September 18, 2026, 8:41 pm
----------- Advertisement -----------
HomeNewsEntertainmentਗੋਵਿੰਦਾ ਨੂੰ ਦੇਖ ਰੋਣ ਲੱਗ ਗਏ ਰਣਵੀਰ ਸਿੰਘ, ਅਦਾਕਾਰ ਨੂੰ ਦੱਸਿਆ ਆਪਣਾ...

ਗੋਵਿੰਦਾ ਨੂੰ ਦੇਖ ਰੋਣ ਲੱਗ ਗਏ ਰਣਵੀਰ ਸਿੰਘ, ਅਦਾਕਾਰ ਨੂੰ ਦੱਸਿਆ ਆਪਣਾ ਭਗਵਾਨ ,ਦੇਖੋ ਵੀਡੀਓ

Published on

----------- Advertisement -----------

ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੇ ਟੀਵੀ ਸ਼ੋਅ ‘ਦਿ ਬਿਗ ਪਿਕਚਰ’ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਇਸ ਸ਼ੋਅ ‘ਚ ਆਮ ਲੋਕਾਂ ਦੇ ਨਾਲ-ਨਾਲ ਮਸ਼ਹੂਰ ਹਸਤੀਆਂ ਵੀ ਸ਼ਿਰਕਤ ਕਰਦੀਆਂ ਹਨ। ਇਸ ਨਵੇਂ ਸਾਲ ਦੇ ਮੌਕੇ ‘ਤੇ ਬਾਲੀਵੁੱਡ ਦੇ ਹੀਰੋ ਨੰ ਮਤਲਬ ਕੀ ਗੋਵਿੰਦਾ ਇਸ ਸ਼ੋਅ ਦਾ ਹਿੱਸਾ ਬਣੇ ਹਨ । ਦਰਸ਼ਕ ਉਹਨਾਂ ਨੂੰ ਸ਼ੋਅ ਦੇ ਮੰਚ ‘ਤੇ ਦੇਖ ਕੇ ਬਹੁਤ ਖੁਸ਼ ਹੋਏ। ਪਰ ਰਣਵੀਰ ਸਿੰਘ ਖੁਦ ਸਭ ਤੋਂ ਜ਼ਿਆਦਾ ਉਤਸ਼ਾਹਿਤ ਨਜ਼ਰ ਆਏ। ਆਪਣੇ ਚਹੇਤੇ ਅਭਿਨੇਤਾ ਨੂੰ ਦੇਖ ਕੇ ਉਹ ਆਪਣੀਆਂ ਭਾਵਨਾਵਾਂ ਨੂੰ ਰੋਕ ਨਹੀਂ ਸਕੇ। ਸ਼ੋਅ ਦੌਰਾਨ ਰਣਵੀਰ ਨੇ ਗੋਵਿੰਦਾ ਨੂੰ ਆਪਣਾ ਭਗਵਾਨ ਦੱਸਿਆ।

https://www.instagram.com/p/CYLds57IalO/?utm_source=ig_embed&utm_campaign=embed_video_watch_again

ਇਸ ਵਿਸ਼ੇਸ਼ ਐਪੀਸੋਡ ਦਾ ਇੱਕ ਪ੍ਰੋਮੋ ਵੀਡੀਓ ਕਲਰਜ਼ ਟੀਵੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਰਣਵੀਰ ਆਪਣੇ ਚਹੇਤੇ ਹੀਰੋ ਦਾ ਸਵਾਗਤ ਕਰਦੇ ਹੋਏ ਭਾਵੁਕ ਹੋ ਜਾਂਦੇ ਹਨ। ਗੋਵਿੰਦਾ ਦੇ ਸਾਹਮਣੇ ਆਉਂਦੇ ਹੀ ਹਮੇਸ਼ਾ ਮੁਸਕਰਾਉਂਦੇ ਰਹਿਣ ਵਾਲੇ ਰਣਵੀਰ ਸਿੰਘ ਦੀਆਂ ਅੱਖਾਂ ‘ਚ ਹੰਝੂ ਆ ਜਾਂਦੇ ਹੈ । ਉਨ੍ਹਾਂ ਨੂੰ ਰੋਂਦੇ ਦੇਖ ਗੋਵਿੰਦਾ ਵੀ ਭਾਵੁਕ ਹੋ ਗਏ।

ਉਸਨੇ ਰਣਵੀਰ ਨੂੰ ਚੁੱਪ ਕਰਾ ਦਿੱਤਾ। ਉਸਨੇ ਆਪਣੇ ਹੱਥਾਂ ਨਾਲ ਰਣਵੀਰ ਦੀਆਂ ਅੱਖਾਂ ਵਿੱਚੋਂ ਹੰਝੂ ਪੂੰਝੇ। ਸ਼ੋਅ ‘ਚ ਗੋਵਿੰਦਾ ਦਾ ਸਵਾਗਤ ਕਰਦੇ ਹੋਏ ਰਣਵੀਰ ਸਿੰਘ ਨੇ ਉਨ੍ਹਾਂ ਨੂੰ ਆਪਣਾ ਭਗਵਾਨ ਕਿਹਾ। ਰਣਵੀਰ ਨੇ ਕਿਹਾ, ‘ਅੱਜ ਨਵੇਂ ਸਾਲ ਦੇ ਖਾਸ ਮੌਕੇ ‘ਤੇ ਮੇਰੇ ਭਗਵਾਨ ਖੁਦ ਸਾਨੂੰ ਮਿਲਣ ਆ ਰਹੇ ਹਨ। ਸਿਰਫ ਅਤੇ ਸਿਰਫ ਹੀਰੋ ਨੰਬਰ ਵਨ ਗੋਵਿੰਦਾ।” ਰਣਵੀਰ ਨੇ ਆਪਣੇ ਇਕ ਇੰਟਰਵਿਊ ‘ਚ ਕਿਹਾ ਸੀ, ‘ਗੋਵਿੰਦਾ ਜੀ ਇਕ ਲੀਜੈਂਡ ਹਨ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਹਾਂ। ਮੈਂ ਉਹਨਾਂ ਦੀਆਂ ਸਾਰੀਆਂ ਫਿਲਮਾਂ ਦੇਖੀਆਂ ਹਨ। ਮੈਂ ਕੁਝ ਫਿਲਮਾਂ 50 ਤੋਂ ਵੱਧ ਵਾਰ ਦੇਖ ਚੁੱਕਾ ਹਾਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ 5.10 ਲੱਖ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ: ਤਰੁਨਪ੍ਰੀਤ ਸਿੰਘ ਸੌਂਦ

ਚੰਡੀਗੜ੍ਹ; 17 ਸਤੰਬਰ:ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ...

ਭਾਰਤੀ ਮਹਿਲਾ ਟੀਮ ਨੇ ਏਸ਼ਿਆਈ ਖੇਡਾਂ ਦੇ ਸੈਮੀਫਾਈਨਲ ‘ਚ ਜਗ੍ਹਾ ਕੀਤੀ ਪੱਕੀ, ਜਾਪਾਨ ਨੂੰ 8 ਵਿਕਟਾਂ ਨਾਲ ਹਰਾਇਆ

ਭਾਰਤੀ ਮਹਿਲਾ ਕ੍ਰਿਕਟ ਟੀਮ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ 2026 ਵਿੱਚ ਪਹੁੰਚ ਗਈ ਹੈ। ਟੀਮ...

ਚੰਡੀਗੜ੍ਹ ‘ਚ ਭਲਕੇ ਲਾਂਚ ਹੋਵੇਗੀ ਭਾਰਤ ਟੈਕਸੀ, ਘੱਟ ਕਿਰਾਇਆ, ਡਰਾਈਵਰਾਂ ਨੂੰ ਮਿਲੇਗੀ ਕਮਿਸ਼ਨ

ਚੰਡੀਗੜ੍ਹ ਵਿਚ ਭਲਕੇ ਭਾਰਤ ਟੈਕਸੀ ਲਾਂਚ ਹੋਵੇਗੀ। ਇਹ ਸਕੀਮ ਕੇਂਦਰੀ ਸਹਿਕਾਰਤਾ ਵਿਭਾਗ ਦੇ ਅਧੀਨ...

ਪੰਜਾਬ ਦੇ ਮੁਲਾਜ਼ਮਾਂ ਨੂੰ ਹੁਣ ਮਿਲੇਗਾ 50% DA, CM ਮਾਨ ਨਾਲ ਮੀਟਿੰਗ ‘ਚ 8% ਦੇ ਵਾਧੇ ‘ਤੇ ਬਣੀ ਸਹਿਮਤੀ

ਪੰਜਾਬ ਵਿੱਚ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਡੀਏ ਸਮੇਤ ਲੰਬਿਤ ਡੀਏ ਮੰਗਾਂ ਬਾਰੇ ਅੱਜ ਇੱਕ...

ਹਵਾਰਾ ਨੂੰ ਪੰਜਾਬ ਦੀ ਜੇਲ੍ਹ ਭੇਜਣ ਦੀ ਪਟੀਸ਼ਨ ਦਾ ਦਿੱਲੀ ਸਰਕਾਰ ਵੱਲੋਂ ਵਿਰੋਧ, 13 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ

ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿਚ ਸ਼ਿਫਟ ਕਰਨ ਦਾ...

Zomato ਡਿਲਵਰੀ ਬੁਆਏ ਦਾ ਗੋਲੀਆਂ ਮਾਰ ਕੇ ਕਤਲ, ਇਕ ਸਾਲ ਦੇ ਮਾਸੂਮ ਦਾ ਪਿਤਾ ਸੀ ਸਾਹਿਲ

ਅੰਮ੍ਰਿਤਸਰ ਦੇ ਕੋਟ ਖਾਲਸਾ ਪੁਲਿਸ ਚੌਕੀ ਨੇੜੇ ਇਕ ਨੌਜਵਾਨ ਦਾ ਕਤਲ ਹੋਇਆ ਹੈ। ਮ੍ਰਿਤਕ...

CM ਮਾਨ ਨੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ASI ਲਈ ਪ੍ਰਗਟਾਇਆ ਦੁੱਖ, ਪਰਿਵਾਰ ਲਈ ਕੀਤਾ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਖੇ...

ਦਿੱਲੀ ਹਾਈ ਕੋਰਟ ਵੱਲੋਂ ਜਗਤਾਰ ਸਿੰਘ ਜੌਹਲ ਨੂੰ ਵੱਡੀ ਰਾਹਤ, UAPA ਦੇ 7 ਮਾਮਲਿਆਂ ‘ਚ ਮਿਲੀ ਜ਼ਮਾਨਤ

ਦਿੱਲੀ ਹਾਈ ਕੋਰਟ (Delhi High Court) ਨੇ ਸ਼ੁੱਕਰਵਾਰ ਨੂੰ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਯੂਏਪੀਏ...