July 18, 2026, 10:41 pm
----------- Advertisement -----------
HomeNewsLatest Newsਇਸ ਭਾਰਤੀ ਕ੍ਰਿਕਟਰ ਨੂੰ ਆਪਣੀ ਪਤਨੀ ਨੂੰ 1 ਲੱਖ 30 ਹਜ਼ਾਰ ਰੁਪਏ...

ਇਸ ਭਾਰਤੀ ਕ੍ਰਿਕਟਰ ਨੂੰ ਆਪਣੀ ਪਤਨੀ ਨੂੰ 1 ਲੱਖ 30 ਹਜ਼ਾਰ ਰੁਪਏ ਮਹੀਨਾ ਗੁਜਾਰਾ ਭੱਤਾ ਦੇਣ ਦੇ ਹੁਕਮ

Published on

----------- Advertisement -----------

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਆਪਣੀ ਪਤਨੀ ਹਸੀਨ ਜਹਾਂ ਨੂੰ ਹਰ ਮਹੀਨੇ ਗੁਜਾਰਾ ਭੱਤਾ ਦੇਣਾ ਹੋਵੇਗਾ। ਕੋਲਕਾਤਾ ਦੀ ਹੇਠਲੀ ਅਦਾਲਤ ਨੇ ਸੋਮਵਾਰ ਨੂੰ ਇਹ ਹੁਕਮ ਦਿੱਤਾ। ਇਹ ਰਕਮ 1 ਲੱਖ 30 ਹਜ਼ਾਰ ਰੁਪਏ ਹੋਵੇਗੀ। ਇਸ ਵਿੱਚ ਹਸੀਨ ਜਹਾਂ ਲਈ 50,000 ਰੁਪਏ ਅਤੇ ਉਸਦੀ ਧੀ ਦੇ ਖਰਚੇ ਲਈ 80,000 ਰੁਪਏ ਸ਼ਾਮਲ ਹਨ। ਦੋਵੇਂ 2018 ਤੋਂ ਅਲੱਗ ਰਹਿ ਰਹੇ ਹਨ ਅਤੇ ਤਲਾਕ ਦਾ ਕੇਸ ਚੱਲ ਰਿਹਾ ਹੈ।
ਹਸੀਨ ਜਹਾਂ ਨੇ 2018 ਵਿੱਚ ਅਦਾਲਤ ਵਿੱਚ ਮੁਕੱਦਮਾ ਦਾਇਰ ਕਰਕੇ 10 ਲੱਖ ਰੁਪਏ ਦੇ ਮਾਸਿਕ ਗੁਜ਼ਾਰੇ ਦੀ ਮੰਗ ਕੀਤੀ ਸੀ। ਇਸ ਵਿਚ 7 ਲੱਖ ਰੁਪਏ ਉਸ ਦਾ ਨਿੱਜੀ ਗੁਜ਼ਾਰਾ ਭੱਤਾ ਸੀ ਅਤੇ 3 ਲੱਖ ਰੁਪਏ ਬੇਟੀ ਦੇ ਗੁਜ਼ਾਰੇ ਦਾ ਖਰਚਾ ਸੀ।
ਹਸੀਨ ਜਹਾਂ ਦੀ ਮੁਲਾਕਾਤ ਸਾਲ 2011 ‘ਚ ਸ਼ਮੀ ਨਾਲ ਹੋਈ ਸੀ। ਉਸ ਸਮੇਂ ਦੌਰਾਨ ਉਹ ਆਈਪੀਐਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਲਈ ਚੀਅਰਲੀਡਿੰਗ ਕਰਦੀ ਸੀ। ਦੋਵਾਂ ਨੇ ਸਾਲ 2014 ‘ਚ ਵਿਆਹ ਕੀਤਾ ਸੀ। ਹਸੀਨ ਜਹਾਂ ਨੇ ਵਿਆਹ ਤੋਂ ਬਾਅਦ ਮਾਡਲਿੰਗ ਅਤੇ ਐਕਟਿੰਗ ਛੱਡ ਦਿੱਤੀ ਸੀ। 2018 ਵਿੱਚ, ਜਹਾਂ ਨੇ ਸ਼ਮੀ ‘ਤੇ ਘਰੇਲੂ ਹਿੰਸਾ ਅਤੇ ਮੈਚ ਫਿਕਸਿੰਗ ਸਮੇਤ ਕਈ ਦੋਸ਼ ਲਗਾਏ ਸਨ। ਉਦੋਂ ਤੋਂ ਦੋਵੇਂ ਵੱਖ-ਵੱਖ ਰਹਿਣ ਲੱਗੇ ਅਤੇ ਉਦੋਂ ਤੋਂ ਹੀ ਤਲਾਕ ਦਾ ਮਾਮਲਾ ਚੱਲ ਰਿਹਾ ਹੈ। 2018 ਵਿੱਚ, ਹਸੀਨ ਜਹਾਂ ਨੇ ਇੱਕ ਵਾਰ ਫਿਰ ਆਪਣੇ ਕਿੱਤੇ ਵਿੱਚ ਕਦਮ ਰੱਖਿਆ।
ਹਸੀਨ ਦੇ ਵਕੀਲ ਮ੍ਰਿਗਾਂਕਾ ਮਿਸਤਰੀ ਨੇ ਅਦਾਲਤ ਨੂੰ ਦੱਸਿਆ ਕਿ 2020-21 ਵਿੱਚ ਸ਼ਮੀ ਦੀ ਸਾਲਾਨਾ ਆਮਦਨ 7 ਕਰੋੜ ਰੁਪਏ ਸੀ। ਇਸੇ ਆਧਾਰ ‘ਤੇ ਗੁਜਾਰੇ ਭੱਤੇ ਦੀ ਮੰਗ ਕੀਤੀ ਗਈ। ਉਨ੍ਹਾਂ ਦੀ ਦਲੀਲ ਸੀ ਕਿ 10 ਲੱਖ ਰੁਪਏ ਦਾ ਗੁਜਾਰਾ ਗੈਰਵਾਜਬ ਨਹੀਂ ਹੈ। ਅਪੀਲ ‘ਚ ਸ਼ਮੀ ਦੀ ਇਨਕਮ ਟੈਕਸ ਰਿਟਰਨ ਦਾ ਵੀ ਹਵਾਲਾ ਦਿੱਤਾ ਗਿਆ ਸੀ। ਇਸ ‘ਤੇ ਸ਼ਮੀ ਦੇ ਵਕੀਲ ਸੈਲੀਮ ਰਹਿਮਾਨ ਨੇ ਦਾਅਵਾ ਕੀਤਾ ਕਿ ਹਸੀਨ ਜਹਾਂ ਖੁਦ ਇਕ ਪ੍ਰੋਫੈਸ਼ਨਲ ਫੈਸ਼ਨ ਮਾਡਲ ਹੈ। ਉਹ ਖੁਦ ਕਮਾ ਰਹੀ ਹੈ। ਇਸ ਲਈ ਇੰਨਾ ਗੁਜਾਰਾ ਸਹੀ ਨਹੀਂ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੰਗਨਾ ਰਣੌਤ ਮਾਣਹਾਨੀ ਮਾਮਲੇ ‘ਚ ਸੁਣਵਾਈ ਮੁਲਤਵੀ: ਅੜਿੱਕਾ ਬਣੀ ਹੜਤਾਲ; 3 ਅਗਸਤ ਨੂੰ ਬਠਿੰਡਾ ਕੋਰਟ’ਚ ਹੋਵੇਗੀ ਬਹਿਸ

ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਖਿਲਾਫ ਬਠਿੰਡਾ ਵਿੱਚ ਮਾਣਹਾਨੀ ਦੇ ਮਾਮਲੇ ਦੀ...

ਕਿਰਾਏ ਦੇ ਪੈਸੇ ਮੰਗਣੇ ਪਏ ਮਹਿੰਗੇ, ਰੇਪੀਡੋ ਡਰਾਈਵਰ ‘ਤੇ ਛੇੜਛਾੜ ਦੇ ਦੋਸ਼ ਲਾ ਕੇ ਕੀਤਾ ਹਮਲਾ

ਲੁਧਿਆਣਾ ਵਿਚ ਇਕ ਰੇਪੀਡੋ ਡਰਾਈਵਰ ਨਾਲ ਕਥਿਤ ਤੌਰ 'ਤੇ ਮਾਰਕੁੱਟ ਅਤੇ ਝੂਠੇ ਦੋਸ਼ ਲਗਾਉਣ...

ਜਲੰਧਰ ਨੂੰ ਮਿਲੇ ਦੋ ਨਵੇਂ ਭਾਜਪਾ ਜ਼ਿਲ੍ਹਾ ਪ੍ਰਧਾਨ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਪੰਜਾਬ...

ਅੱਤ ਦੀ ਗਰਮੀ ਕਾਰਨ ਸੂਬੇ ‘ਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਹੀ ਪਾਰ

ਅੱਤ ਦੀ ਗਰਮੀ ਕਾਰਨ ਸੂਬੇ ਭਰ ਵਿਚ ਬਿਜਲੀ ਦੀ ਮੰਗ 17216.62 ਹਜ਼ਾਰ ਮੈਗਾਵਾਟ ਤੋਂ...

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਔਰਤ ਨੇ ਸੁੱਟੀ ਸਿਆਹੀ

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਸਿਆਹੀ ਸੁੱਟੇ ਜਾਣ ਦਾ ਮਾਮਲਾ ਸਾਹਮਣੇ...

ਤੀਜੇ ਵਿਆਹ ਮਗਰੋਂ ਆਮਿਰ ਖ਼ਾਨ ਨੂੰ ਨਾਮੀ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ, ਲਵ ਜਿਹਾਦ ਦਾ ਜ਼ਿਕਰ

ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਤੀਜਾ ਵਿਆਹ ਕਰਾਉਣ ਤੋਂ ਬਾਅਦ ਇੱਕ ਨਾਮੀ ਗੈਂਗ ਵੱਲੋਂ...

FBI ਦੀ ਵੱਡੀ ਕਾਰਵਾਈ! ਅਮਰੀਕਾ ‘ਚ ਮੋਸਟ ਵਾਂਟੇਡ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕੀ ਐਫਬੀਆਈ ਨੇ ਭਾਰਤ ਨਾਲ ਜੁੜੇ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਗ੍ਰਿਫ਼ਤਾਰ ਕੀਤਾ ਹੈ। ਨਿਤੀਸ਼...

PM Modi ਦੇ ਪੰਜਾਬ ਦੌਰੇ ਦੇ ਸਿਆਸੀ ਮਾਅਨੇ: ਬੰਨੀ ਹਰੀ ਪੱਗ, ਕਿਸਾਨਾਂ ਤੇ 54 ਸੀਟਾਂ ਨੂੰ ਸਾਧਣ ਲਈ ਬਣਾਇਆ ਮਾਸਟਰਪਲਾਨ

ਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਵਿੱਚ ਫ਼ਤਹਿ ਹਾਸਲ ਕਰਨ...

ਪੰਜਾਬ ਪੁਲਿਸ ਦਾ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ, FBI ਦੀ ਲਿਸਟ ‘ਚ ਨਾਮ ਸੀ ਸ਼ਾਮਲ

ਪੰਜਾਬ ਪੁਲਿਸ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ...