May 31, 2026, 9:13 pm
----------- Advertisement -----------
HomeNewsLatest Newsਵਿਕਸਿਤ ਭਾਰਤ ਦੀ ਨੀਂਹ ਰੱਖੇਗਾ 'ਅੰਮ੍ਰਿਤ ਕਾਲ' ਦਾ ਪਹਿਲਾ ਬਜਟ :ਅਨੁਰਾਗ ਠਾਕੁਰ

ਵਿਕਸਿਤ ਭਾਰਤ ਦੀ ਨੀਂਹ ਰੱਖੇਗਾ ‘ਅੰਮ੍ਰਿਤ ਕਾਲ’ ਦਾ ਪਹਿਲਾ ਬਜਟ :ਅਨੁਰਾਗ ਠਾਕੁਰ

Published on

----------- Advertisement -----------

ਚੰਡੀਗੜ੍ਹ : ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ, ਅਨੁਰਾਗ ਠਾਕੁਰ ਨੇ ਕੇਂਦਰੀ ਬਜਟ 2023 ਨੂੰ ‘ਅੰਮ੍ਰਿਤ ਕਾਲ’ ਦਾ ਪਹਿਲਾ ਬਜਟ ਦੱਸਿਆ ਜੋ ਵਿਕਸਿਤ ਭਾਰਤ ਦੀ ਨੀਂਹ ਰੱਖੇਗਾ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਜੰਮੂ ਵਿੱਚ ਭਾਜਪਾ ਹੈੱਡਕੁਆਰਟਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਵਿੱਚ, ਜੰਮੂ ਅਤੇ ਕਸ਼ਮੀਰ ਦੇ ਭਾਜਪਾ ਪ੍ਰਧਾਨ ਰਵਿੰਦਰ ਰੈਨਾ, ਸੰਸਦ ਮੈਂਬਰ (ਲੋਕ ਸਭਾ) ਜੁਗਲ ਕਿਸ਼ੋਰ ਸ਼ਰਮਾ, ਸਾਬਕਾ ਮੰਤਰੀ ਪਵਨ ਗੁਪਤਾ ਅਤੇ ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਸੁਨੀਲ ਸੇਠੀ ਦੀ ਮੰਚ ‘ਤੇ ਮੌਜੂਦਗੀ ਵਿੱਚ ਕਿਹਾ “ਪ੍ਰਧਾਨ ਮੰਤਰੀ ਮੋਦੀ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਅੱਗੇ ਵਧ ਰਹੇ ਹਨ। ‘ਅੰਮ੍ਰਿਤ ਕਾਲ’ ਦੇ ਪਹਿਲੇ ਬਜਟ ਨੇ ਇਸ ਦੀ ਨੀਂਹ ਰੱਖੀ ਹੈ। ਇਹ ਬਜਟ ਗ਼ਰੀਬਾਂ, ਮਹਿਲਾਵਾਂ, ਮਜ਼ਦੂਰਾਂ, ਮੱਧ ਵਰਗ, ਨੌਜਵਾਨਾਂ, ਕਿਸਾਨਾਂ, ਅਨੁਸੂਚਿਤ ਜਾਤੀਆਂ (ਐੱਸਸੀ), ਅਨੁਸੂਚਿਤ ਜਨਜਾਤੀਆਂ (ਐੱਸਟੀ), ਓਬੀਸੀ ਅਤੇ ਸਮਾਜ ਦੇ ਹਰ ਵਰਗ ‘ਤੇ ਕੇਂਦ੍ਰਿਤ ਹੈ।”
