May 25, 2026, 3:40 pm
----------- Advertisement -----------
HomeNewsEntertainmentਸ਼ਹਿਨਾਜ਼ ਗਿੱਲ ਨੇ ਕੀਤਾ ਸਿਧਾਰਥ ਸ਼ੁਕਲਾ ਨੂੰ ਯਾਦ ਕਿਹਾ - ਉਹ ਆ...

ਸ਼ਹਿਨਾਜ਼ ਗਿੱਲ ਨੇ ਕੀਤਾ ਸਿਧਾਰਥ ਸ਼ੁਕਲਾ ਨੂੰ ਯਾਦ ਕਿਹਾ – ਉਹ ਆ ਚੁੱਕਿਆ ਹੈ……

Published on

----------- Advertisement -----------

ਮਸ਼ਹੂਰ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ, ਸਿਡਨਾਜ਼ ਦੇ ਫੈਨਜ਼ ਨੂੰ ਲਈ ਬਹੁਤ ਹੀ ਦਰਦਨਾਕ ਸੀ। ਲਗਭਗ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਸਿਡਨਾਜ਼ ਫੈਨਜ਼ ਉਦੋਂ ਖੁਸ਼ ਹੋਏ ਜਦੋਂ ਇੱਕ ਦੋਸਤ ਦੇ ਵਿਆਹ ਮੌਕੇ ਸ਼ਹਿਨਾਜ਼ ਹੱਸਦੀ ਹੋਈ ਨਜ਼ਰ ਆਈ।ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਨੇ ਖੁਸ਼ ਰਹਿਣਾ ਕਿਵੇਂ ਸਿਖਿਆ ਲੋਕ ਇਹ ਜਾਨਣ ਲਈ ਬਹੁਤ ਉਤਸ਼ਾਹਿਤ ਹਨ। ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਦੀ ਜ਼ਿੰਦਗੀ ਹੌਲੀ-ਹੌਲੀ ਮੁੜ ਲੀਹ ‘ਤੇ ਆ ਰਹੀ ਹੈ। ਸ਼ਹਿਨਾਜ਼ ਗਿੱਲ ਨੇ ਆਪਣੇ ਯੂਟਿਊਬ ਚੈਨਲ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਨੇ ਆਪਣੇ ਖਾਸ ਦੋਸਤ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ ਹੈ। ਉਨ੍ਹਾਂ ਨੇ ਬ੍ਰਹਮਾ ਕੁਮਾਰੀ ਬੀ.ਕੇ.ਸ਼ਿਵਾਨੀ ਨਾਲ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ।

ਸ਼ਹਿਨਾਜ਼ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜ਼ਿੰਦਗੀ ਬਾਰੇ ਇਸ ਖ਼ਾਸ ਚਰਚਾ ਨੂੰ ਉਸ ਨੇ ਆਪਣੇ ਯੂਟਿਊਬ ਚੈਨਲ ਅਤੇ ਇੰਸਟਾ ਸਟੋਰੀ ‘ਤੇ ਸ਼ੇਅਰ ਕੀਤਾ ਹੈ।ਇਸ ਖ਼ਾਸ ਚਰਚਾ ਦੇ ਦੌਰਾਨ ਬ੍ਰਹਮਕੁਮਾਰੀ ਦੀਦੀ ਸ਼ਿਵਾਨੀ ਤੇ ਸ਼ਹਿਨਾਜ਼ ਵਿਚਾਲੇ ਪਹਿਲੀ ਵਾਰ ਸਿਧਾਰਥ ਬਾਰੇ ਗੱਲਬਾਤ ਹੋਈ। ਇਸ ਦੌਰਾਨ ਸ਼ਹਿਨਾਜ਼ ਨੇ ਸਿਧਾਰਥ ਨੂੰ ਲੈ ਕੇ ਆਪਣੇ ਪੌਜ਼ੀਟਿਵ ਵਿਚਾਰ ਖੁੱਲ੍ਹ ਕੇ ਰੱਖੇ। ਸਿਧਾਰਥ ਸ਼ੁਕਲਾ ਨੂੰ ਯਾਦ ਕਰਦੇ ਹੋਏ ਸ਼ਹਿਨਾਜ਼ ਨੇ ਕਿਹਾ, ‘ਮੈਂ ਅਕਸਰ ਸੋਚਦੀ ਹਾਂ ਕਿ ਉਸ ਰੂਹ ਨੇ ਮੈਨੂੰ ਇੰਨਾ ਗਿਆਨ ਕਿਵੇਂ ਦਿੱਤਾ।

