ਰਾਜਕੁਮਾਰ ਰਾਓ ਅਤੇ ਭੂਮੀ ਪੇਡਨੇਕਰ ਸਟਾਰਰ ਫਿਲਮ ‘ਭੀੜ ‘ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਭੀੜ ‘ਚ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਸ਼ਾਮਲ ਹਨ- ਦੀਆ ਮਿਰਜ਼ਾ, ਆਸ਼ੂਤੋਸ਼ ਰਾਣਾ, ਪੰਕਜ ਕਪੂਰ, ਵਰਿੰਦਰ ਸਕਸੈਨਾ, ਕ੍ਰਿਤਿਕਾ ਕਾਮਰਾ, ਆਦਿਤਿਆ ਸ਼੍ਰੀਵਾਸਤਵ। ਫਿਲਮ ਦਾ 2 ਮਿੰਟ 39 ਸੈਕਿੰਡ ਦਾ ਟ੍ਰੇਲਰ ਭਾਰਤ ਵਿੱਚ ਲੌਕਡਾਊਨ ਅਤੇ ਇਸ ਤੋਂ ਪੈਦਾ ਹੋਏ ਹਾਲਾਤਾਂ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ‘ਭੀੜ’ ਵਿੱਚ ਕਈ ਮਨੁੱਖੀ ਅਤੇ ਗ਼ੈਰ-ਮਨੁੱਖੀ ਪਹਿਲੂ ਵੀ ਦਰਸਾਏ ਗਏ ਹਨ। ਇਹ ਟ੍ਰੇਲਰ ਭਾਰਤ ਵਿੱਚ ਲੌਕਡਾਊਨ ਦੌਰਾਨ ਪਰਵਾਸ ਕਰਨ ਵਾਲੇ ਮਜ਼ਦੂਰਾਂ ਅਤੇ ਗਰੀਬ ਤੋਂ ਅਮੀਰ ਆਦਮੀਆਂ ਦੇ ਸੰਘਰਸ਼ ਦੀ ਇੱਕ ਝਲਕ ਦਿਖਾਉਂਦਾ ਹੈ। ਇਸ ਔਖੇ ਸਮੇਂ ਵਿਚ ਵੀ ਲੋਕ ਧਰਮ ਅਤੇ ਜਾਤ-ਪਾਤ ਦੇ ਨਾਂ ‘ਤੇ ਮਨੁੱਖਤਾ ਨੂੰ ਭੁੱਲ ਕੇ ਲੜਦੇ ਦੇਖੇ ਗਏ। ਟ੍ਰੇਲਰ ‘ਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਰਾਜਕੁਮਾਰ ਰਾਓ ਅਤੇ ਭੂਮੀ ਪੇਡਨੇਕਰ ਦੇ ਕਿਰਦਾਰਾਂ ਨੂੰ ਮਨੁੱਖੀ ਪਹਿਲੂਆਂ ਨਾਲ ਜ਼ਿੰਦਾ ਰੱਖਿਆ ਗਿਆ ਹੈ। ਫਿਲਮ ‘ਚ ਰਾਜਕੁਮਾਰ ਰਾਓ ਪੁਲਸ ਇੰਸਪੈਕਟਰ ਬਣੇ ਹਨ।
----------- Advertisement -----------
ਰਾਜਕੁਮਾਰ ਰਾਓ ਅਤੇ ਭੂਮੀ ਪੇਡਨੇਕਰ ਦੀ ਫਿਲਮ ‘ਭੀੜ ‘ ਦਾ ਬਲੈਕ ਐਂਡ ਵ੍ਹਾਈਟ ਟ੍ਰੇਲਰ ਹੋਇਆ ਰਿਲੀਜ਼
Published on
----------- Advertisement -----------













