆਂ...

ਜਾਣੋ ਸਰਦੀਆਂ ਦੇ ਦਿਨਾਂ ‘ਚ ਮੱਕੀ ਦੀ ਰੋਟੀ ਖਾਣ ਦੇ ਜ਼ਬਰਦਸਤ ਫ਼ਾਇਦਿਆਂ ਬਾਰੇ

Published on

----------- Advertisement -----------

ਸਰਦੀਆਂ ਦੇ ਦਿਨਾਂ ‘ਚ ਮੱਕੀ ਦੀ ਰੋਟੀ ਖਾਣਾ ਹਰ ਇਕ ਨੂੰ ਬਹੁਤ ਪਸੰਦ ਹੁੰਦਾ ਹੈ। ਮੱਕੀ ਦੀ ਰੋਟੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਚਾਹੇ ਇਸ ਨੂੰ ਦਾਣੇ ਦੇ ਰੂਪ ‘ਚ ਖਾਓ ਜਾਂ ਰੋਟੀ ਦੇ ਰੂਪ ‘ਚ। ਇਸ ‘ਚ ਵਿਟਾਮਿਨ ਏ,ਬੀ,ਈ ਅਤੇ ਕਈ ਤਰ੍ਹਾਂ ਦੇ ਮਿਨਰਲਸ ਜਿਵੇਂ ਆਇਰਨ, ਕਾਪਰ, ਜ਼ਿੰਕ ਅਤੇ ਮੈਗਨੀਜ਼, ਸੇਲੇਨਿਯਮ ਪੋਟਾਸ਼ੀਅਮ ਆਦਿ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਜੋ ਕੋਲਨ ਕੈਂਸਰ ਅਤੇ ਦਿਲ ਦੇ ਗੰਭੀਰ ਰੋਗ ਹੋਣ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ। ਇਸ ਲਈ ਆਪਣੀ ਡਾਈਟ ‘ਚ ਮੱਕੀ ਦੀ ਰੋਟੀ ਨੂੰ ਜ਼ਰੂਰ ਸ਼ਾਮਲ ਕਰੋ। ਮੱਕੀ ਦੀ ਰੋਟੀ ਖਾਣ ਦੇ ਫ਼ਾਇਦੇ

ਐਂਟੀ-ਆਕਸੀਡੈਂਟ, ਬੀਟਾ ਕ੍ਰਿਪਟੋਜੇਂਥਿਨ, ਐਂਟੀ-ਆਕਸੀਡੈਂਟ ਨਾਲ ਭਰਪੂਰ ਮੱਕੀ ਦੀ ਰੋਟੀ ਦਾ ਸੇਵਨ ਫੇਫੜਿਆਂ ਦੇ ਕੈਂਸਰ, ਲੀਵਰ ਅਤੇ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਘੱਟ ਕਰਦੇ ਹਨ। ਇਹ ਹਾਈ ਬੀਪੀ ਦੀ ਸਮੱਸਿਆ ਨੂੰ ਘੱਟ ਕਰ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਘੱਟ ਕਰਦਾ ਹੈ। ਰੋਜ਼ਾਨਾ ਖਾਣ ਨਾਲ ਸਰੀਰ ‘ਚੋਂ ਖ਼ਰਾਬ ਕੋਲੈਸਟਰੋਲ ਲੈਵਲ ਘੱਟ ਹੋ ਜਾਂਦਾ ਹੈ।ਕਣਕ ਦੀ ਰੋਟੀ ਦੇ ਬਜਾਏ ਮੱਕੀ ਦੀ ਰੋਟੀ ਪਚਨ ‘ਚ ਆਸਾਨ ਹੁੰਦੀ ਹੈ। ਇਹ ਪਾਚਨ ਨੂੰ ਸਹੀ ਰੱਖਣ ਦੇ ਨਾਲ ਐਸੀਡਿਟੀ, ਕਬਜ਼ ਆਦਿ ਪੇਟ ਦੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ।ਮੱਕੀ ‘ਚ ਮੌਜੂਦ ਜ਼ਿੰਕ, ਆਇਰਨ ਅਤੇ ਬੀਟਾ-ਕੈਰੋਟਿਨ ਸਰੀਰ ‘ਚ ਲਾਲ ਖੂਨ ਕੋਸ਼ਿਕਾਵਾਂ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਹ ਵਿਟਾਮਿਨਸ ਦੀ ਕਮੀ ਨੂੰ ਵੀ ਦੂਰ ਕਰਦਾ ਹੈ।

