ਚੰਡੀਗੜ੍ਹ, 12 ਅਪ੍ਰੈਲ 2023 – ਮੁੰਬਈ ਇੰਡੀਅੰਸ ਨੇ ਨਵੀਂ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ’ਚ ਆਖਰੀ ਬਾਲ ਤੱਕ ਖੇਡੇ ਗਏ ਰੋਮਾਂਚਕ ਮੁਕਾਬਲੇ ’ਚ ਦਿੱਲੀ ਕੈਪੀਟਲਸ ਨੂੰ ਛੇ ਵਿਕਟਾਂ ਨਾਲ ਹਰਾ ਕੇ ਟਾਟਾ ਆਈਪੀਐਲ 2023 ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ। ਕੈਪੀਟਲਸ ਨੇ ਪਹਿਲਾਂ ਬੱਲੇਬਾਜੀ ਕੀਤੀ ਅਤੇ ਡੇਵਿਡ ਵਾਰਨਰ 51 ਰਨ (47 ਬਾਲਾਂ, 6X4) ਅਤੇ ਅਕਸ਼ਰ ਪਟੇਲ 54 ਰਨ (25 ਬਾਲਾਂ, 4X4, 5X6) ਦੀ ਤੇਜ ਤਰਾਰ ਪਾਰੀ ਦੀ ਮਦਦ ਨਾਲ 173 ਰਨਾਂ ਦਾ ਟਾਰਗੇਟ ਬਣਾਇਆ। ਮੁੰਬਈ ਇੰਡੀਅੰਸ ਨੇ ਪਿੱਛਾ ਕਰਦੇ ਹੋਏ ਪਹਿਲੇ ਵਿਕਟ ਦੇ ਲਈ 71 ਰਨਾਂ ਦੀ ਸਾਂਝੇਦਾਰੀ ਦੇ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ। ਪਲੇਅਰ ਆਫ ਦਿ ਮੈਚ ਚੁਣੇ ਗਏ ਕਪਤਾਨ ਰੋਹਿਤ ਸ਼ਰਮਾ ਟੀਮ ਦੀ ਜਿੱਤ ਦੇ ਪ੍ਰਮੁੱਖ ਚਿਹਰੇ ਰਹੇ। ਉਨ੍ਹਾਂ ਨੇ 65 ਰਨ (45 ਬਾਲਾਂ, 6X4, 4X6) ਦੀ ਪਾਰੀ ਖੇਡੀ ਅਤੇ ਉਨ੍ਹਾਂ ਨੂੰ ਤਿਲਕ ਵਰਮਾ ਦਾ ਵਧੀਆ ਸਾਥ ਮਿਲਿਆ ਸੀ ਜਿਨ੍ਹਾਂ ਨੇ ਸਿਰਫ 29 ਬਾਲਾਂ ’ਚ 41 ਰਣ ਬਣਾਏ।
ਤਿਲਕ ਵਰਮਾ ਦੇ ਵਿਸਫੋਟਕ 41 ਰਨਾਂ (1X4, 4X6) ਨੇ ਐਮਆਈ ਨੂੰ ਰਨ ਚੇਜ ਦੀ ਗਤੀ ਨੂੰ ਬਣਾਈ ਰੱਖਿਆ ਅਤੇ ਜਿਓਸਿਨੇਮਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਨੇ ਉਨ੍ਹਾ ਦੀ ਇਸ ਅਵਿਸ਼ਵਾਸਯੋਗ ਫਾਰਮ ਦੇ ਲਈ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਉਨ੍ਹਾਂ ਨੇ ਨੰਬਰ ਤਿੰਨ ’ਤੇ ਬੱਲੇਬਾਜੀ ਕੀਤੀ ਅਤੇ ਇਸ ਮੁਸ਼ਕਿਲ ਪਿੱਚ ’ਤੇ ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਬੈਟਿੰਗ ਕੀਤੀ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਦਾ ਫੁੱਟਵਰਕ ਲਾਜਵਾਬ ਸੀ, ਜਿਸ ਨਾਲ ਉਹ ਜਲਦੀ ਪੁਜਿਸ਼ਨ ’ਚ ਆ ਸਕਦੇ ਹਨ।
ਜਦੋਂ ਆਫ ਸਪਿਨਰ ਗੇਂਦਬਾਜੀ ਕਰ ਰਹੇ ਸਨ, ਉਸ ਸਮੇਂ ਸਟ੍ਰਾਈਕ ਰੋਟੇਸ਼ਨ ਅਸਾਨ ਨਹੀਂ ਸੀ। ਅਸੀਂ ਪਾਰੀ ਦਰ ਪਾਰੀ ਉਨ੍ਹਾਂ ਦੀ ਵਧਦੀ ਪਰਿਪੱਕਤਾ ਨੂੰ ਦੇਖਦੇ ਹਾਂ, ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਵੱਡਾ ਸਕਾਰਾਤਮਕ ਪਹਿਲੂ ਸੀ। ਜਦੋਂ ਤੁਸੀਂ ਸ਼ੁਰੂਆਤ ’ਚ ਆਉਂਦੇ ਹੋ ਤਾਂ ਤੁਹਾਨੂੰ ਵਧੀਆ ਸੀਜਨ ਮਿਲ ਸਕਦਾ ਹੈ। ਉਸਦੇ ਬਾਅਦ, ਹਰ ਕੋਈ ਤੁਹਾਡੀ ਖੇਡਣ ਦੀ ਸ਼ੈਲੀ, ਤੁਹਾਡੀ ਤਾਕਤ ਅਤੇ ਤੁਹਾਡੀਆਂ ਕਮਜੋਰੀਆਂ ਨੂੰ ਪਛਾਣਨ ਲੱਗਦਾ ਹੈ। ਪਰ ਟੂਰਨਾਮੈਂਟ ’ਚ ਵਾਪਸੀ ਕਰਨਾ ਅਤੇ ਇਸ ਤਰ੍ਹਾਂ ਸ਼ੁਰੂਆਤ ਕਰਨਾ ਸਚਮੁਚ ਕਾਬਿਲੇ ਤਾਰੀਫ ਹੈ। ਇਹ ਖਿਡਾਰੀ ਦੇ ਆਤਮਵਿਸ਼ਵਾਸ ਦੇ ਨਾਲ-ਨਾਲ ਪਰਿਪੱਕਤਾ ਨੂੰ ਵੀ ਦਰਸਾਉਂਦਾ ਹੈ। ਤਿਲਕ ਵਰਮਾ ਭਵਿੱਖ ਦੇ ਖਿਡਾਰੀ ਹਨ ਅਤੇ ਇਸ ’ਚ ਕੋਈ ਸ਼ੱਕ ਨਹੀਂ ਹੈ।’
ਇਹ ਮੁਕਾਬਲਾ ਆਖਰੀ ਬਾਲ ਦੇ ਰੋਮਾਂਚ ਤੱਕ ਪਹੁੰਚਿਆ ਸੀ ਕਿਉਂਕਿ ਟਿਮ ਡੇਵਿਡ ਅਤੇ ਕੈਮਰੂਨ ਗ੍ਰੀਨ ਨੇ ਅਨੁਭਵੀ ਪੇਸਰ ਐਨਰਿਕ ਨੋਰਤਰਜੇ ਦੀ ਕਸੀ ਹੋਈ ਗੇਂਦਬਾਜੀ ਦੇ ਖਿਲਾਫ ਮੁੰਬਈ ਨੂੰ ਜਿੱਤ ਦਵਾਈ। ਪਾਰਥਿਵ ਪਟੇਲ ਨੇ ਨੋਰਤਰਜੇ ਦੀ ਗੇਂਦਬਾਜੀ ਦੇ ਨਾਲ ਮੁੰਬਈ ਇੰਡੀਅੰਸ ਦੀ ਜਿੱਤ ਦੀ ਸ਼ਲਾਘਾ ਕੀਤੀ ਉਨ੍ਹਾਂ ਨੇ ਕਿਹਾ, ‘ਮੁੰਬਈ ਇੰਡੀਅੰਸ ਨੂੰ ਇਹ ਜਿੱਤ ਹਾਸਲ ਕਰਨ ਦੇ ਲਈ ਸਚਮੁਚ ਸਖਤ ਮਿਹਨਤ ਕਰਨੀ ਪਈ।
ਅੰਤ ’ਚ ਜਦੋਂ ਆਖਰੀ ਓਵਰ ’ਚ ਸਿਰਫ 5 ਰਨ ਚਾਹੀਦੇ ਸਨ ਤਾਂ ਹਰ ਟੀਮ ਨੂੰ ਲੱਗਦਾ ਹੈ ਕਿ ਇਸਨੂੰ ਅਸਾਨੀ ਦੇ ਨਾਲ ਸਕੋਰ ਕੀਤਾ ਜਾ ਸਕਦਾ ਹੈ। ਪਰ ਜਿਸ ਤਰ੍ਹਾਂ ਨਾਲ ਨੋਰਤਰਜੇ ਗੇਂਦਬਾਜੀ ਕਰ ਰਹੇ ਸਨ, ਉਹ ਕਾਬਿਲੇ ਤਾਰੀਫ ਸੀ। ਉਨ੍ਹਾਂ ਨੇ ਬਿਹਤਰੀਨ ਢੰਗ ਨਾਲ ਯਾਰਕਰ ਪਾਈ ਅਤੇ ਦਬਾਅ ’ਚ ਆਪਣੇ ਮਜਬੂਤ ਪੱਖ ਦੇ ਨਾਲ ਡਟੇ ਰਹੇ। ਉਹ ਪੈਨਾਪਨ ਦਿਖਾਉਣ ’ਚ ਕਾਮਯਾਬ ਰਹੇ। ਅੰਤ ’ਚ ਮੁੰਬਈ, ਇੰਡੀਅੰਸ ਜਿੱਤ ਗਈ, ਜਿਸਦੇ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ।’
ਰੋਹਿਤ ਸ਼ਰਮਾ ਨੇ ਇਸ ਮੁਸ਼ਕਿਲ ਪਿੱਚ ’ਤੇ ਮੁੰਬਈ ਇੰਡੀਅੰਸ ਦੀਆਂ ਬੱਲੇਬਾਜੀ ਕੋਸ਼ਿਸ਼ਾਂ ਦੀ ਕਮਾਨ ਸੰਭਾਲੀ ਅਤੇ ਆਪਣੇ ਕਪਤਾਨ ਦੀ ਇਸ ਕੋਸ਼ਿਸ਼ ਨੂੰ ਜਿਓਸਿਨੇਮਾ ਆਈਪੀਐਲ ਮਾਹਿਰ ਜਹੀਰ ਖਾਨ ਨੇ ਵੀ ਮੰਨਿਆ। ਉਨ੍ਹਾਂ ਨੇ ਕਿਹਾ, ਇਸ ਤਰ੍ਹਾਂ ਦੀ ਮੁਸ਼ਕਿਲ ਪਿੱਚ ’ਤੇ ਸਾਂਝੇਦਾਰੀ ਬਹੁਤ ਮਹੱਤਵਪੂਰਣ ਹੈ। ਰੋਹਿਤ ਸ਼ਰਮਾ ਨੇ ਅਜਿਹੀਆਂ ਦੋ ਸਾਂਝੇਦਾਰੀਆਂ ’ਚ ਮਹੱਤਵਪੂਰਣ ਭੂਮਿਕਆ ਅਦਾ ਕੀਤੀ, ਇੱਕ ਈਸ਼ਾਨ ਕਿਸ਼ਨ ਦੇ ਨਾਲ ਅਤੇ ਦੂਜੀ ਤਿਲਕ ਵਰਮਾ ਦੇ ਨਾਲ।
ਮੈਚ ਦੇ ਦੌਰਾਨ ਅਨੁਭਵਹੀਣ ਗੇਂਦਬਾਜੀ, ਕੁਝ ਮਿਸਫੀਲਡ ਅਤੇ ਕੁਝ ਵਾਈਡ ਦੇ ਨਾਲ ਉਨ੍ਹਾਂ ਨੇ ਇੱਕ ਕਪਤਾਨ ਦੇ ਰੂਪ ’ਚ ਅੱਜ ਜਿਸ ਤਰ੍ਹਾਂ ਨਾਲ ਚੀਜਾਂ ਨੂੰ ਸੰਭਾਲਿਆ, ਉਸਦੇ ਲਈ ਉਨ੍ਹਾਂ ਨੂੰ ਵੱਡਾ ਕਰੈਡਿਟ ਜਾਂਦਾ ਹੈ। ਉਨ੍ਹਾਂ ਨੇ ਉਹ ਸਭ ਕੀਤਾ ਅਤੇ (ਡੇਵਿਡ) ਵਾਰਨਰ ਨੂੰ ਸਟ੍ਰਾਈਕ ਤੋਂ ਦੂਰ ਰੱਖਿਆ, ਜਿਵੇਂ ਕਿ ਅਸੀਂ ਸਟੰਪ ਮਾਈਕ ’ਤੇ ਸੁਣ ਸਕਦੇ ਸੀ। ਅੱਜ ਦਾ ਦਿਨ ਉਨ੍ਹਾਂ ਦੇ ਲਈ ਬਹੁਤ ਵਧੀਆ ਰਿਹਾ।’ ਬੁੱਧਵਾਰ ਨੂੰ ਸ਼ਾਮੀ 7:30 ਵਜੇ ਚੇਨੰਈ ਸੂਪਰ ਕਿੰਗਸ ਦਾ ਸਾਹਮਣਾ ਰਾਜਸਥਾਨ ਰਾਯਲਸ ਦੇ ਨਾਲ ਹੋਵੇਗਾ।












