ਐਸ.ਏ.ਐਸ. ਨਗਰ : ਮਾਈਨਿੰਗ ਵਿਭਾਗ ਦੇ ਉਪ ਮੰਡਲ ਦਫਤਰ ਅਧੀਨ ਕੰਮ ਕਰਦੇ ਜੇ.ਈ. ਕਮ ਮਾਈਨਿੰਗ ਇੰਸਪੈਕਟਰ ਸ਼੍ਰੀ ਹਰਦੀਪ ਸਿੰਘ ਅਤੇ ਸ਼੍ਰੀ ਹਰਪ੍ਰੀਤ ਸਿੰਘ ਵੱਲੋਂ ਆਪਣੇ ਹਲਕੇ ਦੀ ਅਚਨਚੇਤ ਚੈਕਿੰਗ ਦੌਰਾਨ ਪਿੰਡ ਦੇੜੀ ਵਿਖੇ ਇਕ ਟਰੈਕਟਰ ਟਰਾਲੀ ਨੂੰ ਕਾਬੂ ਕੀਤਾ ਗਿਆ। ਪਿੰਡ ਦੇੜੀ ਵਿਖੇ ਨਾਜਾਇਜ਼ ਮਾਈਨਿੰਗ ਸਬੰਧੀ 1 ਟਰੈਕਟਰ ਟਰਾਲੀ ਫੜਿਆ ਗਿਆ ਜਿਸ ਵਿੱਚ ਤਕਰੀਬਨ 300 ਫੁੱਟ ਮਿੱਟੀ ਪਾਈ ਗਈ ਸੀ।
ਮਾਈਨਿੰਗ ਇੰਸਪੈਕਟਰ ਵਲੋਂ ਜਦੋਂ ਟਰੈਕਟਰ ਚਾਲਕ ਕੋਲੋਂ ਬਿੱਲਾਂ ਦੀ ਮੰਗ ਕੀਤੀ ਗਈ ਤਾਂ ਉਹਨਾਂ ਵਲੋਂ ਬਿੱਲ ਪੇਸ਼ ਨਹੀਂ ਕੀਤਾ ਗਿਆ ਅਤੇ ਮਟੀਰੀਅਲ ਗੈਰਕਾਨੂੰਨੀ ਪਾਇਆ ਗਿਆ। ਜਿਸ ਦੇ ਮੱਦੇਨਜ਼ਰ ਮਾਈਨਿੰਗ ਇੰਸਪੈਕਟਰ ਵਲੋਂ ਮੌਕੇ ‘ਤੇ ਹੀ ਟਰੈਕਟਰ ਟਰਾਲੀ ਦਾ ਚਲਾਨ ਕੀਤਾ ਗਿਆ ਅਤੇ ਥਾਣਾ ਸੋਹਾਣਾ ਵਿਖੇ ਜ਼ਬਤ ਕਰਵਾ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਗੈਰਕਾਨੂੰਨੀ ਮਾਈਨਿੰਗ ਸਬੰਧੀ ਲਗਾਤਾਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ।