ਬਜਟ 2023-24 ਦੇ ਮੁੱਖ ਨੁਕਤਿਆਂ ਦੀ ਗਿਣਤੀ ਕਰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ, “ਇਹ ਖੁਸ਼ੀਆਂ ਦਾ ਬਜਟ ਹੈ ਜਿਸਦੀ ਸਾਰੇ ਵਰਗਾਂ ਅਤੇ ਖੇਤਰਾਂ ਦੇ ਲੋਕਾਂ ਦੁਆਰਾ ਸ਼ਲਾਘਾ ਕੀਤੀ ਜਾ ਰਹੀ ਹੈ।” ਠਾਕੁਰ ਨੇ ਕਿਹਾ “ਪਹਿਲੀ ਵਾਰ 10 ਲੱਖ ਕਰੋੜ ਰੁਪਏ ਦਾ ਕੇਪੈਕਸ (CAPEX) ਖਰਚਾ ਕੀਤਾ ਗਿਆ ਹੈ, ਜੋ ਕਿ ਪਿਛਲੇ ਬਜਟ ਨਾਲੋਂ 33% ਵੱਧ ਹੈ। ਵਧਿਆ ਹੋਇਆ ਕੇਪੈਕਸ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰੇਗਾ ਅਤੇ ਵਧੇਰੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ। ਰੇਲਵੇ ਲਈ ਹੁਣ ਤੱਕ ਦਾ ਸਭ ਤੋਂ ਵੱਧ 240000 ਕਰੋੜ ਰੁਪਏ ਖਰਚਾ ਕੀਤਾ ਗਿਆ ਹੈ, ਜੋ ਕਿ 2013-14 ਵਿੱਚ ਕੀਤੇ ਗਏ ਖਰਚੇ ਨਾਲੋਂ 9 ਗੁਣਾ ਵੱਧ ਹੈ।
ਠਾਕੁਰ ਨੇ ਕਿਹਾ “ਜੰਮੂ ਅਤੇ ਕਸ਼ਮੀਰ ਵਿੱਚ, 28440 ਕਰੋੜ ਰੁਪਏ ਦੀ ਲਾਗਤ ਵਾਲੇ 481 ਕਿਲੋਮੀਟਰ ਦੇ 3 ਪ੍ਰੋਜੈਕਟਾਂ ‘ਤੇ ਪਹਿਲਾਂ ਹੀ ਕੰਮ ਚੱਲ ਰਿਹਾ ਹੈ।” ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ (2009-2014) ਦੇ ਪੂਰੇ 10 ਸਾਲਾਂ ਦੌਰਾਨ ਬੁਨਿਆਦੀ ਢਾਂਚੇ ਲਈ ਸਿਰਫ 1044 ਕਰੋੜ ਰੁਪਏ ਦਿੱਤੇ ਗਏ ਸਨ, ਜਦੋਂ ਕਿ ਸਿਰਫ਼ ਇੱਕ ਵਿੱਤ ਵਰ੍ਹੇ (ਵਿੱਤ ਵਰ੍ਹੇ 2023-24) ਵਿੱਚ ਮੋਦੀ ਸਰਕਾਰ ਦੁਆਰਾ 6003 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਤਹਿਤ ਬੜਗਾਮ, ਜੰਮੂ ਤਵੀ, ਵੈਸ਼ਨੋ ਦੇਵੀ ਅਤੇ ਊਧਮਪੁਰ ਵਿਖੇ ਵੀ 4 ਵਿਸ਼ਵ ਪੱਧਰ ਦੇ ਸਟੇਸ਼ਨ ਅੰਮ੍ਰਿਤ ਭਾਰਤ ਸਟੇਸ਼ਨਾਂ ਤਹਿਤ ਬਣਾਏ ਜਾ ਰਹੇ ਹਨ।
ਉਨ੍ਹਾਂ ਕਿਹਾ “ਕੋਵਿਡ ਮਹਾਮਾਰੀ ਦੌਰਾਨ ਦੁਨੀਆ ਭਰ ਦੇ ਸਾਰੇ ਦੇਸ਼ ਸੰਘਰਸ਼ ਕਰ ਰਹੇ ਸਨ ਪਰ ਭਾਰਤ ਨੇ ਮੋਦੀ ਜੀ ਦੀ ਮਜ਼ਬੂਤ ​​ਅਗਵਾਈ ਵਿੱਚ ਪ੍ਰਗਤੀ ਕੀਤੀ। ਭਾਰਤ ਦਾ ਜੀਡੀਪੀ ਵਿਕਾਸ ਦੂਸਰੇ ਦੇਸ਼ਾਂ ਦੇ ਮੁਕਾਬਲੇ ਮਜ਼ਬੂਤ ​​ਹੈ।” ਮੰਤਰੀ ਨੇ ਕਿਹਾ, “ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ ਐਲੋਕੇਸ਼ਨ ਵਿੱਚ 66 ਪ੍ਰਤੀਸ਼ਤ ਦਾ ਭਾਰੀ ਵਾਧਾ ਕੀਤਾ ਗਿਆ ਹੈ। ਵਿੱਤ ਵਰ੍ਹੇ 2023-24 ਲਈ 79000 ਕਰੋੜ ਰੁਪਏ ਅਲਾਟ ਕੀਤੇ ਗਏ ਹਨ।” ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 3.5 ਕਰੋੜ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ, 3 ਕਰੋੜ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ।
ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਕਿਸਾਨ ਕ੍ਰੈਡਿਟ ਲਈ 20 ਲੱਖ ਕਰੋੜ ਰੁਪਏ ਦਿੱਤੇ ਗਏ ਹਨ। ਇਸ ਨਾਲ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਕਾਫੀ ਮਦਦ ਮਿਲੇਗੀ। ਠਾਕੁਰ ਨੇ ਕਿਹਾ “ਸੂਖਮ, ਲਘੂ ਅਤੇ ਦਰਮਿਆਨੇ ਅਦਾਰਿਆਂ (ਐੱਮਐੱਸਐੱਮਈ) ਲਈ, 2 ਲੱਖ ਕਰੋੜ ਰੁਪਏ ਦੀ ਐੱਮਐੱਸਐੱਮਈ ਗਾਰੰਟੀ ਯੋਜਨਾ ਬਿਨਾਂ ਕੋਲੇਟਰਲ ਲੋਨ ਦੇ ਘੱਟ ਵਿਆਜ ਦਰਾਂ ਦੇ ਨਾਲ ਪ੍ਰਦਾਨ ਕੀਤੀ ਜਾਏਗੀ।” ਉਨ੍ਹਾਂ ਕਿਹਾ “ਨੌਜਵਾਨਾਂ ਲਈ, ਕੌਸ਼ਲ ਵਿਕਾਸ ਪਹਿਲ ਦੇ ਤਹਿਤ ਲੱਖਾਂ ਨੌਜਵਾਨਾਂ ਨੂੰ ਇੰਟਰਨੈਟ ਆਫ਼ ਥਿੰਗਜ਼, ਏਆਈ, 3ਡੀ ਪ੍ਰਿੰਟਿੰਗ ਆਦਿ ਵਿੱਚ ਟ੍ਰੇਨਿੰਗ ਦਿੱਤੀ ਜਾਵੇਗੀ। 47 ਲੱਖ ਤੋਂ ਵੱਧ ਨੌਜਵਾਨ ਇਸ ਪਹਿਲ ਦਾ ਹਿੱਸਾ ਬਣਨਗੇ ਜਿੱਥੇ ਉਨ੍ਹਾਂ ਨੂੰ ਵਜ਼ੀਫ਼ਾ ਵੀ ਮਿਲੇਗਾ। ਇਸ ਤੋਂ ਇਲਾਵਾ, ਨੌਜਵਾਨਾਂ ਨੂੰ ਸਿਖਲਾਈ ਦੇਣ ਲਈ 30 ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰ, ਏਆਈ ਲਈ 3 ਸੈਂਟਰ ਆਫ ਇੰਟੈਲੀਜੈਂਸ ਸਥਾਪਿਤ ਕੀਤੇ ਜਾਣਗੇ।”
ਠਾਕੁਰ ਨੇ ਕਿਹਾ “ਮੱਧ ਵਰਗ ਲਈ, ਟੈਕਸ ਸਲੈਬ ਨੂੰ ਵਧਾ ਕੇ 7 ਲੱਖ ਕਰ ਦਿੱਤਾ ਗਿਆ ਹੈ ਜੋ ਕਿ ਇੱਕ ਵਰਦਾਨ ਹੋਵੇਗਾ। ਹੋਰ ਸਲੈਬਾਂ ਵਿੱਚ ਵੀ ਰਾਹਤ ਦਿੱਤੀ ਗਈ ਹੈ। ਇਨਕਮ ਟੈਕਸ ਪ੍ਰੋਸੈਸਿੰਗ ਦਾ ਸਮਾਂ ਘਟਾਇਆ ਗਿਆ ਹੈ। ਕੋਵਿਡ ਦੇ ਸਮੇਂ ਦੌਰਾਨ, ਅਪ੍ਰਤੱਖ ਟੈਕਸ ਜਿਵੇਂ ਜੀਐੱਸਟੀ ਦੀ ਕਲੈਕਸ਼ਨ ਵਿੱਚ ਵਾਧਾ ਹੋਇਆ ਹੈ ਅਤੇ ਪ੍ਰਤੱਖ ਟੈਕਸਾਂ ਵਿੱਚ ਵੀ ਵਾਧਾ ਹੋਇਆ ਹੈ ਜਿਸ ਨਾਲ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਮਦਦ ਮਿਲਦੀ ਹੈ।”
ਠਾਕੁਰ ਨੇ ਕਿਹਾ “80 ਕਰੋੜ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਮਿਲੇਗਾ। ਤਰਜੀਹੀ ਪਰਿਵਾਰਾਂ ਨੂੰ ਵੀ ਇਸ ਬਜਟ ਤਹਿਤ ਮੁਫ਼ਤ ਰਾਸ਼ਨ ਮਿਲੇਗਾ, ਜਿਸ ਲਈ 2 ਲੱਖ ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ। 11 ਕਰੋੜ ਕਿਸਾਨਾਂ ਨੂੰ 226000 ਕਰੋੜ ਦੀ ਕਿਸਾਨ ਸਨਮਾਨ ਨਿਧੀ ਪਹਿਲਾਂ ਹੀ ਮਿਲ ਚੁੱਕੀ ਹੈ। ਖਾਦ, ਯੂਰੀਆ ਦੇ ਰੇਟ ਨਹੀਂ ਵਧਾਏ ਗਏ। ਪੰਚਾਇਤ ਪੱਧਰ ‘ਤੇ ਅਨਾਜ ਲਈ ਸਟੋਰੇਜ ਸੁਵਿਧਾਵਾਂ ਕਿਸਾਨ ਨੂੰ ਆਪਣੀ ਫ਼ਸਲ ਆਪਣੀ ਮਰਜ਼ੀ ਨਾਲ ਵੇਚਣ ਅਤੇ ਚੰਗੇ ਰੇਟ ਪ੍ਰਾਪਤ ਕਰਨ ਵਿੱਚ ਮਦਦ ਕਰਨਗੀਆਂ। ਛੋਟੇ ਕਿਸਾਨਾਂ ਨੂੰ ਲਾਭ ਦੇਣ ਲਈ ਬਾਜਰੇ (ਮਿਲਟਸ) ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਡੇਅਰੀ ਅਤੇ ਪਸ਼ੂ ਪਾਲਣ ਦੇ ਨਾਲ-ਨਾਲ ਮੱਛੀ ਪਾਲਣ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ।”
ਆਦਿਵਾਸੀ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਜਿੱਥੇ ਅਧਿਆਪਕਾਂ ਦੀ ਭਰਤੀ ਨਾਲ 740 ਏਕਲਵਯ ਸਕੂਲ ਖੋਲ੍ਹੇ ਜਾਣਗੇ। ਆਦਿਵਾਸੀ ਬੱਚਿਆਂ ਨੂੰ ਵਜ਼ੀਫੇ ਦਿੱਤੇ ਜਾ ਰਹੇ ਹਨ। ਰਵਾਇਤੀ ਕਾਰੀਗਰਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਆਧੁਨਿਕਤਾ ਨਾਲ ਹੁਲਾਰਾ ਦੇਣ ਲਈ ਪੀਐੱਮ ਵਿਕਾਸ ਦੀ ਸ਼ੁਰੂਆਤ ਕੀਤੀ ਗਈ ਹੈ।
