ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂਐਫਬੀਯੂ) ਨੇ ਮੁੰਬਈ ਵਿੱਚ ਹੋਈ ਇੱਕ ਮੀਟਿੰਗ ਵਿੱਚ ਸਮਝੌਤੇ ਤੋਂ ਬਾਅਦ, 30-31 ਜਨਵਰੀ ਨੂੰ ਹੋਣ ਵਾਲੀ ਦੋ ਦਿਨਾਂ ਦੀ ਦੇਸ਼ ਵਿਆਪੀ ਬੈਂਕ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਈ ਬੈਂਕ ਯੂਨੀਅਨਾਂ ਨੇ 30-31 ਜਨਵਰੀ ਨੂੰ ਹੜਤਾਲ ਦਾ ਐਲਾਨ ਕੀਤਾ ਸੀ।
ਦੱਸ ਦਈਏ ਕਿ ਇਸ ਹੜਤਾਲ ਕਾਰਨ ਬੈਂਕ ਲਗਾਤਾਰ 4 ਦਿਨ ਯਾਨੀ 28 ਤੋਂ 31 ਜਨਵਰੀ ਤੱਕ ਬੰਦ ਰਹਿਣੇ ਸੀ। ਬੈਂਕ ਕਰਮਚਾਰੀ 30 ਅਤੇ 31 ਜਨਵਰੀ ਨੂੰ ਹੜਤਾਲ ‘ਤੇ ਜਾਣ ਵਾਲੇ ਸਨ। ਦੂਜੇ ਪਾਸੇ 28 ਜਨਵਰੀ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਅਤੇ 29 ਜਨਵਰੀ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਹਨ।
ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਅਨੁਸਾਰ, ਇੰਡੀਅਨ ਬੈਂਕਸ ਐਸੋਸੀਏਸ਼ਨ (ਆਈਬੀਏ) ਨੇ 31 ਜਨਵਰੀ ਨੂੰ ਯੂਨੀਅਨਾਂ ਨਾਲ ਮੀਟਿੰਗ ਕਰਨ ਲਈ ਸਹਿਮਤੀ ਦਿੱਤੀ ਹੈ। ਸ਼ੁੱਕਰਵਾਰ ਨੂੰ ਹੋਈ ਸੁਲਾਹ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜ ਦਿਨਾਂ ਬੈਂਕਿੰਗ, ਪੈਨਸ਼ਨ ਨੂੰ ਅੱਪਡੇਟ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਤਿੰਨ ਸਾਂਝੇ ਮੁੱਦੇ 31 ਜਨਵਰੀ ਨੂੰ ਵਿਚਾਰੇ ਜਾਣਗੇ।
----------- Advertisement -----------
30-31 ਜਨਵਰੀ ਨੂੰ ਹੋਣ ਵਾਲੀ ਬੈਂਕਾਂ ਦੀ ਹੜਤਾਲ ਮੁਲਤਵੀ
Published on
----------- Advertisement -----------
----------- Advertisement -----------