YouTube player

ਮੈਂ ਪਹਿਲਾਂ ਲੋਕਾਂ ਦਾ ਵਿਸ਼ਲੇਸ਼ਣ ਨਹੀਂ ਕਰ ਸਕਦੀ ਸੀ. ਮੇਰੇ ਅੰਦਰ ਬਹੁਤ ਆਤਮ ਵਿਸ਼ਵਾਸ ਸੀ ਅਤੇ ਮੈਂ ਉਸ ਸਮੇਂ ਸੱਚਮੁੱਚ ਬਹੁਤ ਮਾਸੂਮ ਸੀ, ਪਰ ਉਸ ਵਿਅਕਤੀ ਨੇ ਮੈਨੂੰ ਜ਼ਿੰਦਗੀ ਵਿੱਚ ਬਹੁਤ ਕੁਝ ਸਿਖਾਇਆ। ਪ੍ਰਮਾਤਮਾ ਨੇ ਮੇਰੀ ਉਸ ਰੂਹ ਨਾਲ ਜਾਣ-ਪਛਾਣ ਕਰਵਾਈ ਅਤੇ ਸਾਨੂੰ ਦੋਸਤ ਬਣਾ ਕੇ ਰੱਖਿਆ ਤਾਂ ਜੋ ਉਹ ਮੈਨੂੰ ਜ਼ਿੰਦਗੀ ਵਿੱਚ ਕੁਝ ਸਿਖਾ ਸਕੇ। ਸ਼ਹਿਨਾਜ਼ ਗਿੱਲ ਅੱਗੇ ਕਹਿੰਦੀ ਹੈ, ‘ਸਾਡਾ ਸਫ਼ਰ ਅਜੇ ਜਾਰੀ ਹੈ, ਉਸ ਦਾ ਸਫ਼ਰ ਪੂਰਾ ਹੋ ਗਿਆ ਹੈ। ਉਸਦਾ ਰੂਪ ਬਦਲ ਗਿਆ ਹੈ ਪਰ, ਉਹ ਮੁੜ ਇਸ ਰੂਪ ਵਿੱਚ ਆ ਗਿਆ ਹੈ। ਸ਼ਹਿਨਾਜ਼ ਅੱਗੇ ਕਹਿੰਦੀ ਹੈ ਕਿ ਜਦੋਂ ਕੋਈ ਛੱਡ ਜਾਂਦਾ ਹੈ ਤਾਂ ਰੋਣ ਨਾਲ ਦਰਦ ਵਧਦਾ ਹੈ, ਘੱਟ ਨਹੀਂ ਹੁੰਦਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨੀਟ ਪ੍ਰੀਖਿਆ ਦਾ ਖ਼ੌਫ਼? 92% ਅੰਕ ਲੈਣ ਵਾਲੀ ਹੋਣਹਾਰ ਵਿਦਿਆਰਥਣ ਨੇ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ

ਕਰਨਾਟਕ ਵਿਚ ਨੀਟ ਦੀ ਪ੍ਰੀਖਿਆ ਦੇ ਚੁੱਕੀ ਵਿਦਿਆਰਥਣ ਨੇ ਆਪਣੇ ਘਰ ਵਿਚ ਪੱਖੇ ਨਾਲ...

