June 30, 2026, 12:18 am
----------- Advertisement -----------
HomeNewsLatest Newsਮਨੁੱਖੀ ਤਸਕਰੀ ਅਤੇ ਅਗਵਾ ਦੇ ਮਾਮਲੇ ਸਬੰਧੀ ਸੋਨਾ, ਕੈਸ਼ ਅਤੇ ਗੱਡੀ ਬਰਾਮਦ

ਮਨੁੱਖੀ ਤਸਕਰੀ ਅਤੇ ਅਗਵਾ ਦੇ ਮਾਮਲੇ ਸਬੰਧੀ ਸੋਨਾ, ਕੈਸ਼ ਅਤੇ ਗੱਡੀ ਬਰਾਮਦ

Published on

----------- Advertisement -----------

ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ ਕੁਝ ਵਿਅਕਤੀ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਹਨਾਂ ਨੂੰ ਇੰਡੋਨੇਸ਼ੀਆ ਅਤੇ ਸਿੰਗਾਪੁਰ ਵਿਖੇ ਅਗਵਾ ਕਰਕੇ ਤਸ਼ੱਦਤ ਢਾਹ ਕੇ ਸ਼ਰੀਰਕ ਸ਼ੋਸ਼ਣ ਕਰਦੇ ਸਨ ਅਤੇ ਗੰਨ ਪੁਆਇੰਟ ਤੇ ਡਰਾ-ਧਮਕਾ ਕੇ ਵਿਅਕਤੀਆ ਪਾਸੋਂ ਘਰਦਿਆਂ ਨੂੰ ਫੋਨ ਕਰਵਾ ਕੇ ਫਰੋਤੀ ਦੀ ਮੰਗ ਕਰਦੇ ਹਨ। ਜਿਸ ਸਬੰਧੀ ਮੁਕੱਦਮਾ ਨੰਬਰ 08 ਮਿਤੀ 06-01-2023 ਅ/ਧ 406,420,470,386ਆਈ.ਪੀ.ਸੀ., 13 ਪੀ.ਟੀ.ਪੀ (ਆਰ) ਐਕਟ 2014 ਥਾਣਾ ਸਦਰ ਖਰੜ ਮੋਹਾਲੀ ਅਤੇ ਮੁਕੱਦਮਾ ਨੰਬਰ 03 ਮਿਤੀ 03-01-2023 ਅ/ਧ 364ਏ,370,386,120 ਬੀ.ਆਈ.ਪੀ.ਸੀ ਥਾਣਾ ਬਲੌਂਗੀ ਰਜਿਸਟਰ ਕੀਤੇ ਗਏ ਹਨ।

ਮੁਕੱਦਮੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖ ਦੇ ਹੋਏ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ. ਸ਼ਿਵ ਕੁਮਾਰ, ਇੰਚਾਰਜ, ਸੀ.ਆਈ.ਏ ਸਟਾਫ, ਮੋਹਾਲੀ ਦੀ ਟੀਮ ਵੱਲੋ ਮੁਕੱਦਮਿਆਂ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਮੁਕੱਦਮਾ ਦੀ ਮੁੱਢਲੀ ਤਫਤੀਸ਼ ਦੋਰਾਨ ਕੁੱਲ 05 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ

  1. 02 ਕਰੋੜ 13 ਲੱਖ ਰੁਪਏ ਭਾਰਤੀ ਕਰੰਸੀ
  2. 64 ਤੋਲੇ ਸੋਨਾ (ਕੀਮਤ 33 ਲੱਖ ਰੁਪਏ)
  3. ਇੱਕ ਕਾਰ ਸ਼ਵਿਫਟ ਰੰਗ ਚਿੱਟਾ ਨੰਬਰ ਪੀ.ਬੀ.08-ਡੀ.ਵੀ-2529
  4. ਇੱਕ ਕਾਰ ਫੀਗੋ ਰੰਗ ਚਿੱਟਾ ਨੰਬਰ ਪੀ.ਬੀ.09-ਪੀ.-2256
  5. ਇੱਕ ਕਾਰ ਟਾਇਗਨ ਰੰਗ ਚਿੱਟਾ ਨੰਬਰ ਪੀ.ਬੀ 08-ਈ.ਐਕਸ-8144
  6. ਇੱਕ ਕਾਰ/ਜੀਪ ਥਾਰ ਬਿਨਾਂ ਨੰਬਰ
  7. ਵੱਖ ਵੱਖ ਮਾਰਕਾ ਦੇ 7 ਲੈਵਿਸ਼ ਮੋਬਾਇਲ ਫੋਨ , ਬਰਾਮਦ ਕੀਤੇ ਗਏ ਸਨ।

ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਮੁਕੱਦਮੇ ਵਿੱਚ ਗ੍ਰਿਫਤਾਰ ਮੁਲਜ਼ਮਾਂ ਪਾਸੋਂ ਹੋਰ ਬ੍ਰਾਮਦਗੀ ਕੀਤੀ ਗਈ ਹੈ ਅਤੇ ਬੈਂਕ ਖਾਤੇ ਫਰੀਜ਼ ਕਰਵਾਏ ਗਏ ਹਨ। ਦੌਰਾਨੇ ਤਫਤੀਸ਼ ਕੀਤੀ ਗਈ ਬ੍ਰਾਮਦਗੀ ਤਹਿਤ 01 ਕਰੋੜ 37 ਲੱਖ ਰੁਪਏ, ਯੂ.ਐਸ.ਏ ਡਾਲਰ 2000 ਅਤੇ 530 ਗ੍ਰਾਮ ਸੋਨਾ ਅਤੇ ਫਾਰਚੂਨਰ ਕਾਰ ਬਰਾਮਦ ਕੀਤਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ੍ਰੀ ਹਜ਼ੂਰ ਸਾਹਿਬ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, 4 ਲੋਕਾਂ ਦੀ ਹੋਈ ਦਰਦਨਾਕ ਮੌਤ

ਜਲੰਧਰ ਦੇ ਜੰਮੂ ਨੈਸ਼ਨਲ ਹਾਈਵੇ ‘ਤੇ ਇੱਕ ਕ੍ਰੇਟਾ ਅਤੇ ਇੱਕ ਬਲੇਨੋ ਕਾਰ ਦੀ ਟੱਕਰ...

ਕੇਤਨ ਅਗਰਵਾਲ ਕੇਸ, ਕੋਰਟ ਨੇ ਸੀਆ ਤੇ ਚੇਤਨ ਦੀ ਪੁਲਿਸ ਹਿਰਾਸਤ ਵਧਾਈ, ਜਾਂਚ ‘ਚ ਹੋਏ ਵੱਡੇ ਖੁਲਾਸੇ

ਪੁਣੇ ਦੇ 26 ਸਾਲਾ ਰੀਅਲ ਅਸਟੇਟ ਕਾਰੋਬਾਰੀ ਕੇਤਨ ਅਗਰਵਾਲ ਦੇ ਕਤਲ ਮਾਮਲੇ ਵਿੱਚ ਇੱਕ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਗਾ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕੀਤਾ

*ਮੋਗਾ; 29 ਜੂਨ: *ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਦੀਆਂ ਹਲਕੇ ਵਿੱਚ ਵਿਸ਼ੇਸ਼ ਜਨਤਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ

*ਗੁਰਦਾਸਪੁਰ; 29 ਜੂਨ*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਕਾਦੀਆਂ...

ਤਰੁਣ ਚੁੱਘ ਨੇ ਪੰਜਾਬੀ ਭਾਸ਼ਾ ‘ਚ ਰਾਜ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ, ਬੋਲੇ- ‘ਪੰਜਾਬੀਆਂ ਦੀ ਆਵਾਜ਼ ਬਣਾਂਗਾ’

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਸੰਸਦ ਭਵਨ ਦੇ...

 ਜਥੇਦਾਰ ਨੇ ਸਰਕਾਰ ਨੂੰ ”ਸਤਿਕਾਰ ਸੋਧ ਐਕਟ” ਵਿਚ ਇਤਰਾਜ਼ਯੋਗ ਮੱਦਾਂ ਦੂਰ ਕਰਨ ਲਈ ਇਕ ਮਹੀਨੇ ਦਾ ਦਿੱਤਾ ਸਮਾਂ

ਸ਼੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸਿੰਘ ਸਾਹਿਬਾਨ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...