November 12, 2026, 10:49 pm
----------- Advertisement -----------
HomeNewsLatest Newsਸਾਲ 2021 'ਚ ਬਣੀਆ ਸਿਆਸੀ, ਦਹਿਸ਼ਤਗਰਦੀ ਅਤੇ ਕਿਸਾਨੀ ਅੰਦੋਲਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ...

ਸਾਲ 2021 ‘ਚ ਬਣੀਆ ਸਿਆਸੀ, ਦਹਿਸ਼ਤਗਰਦੀ ਅਤੇ ਕਿਸਾਨੀ ਅੰਦੋਲਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਅਲਵਿਦਾ

Published on

----------- Advertisement -----------

ਸਾਲ 2021 ਖੁਸ਼ੀਆਂ ਵੀ ਲੈਕੇ ਆਇਆ ਤੇ ਥੋੜੇ ਗਮ ਵੀ ਦੇ ਗਿਆ। ਕਿਤੇ ਸਰਕਾਰ ‘ਚ ਫੇਰਬਦਲ, ਕਿਧਰੇ ਸਾਡੇ ਫੋਜੀ ਜਵਾਨਾਂ ਦੇ ਸ਼ਹੀਦ ਹੋਣ ਦੀਆਂ ਮੰਦਭਾਗੀਆਂ ਖ਼ਬਰਾਂ, ਇਸੇ ਵਿਚਾਲੇ ਕਿਸਾਨੀ ਅੰਦੋਲਨ ਵੀ ਕਿਵੇਂ ਭੁੱਲ ਸਕਦੇ ਹਾਂ। ਜੋ ਬਿਨਾ ਸ਼ਰਤ ਵੱਡੀ ਜਿੱਤ ਹੈ, ਪਰ ਇਹ ਮਿਲੀ 700 ਤੋਂ ਵੱਧ ਮੌਤਾਂ ਦੇ ਸਿਰ ਤੇ ਹੈ।
ਗੱਲ ਇੱਥੇ ਨਹੀਂ ਮੁੱਕਦੀ ਆਰ.ਡੀ.ਐਕਸ,ਅਸਲਾ ਡ੍ਰੋਨ, ਲੁੱਟਾਂ ਖੋਹਾਂ ਤੇ ਗੈਂਗਸਟਰ ਵਰਗੇ ਵੱਡਾ ਮਾਮਲਿਆਂ ਨੇ ਸਾਡੇ ਲੋਕਾਂ ਦੇ ਮਨਾਂ ਵਿੱਚ ਬਹੁਤ ਵੱਡੇ ਸਵਾਲ ਇਸ ਸਾਲ ਪੈਦੇ ਕੀਤੇ ਹਨ। ਪੂਰੇ ਸਾਲ ਵਿੱਚ ਬਹੁਤ ਕੁਝ ਬੜੀ ਤੇਜੀ ਨਾਲ ਬਦਲਿਆ।ਆਓ ਸਭ ਤੋਂ ਪਹਿਲਾਂ ਗੱਲ ਕਰਾਂਗੇ ਰਾਜਨੀਤਿਕ ਹਲਚਲ ਦੀ,


ਸਿਆਸਤ
ਵਿਧਾਨ ਸਭਾ ਚੋਣਾਂ ਐਨ ਮੋੜ ਤੇ ਖੜ੍ਹੀਆ ਹਨ ਅਤੇ ਪਾਰਟੀਆਂ ਦਾ ਸਿਆਸੀ ਚੋਣ ਪ੍ਰਚਾਰ ਸਿਖਰਾਂ ਤੇ ਹੈ। ਬੀਜੇਪੀ ਨੇ ਵੀ ਪੰਜਾਬ ਸਰ ਕਰਨ ਦੀਆਂ ਯੋਜਨਾਵਾਂ ਬਣਾ ਲਈਆਂ ਹਨ। ਆਉਣ ਵਾਲੇ ਦਿਨਾਂ ‘ਚ ਪ੍ਰਧਾਨ ਮੰਤਰੀ ਤੋਂ ਲੈ ਕੇ ਕੇਂਦਰੀ ਮੰਤਰੀ ਪੰਜਾਬ ਦੇ ਸ਼ਹਿਰਾਂ ਵਿੱਚ ਆਮ ਵੇਖਣ ਨੂੰ ਮਿਲ ਜਾਣਗੇ।ਆਪ ਦੇ ਦਿੱਲੀ ਵਾਲੇ ਆਗੂ ਤਾਂ ਪਹਿਲਾਂ ਹੀ ਪੰਜਾਬ ਦੀਆਂ ਸੜਕਾਂ ਤੇ ਹਨ। ਪਰ ਕਾਂਗਰਸ ਦਾ ਅੰਦਰੂਨੀ ਕਲੇਸ਼ ਹਾਲੇ ਤੱਕ ਨਿੱਬੜਦਾ ਨਹੀਂ ਵਿਖਾਈ ਦੇ ਰਿਹਾ। ਜੇ ਕਰ ਗੱਲ ਕਰੀਏ ਅਕਾਲੀ ਦਲ ਦੀ ਤਾਂ ਉਨ੍ਹਾਂ ਵੱਲੋਂ ਰੈਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਥੇ ਕਿਸਾਨਾਂ ਨੇ ਵੱਖਰੀ ਪਾਰਟੀ ਬਣਾ ਕੇ ਰਿਵਾਇਤਾਂ ਪਾਰਟੀਆਂ ਦੀਆਂ ਫਿਕਰਾਂ ਵਿੱਚ ਵਾਧਾ ਕਰ ਦਿੱਤਾ ਹੈ। ਉਥੇ ਹੀ ‘ਜੂਝਦਾ ਪੰਜਾਬ ਮੰਚ’ ਆਪਣਾ ਵੱਖਰਾ ਕੰਮ ਕਰ ਰਿਹਾ ਹੈ। ਸੋ ਕੁੱਲ ਮਿਲਾਕੇ ਸਾਲ 2021 ‘ਚ ਸਿਆਸਤ ‘ਚ ਕੁੰਢੀਆਂ ਦੇ ਸਿੰਗ ਫਸੇ ਹੋਏ ਹਨ।

ਦਹਿਸ਼ਤਗਰਦੀ
ਪੰਜਾਬ ਇੱਕ ਸਰਹੱਦੀ ਸੂਬਾ ਹੈ ਤੇ ਉਸ ਦਾ ਗੁਆਂਢੀ ਹੈ ਪਾਕਿਸਤਾਨ, ਜੋ ਅੱਤਵਾਦੀਆਂ ਨੂੰ ਪਨਾਹ ਦੇਣ ਵਿੱਚ ਮੁੱਢ ਤੋਂ ਮੋਹਰੀ ਰਿਹਾ ਹੈ ਤਾਂ ਅਜਿਹੇ ਵਿੱਚ ਸਰਕਾਰ ਦਾ ਸੁਚੇਤ ਹੋਣਾ ਤਾਂ ਬਣਦਾ ਹੈ।ਸਾਲ 2021 ‘ਚ ਪੰਜਾਬ ਵਿੱਚ ਡ੍ਰੋਨ ਨਾਲ ਹਥਿਆਰ, ਆਰਡੀਐਕਸ,, ਟਿਫ਼ਨ ਬੰਬ ਅਤੇ ਨਸ਼ੇ ਦੀ ਸਪਲਾਈ ਹੋਣ ਦੀਆਂ ਖ਼ਬਰਾਂ ਸੁਰਖੀਆਂ ਵਿੱਚ ਬਣੀਆਂ ਰਹੀਆਂ।ਜਿਸ ਨੂੰ ਲੈ ਕੇ ਪੰਜਾਬ ਦੇ ਆਗੂਆਂ ਨੇ ਲਗਾਤਾਰ ਕੇਂਦਰ ਨਾਲ ਮੁਲਾਕਾਤਾਂ ਵੀ ਕੀਤੀਆਂ।ਜਿਸ ਦਾ ਨਤੀਜਾ ਬੀਐਸਐਫ਼ ਦਾ 50 ਕਿੱਲੋਮੀਟਰ ਦਾ ਦਾਇਰਾ ਨਿਕਲਿਆ।ਤੇ ਇਸ ਸਾਲ ਲੁਧਿਆਣਾ ਵਿੱਚ ਹੋਏ ਬੰਬ ਧਮਾਕੇ ਨੇ ਸੂਬੇ ਦੀ ਅਮਨ ਸ਼ਾਂਤੀ ਨੂੰ ਵੱਖਰੀ ਚੋਟ ਪਹੁੰਚਾਈ ਹੈ।

ਗੁੰਡਾਗਰਦੀ
ਭਾਂਵੇ ਕੋਈ ਵੀ ਸਰਕਾਰ ਹੋਵੇ ਪਰ ਸੂਬੇ ਦੀ ਕਾਨੂੰਨ ਵਿਵਸਥਾ ਸੁਧਰਣ ਦੀ ਬਜਾਏ ਵਿਗੜਦੀ ਹੀ ਜਾ ਰਹੀ ਹੈ।ਸਾਲ 2021 ‘ਚ ਵੀ ਆਏ ਦਿਨ ਕਿਤੇ ਗੋਲ਼ੀ ਚਲਦੀ ਰਹੀ…ਕਿਤੇ ਡਾਕੇ ਪੈ ਰਹੇ..ਕਿਤੇ ਨਿੱਜੀ ਰੰਜ਼ਿਸ਼ ਨੂੰ ਲੈ ਕੇ ਕਤਲ ਹੁੰਦੇ ਨਜ਼ਰ ਆਉਦੇ ਰਹੇ।

ਕਿਸਾਨ ਅੰਦੋਲਨ

ਇਸ ਸਾਲ ਵੱਟਾਂ ਤੇ ਘੁੰਮਣ ਵਾਲਿਆਂ ਨੇ ਹਰੀਆਂ ਪੱਗਾਂ ਬੰਨ੍ਹ ਕੇ ਕੇਂਦਰ ਸਰਕਾਰ ਦੇ ਮੰਤਰੀਆਂ ਤੇ ਅਧਿਕਾਰੀਆਂ ਦੀ ਤਰਕ ਨਾਲ ਜੋ ਬੋਲਤੀ ਬੰਦ ਕਰਵਾਈ ਉਹ ਤਾਂ ਹਮੇਸ਼ਾਂ ਲ਼ਈ ਇਤਿਹਾਸ ਦੇ ਪੰਨਿਆਂ ਵਿੱਚ ਸੁਨਿਹਰੀ ਅੱਖਰਾਂ ਨਾਲ ਦਰਜ ਹੋ ਗਈ ਹੈ।ਇਹ ਕਿਸਾਨੀ ਅੰਦੋਲਨ ਨੇ ਸਿਰਫ ਭਾਰਤ ਹੀ ਨਹੀਂ ਸਗੋਂ ਵਿਕਾਸ਼ਸ਼ੀਲ ਦੇਸ਼ਾਂ ਦੇ ਨਾਲ-ਨਾਲ ਵਿਕਸਿਤ ਦੇਸ਼ਾਂ ਦੇ ਕਾਮਿਆਂ ਵਿੱਚ ਅੰਦੋਲਨ ਦੀ ਜੋ ਚਿੰਗਾਰੀ ਭਰੀ ਹੈ ਉਹ ਆਉਣ ਵਾਲੇ ਦਿਨਾਂ ਵਿੱਚ ਵੇਖਣ ਨੂੰ ਮਿਲ ਹੀ ਜਾਵੇਗੀ।

ਸੋ ਅਖੀਰ ਵਿੱਚ ਜਿਨਾਂ ਪਰਿਵਾਰਾਂ ਨੇ ਆਪਣਿਆਂ ਨੂੰ ਖੋਹਿਆ ਹੈ। ਭਾਂਵੇ ਉਹ ਕੋਰੋਨਾ ਨਾਂਅ ਦੀ ਨਾਮੁਰਾਦ ਬਿਮਾਰੀ ਨਾਲ, ਜਾਂ ਸੰਘਰਸ਼ ਕਰਦੇ ਹੋਏ ਕਿਸਾਨ ਹੋਣ,ਜਾਂ ਕਿਸੇ ਵੀ ਹੋਰ ਕਾਰਨਾਂ ਕਰਕੇ ਜਿਨ੍ਹਾਂ ਨੇ ਪਰਿਵਾਰਾ ਦੇ ਜੀਆਂ ਸਾਲ 2021 ‘ਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਉਨ੍ਹਾਂ ਲਈ ਇਹ ਸਾਲ ਦੁੱਖ ਵਾਲਾ ਵੀ ਰਿਹਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਹਰਿਆਣਾ ਦੇ ਸ਼ਾਹਬਾਦ ਵਿਚ ਵਾਪਰੇ ਹਾਦਸੇ ਵਿਚ ਮਾਂ ਤੇ ਪੁੱਤ ਦੀ ਦਰਦਨਾਕ ਮੌਤ, ਪਤੀ ਜ਼ਖ਼ਮੀ

ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਬਾਦ ਵਿੱਚ, ਰਤਨਗੜ੍ਹ ਪਿੰਡ ਨੇੜੇ ਦਿੱਲੀ-ਜੰਮੂ ਨੈਸ਼ਨਲ ਹਾਈਵੇ-44 'ਤੇ...

ਚੰਡੀਗੜ੍ਹ ਦੇ ਬੈਂਕਾਂ ਨੂੰ ਬੰਬ ਦੀ ਧਮਕੀ, ਈਮੇਲ ‘ਚ ਲਿਖਿਆ – ਦਿਲਜੀਤ ਦੇ iPhone ‘ਚ ਕਰਾਂਗੇ ਧਮਾਕਾ

ਬੈਂਕ ਆਫ਼ ਇੰਡੀਆ ਦੀ ਚੰਡੀਗੜ੍ਹ ਬ੍ਰਾਂਚ ਨੂੰ ਭੇਜੇ ਗਏ ਈਮੇਲ ਵਿੱਚ ਚੰਡੀਗੜ੍ਹ ਅਤੇ ਮੋਹਾਲੀ...

ਸਵੇਰ ਦੀ ਸੈਰ ਦੌਰਾਨ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਬੇਹੋਸ਼, ਏਮਜ਼ ਵਿੱਚ ਦਾਖ਼ਲ

ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਬੁੱਧਵਾਰ ਨੂੰ ਆਪਣੀ ਸਵੇਰ ਦੀ ਸੈਰ ਦੌਰਾਨ ਡਿੱਗ ਗਏ...

ਰਿਜ਼ੋਰਟ ‘ਚ ED ਦੀ ਰੇਡ, ਟੀਮ ਵੱਲੋਂ ਜਾਂਚ ਜਾਰੀ; ਸੈਂਟਰਲ ਫੋਰਸ ਦੇ ਜਵਾਨਾਂ ਵੱਲੋਂ ਬਾਹਰ ਸਖ਼ਤ ਪਹਿਰਾ

ਪੰਜਾਬ ਦੇ ਬਟਾਲਾ ਸਥਿਤ ਇੱਕ ਰਿਜ਼ੋਰਟ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਅੱਜ ਸਵੇਰੇ...

ਅਰਵਿੰਦ ਕੇਜਰੀਵਾਲ ਨੂੰ ਲਾਰੈਂਸ ਗੈਂਗ ਦੀ ਧਮਕੀ ! ਮੰਗੇ 7 ਕਰੋੜ ਰੁਪਏ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...

ਕਿਸ਼ਤਵਾੜ ‘ਚ ਲਾਪਤਾ ਹੋਏ ਦੋਵੇਂ SPO ਦੀਆਂ ਲਾਸ਼ਾਂ ਬਰਾਮਦ, ਗੋਲੀਆਂ ਦੇ ਕਈ ਨਿਸ਼ਾਨ ਮਿਲੇ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬੁੱਧਵਾਰ ਨੂੰ ਲਾਪਤਾ ਹੋਏ ਦੋ ਵਿਸ਼ੇਸ਼ ਪੁਲਿਸ ਅਧਿਕਾਰੀਆਂ (SPO) ਦੀਆਂ...

ਚਰਨਜੀਤ ਚੰਨੀ ਦੀ 8 ਦਿਨਾਂ ਦੀ ‘ਜਵਾਨੀ ਸੰਭਾਲ’ ਸਾਈਕਲ ਯਾਤਰਾ, 2 ਹਜ਼ਾਰ ਸਾਈਕਲਾਂ ਦੀ ਖਰੀਦ ’ਤੇ ‘ਆਪ’ ਨੇ ਚੁੱਕੇ ਸਵਾਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 8 ਦਿਨਾਂ ਦੀ ਜਵਾਨੀ ਸੰਭਾਲ...

ਕੇਦਾਰਨਾਥ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਬੰਦ

ਕੇਦਾਰਨਾਥ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਬੁੱਧਵਾਰ ਨੂੰ ਨਿਰਧਾਰਤ ਰੀਤੀ-ਰਿਵਾਜਾਂ ਅਤੇ ਵੈਦਿਕ ਮੰਤਰਾਂ ਦੇ...

34 ਸਾਲ ਪੁਰਾਣੇ ਅਮਰੀਕ ਸਿੰਘ ਸਕਰੀ ਲਾਪਤਾ ਮਾਮਲੇ ’ਚ ਸਾਬਕਾ SSP ਗੁਰਮੀਤ ਸਿੰਘ ਰੰਧਾਵਾ ਦੋਸ਼ੀ ਕਰਾਰ

34 ਸਾਲ ਪਹਿਲਾਂ ਨਾਮੀ ਟਰਾਂਸਪੋਰਟਰ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਸੀ.ਬੀ.ਆਈ. ਅਦਾਲਤ ਨੇ...