ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਸਵੇਰ ਟਵੀਟ ਕਰ ਕੋਰੋਨਾ ਵਾਇਰਸ ਹੋਣ ਦੀ ਜਾਣਕਾਰੀ ਦਿੱਤੀ। ਨਾਲ ਹੀ ਉਹਨਾਂ ਨੇ ਲਿਖਿਆ ਕਿ ਜਿਹੜੇ ਲੋਕ ਪਿਛਲੇ ਕੁਝ ਦਿਨਾਂ ਵਿੱਚ ਮੇਰੇ ਨਾਲ ਸੰਪਰਕ ਵਿੱਚ ਆਏ ਹਨ, ਕਿਰਪਾ ਕਰਕੇ ਆਪਣੇ ਆਪ ਨੂੰ ਕੁਆਰੰਟਾਈਨ ਕਰ ਲੈਣ ਤੇ ਆਪਣਾ ਟੈਸਟ ਜ਼ਰੂਰ ਕਰਵਾਉਣ। ਉਹਨਾਂ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਵੱਲੋ ਉਹਨਾਂ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ ਕਿਉਕਿ ਪਿਛਲੇ ਦਿਨੀਂ ਅਰਵਿੰਦ ਕੇਜਰੀਵਾਲ ਵੱਲੋਂ ਵੱਖ ਵੱਖ ਥਾਵਾਂ ਤੇ ਕਾਫੀ ਰੈਲੀਆਂ ਕੀਤੀਆਂ ਗਈਆਂ, 31 ਦਸੰਬਰ ਨੂੰ ਪੰਜਾਬ ਦੇ ਪਟਿਆਲਾ ’ਚ ਸ਼ਾਂਤੀ ਮਾਰਚ ਵੀ ਕੱਢਿਆ ਗਿਆ ਪਰ ਆਪ’ ਸੁਪਰੀਮੋ ਵੱਲੋਂ ਕੋਰੋਨਾ ਨੂੰ ਲੈ ਕੇ ਕੋਈ ਸਾਵਧਾਨੀ ਨਹੀਂ ਵਰਤੀ ਗਈ ਨਾ ਹੀ ਉਹਨਾਂ ਨੇ ਕੋਈ ਮਾਸਕ ਪਹਿਨਿਆ ਹੋਇਆ ਸੀ

ਲੋਕ ਤਸਵੀਰਾਂ ਸਾਂਝੀਆਂ ਕਰ ਆਪ’ ਸੁਪਰੀਮੋ ਨੂੰ ਟ੍ਰੋਲ ਕਰ ਰਹੇ ਹਨ ਕਿ ਕਿਵੇਂ ਉਹਨਾਂ ਵੱਲੋਂ ਹਜ਼ਾਰਾਂ ਦੀ ਭੀੜ ਵਿੱਚ ਕੋਈ ਸਮਾਜਿਕ ਦੂਰੀ ਬਣਾਉਣ ਦਾ ਖ਼ਿਆਲ ਨਹੀਂ ਰੱਖਿਆ ਗਿਆ। ਜਿਨ੍ਹਾਂ ਤਸਵੀਰਾਂ ਨੂੰ ਟਵਿਟਰ ’ਤੇ ਸਾਂਝਾ ਕੀਤਾ ਜਾ ਰਿਹਾ ਹੈ, ਉਹ ਇਕ-ਦੋ ਦਿਨ ਪਹਿਲਾਂ ਮੁੱਖ ਮੰਤਰੀ ਕੇਜਰੀਵਾਲ ਦੀਆਂ ਚੰਡੀਗੜ੍ਹ ਦੀਆਂ ਰੈਲੀਆਂ ਦੀਆਂ ਹਨ। ਇਸ ਵਿਚ ਉਹ ਬਿਨਾਂ ਮਾਸਕ ਦੇ ਦਿਸ ਰਹੇ ਹਨ।

ਲੋਕ ਮਜ਼ੇ ਲੈਂਦੇ ਹੋਏ ਲਿਖ ਰਹੇ ਹਨ ਕਿ ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਕਿ ਜੋ ਉਨ੍ਹਾਂ ਦੇ ਸੰਪਰਕ ’ਚ ਆਏ ਹਨ, ਉਹ ਕੋਰੋਨਾ ਜਾਂਚ ਕਰਵਾ ਲੈਣ ਪਰ ਤਸਵੀਰਾਂ ’ਚ ਵੇਖਿਆ ਜਾਵੇ ਤਾਂ ਸੀ.ਐੱਮ. ਬਿਨਾਂ ਮਾਸਕ ਦੇ ਹਜ਼ਾਰਾਂ ਦੀ ਭੀੜ ’ਚ ਦਿਸ ਰਹੇ ਹਨ।