ਇਸ ‘ਚ ਫਾਲੇਟ ਅਤੇ ਵਿਟਾਮਿਨ-ਬੀ ਗਰਭਾਸ਼ਯ ‘ਚ ਬੱਚੇ ਦੀਆਂ ਨਵੀਂ ਕੋਸ਼ਿਕਾਵਾਂ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਫਾਲੇਟ ਪ੍ਰੈਗਨੈਂਸੀ ‘ਚ ਮਾਂ ਅਤੇ ਬੱਚੇ ਦੋਹਾਂ ਲਈ ਫਾਇਦੇਮੰਦ ਹੁੰਦਾ ਹੈ।ਛੱਲੀ ਨੂੰ ਜਲਾਕੇ ਉਸਦੀ ਰਾਖ ਨੂੰ ਪੀਸ ਲਓ ਫਿਰ ਇਸ ‘ਚ ਸੁਆਦ ਮੁਤਾਬਕ ਸੇਂਧਾ ਨਮਕ ਪਾ ਕੇ ਦਿਨ ‘ਚ 4 ਵਾਰ 1 ਚੱਮਚ ਦਾ ਸੇਵਨ ਕਰਨ ਨਾਲ ਖੰਘ, ਸਰਦੀ ਤੋਂ ਰਾਹਤ ਮਿਲਦੀ ਹੈ।ਮੈਗਨੀਸ਼ੀਅਮ ਅਤੇ ਆਇਰਨ ਨਾਲ ਭਰਪੂਰ ਮੱਕੀ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ। ਨਾਲ ਹੀ ਇਹ ਗਠੀਏ ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦਾ ਹੈ।ਮੱਕੀ ਨੂੰ ਪਾਣੀ ‘ਚ ਉਬਾਲ ਕੇ ਛਾਣ ਲਓ ਅਤੇ ਇਸ ‘ਚ ਮਿਸ਼ਰੀ ਮਿਲਾ ਕੇ ਪੀਓ। ਇਸ ਨਾਲ ਯੂਰਿਨ ‘ਚ ਜਲਣ, ਗੁਰਦਿਆਂ ਦੀ ਕਮਜ਼ੋਰੀ ਅਤੇ ਪੱਥਰੀ ਦਾ ਖਤਰਾ ਘੱਟ ਹੁੰਦਾ ਹੈ।ਇਸ ‘ਚ ਪਾਇਆ ਜਾਣ ਵਾਲਾ ਰੇਟਿਨਾਈਡਸ ਅੱਖਾਂ ਦੇ ਰੇਟਿਨਾ ਲਈ ਲਾਭਕਾਰੀ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਨੂੰ ਫਾਇਦਾ ਮਿਲਦਾ ਹੈ।ਇਸ ‘ਚ ਮੌਜੂਦ ਬੀਟਾ-ਕੈਰੋਟਿਨ ਅਤੇ ਵਿਟਾਮਿਨ-ਏ ਸਕਿਨ ਲਈ ਬੈਸਟ ਹੁੰਦਾ ਹੈ। ਨਿਯਮਿਤ ਇਸ ਦਾ ਸੇਵਨ ਕਰਨ ਨਾਲ ਸਕਿਨ ਗਲੋ ਕਰਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਹਿਮਾਚਲੀ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਜਥੇਦਾਰ ਨਾਲ ਮੁਲਾਕਾਤ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਸਕੱਤਰੇਤ ਦਫ਼ਤਰ ਵਿਖੇ ਹਿਮਾਚਲ...

ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਤੋਂ ਪਟਿਆਲਾ ਕੀਤਾ ਸ਼ਿਫਟ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਯਾਨੀ ਐਤਵਾਰ ਸਵੇਰੇ ਗੁਪਤ ਤੌਰ ‘ਤੇ ਜਲੰਧਰ...

ਐੱਨਸੀਬੀ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ PIT-NDPS ਐਕਟ ਤਹਿਤ ਹਿਰਾਸਤ ’ਚ ਲਿਆ, ਅਸਾਮ ਦੀ ਸਿਲਚਰ ਜੇਲ੍ਹ ’ਚ ਤਬਦੀਲ

 ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਪੰਜਾਬ ਦੇ ਬਦਨਾਮ ਗੈਂਗਸਟਰ ਅਤੇ ਨਸ਼ਾ ਤਸਕਰ ਜੱਗੂ ਭਗਵਾਨਪੁਰੀਆ...

ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ, ਅੱਜ ਦੇ ਦਿਨ ਚੁੰਮਿਆ ਸੀ ਫਾਂਸੀ ਦਾ ਰੱਸਾ

ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਅੱਜ ਦੇਸ਼ ਭਰ ਵਿੱਚ ਮਨਾਇਆ...

ਬੱਸਾਂ ‘ਤੇ ਹਮਲਿਆਂ ਨੂੰ ਲੈ ਕੇ ਹਿਮਾਚਲ ਸਰਕਾਰ ਦਾ ਸਖਤ ਰੁਖ਼, ਪੰਜਾਬ ‘ਚ HRTC ਬੱਸਾਂ ਦੀ ਨਹੀਂ ਹੋਵੇਗੀ ਪਾਰਕਿੰਗ

ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵਿਚ ਬੱਸਾਂ ਦੀ ਐਂਟਰੀ ਬੰਦ ਹੋ ਸਕਦੀ ਹੈ। ਪੰਜਾਬ ਵਿਚ...

ਖਨੌਰੀ ਮੋਰਚੇ ਤੇ ਚੱਲ ਰਹੇ ਅਖੰਡ ਜਾਪ ਨੂੰ ਅੱਧ ਵਿਚਾਲੇ ਰੁਕਵਾਇਆ, CM ਮਾਨ ‘ਤੇ ਲੱਗੇ ਬੇਅਦਬੀ ਦੇ ਇਲਜ਼ਾਮ

ਬੀਤੇ ਦਿਨੀਂ ਪਿਛਲੇ 13 ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ’ਤੇ ਚੱਲ ਰਹੇ...

ਮੱਖੂ ਰੇਲਵੇ ਓਵਰ ਬ੍ਰਿਜ ਦਾ ਕੰਮ ਇਕ ਹਫ਼ਤੇ ਵਿੱਚ ਸ਼ੁਰੂ ਹੋਵੇਗਾ: ਹਰਭਜਨ ਸਿੰਘ ਈ.ਟੀ.ਉ.

ਚੰਡੀਗੜ੍ਹ, 21 ਮਾਰਚ:  ਮੱਖੂ ਵਿਚ ਲੱਗਦੀ ਹਰੀਕੇ -ਜੀਰਾ-ਬਠਿੰਡਾ ਸੈਕਸ਼ਨ ਐਨ.ਐਚ. 54 ਰੇਲਵੇ ਲਾਈਨ ਉਤੇ...

20,000 ਰੁਪਏ ਰਿਸ਼ਵਤ ਲੈਂਦਾ ਜੰਗਲਾਤ ਗਾਰਡ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੰਡੀਗੜ੍ਹ, 21 ਮਾਰਚ, 2025:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਆਪਣੀ ਮੁਹਿੰਮ...