ਚੰਡੀਗੜ : ਅੱਜ ਪੰਜਾਬ ਭਾਜਪਾ ਦੇ ਸੂਬਾ ਦਫ਼ਤਰ ਸੈਕਟਰ 37 ਏ ਚੰਡੀਗੜ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ਼ੁਭਾਸ ਸ਼ਰਮਾ ਨੇ ਮਾਸਟਰ ਕਾਡਰ ਲਈ ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ ਪੇਪਰ )ਵਿੱਚ ਹੋਈ ਗੜਬੜੀ ਮਾਮਲੇ ‘ਚ ਸੀਬੀਅਈ ਜਾਂਚ ਦੀ ਮੰਗ ਕੀਤੀ। ਇਸ ਮੋਕੇ ਉਹਨਾਂ ਦੇ ਨਾਲ ਸੂਬਾ ਮੀਡੀਆ ਸਹਿ ਸਕੱਤਰ ਹਰਦੇਵ ਸਿੰਘ ਉੱਭਾ ਹਾਜ਼ਰ ਸਨ। ਸ਼ੁਭਾਸ ਸੁਰਮਾ ਨੇ ਕਿਹਾ ਕਿ ਕਿਸ ਤਰਾਂ ਐਸ਼ਐਸ਼ਟੀ ਦੇ ਪੇਪਰ ਦੇ 60 ਪ੍ਰਸ਼ਨਾਂ ਦੇ ਵਿਚੋ 48 ਉੱਤਰਾਂ ਨੂੰ ਹਾਈਲਾਈਟ ਕੀਤਾ ਗਿਆ ਹੈ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦੀ ਹੈ। ਪੰਜਾਬ ਕਾਂਗਰਸ ਵੱਲੋਂ ਕੀਤੇ ਗਏ ਪਰਦਰਸ਼ਨਾ ਦੇ ਸੁਆਲ ਦਾ ਜਵਾਬ ਦਿੰਦੇ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਭ੍ਰਿਸ਼ਟਾਚਾਰ ਦੀ ਜਨਣੀ ਹੈ , ਉਸ ਦੇ ਬਹੁਤ ਲੀਡਰ ਦੇ ਖਿਲਾਫ ਭਰਿਸ਼ਟਾਂਚਾਰ ਦੇ ਪਰਚੇ ਦਰਜ ਹਨ। ਉਹਨਾਂ ਕਿਹਾ ਕਾਂਗਰਸ ਪਾਰਟੀ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ।
----------- Advertisement -----------
ਟੈੱਟ ਪੇਪਰ ‘ਚ ਹੋਈ ਗੜਬੜੀ ਦੀ CBI ਜਾਂਚ ਹੋਵੇ : ਸ਼ੁਭਾਸ ਸ਼ਰਮਾ
Published on
----------- Advertisement -----------












