ਨੋਰਾ ਫਤੇਹੀ ਅਤੇ ਗੁਰੂ ਰੰਧਾਵਾ ਜਲਦ ਹੀ ‘ਦਿ ਕਪਿਲ ਸ਼ਰਮਾ ਸ਼ੋਅ ‘ਤੇ ਨਜ਼ਰ ਆਉਣਗੇ।ਇਹ ਦੋਵੇਂ ਆਪਣੇ ਹਾਲ ਹੀ ‘ਚ ਰਿਲੀਜ਼ ਹੋਏ ਮਿਊਜ਼ਿਕ ਵੀਡੀਓ ‘ਡਾਂਸ ਮੇਰੀ ਰਾਣੀ’ ਦਾ ਪ੍ਰਚਾਰ ਕਰਨਗੇ। ਇਸ ਮੌਕੇ ‘ਤੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਨੋਰਾ ਫਤੇਹੀ ਨੇ ਗੁਰੂ ਰੰਧਾਵਾ ਦਾ ਮਜ਼ਾਕ ਉਡਾਇਆ। ਇਸ ਕਾਰਨ ਗੁਰੂ ਰੰਧਾਵਾ ਨੂੰ ਗੁੱਸਾ ਆ ਗਿਆ।ਫਿਰ ਨੋਰਾ ਫਤੇਹੀ ਨੇ ਉਸ ਦੀ ਗੱਲ੍ਹ ‘ਤੇ ਕਿੱਸ ਕਰ ਲਈ।
https://www.instagram.com/p/CYL11M5PEIe/
ਇਹ ਦੇਖ ਕੇ ਕਪਿਲ ਸ਼ਰਮਾ ਗੁੱਸੇ ‘ਚ ਆ ਗਏ ਅਤੇ ਨੋਰਾ ਫਤੇਹੀ ਨੂੰ ਪੁੱਛਦੇ ਹਨ ਕਿ ਜੇਕਰ ਉਹ ਕਿਸੇ ਦਾ ਮਜ਼ਾਕ ਉਡਾਉਂਦੀ ਹੈ ਤਾਂ ਉਹ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੀ ਗੱਲ੍ਹ ‘ਤੇ ਕਿੱਸ ਦਿੰਦੀ ਹੈ? ਨੋਰਾ ਫਤੇਹੀ ਨੇ ਇਸ ਦਾ ਜਵਾਬ ਹਾਂ ਵਿਚ ਦਿੱਤਾ ਹੈ। ਫਿਰ ਕਪਿਲ ਸ਼ਰਮਾ ਨੇ ਕਿਹਾ ਕਿ ਉਸ ਨੂੰ 8-10 ਵਾਰ ਮਜ਼ਾਕ ਕਰਨਾ ਚਾਹੀਦਾ ਹੈ। ਦਿ ਕਪਿਲ ਸ਼ਰਮਾ ਸ਼ੋਅ ਬਹੁਤ ਮਸ਼ਹੂਰ ਸ਼ੋਅ ਹੈ। ਇਸ ਸ਼ੋਅ ਨੂੰ ਕਪਿਲ ਸ਼ਰਮਾ ਨੇ ਹੋਸਟ ਕੀਤਾ ਹੈ।

ਇਸ ਸ਼ੋਅ ਵਿੱਚ ਉਨ੍ਹਾਂ ਤੋਂ ਇਲਾਵਾ ਕੀਕੂ ਸ਼ਾਰਦਾ, ਅਰਚਨਾ ਪੂਰਨ ਸਿੰਘ ਅਤੇ ਕ੍ਰਿਸ਼ਨਾ ਅਭਿਸ਼ੇਕ ਦੀ ਅਹਿਮ ਭੂਮਿਕਾ ਹੈ। ਕਈ ਕਲਾਕਾਰ ਅਕਸਰ ਆਪਣੀ ਫ਼ਿਲਮਾਂ ਜਾ ਮਿਊਜ਼ਿਕ ਵੀਡੀਓ ਨੂੰ ਪ੍ਰਮੋਟ ਕਰਨ ਲਈ ਇਸ ਸ਼ੋਅ ਵਿੱਚ ਆਉਂਦੇ ਹਨ। ਜਾਂ ਹੁਣ ਗੁਰੂ ਰੰਧਾਵਾ ਅਤੇ ਨੋਰਾ ਫਤੇਹੀ ਨੂੰ ਦੇਖਿਆ ਜਾ ਸਕਦਾ ਹੈ। ਗੁਰੂ ਰੰਧਾਵਾ ਅਤੇ ਨੋਰਾ ਫਤੇਹੀ ਪਹਿਲਾਂ ਗੀਤ ‘ਨਾਚ ਮੇਰੀ ਰਾਣੀ’ ‘ਤੇ ਇਕੱਠੇ ਡਾਂਸ ਕਰ ਚੁੱਕੇ ਹਨ। ਹੁਣ ਦੋਵੇਂ ਡਾਂਸ ਮੇਰੀ ਰਾਣੀ ‘ਚ ਇਕੱਠੇ ਨਜ਼ਰ ਆ ਰਹੇ ਹਨ।