ਨਗਰ ਕੌਂਸਲ ਚੋਣਾਂ ਲਈ ਚੋਣ ਪ੍ਰਚਾਰ ਖਤਮ ਹੋਣ ਮਗਰੋਂ ਵੀ ਚੋਣ ਪ੍ਰਚਾਰ ਦੇ ਦੋਸ਼, ਰਾਜਾ ਵੜਿੰਗ ਨੂੰ ਨੋਟਿਸ ਜਾਰੀ

ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ...

*ਪੰਜਾਬ ਵਿੱਚ ਪਹਿਲੀ ਵਾਰ 220 ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਦੀ ਤਿਆਰੀ ਲਈ 8.61 ਕਰੋੜ ਦਿੱਤੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਪੰਜਾਬ ਸਰਕਾਰ ਨੇ ਸਾਰੇ ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ-ਮੁੱਖ ਮੰਤਰੀ...

ਅੰਬਾਲਾ : ਘਰੇਲੂ ਝਗੜੇ ਨੇ ਧਾਰਿਆ ਖੌਫਨਾਕ ਰੂਪ, ਮੁੰਡੇ ਨੇ ਦਾਦੀ, ਭਰਾ ਤੇ ਚਾਚੇ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਅੰਬਾਲਾ ਦੇ ਸ਼ਹਿਜਾਦਪੁਰ ਖੰਡ ਦੇ ਪਿੰਡ ਬਿਚਪੜੀ ਵਿਚ ਘਰੇਲੂ ਝਗੜੇ ਨੇ ਖੌਫਨਾਕ ਰੂਪ ਧਾਰ...

ਆਰਬੀਆਈ ਨੂੰ ਕਮਜ਼ੋਰ ਕਰਕੇ ਅਤੇ ਰਾਜਾਂ ਨੂੰ ਵਿੱਤੀ ਤੌਰ ‘ਤੇ ਨਿਚੋੜ ਕੇ ਭਾਰਤ ਇੱਕ ਮਜ਼ਬੂਤ ਆਰਥਿਕਤਾ ਦਾ ਨਿਰਮਾਣ ਨਹੀਂ ਕਰ ਸਕਦਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 23 ਮਈ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਨੀਵਾਰ ਨੂੰ ਭਾਰਤੀ ਰਿਜ਼ਰਵ...

ਅਮਰੀਕਾ ਦੇ ਗ੍ਰੀਨ ਕਾਰਡ ਨਿਯਮਾਂ ‘ਚ ਵੱਡਾ ਬਦਲਾਅ, ਹੁਣ ਆਪਣੇ ਦੇਸ਼ ਤੋਂ ਹੀ ਕਰਨੀ ਪਵੇਗੀ ਅਰਜ਼ੀ

ਅਮਰੀਕਾ ‘ਚ ਪਰਮਾਨੈਂਟ ਰੈਜੀਡੈਂਸੀ (ਗ੍ਰੀਨ ਕਾਰਡ) ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਟਰੰਪ...

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹੇ; ਗੂੰਜੇ ਖਾਲਸਾਈ ਜੈਕਾਰੇ

ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸ਼ਨੀਵਾਰ ਸਵੇਰੇ 11:30 ਵਜੇ ਸ਼ਰਧਾਲੂਆਂ...

ਪੈਟਰੋਲ – ਡੀਜ਼ਲ 6 ਰੁਪਏ ਹੋਇਆ ਸਸਤਾ! ਪੜ੍ਹੋ ਨਵੇਂ ਰੇਟ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ...

ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ, ਸਕੂਲ ਦੀ ਡਿੱਗੀ ਛੱਤ, ਬੱਚੇ ਮਲਬੇ ਹੇਠਾਂ ਦੱਬੇ, 4 ਦੀ ਹਾਲਤ ਗੰਭੀਰ

 ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਸਕੂਲ...