June 28, 2026, 3:19 am
----------- Advertisement -----------
HomeNewsLatest Newsਕੁੜੀ- ਜਵਾਈ ਦਾ ਅਜਿਹਾ ਸਵਾਗਤ ਦੇਖ ਲੋਕ ਰਹਿ ਗਏ ਹੈਰਾਨ! ਪਰਿਵਾਰ ਵੱਲੋਂ...

ਕੁੜੀ- ਜਵਾਈ ਦਾ ਅਜਿਹਾ ਸਵਾਗਤ ਦੇਖ ਲੋਕ ਰਹਿ ਗਏ ਹੈਰਾਨ! ਪਰਿਵਾਰ ਵੱਲੋਂ ਪਰੋਸੇ ਗਏ 379 ਤਰਾਂ ਦੇ ਪਕਵਾਨ

Published on

----------- Advertisement -----------

ਹਾਲ ਹੀ ‘ਚ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਇਕ ਪਰਿਵਾਰ ਨੇ ਆਪਣੀ ਬੇਟੀ ਅਤੇ ਜਵਾਈ ਦਾ ਇਸ ਤਰ੍ਹਾਂ ਸਵਾਗਤ ਕੀਤਾ ਕਿ ਲੋਕ ਹੈਰਾਨ ਰਹਿ ਗਏ। ਜਵਾਈ ਲਈ 379 ਪਕਵਾਨ ਤਿਆਰ ਕਰ ਕੇ ਪਰੋਸੇ ਗਏ। ਦਰਅਸਲ, ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਰਹਿਣ ਵਾਲੇ ਇੱਕ ਜੋੜੇ ਨੇ ਆਪਣੀ ਕੁੜੀ-ਜਵਾਈ ਦੇ ਸਵਾਗਤ ਲਈ ਰਿਕਾਰਡ ਤੋੜ ਪ੍ਰਬੰਧ ਕੀਤੇ। ਇਸ ਜੋੜੇ ਨੇ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ 379 ਪਕਵਾਨ ਵਰਤਾਏ। 15 ਜਨਵਰੀ ਨੂੰ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਮੁਰਲੀਧਰ ਆਂਧਰਾ ਪ੍ਰਦੇਸ਼ ‘ਚ ਆਪਣੇ ਸਹੁਰੇ ਘਰ ਪਹੁੰਚੇ ਸਨ। ਸਹੁਰੇ ਘਰ ਅਜਿਹਾ ਸੁਆਗਤ ਵੇਖ ਉਹ ਬਹੁਤ ਖੁਸ਼ ਹੋਏ।
ਰਿਪੋਰਟਾਂ ਵਿੱਚ ਇਹ ਵੀ ਦੱਸਿਆ ਗਿਆ ਕਿ ਅਪ੍ਰੈਲ 2022 ਵਿੱਚ ਮੁਰਲੀਧਰ ਨੇ ਏਲੁਰੂ ਦੀ ਕੋਰੁਬੱਲੀ ਕੁਸੁਮਾ ਨਾਲ ਵਿਆਹ ਕਰਵਾਇਆ ਸੀ। ਇਸ ਪਰਿਵਾਰ ਨਾਲ ਸਬੰਧਤ ਇਕ ਵਿਅਕਤੀ ਦਾ ਕਹਿਣਾ ਹੈ ਕਿ ਕੋਵਿਡ ਦੀਆਂ ਪਾਬੰਦੀਆਂ ਕਾਰਨ ਕਈ ਥਾਵਾਂ ‘ਤੇ ਇਹ ਤਿਉਹਾਰ ਚੰਗੀ ਤਰ੍ਹਾਂ ਨਹੀਂ ਮਨਾਇਆ ਗਿਆ। ਇਨ੍ਹਾਂ ਸਾਲਾਂ ਵਿੱਚ ਕਈ ਲੋਕ ਸੰਕ੍ਰਾਂਤੀ ਦਾ ਤਿਉਹਾਰ ਵੀ ਆਪਣੀ ਧੀ ਅਤੇ ਜਵਾਈ ਨਾਲ ਨਹੀਂ ਮਨਾ ਸਕੇ। ਪਰ ਇਸ ਸਾਲ ਕਈ ਲੋਕਾਂ ਨੇ ਅਜਿਹੇ ਰਿਕਾਰਡ ਬਣਾਏ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...