ਸ਼ਵੇਤਾ ਤਿਵਾਰੀ ਇਨ੍ਹੀਂ ਦਿਨੀਂ ਆਪਣੇ ਸਟਾਈਲਿਸ਼ ਅੰਦਾਜ਼ ਅਤੇ ਫਿਟਨੈੱਸ ਕਾਰਨ ਸੁਰਖੀਆਂ ‘ਚ ਹੈ। ਸ਼ਵੇਤਾ ਤਿਵਾਰੀ ਲਗਾਤਾਰ ਆਪਣੇ ਫੋਟੋਸ਼ੂਟ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਲਈ ਉਸ ਦੀ ਕਾਫੀ ਤਾਰੀਫ ਵੀ ਹੋ ਰਹੀ ਹੈ। ਪਰ ਕਈ ਵਾਰ ਯੂਜ਼ਰਸ ਉਨ੍ਹਾਂ ਨੂੰ ਟ੍ਰੋਲ ਵੀ ਕਰਦੇ ਹਨ। ਪਰ ਸ਼ਵੇਤਾ ਤਿਵਾਰੀ ਇਸ ਦੀ ਪਰਵਾਹ ਨਹੀਂ ਕਰਦੀ ਅਤੇ ਕਈ ਵਾਰ ਉਹ ਮੂੰਹ ਤੋੜ ਜਵਾਬ ਦਿੰਦੀ ਹੈ। ਹੁਣ ਸ਼ਵੇਤਾ ਨੇ ਆਪਣੀਆਂ ਨਵੀਆਂ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਸਾੜੀ ਵਿੱਚ ਕਹਿਰ ਢਾਉਂਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਵੀ ਉਸ ਦੇ ਬਹੁਤ ਚਰਚੇ ਹਨ।
ਇਕ ਵਾਰੀ ਫਿਰ ਉਸ ਨੇ ਆਪਣੀਆਂ ਤਸਵੀਰਾਂ ਇੰਟਰਨੈਟ ‘ਤੇ ਸਾਂਝੀਆਂ ਕੀਤੀਆਂ ਹਨ। ਸਾੜੀ ਵਿੱਚ ਸ਼ਵੇਤਾ ਟੈਲੀਵਿਜ਼ਨ ਦੀਆਂ ਵੱਡੀਆਂ-ਵੱਡੀਆਂ ਅਦਾਕਾਰਾਂ ਨੂੰ ਵੀ ਪਿਛੇ ਛੱਡ ਰਹੀ ਹੈ। ਸ਼ਵੇਤਾ ਤਿਵਾਰੀ ਨੇ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ਵਿੱਚ ਉਹ ਗੋਲਡਨ ਰੰਗ ਦੀ ਸਾੜੀ ਵਿੱਚ ਹੈ। ਉਸ ਨੇ ਨਾਲ ਹੀ ਵਾਲ ਖੁੱਲ੍ਹੇ ਰੱਖੇ ਹੋਏ ਹਨ, ਅਤੇ ਗਲੇ ਵਿੱਚ ਚੋਕਰ ਪਾਇਆ ਹੋਇਆ ਹੈ। ਕੁੱਝ ਥਾਂਵਾਂ ‘ਤੇ ਉਸ ਨੇ ਕੱਟਆਊਟ ਟਾਪ ਅਤੇ ਸਕਰਟ ਲੁੱਕ ਵਿੱਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਉਹ ਬਹੁਤ ਹੀ ਗਲੈਮਰ ਲੱਗ ਰਹੀ ਹੈ। ਲੋਕ ਇਨ੍ਹਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਸ਼ਵੇਤਾ ਤਿਵਾਰੀ ਦੇ ਅੰਦਾਜ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ।