ਮੋਦੀ ਸਰਕਾਰ ਦੇ ਅਧੀਨ ਨੌਜਵਾਨਾਂ ਨੇ ਸਟਾਰਟ-ਅੱਪਸ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਤਾ ਹੋਣਾ ਚਾਹੀਦਾ ਹੈ। ਭਾਰਤ ਵਿੱਚ ਹੁਣ 90000 ਸਟਾਰਟ ਅੱਪਸ ਹਨ। ਭਾਰਤ ਦੁਨੀਆ ਵਿੱਚ ਸਟਾਰਟ ਅੱਪਸ ਦਾ ਤੀਸਰਾ ਸਭ ਤੋਂ ਵੱਡਾ ਈਕੋਸਿਸਟਮ ਬਣ ਗਿਆ ਹੈ। 107 ਨੇ ਯੂਨੀਕੋਰਨ ਦਾ ਦਰਜਾ ਹਾਸਲ ਕਰ ਲਿਆ ਹੈ। ਹੁਣ ਅਸੀਂ ਇੱਕ ਹੋਰ ਸਾਲ ਲਈ ਇਨਕਮ ਟੈਕਸ ਛੋਟ ਦਿੱਤੀ ਹੈ।
7.5% ਦੀ ਬਿਹਤਰ ਵਿਆਜ ਦਰ ਨਾਲ ਮਹਿਲਾ ਸਸ਼ਕਤੀਕਰਣ ਲਈ ਮਹਿਲਾ ਸਨਮਾਨ ਬੱਚਤ ਪੱਤਰ ਦਾ ਐਲਾਨ ਕੀਤਾ ਗਿਆ ਹੈ। ਲਾਸਟ ਮਾਈਲ ਕਨੈਕਟੀਵਿਟੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕੋਲਾ, ਕਪਾਹ, ਮਾਈਨਿੰਗ ਟਰਾਂਸਪੋਰਟੇਸ਼ਨ ਨੂੰ ਪਹਿਲ ਦਿੱਤੀ ਜਾ ਰਹੀ ਹੈ। 10000 ਕਰੋੜ ਰੁਪਏ ਦੇ ਫੰਡ ਨਾਲ ਸ਼ਹਿਰੀ ਸੁਵਿਧਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਡੇ ਰਾਸ਼ਟਰ ਦੀ ਆਰਥਿਕ ਵਿਕਾਸ ਦਰ 7% ਰਹਿਣ ਦੀ ਉਮੀਦ ਹੈ ਜੋ ਕਿ ਦੁਨੀਆ ਦੀਆਂ ਕਿਸੇ ਵੀ ਵੱਡੀਆਂ ਅਰਥਵਿਵਸਥਾਵਾਂ ਤੋਂ ਅਧਿਕ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡਾ ਦੇਸ਼ ਦੁਨੀਆ ਦੀ 10ਵੇਂ ਨੰਬਰ ਦੀ ਅਰਥਵਿਵਸਥਾ ਤੋਂ 5ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਅਸੀਂ ਸ਼ਾਸਨ ਵਿੱਚ ਪਾਰਦਰਸ਼ਤਾ ਵਧਾਈ ਹੈ, 220 ਕਰੋੜ ਮੁਫ਼ਤ ਟੀਕੇ ਵੰਡੇ ਹਨ, 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਹੈ। ਠਾਕੁਰ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਨੇ ਭਾਰਤ ਨੂੰ ਵੱਡੇ ਵਿਕਾਸ ਵੱਲ ਲਿਜਾਂਦੇ ਹੋਏ ਕੋਵਿਡ ਸੰਕਟ ਦੇ ਸਮੇਂ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲ਼ਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੈਸਲਮੇਰ-ਜੈਪੁਰ ‘ਚ ਰੇਤਲੇ ਤੂਫ਼ਾਨ ਦੀ ਚੇਤਾਵਨੀ, ਮੀਂਹ ਨੇ 7 ਰਾਜਾਂ ਵਿਚ ਘਟਾਈ ਗਰਮੀ

ਮੀਂਹ ਤੇ ਤੂਫ਼ਾਨ ਕਾਰਨ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਚੰਡੀਗੜ੍ਹ, ਛੱਤੀਸਗੜ੍ਹ, ਬਿਹਾਰ ਅਤੇ...

‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਜੇਲ੍ਹ ਤੋਂ ਆਏ ਬਾਹਰ

 ਵਿਧਾਨ ਸਭਾ ਹਲਕਾ ਸਨੌਰ (ਪਟਿਆਲਾ) ਤੋਂ 'ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਹਾਈਕੋਰਟ ਤੋਂ ਜ਼ਮਾਨਤ...

PM ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੌੜਾਕ ਗੁਰਿੰਦਰਵੀਰ ਸਿੰਘ ਨਾਲ ਕੀਤੀ ਗੱਲ ਤੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਦੌੜਾਕ ਗੁਰਿੰਦਰਵੀਰ ਸਿੰਘ ਨੂੰ 100 ਮੀਟਰ ਦੌੜ ਵਿੱਚ...

ਬਰਾਬਰ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਮਿਲੇਗੀ ਬਰਾਬਰ ਪੁਜੀਸ਼ਨ, CM ਮਾਨ ਨੇ ਟੌਪਰ ਲਈ ਨਿਯਮਾਂ ‘ਚ ਕੀਤਾ ਬਦਲਾਅ

ਪੰਜਾਬ ਵਿਚ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਤੇ ਟੌਪਰ ਰੈਂਕਿੰਗ ਵਿਵਸਥਾ ਨੂੰ ਲੈ ਕੇ ਵੱਡਾ...

ਭਗਵੰਤ ਮਾਨ ਸਰਕਾਰ ਵੱਲੋਂ ਲੜਕੀਆਂ ਲਈ ਦੇਸ਼ ਦੀਆਂ ਸਭ ਤੋਂ ਵੱਡੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਸਕੂਲ-ਅਧਾਰਤ ਮਾਹਵਾਰੀ ਸਿਹਤ ਸਿੱਖਿਆ ਦੀ ਸ਼ੁਰੂਆਤ

ਚੰਡੀਗੜ੍ਹ; 30 ਮਈ 2026:ਸੂਬੇ ਵਿੱਚ ਕੁੜੀਆਂ ਦੀ ਸਿੱਖਿਆ, ਬਾਲਗ ਸਿਹਤ ਅਤੇ ਲਿੰਗ-ਸੰਵੇਦਨਸ਼ੀਲ ਪੜ੍ਹਾਈ ਨੂੰ...

ਮਾਨ ਸਰਕਾਰ ਨੇ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਮੈਗਾ ਪੀ.ਟੀ.ਐਮ. ਕਰਵਾ ਕੇ ਸਿੱਖਿਆ ਵਿੱਚ ਪੰਜਾਬ ਦੀ ਅੱਵਲ ਦਰਜਾਬੰਦੀ ਦਾ ਜਸ਼ਨ ਮਨਾਇਆ

ਚੰਡੀਗੜ੍ਹ, 30 ਮਈ:ਕੌਮੀ ਸਿੱਖਿਆ ਦਰਜਾਬੰਦੀ 'ਚ ਪੰਜਾਬ ਵੱਲੋਂ ਸਿਖ਼ਰਲਾ ਸਥਾਨ ਮੱਲਣ ਦੇ ਜਸ਼ਨ ਮਨਾਉਣ...

ਪੰਜਾਬ ਸਰਕਾਰ ਵਿੱਚ ਠੇਕਾ ਸਿਸਟਮ ਹੋਇਆ ਖਤਮ

ਚੰਡੀਗੜ੍ਹ, 30 ਮਈ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ...