ਖਾਣ-ਪੀਣ ਨੂੰ ਲੈ ਕੇ ਨਿੱਤ ਨਵੇਂ ਤਜਰਬੇ ਕੀਤੇ ਜਾ ਰਹੇ ਹਨ। ਕਈ ਲੋਕ ਆਈਸਕ੍ਰੀਮ ਨਾਲ ਗਰਮ ਬਰਾਊਨੀ ਜਾਂ ਗੁਲਾਬ ਜਾਮੁਨ ਖਾਣ ਦੇ ਸ਼ੋਕੀਨ ਹੁੰਦੇ ਹਨ ਤਾਂ ਕਈ ਗਰਮ ਦਾਲ ਦੇ ਨਾਲ ਫਰਿੱਜ ‘ਚੋਂ ਕੱਢਿਆ ਗਿਆ ਠੰਡਾ ਦਹੀਂ ਸੁਆਦ ਨਾਲ ਖਾਂਦੇ ਹਨ। ਉਥੇ ਹੀ ਕਈ ਬੱਚੇ ਫਰੈਂਚ ਫਰਾਈਸ ਨਾਲ ਕੋਲਡ ਡਰਿੰਕਸ ਦੇ ਆਦੀ ਹੁੰਦੇ ਹਨ ਜਾਂ ਫਿਰ ਗਰਮ ਬਰਾਊਨੀ ਨਾਲ ਆਈਸਕ੍ਰੀਮ ਖਾਂਧੇ ਹਨ। ਇਸ ਤੋਂ ਇਲਾਵਾ ਪੀਜ਼ਾ ਨੂੰ ਕੋਲਡ ਡਰਿੰਕਸ ਨਾਲ ਖਾਣਾ ਅੱਜ ਕਲ ਆਮ ਹੋ ਗਿਆ ਹੈ। ਅਜਿਹੀਆਂ ਖਾਣ-ਪੀਣ ਦੀਆਂ ਆਦਤਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਇਹ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਅਜਿਹੇ ਭੋਜਨ ਤਜਰਬੇ ਸਿਹਤ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੇ ਹਨ।
ਜੇਕਰ ਅਸੀਂ ਕੋਈ ਵੀ ਚੀਜ਼ ਬਹੁਤ ਜ਼ਿਆਦਾ ਗਰਮ ਜਾਂ ਬਹੁਤ ਜ਼ਿਆਦਾ ਠੰਡੀ ਖਾਂਦੇ ਹਾਂ ਤਾਂ ਸਰੀਰ ਨੂੰ ਉਸ ਨੂੰ ਪਚਾਉਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਜਦੋਂ ਅਸੀਂ ਗਰਮ ਜਾਂ ਬਹੁਤ ਠੰਡੀਆਂ ਚੀਜ਼ਾਂ ਇਕੱਠੇ ਖਾਂਦੇ ਹਾਂ ਤਾਂ ਇਸ ਨਾਲ ਸਰੀਰ ਬੇਚੈਨ ਹੋ ਜਾਂਦਾ ਹੈ। ਇਨ੍ਹਾਂ ਦੋਹਾਂ ਕਿਸਮਾਂ ਦੇ ਭੋਜਨ ਨੂੰ ਹਜ਼ਮ ਕਰਨ ਲਈ ਵਧੇਰੇ ਊਰਜਾ ਦੀ ਲੋੜ ਹੁੰਦੀ ਹੈ।
ਠੰਡਾ ਅਤੇ ਗਰਮ ਭੋਜਨ ਇਕੱਠੇ ਖਾਣ ਦਾ ਸਭ ਤੋਂ ਵੱਧ ਅਸਰ ਦੰਦਾਂ ਤੇ ਪੈਂਦਾ ਹੈ ਇਸ ਨਾਲ ਦੰਦ ਕਮਜ਼ੋਰ ਹੋ ਜਾਂਦੇ ਹਨ। ਦੰਦਾਂ ਦੀ ਸੰਵੇਦਨਸ਼ੀਲਤਾ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਬਦਹਜ਼ਮੀ, ਗੈਸ ਬਣਨਾ, ਬਲਗਮ ਦੀ ਸਮੱਸਿਆ, ਲਿਊਕੋਡਰਮਾ, ਅਨੀਮੀਆ, ਖੁਸ਼ਕ ਚਮੜੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।