June 15, 2026, 7:04 am
----------- Advertisement -----------
HomeNewsEntertainmentਭਤੀਜੀ ਸਮਾਇਰਾ ਦੇ 18ਵੇਂ ਜਨਮਦਿਨ 'ਤੇ ਮਾਸੀ ਕਰੀਨਾ ਨੇ ਖਾਸ ਅੰਦਾਜ਼ 'ਚ...

ਭਤੀਜੀ ਸਮਾਇਰਾ ਦੇ 18ਵੇਂ ਜਨਮਦਿਨ ‘ਤੇ ਮਾਸੀ ਕਰੀਨਾ ਨੇ ਖਾਸ ਅੰਦਾਜ਼ ‘ਚ ਦਿੱਤੀ ਵਧਾਈ,ਸ਼ੇਅਰ ਕੀਤੀਆਂ ਤਸਵੀਰਾਂ

Published on

----------- Advertisement -----------

ਅਦਾਕਾਰਾ ਕਰੀਨਾ ਕਪੂਰ ਨੇ ਆਪਣੀ ਭਤੀਜੀ ਸਮਾਇਰਾ ਕਪੂਰ ਨੂੰ ਉਸ ਦੇ ਜਨਮਦਿਨ ‘ਤੇ ਅਨੋਖੇ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਅਨੋਖੀ ਤਸਵੀਰਾਂ ਸ਼ੇਅਰ ਕਰਕੇ ਜਨਮਦਿਨ ਦੀ ਵਧਾਈ ਦਿੱਤੀ ਹੈ। ਸਮਾਇਰਾ ਕਪੂਰ ਕਰੀਨਾ ਕਪੂਰ ਦੀ ਭੈਣ ਕਰਿਸ਼ਮਾ ਕਪੂਰ ਅਤੇ ਸਾਬਕਾ ਪਤੀ ਸੰਜੇ ਕਪੂਰ ਦੀ ਬੇਟੀ ਹੈ। ਉਹ ਸ਼ਨੀਵਾਰ ਨੂੰ 18 ਸਾਲ ਦੀ ਹੋ ਗਈ ਹੈ। ਉਸ ਦੇ ਪਰਿਵਾਰ ਅਤੇ ਦੋਸਤਾਂ ਨੇ ਵੀ ਕਮੈਂਟ ਸੈਕਸ਼ਨ ‘ਚ ਸਮਾਇਰਾ ਨੂੰ ਵਧਾਈ ਦਿੱਤੀ ਹੈ। ਸ਼ੇਅਰ ਕੀਤੀ ਗਈ ਪਹਿਲੀ ਤਸਵੀਰ ਸਮਾਇਰਾ ਦੇ ਜਨਮਦਿਨ ਸੈਲੀਬ੍ਰੇਸ਼ਨ ਦੀ ਹੈ, ਜਿਸ ‘ਚ ਉਹ ਆਪਣੀ ਮਾਂ ਕਰਿਸ਼ਮਾ ਨਾਲ ਨਜ਼ਰ ਆ ਰਹੀ ਹੈ।

ਸਮਾਇਰਾ ਨੇ ਬਲੈਕ ਵੇਸਟਕੋਟ ਅਤੇ ਸ਼ਾਰਟ ਸਕਰਟ ਪਾਈ ਹੋਈ ਹੈ, ਉਥੇ ਹੀ ਕਰਿਸ਼ਮਾ ਵੀ ਬਲੈਕ ਡਰੈੱਸ ‘ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਦੂਜੀ ਤਸਵੀਰ ‘ਚ ਸਮਾਇਰਾ ਫਲਾਈਟ ‘ਚ ਹੈ ਅਤੇ ਕਰੀਨਾ ਦੇ ਛੋਟੇ ਬੇਟੇ ਜਹਾਂਗੀਰ ਨਾਲ ਮਸਤੀ ਕਰ ਰਹੀ ਹੈ ਅਤੇ ਤੀਜੀ ਤਸਵੀਰ ‘ਚ ਕਰਿਸ਼ਮਾ ਅਤੇ ਸਮਾਇਰਾ ਬੈੱਡ ‘ਤੇ ਲੇਟ ਕੇ ਇਕ ਦੂਜੇ ਨੂੰ ਜੱਫੀ ਪਾ ਰਹੀਆਂ ਹਨ। ਇੰਸਟਾਗ੍ਰਾਮ ‘ਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਰੀਨਾ ਨੇ ਲਿਖਿਆ- ਲੋਲੋ ਦੀ ਬੇਬੀ ਗਰਲ 18 ਸਾਲ ਦੀ ਹੋ ਗਈ ਹੈ, ਸਾਡੀ ਪਿਆਰੀ ਸਾਮਾ ਉੱਡਣ ਲਈ ਤਿਆਰ ਹੈ, ਦੁਨੀਆ ਦੇ ਬੱਚੇ ਨੂੰ ਸੰਭਾਲਣ ਲਈ, ਕਿਉਂਕਿ ਮੈਂ ਹਮੇਸ਼ਾ ਤੁਹਾਡੀ ਰੱਖਿਆ ਕਰਨ ਲਈ ਤਿਆਰ ਹਾਂ ਅਤੇ ਹਮੇਸ਼ਾ ਲਈ ਤੁਹਾਨੂੰ ਪਿਆਰ ਕਰਦੀ ਹਾਂ। ਸਮਾਇਰਾ ਨੂੰ 18ਵਾਂ ਜਨਮਦਿਨ ਮੁਬਾਰਕ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੰਜੀ ਜੰਪ ਤੋਂ ਪਹਿਲਾਂ ਸੁਰੱਖਿਆ ਰੱਸੀ ਬੰਨ੍ਹਣਾ ਭੁੱਲੇ ਕਰਮਚਾਰੀ, 21 ਸਾਲਾ ਕੁੜੀ ਦੀ ਮੌਤ

