ਇੰਡੀਅਨ ਆਈਡਲ 13′ ਦੇ ਜੇਤੂ ਦਾ ਐਲਾਨ ਕਰ ਦਿੱਤਾ ਗਿਆ ਹੈ। ਰਿਸ਼ੀ ਸਿੰਘ (Indian Idol 13 Winner Rishi Singh) ਇਸ ਸੀਜ਼ਨ ਦੇ ਜੇਤੂ ਬਣ ਗਏ ਹਨ, ਜਦੋਂ ਕਿ ਦੇਵੋਸਮਿਤਾ ਰਾਏ ਪਹਿਲੀ ਰਨਰ-ਅੱਪ ਰਹੀ। ਰਿਸ਼ੀ ਸਿੰਘ ਤੋਂ ਇਲਾਵਾ, ਫਿਨਾਲੇ ਵਿੱਚ ਪ੍ਰਤੀਯੋਗੀ ਚਿਰਾਗ ਕੋਤਵਾਲ, ਬਿਦਿਪਤਾ ਚੱਕਰਵਰਤੀ, ਸ਼ਿਵਮ ਸਿੰਘ ਅਤੇ ਦੇਵੋਸਮਿਤਾ ਤੋਂ ਇਲਾਵਾ ਸੋਨਾਕਸ਼ੀ ਸਨ। ਟਰਾਫੀ ਲਈ ਇਨ੍ਹਾਂ ਸਾਰਿਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ ਪਰ ਰਿਸ਼ੀ ਸਿੰਘ ਨੇ ਸਾਰਿਆਂ ਨੂੰ ਹਰਾ ਕੇ ‘ਇੰਡੀਅਨ ਆਈਡਲ 13’ ਦੀ ਟਰਾਫੀ ਜਿੱਤ ਲਈ।
‘ਇੰਡੀਅਨ ਆਈਡਲ 13’ ਦੀ ਟਰਾਫੀ ਤੋਂ ਇਲਾਵਾ ਰਿਸ਼ੀ ਸਿੰਘ (Indian Idol 13 Winner Rishi Singh) ਨੂੰ ਜੇਤੂ ਬਣਨ ਲਈ 25 ਲੱਖ ਰੁਪਏ ਦਾ ਨਕਦ ਇਨਾਮ ਅਤੇ ਮਾਰੂਤੀ ਸੁਜ਼ੂਕੀ SUV ਕਾਰ ਤੋਹਫੇ ਵਜੋਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਿਸ਼ੀ ਸਿੰਘ (Rishi Singh)ਨੂੰ ਸੋਨੀ ਮਿਊਜ਼ਿਕ ਇੰਡੀਆ ਨਾਲ ਰਿਕਾਰਡਿੰਗ ਦਾ ਇਕਰਾਰਨਾਮਾ ਵੀ ਮਿਲਿਆ ਹੈ। ਨੇਹਾ ਕੱਕੜ, ਵਿਸ਼ਾਲ ਡਡਲਾਨੀ ਅਤੇ ਹਿਮੇਸ਼ ਰੇਸ਼ਮੀਆ ‘ਇੰਡੀਅਨ ਆਈਡਲ 13’ ਨੂੰ ਜੱਜ ਕਰ ਰਹੇ ਸਨ। ਜਦੋਂਕਿ ਆਦਿਤਿਆ ਨਰਾਇਣ ਹੋਸਟ ਸਨ।












