ਪੰਜਾਬ ਦੇ ਮਾਨਸਾ ਸ਼ਹਿਰ ਦੇ ਜਵਾਹਰਕੇ ਇਲਾਕੇ ਦੇ ਰਣਯੋਧ ਸਿੰਘ ਮਾਨਸ਼ਾਹੀਆ ਨੂੰ ਆਲ ਇੰਡੀਆ ਫੁੱਟਬਾਲ ਐਸੋਸੀਏਸ਼ਨ ਦਾ ਨੈਸ਼ਨਲ ਰੈਫਰੀ ਨਿਯੁਕਤ ਹੋ ਗਿਆ ਹੈ। ਰਣਯੋਧ ਸਿੰਘ ਹੁਣ ਤੱਕ ਦਾ ਪੰਜਾਬ ਦਾ ਇਕਲੋਤਾ ਨੈਸ਼ਨਲ ਰੈਫਰੀ ਬਣ ਗਿਆ ਹੈ। ਰਣਯੋਧ ਸਿੰਘ ਨੈਸਨਲ ਪੱਧਰ ਦੀਆਂ ਵੱਡੀਆ ਟੀਮਾਂ ਵਿਚ ਰੈਫਰੀ ਦੀ ਭੂਮਿਕਾ ਨਿਭਾਏਗਾ, ਜੋ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਅਤੇ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਦੱਸ ਦਈਏ ਕਿ ਰਣਯੋਧ ਸਿੰਘ ਨੇ ਇਹ ਮੁਕਾਮ ਇਕ ਐਸੇ ਇਲਾਕੇ ਵਿੱਚੋ ਉੱਠ ਕੇ ਹਾਸਲ ਕੀਤਾ ਜੋ ਕਿ ਖੇਡਾਂ ਵਿੱਚ ਪੂਰੇ ਪੰਜਾਬ ਨਾਲੋਂ ਪੱਛੜਿਆ ਸਮਝਿਆ ਜਾਂਦਾ ਹੈ।
----------- Advertisement -----------
ਮਾਨਸਾ ਦਾ ਰਣਯੋਧ ਸਿੰਘ ਮਾਨਸ਼ਾਹੀਆ ਆਲ ਇੰਡੀਆ ਫੁੱਟਬਾਲ ਐਸੋਸੀਏਸ਼ਨ ਦਾ ਨੈਸ਼ਨਲ ਰੈਫਰੀ ਨਿਯੁਕਤ
Published on
----------- Advertisement -----------












