ਨਗਰ ਪੰਚਾਇਤ ਤਲਵਾੜਾ ਕਾਂਗਰਸੀ ਕੌਂਸਲਰਾਂ ਨੇ ਕਾਂਗਰਸ ਪਾਰਟੀ ਨੂੰ ਸ਼ੁੱਕਰਵਾਰ ਨੂੰ ਵੱਡਾ ਝਟਕਾ ਦਿੱਤਾ। ਕਾਂਗਰਸ ਪਾਰਟੀ ਦੇ ਅੱਠ ਕੋਂਸਲਰਾਂ ਨੇ ਲਿਖਤ ਵਿੱਚ ਪਾਰਟੀ ਨੂੰ ਛੱਡ ਕੇ ਆਜ਼ਾਦ ਹੋਣ ਦਾ ਐਲਾਨ ਕੀਤਾ ਹੈ । ਦਸਿਆ ਜਾ ਰਿਹਾ ਹੈ ਕਿ ਅਸਤੀਫਾ ਦੇਣ ਵਾਲੇ ਸਾਰੇ ਕੌਂਸਲਰ ਪਾਰਟੀ ਦੀ ਪ੍ਰਧਾਨ ਤੋਂ ਨਰਾਜ਼ ਚੱਲ ਰਹੇ ਸਨ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਦੀ ਨਗਰ ਪੰਚਾਇਤ ਤਲਵਾੜਾ ਦੀ ਪ੍ਰਧਾਨ ਮੋਨਿਕਾ ਸ਼ਰਮਾ ਚ ਲੋਕ ਮਾਰੂ ਨੀਤੀਆ, ਅਕੁਸ਼ਲ ਅਗਵਾਈ ਅਤੇ ਰਾਜਨੀਤਿਕ ਤੇ ਕੂਟਨੀਤਕ ਸੋਚ ਦੀ ਘਾਟ ਕਾਰਨ ਉਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ।
ਜਿਹਨਾਂ 8 ਕੋਂਸਲਰਾਂ ਨੇ ਪਾਰਟੀ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਉਹਨਾਂ ਵਿੱਚ ਦੀਪਕ ਅਰੋੜਾ, ਮੁਨੀਸ਼ ਚੱਢਾ , ਸੁਮਨ ਦੂਆ, ਵਿਕਾਸ ਚੰਦਰ, ਸੈਲੀ ਅਨੰਦ, ਸੁਰਿੰਦਰ ਕੌਰ , ਪਰਮਿੰਦਰ ਕੌਰ, ਤਰਨਜੀਤ ਸਿੰਘ ਦਾ ਨਾਮ ਸ਼ਾਮਿਲ ਹੈ।
----------- Advertisement -----------
----------- Advertisement -----------












