ਤਿੱਬਤੀ ਧਰਮ ਗੁਰੂ ਦਲਾਈ ਲਾਮਾ ਇਨ੍ਹੀਂ ਦਿਨੀਂ ਇੱਕ ਬੱਚੇ ਨੂੰ ‘ਕਿੱਸ’ ਕਰਨ ਕਾਰਨ ਕਾਫੀ ਵਿਵਾਦਾਂ ਵਿੱਚ ਹਨ। ਦਲਾਈ ਲਾਮਾ ਦੇ ਇਸ ਵੀਡੀਓ ‘ਤੇ ਕਈ ਲੋਕਾਂ ਨੇ ਇਤਰਾਜ਼ ਜਤਾਇਆ ਹੈ। ਇਤਰਾਜ਼ ਕਰਨ ਵਾਲਿਆਂ ਵਿਚ ਕੁੰਡਲੀ ਭਾਗਿਆ ਦੀ ਪ੍ਰੀਤਾ ਯਾਨੀ ਸ਼ਰਧਾ ਆਰੀਆ ਵੀ ਸ਼ਾਮਲ ਹੈ। ਪਰ ਦਲਾਈਲਾਮਾ ਦੀ ਨਿੰਦਾ ਕਰਨ ਨਾਲ ਸ਼ਰਧਾ ਆਰੀਆ ਨੂੰ ਭਾਰੀ ਪੈ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੋਸਟ ਡਿਲੀਟ ਕਰਨੀ ਪਈ।
ਆਪਣੀ ਇੰਸਟਾ ਸਟੋਰੀ ‘ਤੇ ਮੁਆਫੀ ਮੰਗਦੇ ਹੋਏ ਸ਼ਰਧਾ ਆਰੀਆ ਨੇ ਲਿਖਿਆ, “ਮੇਰੇ ਪੇਜ ‘ਤੇ ਕਈ ਲੋਕ ਨਫਰਤ ਭਰੀਆਂ ਗੱਲਾਂ ਲਿਖ ਰਹੇ ਹਨ। ਮੈਂ ਤੁਹਾਨੂੰ ਲੋਕਾਂ ਨੂੰ ਨਹੀਂ ਜਾਣਦੀ ਅਤੇ ਮੇਰੇ ਅੰਦਰ ਤੁਹਾਡੇ ਅਤੇ ਤੁਹਾਡੇ ਧਰਮ ਦੇ ਵਿਰੁੱਧ ਕੁਝ ਨਹੀਂ ਹੈ। ਕਿਸੇ ਕੰਮ ਦੀ ਨਿੰਦਾ ਕੀਤੀ ਗਈ ਹੈ ਨਾ ਕਿ ਕਿਸੇ ਭਾਈਚਾਰੇ, ਧਰਮ ਜਾਂ ਸਥਾਨ ਦੀ। ਜੇਕਰ ਮੇਰੇ ਸ਼ਬਦਾਂ ਦੀ ਚੋਣ ਘਟਨਾ ਦੀ ਆਲੋਚਨਾ ਕਰਨ ਲਈ ਬਹੁਤ ਕਠੋਰ ਸੀ ਤਾਂ ਮੈਂ ਮਾਫੀ ਚਾਹੁੰਦੀ ਹਾਂ।”
----------- Advertisement -----------
ਦਲਾਈਲਾਮਾ ਦੀ ਨਿੰਦਾ ਕਰਨੀ ਸ਼ਰਧਾ ਆਰੀਆ ਨੂੰ ਪਈ ਭਾਰੀ, ਪੋਸਟ ਡਿਲੀਟ ਕਰਕੇ ਮੰਗਣੀ ਪਈ ਮੁਆਫ਼ੀ
Published on
----------- Advertisement -----------
----------- Advertisement -----------












