August 11, 2026, 11:51 am
----------- Advertisement -----------
HomeNewsBreaking Newsਜਲੰਧਰ ਲੋਕਸਭਾ ਜ਼ਿਮਨੀ ਚੋਣ, ਕੌਣ ਮਾਰੇਗਾ ਬਾਜ਼ੀ ?

ਜਲੰਧਰ ਲੋਕਸਭਾ ਜ਼ਿਮਨੀ ਚੋਣ, ਕੌਣ ਮਾਰੇਗਾ ਬਾਜ਼ੀ ?

Published on

----------- Advertisement -----------

ਚੰਡੀਗੜ੍ਹ, 4 ਅਪ੍ਰੈਲ 2023 (ਪ੍ਰਵੀਨ ਵਿਕਰਾਂਤ) – ਲਓ ਜੀ ਦੇਸ਼ ਦੀਆਂ ਆਮ ਚੋਣਾਂ ਤੋਂ ਪਹਿਲਾਂ ਟ੍ਰਾਇਲ ਦੇ ਤੌਰ ਦੇ ਜਲੰਧਰ ਦੀ ਜਿਮਨੀ ਚੋਣ ਨੇੜੇ ਆ ਗਈ ਅਜੇਕਿ ਆਮ ਕਿਆਸ ਇਹੀ ਹੁੰਦੇ ਨੇ ਕਿ ਜਿਸਦੀ ਡਾਂਗ ਉਸੇ ਦੀ ਮੱਝ ਯਾਨੀ ਜਿਸਦੀ ਸੂਬੇ ‘ਚ ਸਰਕਾਰ ਹੁੰਦੀ ਏ ਜਿਆਦਾਤਰ ਤਾਂ ਜਿਮਨੀ ਚੋਣ ਉਹੀ ਜਿੱਤਦੇ ਨੇ, ਬੱਸ ਇੱਕਾ-ਦੁੱਕਾ ਉਦਾਹਰਣਾਂ ਹੀ ਮਿਲਣਗੀਆਂ ਜਦੋਂ ਵੱਗਦੀਆਂ-ਵਹਿੰਦੀਆਂ ‘ਚ ਕਿਸੇ ਦੂਜੀ ਪਾਰਟੀ ਨੇ ਮਾਅਰਕਾ ਮਾਰ ਲਿਆ ਹੋਵੇ। ਇਹਨਾਂ ਚੋਣਾਂ ‘ਚ ਘੱਟੋ-ਘੱਟ ਪੰਜਾਬ ‘ਚ ਵਾਹ ਲਾ ਰਹੀਆਂ ਸਿਆਸੀ ਪਾਰਟੀਆਂ ਤਾਂ ਉਹ ਸਾਰੇ ਹਥਕੰਡੇ ਅਪਣਾਉਣਗੀਆਂ ਜਿੰਨਾਂ ਦੀ ਤਿਆਰੀ ਲੋਕਸਭਾ ਚੋਣਾਂ ਲਈ ਉਹਨਾਂ ਕਰ ਰੱਖੀ ਏ।

ਹਾਕਮ ਧਿਰ ਕੋਲ ਜੇ ਭਗਵੰਤ ਮਾਨ ਸਰਕਾਰ ਜ਼ਰੀਏ ਬਦਲਾਅ ਦੀ ਲਹਿਰ ਦਾ ਮੁੱਦਾ ਏ ਬੇਸ਼ਕ ਵਿਰੋਧੀ ਨਾਲੋ-ਨਾਲ ਹਵਾ ਕੱਢੀ ਜਾ ਰਹੀ ਨੇ, ਸਰਾਕਰ ਨੂੰ ਫੇਲ੍ਹ ਕਰਨ ਲਈ ਅੱਡੀ-ਚੋਟੀ ਦਾ ਜੋਰ ਲੱਗਾ ਪਿਐ ਪਰ ਫਿਰ ਵੀ ਪਲੜਾ ਭਾਰੀ ਰਹਿ ਸਕਣ ਦੇ ਕਈ ਕਾਰਣ ਨੇ, ਦੂਜੇ ਪਾਸੇ ਕਾਂਗਰਸ ਦਾ ਬੇਸ਼ਕ ਗੜ੍ਹ ਹੈ, ਵਰ੍ਹਿਆਂ ਤੋਂ ਇਹ ਸੀਟ ਕਾਂਗਰਸ ਦੀ ਝੋਲੀ ‘ਚ ਜਾਂਦੀ ਰਹੀ ਏ ਪਰ ਇਸ ਵਾਰ ਦੇ ਪੰਧ ਐਡੇ ਸੌਖੇ ਨਹੀਂ। ਪਾਰਟੀ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਨਾਲ-ਨਾਲ ਮੋਦੀ ਸਰਕਾਰ ‘ਚ ਉਹਨਾਂ ਦੇ ਰਹਿਨੁਮਾ ਨੂੰ ਲੋਕ ਮੁੱਦਾ ਚੁੱਕਣ ਦੀਆਂ ਤਮਾਮ ਸਜਾਵਾਂ ਲਈ ਹਮਦਰਦੀ ਇਕੱਠੀ ਕਰਨੀ ਹੀ ਪਏਗੀ ਬਸ਼ਰਤੇ ਕਿ ਆਪਣੇ ਇਲਜਾਮਾਂ ਨੂੰ ਸਾਬਿਤ ਕਰ ਸਕਣ ਕਿ ਇਹ ਸੱਭ ਗੌਤਮ ਅਡਾਨੀ ਨਾਲ ਜੁੜੇ ਘੁਟਾਲੇ ਦਾ ਮੁੱਦਾ ਚੁੱਕਣ ਦੀ ਵਜ੍ਹਾ ਨਾਲ ਹੋਇਆ ਏ। ਸ਼੍ਰੋਮਣੀ ਅਕਾਲੀ ਦਲ ਅਜੇਕਿ ਬਹੁਤਾ ਆਸਵੰਦ ਨਹੀਂ ਇਸ ਚੋਣ ਤੋਂ ਕਿਉਂਕਿ ਉਹਨਾਂ ਦੀਆਂ ਤਮਾਮ ਚਾਲਾਂ ਬੇਅਦਬੀਆਂ ਦੇ ਮਸਲੇ ਸਾਹਮਣੇ ਮੂੰਧੇ-ਮੂੰਹ ਪੈ ਰਹੀਆਂ ਨੇ। ਰਹੀ ਗੱਲ ਭਾਈਵਾਲ ਬੀਜੇਪੀ ਦੀ ਤਾਂ ਬੜ੍ਹਕਾਂ ਤਾਂ ਬੇਸ਼ਕ ਵੱਡੀਆਂ-ਵੱਡੀਆਂ ਨੇ ਪਰ ਅੰਦਰੋਂ ਹਿਸਾਬ-ਕਿਤਾਬ ਲਵਾ ਕੇ ਬੈਠੇ ਨੇ ਕਿ ਇਸ ਚੋਣ ਤਾਂ ਦਮਗਜੇ ਹੀ ਮਾਰ ਸਕਣਗੇ, ਚੋਣ ਜਿੱਤਣਾ ਖਾਲਾ ਜੀ ਦਾ ਵਾੜਾ ਨਹੀਂ। ਉਹ ਵੀ ਉਸ ਦੌਰ ‘ਚ ਜਦੋਂ ਕਿਸਾਨ ਅੰਦੋਲਨ ਮੁੱਦੇ ‘ਤੇ ਪੰਜਾਬ ਦੀ ਜਨਤਾ ਭਖੀ ਬੈਠੀ ਹੋਵੇ, ਆਮ ਚੋਣਾਂ ਲਈ ਤਾਂ ਮੋਦੀ ਸਰਕਾਰ ਨੇ ਕਈ ਪੈਂਤਰੇ ਸੋਚ ਰੱਖੇ ਹੋਣਗੇ ਪਰ ਉਹਨਾਂ ਦਾ ਇਸਤੇਮਾਲ ਉਦੋਂ ਹੀ ਹੋਏਗਾ। 10 ਮਈ ਨੂੰ ਚੋਣ ਏ ਤੇ 13 ਮਈ ਨੂੰ ਨਤੀਜੇ। ਯਾਨੀ ਤਮਾਮ ਪਾਰਟੀਆਂ ਕੋਲ ਵੋਟਰਾਂ ਨੂੰ ਭਰਮਾਉਣ ਲਈ ਬਹੁਤਾ ਸਮਾਂ ਨਹੀਂ।

ਤੁਹਾਨੂੰ ਦੱਸ ਦੇਈਏ ਕਿ ਇਹ ਸੀਟ ਕਾਂਗਰਸ ਦੇ ਜਲੰਧਰ ਲੋਕਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਦੇ ਅਕਾਲ ਚਲਾਣੇ ਕਰਕੇ ਖਾਲੀ ਹੋਈ ਏ ਜੋ 2019 ਦੀਆਂ ਚੋਣਾਂ ‘ਚ ਆਪਣੇ ਨੇੜੇ ਦੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਚਰਣਜੀਤ ਸਿੰਘ ਅਟਵਾਲ ਤੋਂ ਕੁੱਲ ਪਈਆਂ ਵੋਟਾਂ ਦਾ ਦੋ ਫੀਸਦ ਵਾਧੂ ਲਿਜਾਉਣ ਕਰਕੇ ਜੇਤੂ ਰਹੇ ਸਨ। ਅਕਾਲੀ ਉਮੀਦਵਾਰ ਨੂੰ 35.90 ਫੀਸਦ (366221) ਵੋਟਾਂ ਦੇ ਮੁਕਾਬਲੇ ਸੰਤੋਖ ਸਿੰਘ ਚੌਧਰੀ 37.90 ਫੀਸਦ (385712 ) ਵੋਟਾਂ ਹਾਸਿਲ ਕਰਨ ‘ਚ ਕਾਮਯਾਬ ਰਹੇ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿਟਾਇਰਡ ਜਸਟਿਸ ਜੋਰਾ ਸਿੰਘ 25467 ਵੋਟਾਂ ਨਾਲ ਚੌਥੇ ਸਥਾਨ ‘ਤੇ ਰਹੇ ਸਨ। ਜਦਕਿ ਤੀਜੇ ਸਥਾਨ ‘ਤੇ ਬਸਪਾ ਉਮੀਦਵਾਰ ਬਲਵਿੰਦਰ ਕੁਮਾਰ 2 (204783) ਲੱਖ ਤੋਂ ਵਧੇਰੇ ਵੋਟਾਂ ਲੈ ਕੇ ਰਹੇ।

  ਐਨਾ ਹੀ ਨਹੀਂ ਇਸ ਤੋਂ ਪਹਿਲਾਂ 2014 ‘ਚ ਵੀ ਸੰਤੋਖ ਸਿੰਘ ਚੌਧਰੀ ਨੇ ਅਕਾਲੀ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਹਰਾਇਆ ਅਤੇ ਉਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਦੇ ਹੀ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਨੇ ਤਤਕਾਲੀ ਅਕਾਲੀ ਉਮੀਦਵਾਰ ਰਾਜ ਗਾਇਕ ਹੰਸਰਾਜ ਹੰਸ ਨੂੰ ਹਰਾਇਆ। ਇੱਕ ਗੱਲ ਤਾਂ ਸਾਫ ਹੈ ਕਿ ਇਸ ਰਾਖਵੀਂ ਸੀਟ ਤੇ ਚੋਣ ਜਿੱਤਣ ਲਈ ਆਮ ਲੋਕਾਂ ‘ਚ ਪ੍ਰਭਾਵ ਹੋਣਾ ਬਹੁਤ ਜ਼ਰੂਰੀ ਏ ਯਾਨੀ ਅਜਿਹਾ ਉਮੀਦਵਾਰ ਜੋ ਦੱਬੇ-ਕੁਚਲੇ ਲੋਕਾਂ ਦੀ ਅਵਾਜ਼ ਬਣ ਸਕੇ। ਵੈਸੇ ਹੁਣ ਤੱਕ 19 ਵਾਰ ਇਸ ਸੀਟ ਤੇ ਹੋਈਆਂ ਲੋਕਸਭਾ ਚੋਣਾਂ ਚ 14 ਵਾਰ ਤਾਂ ਕਾਂਗਰਸ ਨੇ ਹੀ ਫਤਿਹ ਹਾਸਿਲ ਕੀਤੀ ਏ। ਯਾਨੀ ਸਿੱਧਾ-ਸਿੱਧਾ ਦੇਖਿਆ ਜਾਏ ਤਾਂ ਮੁਕਾਬਲਾ ਕਾਂਗਰਸ ਬਨਾਮ ਆਮ ਆਦਮੀ ਪਾਰਟੀ ਹੀ ਨਜ਼ਰ ਆ ਰਿਹੈ ਪਰ ਵੋਟਰ ਦੇ ਦਿਲ ਚ ਕੀ ਏ ਇਹ ਪੱਤੇ ਤਾਂ ਮੌਕੇ ਤੇ ਹੀ ਖੁੱਲ੍ਹਣਗੇ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਪਾਲ ਮਹਿਰੋਂ ਤੇ ਰਣਜੀਤ ਸਿੰਘ ਖਿਲਾਫ਼ ਬਠਿੰਡਾ ਅਦਾਲਤ ਨੇ ਦੋਸ਼ ਤੈਅ ਕੀਤੇ

 ਬਠਿੰਡਾ ਦੀ ਅਦਾਲਤ (Bathinda Court) ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪ੍ਰਭਾਵਕ ਕੰਚਨ ਕੁਮਾਰੀ, ਜਿਸਨੂੰ...

ਡੀਜ਼ਲ ’ਚ ਈਥਾਨੌਲ ਮਿਲਾਉਣ ਦੀ ਯੋਜਨਾ ਸਰਕਾਰ ਵੱਲੋਂ ਰੱਦ

ਕੇਂਦਰ ਨੇ ਸੋਮਵਾਰ ਨੂੰ ਟੈਸਟਿੰਗ ਤੋਂ ਬਾਅਦ ਡੀਜ਼ਲ ਵਿੱਚ ਈਥਾਨੌਲ ਮਿਲਾਉਣ ਦੇ ਦੀ ਯੋਜਾਨਾ...

MP ਹਰਭਜਨ ਸਿੰਘ ਵੱਲੋਂ ਸ਼ੇਅਰ ਕੀਤੀ ਨਸ਼ੇ ’ਚ ਝੂਲਦੇ ਨੌਜਵਾਨਾਂ ਦੀ ਵੀਡੀਓ ਨੂੰ ਲੈ ਕੇ ਪੰਜਾਬ ਪੁਲਿਸ ਨੇ ਕੀਤਾ ਖੁਲਾਸਾ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ, ਜਿਸ ਦਾ ਦਾਅਵਾ ਪੰਜਾਬ ਦਾ ਹੈ, ਨੇ...

ਆਊਟਸੋਰਸ ਕਰਮਚਾਰੀਆਂ ਨੂੰ ਠੇਕੇ ‘ਤੇ ਰੱਖੇਗੀ ਮਾਨ ਸਰਕਾਰ, ਸਰਬਸੰਮਤੀ ਨਾਲ ਪਾਸ ਹੋਇਆ ਬਿੱਲ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਅਹਿਮ ਬਿੱਲ...

ਗੁਰਦੁਆਰਾ ਹੰਸਾਲੀ ਸਾਹਿਬ ਵਿਖੇ ਸਿਲੰਡਰ ਫਟਣ ਕਾਰਨ ਲੰਗਰ ਹਾਲ ‘ਚ ਲੱਗੀ ਭਿਆਨਕ ਅੱਗ

ਫਤਿਹਗੜ੍ਹ ਸਾਹਿਬ ਦੇ ਹੰਸਾਲੀ ਸਾਹਿਬ ਵਿਖੇ ਲੰਗਰ ਹਾਲ ਵਿੱਚ ਸੋਮਵਾਰ ਸਵੇਰੇ 9 ਵਜੇ ਦੇ...

ਕੋਵਿਡ ਵਿੱਚ ਕਾਂਗਰਸ ਸਰਕਾਰ ਨੇ ਮਾਪਿਆਂ ਨੂੰ ਟ੍ਰਾਂਸਪੋਰਟ ਫੀਸ ਦੇਣ ਲਈ ਮਜਬੂਰ ਕੀਤਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ-ਭਗਵੰਤ ਸਿੰਘ ਮਾਨ*

ਚੰਡੀਗੜ੍ਹ; 10 ਅਗਸਤ:ਸੂਬੇ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਨਾਲ ਫੀਸਾਂ ਵਿੱਚ ਕੀਤੇ ਜਾਂਦੇ ਵਾਧੇ...

ਚੋਰੀ ਦੇ ਡਰ ਤੋਂ ਖੇਤਾਂ ‘ਚ ਦੱਬੇ 5 ਲੱਖ, ਥਾਂ ਭੁੱਲ ਗਿਆ ਕਿਸਾਨ, ਸਾਲ ਬਾਅਦ ਮਿਲੇ ਤਾਂ ਨੋਟਾਂ ਨੂੰ ਲੱਗੀ ਚੁੱਕੀ ਸੀ ਸਿਉਂਕ

ਘਟਨਾ ਪਜਪਦਰਾ ਖੇਤਰ ਦੇ ਨਵੇਈ ਪਿੰਡ ਵਿਚ ਵਾਪਰੀ ਹੈ। ਇਕ ਕਿਸਾਨ ਨੇ ਘਰ ਬਣਾਉਣ...

ਸੰਗੀਤਕਾਰ A.R ਰਹਿਮਾਨ ਦੇ ਪੁੱਤਰ ਦਾ ਹੋਇਆ Accident

ਭਾਰਤੀ ਸਿਨੇਮਾ ਦੇ ਦਿੱਗਜ ਸੰਗੀਤਕਾਰ ਏ. ਆਰ. ਰਹਿਮਾਨ ਦੇ ਬੇਟੇ ਅਮੀਨ ਇੱਕ ਸੜਕ ਹਾਦਸੇ...

ਬਹਿਬਲ ਕਲਾਂ ਗੋਲੀ ਕਾਂਡ: ਪੰਜਾਬ ਪੁਲੀਸ ਨੇ ਬੰਦ ਲਿਫਾਫੇ ਵਿੱਚ ਸੌਂਪੀ ਸਟੇਟਸ ਰਿਪੋਰਟ

ਪੰਜਾਬ ਪੁਲੀਸ ਨੇ ਪਬਲਿਕ ਪ੍ਰੌਸੀਕਿਊਟਰ ਰਾਹੀਂ ਚੰਡੀਗੜ੍ਹ ਕੋਰਟ ਵਿੱਚ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ...