ਸਿੱਧੂ ਮੂਸੇਵਾਲਾ ਨੂੰ ਦੁਨੀਆ ਅੱਜ ਵੀ ਕਿਸੇ ਨਾ ਕਿਸੇ ਤਰੀਕੇ ਯਾਦ ਕਰਦੀ ਹੈ। ਉਨ੍ਹਾਂ ਨੂੰ ਯਾਦ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਦੱਸ ਦਈਏ ਕਿ ਉਨ੍ਹਾਂ ਦੇ ਫੈਨਜ਼ ਦੇ ਨਾਲ-ਨਾਲ ਇੰਡਸਟਰੀ ਦੇ ਕਈ ਕਲਾਕਾਰ ਵੀ ਉਨਾਂ ਨੂੰ ਯਾਦ ਕਰਦੇ ਨੇ ਤੇ ਕਈ ਵਾਰ ਆਪਣੇ Live Show ‘ਚ ਸਿੱਧੂ ਨੂੰ Tribute ਵੀ ਕਰਦੇ ਹਨ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੁੰਦੀਆਂ ਹਨ। ਦੱਸ ਦਈਏ ਕਿ ਹੁਣ ਇਸੇ ਹੀ ਤਰ੍ਹਾਂ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ‘ਚ ਪਾਕਿਸਤਾਨੀ ਗਾਇਕ Bilal Saeed ਆਪਣੇ ਇੱਕ Show ‘ਚ ਸਿੱਧੂ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਹਨ ਤੇ ਉਨਾਂ ਨੇ ਦੱਸਿਆ ਕਿ, ਉਸ ਕੋਲ ਸਿੱਧੂ ਮੂਸੇਵਾਲਾ ਨਾਲ ਕੀਤਾ ਇੱਕ ਅਣ-ਰਿਲੀਜ਼ ਗੀਤ ਤਿਆਰ ਹੈ ਅਤੇ ਪ੍ਰਸ਼ੰਸਕਾਂ ਨੂੰ ਆਉਣ ਵਾਲੇ ਸਮੇਂ ‘ਚ ਰੱਬ ਦੀ ਕਿਰਪਾ ਨਾਲ ਇਹ ਗਾਣਾ ਸੁਣਨ ਨੂੰ ਮਿਲੇਗਾ।
ਉਸ ਨੇ ਕਿਹਾ ਕਿ, “ਅਸੀਂ ਇਕੱਠੇ ਇੱਕ ਗੀਤ ਕੀਤਾ, ਮੈਂ ਅਤੇ ਸਿੱਧੂ, ਪਰ ਉਹ ਗਾਣਾ ਅਜੇ ਨਹੀਂ ਆਇਆ। ਪਰ ਇੰਸ਼ਾਅੱਲ੍ਹਾ ਭਵਿੱਖ ਵਿੱਚ, ਤੁਸੀਂ ਲੋਕ ਇਸਨੂੰ ਸੁਣਨ ਦੇ ਯੋਗ ਹੋਵੋਗੇ।”
ਦੱਸ ਦਈਏ ਕਿ ਉਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ।











