ਓਟੀਟੀ ਪਲੇਟਫਾਰਮ ਨੈੱਟਫਲਿਕਸ ਦੇ ਸ਼ੋਅ ਦਿ ਬਿਗ ਬੈਂਗ ਥਿਊਰੀ ਦੇ ਇੱਕ ਐਪੀਸੋਡ ਨੂੰ ਲੈ ਕੇ ਹੰਗਾਮਾ ਹੋਇਆ ਹੈ। ਇਸ ਸ਼ੋਅ ਦੇ ਇੱਕ ਐਪੀਸੋਡ ਵਿੱਚ ਮਾਧੁਰੀ ਦੀਕਸ਼ਿਤ ‘ਤੇ ਇਤਰਾਜ਼ਯੋਗ ਅਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸਿਆਸੀ ਵਿਸ਼ਲੇਸ਼ਕ ਮਿਥੁਨ ਵਿਜੇ ਕੁਮਾਰ ਨੇ ਨੈੱਟਫਲਿਕਸ ਨੂੰ ਕਾਨੂੰਨੀ ਨੋਟਿਸ ਭੇਜਿਆ। ਹੁਣ ਅਭਿਨੇਤਰੀ ਜਯਾ ਬੱਚਨ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ‘ਦਿ ਬਿਗ ਬੈਂਗ ਥਿਊਰੀ’ ਦੇ ਅਦਾਕਾਰ ਕੁਣਾਲ ਨਾਇਰ ‘ਤੇ ਨਿਸ਼ਾਨਾ ਸਾਧਿਆ ਹੈ। ਹਾਲ ਹੀ ‘ਚ ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਜਯਾ ਬੱਚਨ ਨੇ ਗੁੱਸੇ ‘ਚ ਕਿਹਾ, ‘ਕੀ ਇਹ ਕੁਨਾਲ ਨਾਇਰ ਪਾਗਲ ਹੈ? ਉਸ ਦੀ ਬਹੁਤ ਗੰਦੀ ਜੁਬਾਨ ਹੈ। ਉਸ ਦੇ ਪਰਿਵਾਰ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਉਸ ਦੀ ਟਿੱਪਣੀ ਬਾਰੇ ਕੀ ਸੋਚਦੇ ਹਨ।
ਕੁਨਾਲ ਨਾਇਰ ਦੀ ਟਿੱਪਣੀ ‘ਤੇ ਸਿਰਫ ਜਯਾ ਬੱਚਨ ਹੀ ਨਹੀਂ, ਸਗੋਂ ਅਭਿਨੇਤਰੀ ਦੀਆ ਮਿਰਜ਼ਾ ਅਤੇ ਅਭਿਨੇਤਰੀ ਤੋਂ ਰਾਜਨੇਤਾ ਬਣੀ ਉਰਮਿਲਾ ਮਾਤੋਂਡਕਰ ਨੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦੀਆ ਮਿਰਜ਼ਾ ਨੇ ਕਿਹਾ ਕਿ ਇਹ ਅਪਮਾਨਜਨਕ ਹੈ। ਇਸ ਦੇ ਨਾਲ ਹੀ ਉਰਮਿਲਾ ਮਾਤੋਂਡਕਰ ਨੇ ਕਿਹਾ, ‘ਮੈਨੂੰ ਐਪੀਸੋਡ ਦੀ ਜਾਣਕਾਰੀ ਨਹੀਂ ਹੈ, ਇਸ ਲਈ ਮੈਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ, ਪਰ ਜੇਕਰ ਇਹ ਸੱਚ ਹੈ ਤਾਂ ਇਹ ਬਹੁਤ ਅਪਮਾਨਜਨਕ ਹੈ। ਇਹ ਛੋਟੀ ਸੋਚ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ ਦੀ ਕਾਮੇਡੀ ਫਨੀ ਨਹੀਂ ਹੈ’।
ਅਸਲ ‘ਚ ‘ਬਿੱਗ ਬੈਂਗ ਥਿਊਰੀ’ ‘ਚ ਐਸ਼ਵਰਿਆ ਰਾਏ ਬੱਚਨ ਅਤੇ ਮਾਧੁਰੀ ਦੀਕਸ਼ਿਤ ਦੀ ਬਹੁਤ ਹੀ ਭੱਦੀ ਤੁਲਨਾ ਕੀਤੀ ਗਈ ਹੈ। ਸ਼ੋਅ ਦੇ ਦੂਜੇ ਸੀਜ਼ਨ ਦੇ ਪਹਿਲੇ ਐਪੀਸੋਡ ਵਿੱਚ, ਜਿਮ ਪਾਰਸਨਜ਼ ਸ਼ੈਲਡਨ ਕੂਪਰ ਦਾ ਕਿਰਦਾਰ ਨਿਭਾਉਂਦੇ ਹਨ, ਜੋ ਐਸ਼ਵਰਿਆ ਰਾਏ ਦੀ ਤੁਲਨਾ ਮਾਧੁਰੀ ਦੀਕਸ਼ਿਤ ਨਾਲ ਕਰਦਾ ਹੈ। ਐਪੀਸੋਡ ਦੇ ਇੱਕ ਸੀਨ ਵਿੱਚ, ਉਹ ਐਸ਼ਵਰਿਆ ਨੂੰ ‘ਗਰੀਬ ਆਦਮੀਆਂ ਦੀ ਮਾਧੁਰੀ ਦੀਕਸ਼ਿਤ’ ਕਹਿੰਦਾ ਹੈ, ਫਿਰ ਰਾਜ (ਕੁਣਾਲ ਨਾਇਰ) ਗੁੱਸਾ ਕਰਦਾ ਹੈ ਅਤੇ ਕਹਿੰਦਾ ਹੈ ਕਿ ਐਸ਼ਵਰਿਆ ਰਾਏ ਦੇਵੀ ਹੈ।












