June 27, 2026, 5:12 pm
----------- Advertisement -----------
HomeNewsLatest Newsਰਾਜਸਥਾਨ ਰਾਯਲਸ ਦੀ ਜਿੱਤ ਦੇ ਬਾਅਦ ਬੋਲੇ ਬ੍ਰੇਟ ਲੀ, ਕਿਹਾ - ਧੋਨੀ...

ਰਾਜਸਥਾਨ ਰਾਯਲਸ ਦੀ ਜਿੱਤ ਦੇ ਬਾਅਦ ਬੋਲੇ ਬ੍ਰੇਟ ਲੀ, ਕਿਹਾ – ਧੋਨੀ ਨੂੰ ਸ਼ਾਂਤ ਰੱਖਣ ਦਾ ਪੂਰਾ ਕਰੈਡਿਟ..

Published on

----------- Advertisement -----------

ਮੁਕਾਬਲੇ ਨੂੰ ਅੰਤ ਤੱਕ ਲੈ ਜਾਣ ਦੀ ਆਪਣੀ ਅਜਮਾਈ ਹੋਈ ਰਣਨੀਤੀ ਦੇ ਮਨਚਾਹੇ ਨਤੀਜੇ ਚੇਨੰਈ ਸੂਪਰ ਕਿੰਗਸ ਨੂੰ ਨਹੀਂ ਮਿਲ ਸਕੇ ਕਿਉਂਕਿ ਉਨ੍ਹਾਂ ਨੂੰ ਬੁੱਧਵਾਰ ਰਾਤ ਨੂੰ ਚੇਨੰਈ ਦੇ ਐਮਏ ਚਿਦੰਬਰਮ ਸਟੇਡੀਅਮ ’ਚ ਖੇਡੇ ਗਏ ਟਾਟਾ ਆਈਪੀਐਲ 2023 ਦੇ 17ਵੇਂ ਮੈਚ ’ਚ ਰਾਜਸਥਾਨ ਰਾਯਲਸ ਤੋਂ ਤਿੰਨ ਰਨ ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਸੀਐਸਕੇ ਦੀ ਆਪਣੇ ਘਰ ’ਚ ਆਰਆਰ ਦੇ ਖਿਲਾਫ ਖੇਡੇ ਅੱਠ ਮੈਚਾਂ ’ਚ ਦੂਜੀ ਹਾਰ ਸੀ।
ਸੀਐਸਕੇ ਨੇ ਜਿੱਤ ਦੇ ਲਈ 176 ਰਨਾਂ ਦੇ ਵੱਡੇ ਸਕੋਰ ਦਾ ਪਿੱਛਾ ਕਰਦੇ ਹੋਏ ਛੇ ਵਿਕਟਾਂ ’ਤੇ 172 ਰਨ ਹੀ ਬਣਾ ਸਕੀ, ਜਿਸ ’ਚ ਕਪਤਾਨ ਐਮਐਸ ਧੋਨੀ 17 ਬਾਲਾਂ ’ਚ 32 ਰਨ ਬਣਾ ਕੇ ਨਾਟ ਆਊਟ ਰਹੇ। ਆਈਪੀਐਲ ’ਚ 200ਵੀਂ ਵਾਰ ਸੀਐਸਕੇ ਦੀ ਅਗਵਾਈ ਕਰ ਰਹੇ ਧੋਨੀ ਨੇ ਤਿੰਨ ਛੱਕੇ ਅਤੇ ਇੱਕ ਚੌਕਾ ਲਗਾਇਆ, ਜਦੋਂ ਕਿ ਰਵਿੰਦਰ ਜਡੇਜਾ 15 ਬਾਲਾਂ ’ਚ 25 ਰਨ ਬਣਾ ਕੇ ਨਾਟ ਆਊਟ ਰਹੇ। ਬਹੁਤ ਅਨੁਭਵੀ ਮੱਧਮ ਤੇਜ ਗੇਂਦਬਾਜ ਸੰਦੀਪ ਸ਼ਰਮਾ ਨੇ ਆਖਰੀ ਓਵਰ ’ਚ ਧੋਨੀ ਕੋਲੋਂ ਦੋ ਸ਼ਾਨਦਾਰ ਛੱਕੇ ਖਾਣ ਦੇ ਬਾਵਜੂਦ ਯੈਲੋ ਬ੍ਰਿਗ੍ਰੇਡ ਨੂੰ ਰੋਕਣ ਦੇ ਲਈ ਬਿਹਤਰੀਨ ਕੰਟਰੋਲ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇਸ ਓਵਰ ’ਚ 17 ਰਨ ਦੇ ਕੇ ਆਪਣੀ ਟੀਮ ਦੇ ਸਕੋਰ ਦਾ ਬਚਾਅ ਕੀਤਾ।
ਰਾਯਲਸ ਚਾਰ ਮੈਚਾਂ ’ਚ ਤੀਜੀ ਜਿੱਤ ਦੇ ਨਾਲ ਲੜੀ ਦੇ ਟਾਪ ’ਤੇ ਪਹੁੰਚ ਗਿਆ ਹੈ। ਉਨ੍ਹਾਂ ਦੇ ਲਖਨਊ ਸੂਪਰ ਜਾਇੰਟਸ ਦੇ ਬਰਾਬਰ ਛੇ ਨੰਬਰ ਹੋ ਗਏ ਹਨ ਪਰ ਉਹ ਬਿਹਤਰ ਰਨ ਔਸਤ ਦੇ ਅਧਾਰ ’ਤੇ ਅੱਗੇ ਹਨ। ਦੂਜੇ ਪਾਸੇ ਸੀਐਸਕੇ ਦੋ ਜਿੱਤ ਅਤੇ ਦੋ ਹਾਰ ਦੇ ਨਾਲ ਪੰਜਵੇਂ ਨੰਬਰ ’ਤੇ ਹੈ।
ਜਿਓਸਿਨੇਮਾ ਆਈਪੀਐਲ ਮਾਹਿਰ ਬ੍ਰੇਟ ਲੀ ਨੇ 29 ਸਾਲਾ ਸ਼ਰਮਾ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਮੈਨੂੰ ਉਹ ਪਸੰਦ ਆਇਆ ਜਿਹੜਾ ਉਨ੍ਹਾਂ ਨੇ ਆਪਣੇ ਮੈਚ ਦੇ ਬਾਅਦ ਦੀ ਇੰਟਰਵਿਊ ’ਚ ਕਿਹਾ ਸੀ ਕਿ ਕਿਵੇਂ ਓਵਰ ਦਿ ਵਿਕਟ ਕੰਮ ਨਹੀਂ ਕਰ ਰਹੀ ਸੀ, ਇਸ ਲਈ ਉਹ ਰਾਊਂਡ ਦਿ ਵਿਕਟ ਤੋਂ ਗੇਂਦਬਾਜੀ ਕਰਨ ਆਏ। ਪਰ ਤੁਸੀਂ ਸਹੀ ਸੀ। ਇਹ ਉਨ੍ਹਾਂ ਦੀ ਰੇਂਜ ਦੇ ਅੰਦਰ ਹੈ, ਉਹ ਸਹੀ ਜਗ੍ਹਾ ਹੈ ਅਤੇ ਜੇਕਰ ਉਹ ਇਸ ਤੋਂ ਇੱਕ ਇੰਚ ਤੋਂ ਚੂਕ ਜਾਂਦੇ, ਤਾਂ ਬਾਲ ਛੇ ਦੇ ਲਈ ਚਲੀ ਜਾਂਦੀ। ਸੰਦੀਪ ਸ਼ਰਮਾ ਨੂੰ ਪੂਰਾ ਕਰੈਡਿਟ ਜਾਂਦਾ ਹੈ, ਕਿਉਂਕਿ ਜਬਰਦਸਤ ਨਜਰ ਆ ਰਹੇ ਐਮਐਸ ਧੋਨੀ ਨੂੰ ਗਿੱਲੀ ਬਾਲ ਤੋਂ ਗੇਂਦਬਾਜੀ ਕਰਨਾ, ਉਹ ਵੀ ਵਿਰੋਧੀ ਸਮਰਥਕਾਂ ਦੀ ਭਾਰੀ ਭੀੜ ਦੇ ਵਿਚਕਾਰ, ਵੱਡੀ ਗੱਲ ਹੈ। ਉਨ੍ਹਾਂ ਨੇ ਦਬਾਅ ਦੇ ਵਿਚਕਾਰ ਮੈਚ ਆਪਣੇ ਪੱਖ ’ਚ ਕੀਤਾ ਅਤੇ ਤਿੰਨ ਰਨਾਂ ਨਾਲ ਜਿੱਤ ਦਵਾਈ। ਉਨ੍ਹਾਂ ਦੇ ਲਈ ਪੂਰੀ ਤਰ੍ਹਾਂ ਨਾਲ ਹੈਟਸ ਆਫ ਹੈ।’
ਇੱਕ ਹੋਰ ਜਿਓਸਿਨੇਮਾ ਆਈਪੀਐਲ ਮਾਹਿਰ ਆਰਪੀ ਸਿੰਘ ਨੇ ਵੀ ਆਖਰੀ ਓਵਰ ’ਚ ਖਰਾਬ ਸ਼ੁਰੂਆਤ ਦੇ ਬਾਵਜੂਦ ਸ਼ਰਮਾ ਤੋਂ ਪ੍ਰਭਾਵਿਤ ਨਜਰ ਆਏ। ਉਨ੍ਹਾਂ ਨੇ ਕਿਹਾ, ‘ਇਹ ਓਵਰ ਦੋ ਵਾਈਡ ਅਤੇ ਫਿਰ ਇੱਕ ਡਾਟ ਬਾਲ ਦੇ ਨਾਲ ਸ਼ੁਰੂ ਹੋਇਆ ਅਤੇ ਫਿਰ ਸਾਨੂੰ ਦੋ ਛੱਕੇ ਵੀ ਦੇਖਣ ਨੂੰ ਮਿਲੇ। ਜਦੋਂ ਛੱਕੇ ਲੱਗੇ ਤਾਂ ਦਬਾਅ ਵਧਣਾ ਤੈਅ ਸੀ। ਅਜਿਹੇ ਸਮੇਂ ’ਚ ਤੁਹਾਨੂੰ ਆਪਣੇ ’ਤੇ ਵਿਸ਼ਵਾਸ ਰੱਖਣਾ ਪੈਂਦਾ ਹੈ। ਅਸੀਂ ਧੋਨੀ ਦੇ ਬਾਰੇ ’ਚ ਇੱਕ ਹੀ ਗੱਲ ਸੁਣੀ ਹੋਈ ਹੈ ਕਿ ਉਹ ਗੇਂਦਬਾਜ ਦੀ ਹਰ ਗਲਤੀ ਨੂੰ ਭੁੰਨਦੇ ਹਨ ਅਤੇ ਛੱਕੇ ਮਾਰ ਕੇ ਉਸਨੂੰ ਸਜਾ ਦਿੰਦੇ ਹਨ। ਉਹ ਹਮੇਸ਼ਾ ਗੇਂਦਬਾਜ ’ਤੇ ਦਬਾਅ ਪਾਉਂਦੇ ਹਨ, ਇਸ ਲਈ ਕਲਪਨਾ ਕਰੋ ਕਿ ਸੰਦੀਪ ਸ਼ਰਮਾ ਕਿਸ ਮਾਨਸਿਕ ਹਾਲਾਤ ’ਚ ਸਨ। ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਮੈਂ ਛੋਟੀ ਜਿਹੀ ਵੀ ਗਲਤੀ ਕਰਦਾ ਹਾਂ ਤਾਂ ਇਹ ਬੱਲੇਬਾਜ ਛੱਕੇ ਮਾਰੇਗਾ। ਉਨ੍ਹਾਂ ਨੇ ਆਪਣੇ ਕੰਮ ਨੂੰ ਬਖੂਬੀ ਅੰਜਾਮ ਦਿੱਤਾ, ਜਿਸਨੂੰ ਮਾਨਤਾ ਵੀ ਦਿੱਤੀ ਜਾਣੀ ਚਾਹੀਦੀ ਹੈ।’
ਉੱਥੇ ਹੀ, ਜਿਓਸਿਨੇਮਾ ਆਈਪੀਐਲ ਮਾਹਿਰ ਅਨਿਲ ਕੁੰਬਲੇ ਧੋਨੀ ਨੂੰ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੇਖ ਕੇ ਖੁਸ਼ ਸਨ। ਉਨ੍ਹਾਂ ਨੇ ਕਿਹਾ, ‘ਮੈਨੂੰ ਲੱਗਿਆ ਕਿ ਇਹ ਐਮਐਸ ਧੋਨੀ ਦੇ ਲਈ ਇੱਕਦਮ ਸਹੀ ਸਕ੍ਰਿਪਟ ਸੀ। ਉਹ ਸੀਐਸਕੇ ਦੇ ਕਪਤਾਨ ਦੇ ਤੌਰ ’ਤੇ ਆਪਣਾ 200ਵਾਂ ਮੈਚ ਖੇਡ ਰਹੇ ਸਨ ਅਤੇ ਉਨ੍ਹਾਂ ਨੂੰ ਆਖਰੀ ਬਾਲ ’ਤੇ ਛੱਕਾ ਮਾਰਨ ਦੀ ਜਰੂਰਤ ਸੀ। ਜੇਕਰ ਉਨ੍ਹਾਂ ਦਾ ਸ਼ਾਟ ਦੋ ਜਾਂ ਤਿਨ ਇੰਚ ਥੋੜਾ ਛੋਟਾ ਹੁੰਦਾ ਤਾਂ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਅਜਿਹਾ ਕਰ ਦਿੱਤਾ ਹੁੰਦਾ। ਇਹ ਇਕਦਮ ਸਹੀ ਸਕ੍ਰਿਪਟ ਸੀ। ਐਮਐਸ ਧੋਨੀ ਜਿਹੇ ਖਿਡਾਰੀ ਨੂੰ ਹੂਣ ਵੀ ਅਜਿਹਾ ਕਰਦਾ ਦੇਣਖਾ ਸ਼ਾਨਦਾਰ ਸੀ।’
ਪੰਜਾਬ ਕਿੰਗਸ ਦਾ ਸਾਹਮਣਾ ਵੀਰਵਾਰ ਨੂੰ ਸ਼ਾਮੀ 7:30 ਵਜੇ ਗੁਜਰਾਤ ਟਾਇਟੰਸ ਦੇ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...