ਲੇਨੋਵੋ ਨੇ ਭਾਰਤ ‘ਚ ਆਪਣਾ ਪਹਿਲਾ 5G ਐਂਡਰਾਇਡ ਟੈਬਲੇਟ ਲਾਂਚ ਕੀਤਾ ਹੈ। Lenovo ਨੇ ਇਸ ਟੈਬ ਨੂੰ P11 5G ਦੇ ਤੌਰ ‘ਤੇ ਡਬ ਕੀਤਾ ਹੈ। ਡਿਵਾਈਸ Qualcomm Snapdragon 750 5G ਪ੍ਰੋਸੈਸਰ ਦੁਆਰਾ ਸੰਚਾਲਿਤ ਹੈ ਅਤੇ ਇਸ ਦੀ 11-ਇੰਚ ਡਿਸਪਲੇਅ ਹੈ। Lenovo Tab P11 5G ਨੂੰ ਦੋ ਸਟੋਰੇਜ ਵਿਕਲਪਾਂ ‘ਚ ਪੇਸ਼ ਕੀਤਾ ਗਿਆ ਹੈ। ਇਸ ਦੇ 128GB ਸਟੋਰੇਜ ਵੇਰੀਐਂਟ ਦੀ ਕੀਮਤ 29,999 ਰੁਪਏ ਹੈ। ਇਸ ਦੇ ਨਾਲ ਹੀ ਟੈਬ ਦੇ 256GB ਸਟੋਰੇਜ ਵੇਰੀਐਂਟ ਦੀ ਕੀਮਤ 34,999 ਰੁਪਏ ਰੱਖੀ ਗਈ ਹੈ। ਇਸ ਟੈਬਲੇਟ ਨੂੰ Amazon ਅਤੇ ਅਧਿਕਾਰਤ Lenovo ਸਟੋਰ ਤੋਂ ਖਰੀਦਿਆ ਜਾ ਸਕਦਾ ਹੈ।
Lenovo Tab P11 5G ਆਟੋ-ਫੋਕਸ ਫੀਚਰ ਨਾਲ 13MP ਕੈਮਰਾ ਸੈਂਸਰ ਸਪੋਰਟ ਕਰਦਾ ਹੈ। ਇਸ ਦੇ ਫਰੰਟ ‘ਚ ਟਾਈਮ ਆਫ ਫਲਾਈਟ (ToF) ਫੀਚਰ ਦੇ ਨਾਲ 8MP ਕੈਮਰਾ ਹੈ। ਟੈਬਲੇਟ JBL-ਪਾਵਰਡ ਸਪੀਕਰ ਅਤੇ ਡੌਲਬੀ ਐਟਮਸ ਸਪੋਰਟ ਦੇ ਨਾਲ ਆਉਂਦਾ ਹੈ। Lenovo Tab P11 5G ਵਿੱਚ 7,700mAh ਦੀ ਬੈਟਰੀ ਹੈ। ਇਸ ਵਿੱਚ ਇੱਕ 20W ਚਾਰਜਿੰਗ ਅਡਾਪਟਰ ਵੀ ਉਪਲਬਧ ਹੈ। ਡਿਵਾਈਸ ਦਾ 12 ਘੰਟੇ ਤੱਕ ਦਾ ਪਲੇਬੈਕ ਸਮਾਂ ਹੋਣ ਦਾ ਦਾਅਵਾ ਕੀਤਾ ਗਿਆ ਹੈ। ਟੈਬਲੇਟ ਵਿੱਚ ਬਲੂਟੁੱਥ 5.1, ਵਾਈ-ਫਾਈ 6 ਅਤੇ USB-C 3.2 Gen 1 ਵਰਗੇ ਕਨੈਕਟੀਵਿਟੀ ਫੀਚਰ ਹਨ।
----------- Advertisement -----------
Lenovo ਦਾ ਪਹਿਲਾ 5G Android ਟੈਬਲੇਟ ਲਾਂਚ, ਜਾਣੋ ਇਸਦੇ ਸ਼ਾਨਦਾਰ ਫੀਚਰਸ ਅਤੇ ਕੀਮਤ ਬਾਰੇ
Published on
----------- Advertisement -----------
----------- Advertisement -----------












