ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਨੇ ਆਪਣੇ ਨਵੇਂ ਸਾਲ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ‘ਚ ਸੋਹਾ ਅਲੀ ਖਾਨ ਆਪਣੇ ਭਰਾ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਨਾਲ ਡਿਨਰ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਫੋਟੋ ਸ਼ੇਅਰ ਕਰਦੇ ਹੋਏ ਸੋਹਾ ਨੇ ਕਿਹਾ ਕਿ ਇਸ ਡਿਨਰ ‘ਚ ਸਿਰਫ 50 ਫੀਸਦੀ ਪਰਿਵਾਰਕ ਮੈਂਬਰ ਹੀ ਸ਼ਾਮਲ ਸਨ।
https://www.instagram.com/p/CYLDVc9Pqs6/
ਨਵੇਂ ਸਾਲ ਦੀ ਸ਼ਾਮ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ਅਤੇ ਇਨ੍ਹਾਂ ਨੂੰ ਫੈਨ ਪੇਜ ‘ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਸੋਹਾ ਅਲੀ ਖਾਨ ਨੇ ਇਸ ਪੋਸਟ ਦੇ ਕੈਪਸ਼ਨ ‘ਚ ਲਿਖਿਆ, ‘ਸਾਲ 2021 ਦਾ ਆਖਰੀ ਭੋਜਨ।

(ਸਿਰਫ 50 ਪ੍ਰਤੀਸ਼ਤ ਲੋਕਾਂ ਦੇ ਨਾਲ) ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਅਤੇ ਸਾਲ 2021 ਨੂੰ ਅਲਵਿਦਾ। ਸਾਰੇ ਸੁਰੱਖਿਅਤ ਰਹੋ।’ ਇਨ੍ਹਾਂ ਤਸਵੀਰਾਂ ‘ਚ ਕੁਣਾਲ ਖੇਮੂ, ਸੈਫ ਅਲੀ ਖਾਨ, ਕਰੀਨਾ ਕਪੂਰ ਨਜ਼ਰ ਆ ਰਹੇ ਹਨ, ਟੇਬਲ ਦੇ ਦੂਜੇ ਪਾਸੇ ਕੁਣਾਲ ਕਪੂਰ ਅਤੇ ਸ਼ਾਇਰਾ ਕਪੂਰ ਵੀ ਨਜ਼ਰ ਆ ਰਹੇ ਹਨ।ਇਹਨਾਂ ਤਸਵੀਰਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।