ਬ੍ਰਾਜ਼ੀਲ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿਸ ‘ਚ 21 ਸਾਲਾ ਕੁੜੀ ਦੀ ਮੌਤ...

ਮਹਿਲਾ T20 ਵਿਸ਼ਵ ਕੱਪ ‘ਚ ਭਾਰਤ – ਪਾਕਿਸਤਾਨ ਦੀਆਂ ਟੀਮਾਂ ਆਹਮੋ -ਸਾਹਮਣੇ

ਵੁਮੈਨਸ ਟੀ-20 ਵਰਲਡ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ।...

ਕੇਂਦਰੀ ਜੇਲ੍ਹ ਹੁਸ਼ਿਆਰਪੁਰ ’ਚ ਬੰਦ ਕੈਦੀ ਨੇ ਵੀਡਿਓ ਵਾਇਰਲ ਕਰਕੇ ਜੇਲ੍ਹ ਪ੍ਰਸ਼ਾਸਨ ’ਤੇ ਜ਼ਬਰੀ ਨਸ਼ਾ ਵਿਕਾਉਣ ਦੇ ਲਗਾਏ ਦੋਸ਼

ਗੈਂਗਸਟਰ ਕੁਲਬੀਰ ਨਰੂਆਣਾ ਕਤਲ ਦੇ ਕਥਿਤ ਮੁੱਖ ਦੋਸ਼ੀ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਜੋ ਹੁਸ਼ਿਆਰਪੁਰ...

ਸ਼ਿਮਲਾ ‘ਚ ਸਕੂਲ ਮਾਲਕ ਮਹਿਲਾ ਦਾ ਕਤਲ: ਸਕੂਲ ਦੇ ਗੇਟ ਨੇੜੇ ਉਤਾਰਿਆ ਮੌਤ ਦੇ ਘਾਟ, ਭਰਾ ਦੇ ਨਾਲ ਚੱਲ ਰਿਹਾ ਸੀ ਵਿਵਾਦ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਸੰਜੌਲੀ ਵਿੱਚ ਹਾਊਸਿੰਗ ਬੋਰਡ ਕਲੋਨੀ ਵਿੱਚ ਸਥਿਤ ਇੱਕ...

ਮਾਨ ਸਰਕਾਰ ਦਾ ਐਲਾਨ, ਖਾਟੂ ਸ਼ਿਆਮ, ਹਰਿਦੁਆਰ ਤੇ ਵ੍ਰਿੰਦਾਵਨ ਦੇ ਕਰਵਾਉਣਗੇ ਮੁਫ਼ਤ ਦਰਸ਼ਨ

ਮਾਨ ਸਰਕਾਰ ਵਲੋਂ ਪੰਜਾਬੀਆਂ ਲਈ ਇਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ। ਖਾਟੂ ਸ਼ਿਆਮ,...

ਸਪੀਕਰ ਸੰਧਵਾਂ ਵੱਲੋਂ ਪਰਿਵਾਰਕ ਤੰਦਾਂ ਨੂੰ ਮਜ਼ਬੂਤ ਕਰਨ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਦੀ ਅਪੀਲ

ਚੰਡੀਗੜ੍ਹ, 13 ਜੂਨ 2026:ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ...

ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ

ਚੰਡੀਗੜ੍ਹ, 13 ਜੂਨ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ...