June 27, 2026, 6:43 pm
----------- Advertisement -----------
HomeNewsNational-Internationalਸ਼ੁਭਮਨ ਗਿੱਲ ਨੂੰ ਪਲੇਅਰ ਆਫ ਦਿ ਮੈਚ ਹੋਣਾ ਚਾਹੀਦਾ ਸੀ: ਆਕਾਸ਼ ਚੋਪੜਾ

ਸ਼ੁਭਮਨ ਗਿੱਲ ਨੂੰ ਪਲੇਅਰ ਆਫ ਦਿ ਮੈਚ ਹੋਣਾ ਚਾਹੀਦਾ ਸੀ: ਆਕਾਸ਼ ਚੋਪੜਾ

Published on

----------- Advertisement -----------

ਮੌਜੂਦਾ ਚੈਂਪੀਅਨ ਗੁਜਰਾਤ ਟਾਈਟੰਸ ਨੇ 154 ਰਨਾਂ ਦੇ ਟਾਰਗੇਟ ਦਾ ਸਫਲਤਾਪੂਰਵਕ ਪਿੱਛਾ ਕਰਦੇ ਹੋਏ ਪੰਜਾਬ ਕਿੰਗਸ ਨੂੰ 6 ਵਿਕਟਾਂ ਨੂੰ ਹਰਾ ਕੇ ਟਾਟਾ ਆਈਪੀਐਨ 2023 ’ਚ ਆਪਣੀ ਤੀਜੀ ਜਿੱਤ ਹਾਸਲ ਕੀਤੀ। ਪਹਿਲਾਂ ਬੱਲੇਬਾਜੀ ਕਰ ਰਹੇ ਕਿੰਗਸ ਦੇ ਲਈ ਮੈਟ ਸ਼ਾਰਟ ਨੇ 36 ਰਨ (24 ਬਾਲਾਂ, 6X4, 1X6) ਦੀ ਸਭ ਤੋਂ ਵੱਡੀ ਅਤੇ ਭਾਨੁਕਾ ਰਾਜਪਕਸ਼ੇ, ਜਿਤੇਸ਼ ਸ਼ਰਮਾ, ਸੈਮ ਕਿਊਰਨ ਅਤੇ ਸ਼ਾਹਰੁਖ ਖਾਨ ਨੇ ਛੋਟੀਆਂ ਛੋਟੀਆਂ ਪਾਰੀਆਂ ਖੇਡੀਆਂ। 2020 ਦੇ ਬਾਅਦ ਤੋਂ ਆਪਣਾ ਪਹਿਲਾ ਮੈਚ ਖੇਡ ਰਹੇ ਗੁਜਰਾਤ ਦੇ ਮੋਹਿਤ ਸ਼ਰਮਾ ਨੇ 2/18 ਦਾ ਸਪੈਲ ਪਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। 23 ਸਾਲਾ ਸ਼ੁਭਮਨ ਗਿੱਲ ਨੇ ਇੱਕ ਹੋਰ ਪ੍ਰਭਾਵਸ਼ਾਲੀ ਬੱਲੇਬਾਜੀ ਦਾ ਪ੍ਰਦਰਸ਼ਨ ਕੀਤਾ ਅਤੇ 67 ਰਨ (49 ਬਾਲਾਂ, 7X4, 1X6) ਬਣਾ ਕੇ ਟਾਰਗੇਟ ਦਾ ਪਿੱਛਾ ਕਰ ਰਹੇ ਟਾਈਟੰਸ ਦੀ ਰਾਹ ਨੂੰ ਅਸਾਨ ਬਣਾ ਦਿੱਤਾ।

ਸ਼ੁਭਮਨ ਗਿੱਲ ਦੇ 67 ਰਨਾਂ ਨੇ ਗੁਜਰਾਤ ਨੂੰ ਜਿੱਤ ਦਵਾਈ। ਉਹ ਆਖਰੀ ਓਵਰ ’ਚ ਸੈਮ ਕਿਊਰਨ ਦੇ ਹੱਥੀਂ ਆਊਟ ਹੋਏ। ਜਿਓਸਿਨੇਮਾ ਆਈਪੀਐਲ ਮਾਹਿਰ ਆਕਾਸ਼ ਚੋਪੜਾ ਉਨ੍ਹਾਂ ਦੇ ਰਚਨਾਤਮਕ ਸ਼ਾਟਸ ਦਾ ਪੂਰੀ ਤਰ੍ਹਾਂ ਨਾਲ ਆਨੰਦ ਮਾਣ ਰਹੇ ਸਨ। ਉਨ੍ਹਾਂ ਨੇ ਕਿਹਾ, ‘ਤੁਸੀਂ ਉਨ੍ਹਾਂ ਦੇ ਖੂਬਸੂਰਤ ਕ੍ਰਿਕੇਟ ਸ਼ਾਟਸ ਦੇਖੋਗੇ। ਪਿੱਚ ਵਧੀਆ ਸੀ, ਇਸ ’ਚ ਕੋਈ ਸ਼ੱਕ ਨਹੀਂ। ਤੁਸੀਂ ਇੱਕ ਵੱਡੇ ਟੋਟਲ ਦਾ ਪਿੱਛਾ ਨਹੀਂ ਕਰ ਰਹੇ ਸੀ, ਇਹ ਵੀ ਸੱਚ ਹੈ। ਜਦੋਂ ਵੀ ਤੁਸੀਂ ਉਨ੍ਹਾਂ ਨੂੰ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਤਕਨੀਕੀ ਰੂਪ ਨਾਲ ਮਜਬੂਤ ਹੋਣ ਨਾਲ ਤੁਹਾਨੂੰ ਟੀ20 ਕ੍ਰਿਕੇਟ ’ਚ ਵੀ ਮਦਦ ਮਿਲੇਗੀ। ਤੁਸੀਂ ਉਨਮੁਕਤ ਹੋ ਕੇ ਖੇਡਦੇ ਹੋ। ਇਹ ਤੁਹਾਨੂੰ ਅੰਦਰੋਂ ਨਹੀਂ ਬੰਨ੍ਹਦੀ, ਸਗੋਂ ਇਹ ਤੁਹਾਨੂੰ ਅਜਾਦੀ ਦਿੰਦੀ ਹੈ। ਤੁਸੀਂ ਸਹੀ ਕ੍ਰਿਕੇਟ ਖੇਡ ਕੇ ਸਫਲ ਹੋ ਸਕਦੇ ਹੋ, ਅਸੀਂ ਵਿਰਾਟ ਕੋਹਲੀ ’ਚ ਇਹ ਦੇਖਿਆ ਹੈ ਅਤੇ ਹੁਣ ਅਸੀਂ ਉਨ੍ਹਾਂ ਨੂੰ ਵੀ ਅਜਿਹਾ ਕਰਦੇ ਹੋਏ ਦੇਖ ਰਹੇ ਹਾਂ।’

ਮੋਹਿਤ ਸ਼ਰਮਾ ਨੂੰ ਚਾਰ ਓਵਰਾਂ ’ਚ ਸਿਰਫ 18 ਰਨ ਦੇ ਕੇ ਦੋ ਵਿਕਟਾਂ ਲੈਣ ਦੇ ਲਈ ਪਲੇਅਰ ਆਫ ਦਿ ਮੈਚ ਐਲਾਨਿਆ ਗਿਆ। ਜਿਓਸਿਨੇਮਾ ਆਈਪੀਐਲ ਮਾਹਿਰ ਅਨਿਲ ਕੁੰਬਲੇ ਨੇ ਸ਼ਰਮਾ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਉਹ ਤਿਆਰ ਸਨ। ਉਨ੍ਹਾਂ ਦੇ ਕੋਲ ਚਾਰ ਓਵਰਾਂ ’ਚ ਦਮਦਾਰ ਗੇਂਦਬਾਜੀ ਕਰਨ ਦੇ ਲਈ ਵਧੀਆ ਵਿਭਿੰਨਤਾਵਾਂ ਹਨ ਅਤੇ ਉਹ ਬਿਹਤਰ ਸਨ। ਪਿਛਲੇ ਮੈਚ ਦੇ ਬਾਅਦ, ਜਿੱਥੇ ਉਨ੍ਹਾਂ ਨੂੰ ਡੈਥ ਓਵਰਾਂ ’ਚ ਗੇਂਦਬਾਜੀ ਕਰਨ ਦੇ ਲਈ ਇੱਕ ਅਨੁਭਵੀ ਗੇਂਦਬਾਜ ਦੀ ਤਲਾਸ਼ ਸੀ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਮੋਹਿਤ ਸ਼ਰਮਾ ਸਨ। ਉਨ੍ਹਾਂ ਨੂੰ ਮੈਨ ਆਫ ਦਿ ਮੈਚ ਚੁਣੇ ਜਾਂਦੇ ਹੋਏ ਦੇਖਣਾ ਸ਼ਾਨਦਾਰ ਹੈ।’

ਕਗਿਸੋ ਰਬਾਡਾ ਨੇ 5 ਓਵਰਾਂ ’ਚ ਰਿਧੀਮਾਨ ਸਾਹਾ ਨੂੰ ਆਊਟ ਕਰਕੇ ਟਾਟਾ ਆਈਪੀਐਲ ’ਚ ਆਪਣੀਆਂ 100 ਵਿਕਟਾਂ ਪੂਰੀਆਂ ਕਰ ਲਈਆਂ। ਜਿਓਸਿਨੇਮਾ ਆਈਪੀਐਲ ਮਾਹਿਰ ਈਓਨ ਮੋਰਗਨ ਨੇ ਦੱਖਣੀ ਅਫਰੀਕੀ ਤੇਜ ਗੇਂਦਬਾਜ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਕਗਿਸੋ ਰਬਾਡਾ ਕੌਣ ਹਨ, ਇਹ ਜਾਣਨ ਦੇ ਲਈ ਤੁਹਾਨੂੰ ਜਿਆਦਾ ਕ੍ਰਿਕੇਟ ਦੇਖਣ ਦੀ ਜਰੂਰਤ ਨਹੀਂ ਹੈ। ਉਹ ਸਾਰਾ ਕੁਝ ਲੈ ਕੇ ਆਉਂਦੇ ਹਨ ਜਿਹੜਾ ਵੀ ਕੁਝ ਤੁਸੀਂ ਆਈਪੀਐਨ ਟੀਮ ਦੇ ਲਈ ਕਿਸੇ ਅੰਤਰਰਾਸ਼ਟਰੀ ਵਿਦੇਸ਼ੀ ਖਿਡਾਰੀ ਕੋਲੋਂ ਖਾਸ ਰੂਪ ਨਾਲ ਚਾਹੁੰਦੇ ਹੋ। ਗੇਂਦ ਨੂੰ ਸਵਿੰਗ ਕਰਨ ਦੀ ਕਲਾ ਉਨ੍ਹਾਂ ਦੇ ਅੰਦਰ ਹੈ ਅਤੇ ਸਟੀਕਤਾ ਦੇ ਨਾਲ ਗੇਂਦਬਾਜੀ ਕਰਨ ਦੀ ਉਨ੍ਹਾਂ ਦੀ ਸਮਰੱਥਾ ਹਮੇਸ਼ਾ ਕੇਂਦਰ ਬਿੰਦੂ ਹੁੰਦੀ ਹੈ।’

ਆਕਾਸ਼ ਚੋਪੜਾ ਨੂੰ ਲੱਗਦਾ ਹੈ ਕਿ ਪਲੇਅਰ ਆਫ ਦਿ ਮੈਚ ਦੇ ਲਈ ਸ਼ੁਭਮਨ ਗਿੱਲ ਦੀਆਂ ਕੋਸ਼ਿਸ਼ਾਂ ਕਾਫੀ ਮਜਬੂਤ ਸਨ ਜਦੋਂ ਕਿ ਉਨ੍ਹਾਂ ਦੀ ਟੀਮ ਦੇ ਸਾਥੀ ਮੋਹਿਤ ਸ਼ਰਮਾ ਨੂੰ ਇਹ ਅਵਾਰਡ ਦਿੱਤਾ ਗਿਆ। ਉਨ੍ਹਾਂ ਨੇ ਕਿਹਾ, ‘ਜੇਕਰ ਮੈਂ ਪਲੇਅਰ ਆਫ ਦਿ ਮੈਚ ਦਾ ਅਵਾਰਡ ਦੇਣ ਦਾ ਫੈਸਲਾ ਕਰ ਸਕਦਾ ਤਾਂ ਮੈਂ ਇਸਨੂੰ ਸ਼ੁਭਮਨ ਗਿੱਲ ਨੂੰ ਦਿੱਤਾ ਹੁੰਦਾ। ਉਹ ਅਰਧ ਸੈਂਕੜਾ ਲਗਾਉਣ ਵਾਲੇ ਇਕੱਲੇ ਸ਼ਖਸ ਹਨ। ਅਸੀਂ ਇਸ ਬਾਰੇ ’ਚ ਗੱਲਬਾਤ ਕਰ ਸਕਦੇ ਹਾਂ ਕਿ ਪਿੱਚ ਕਿੰਨੀ ਸਪਾਟ ਸੀ। ਜਿੰਨਾਂ ਅਸੀਂ ਚਾਹੁੰਦੇ ਸੀ, ਇਸ ’ਚ ਐਨਾ ਕੁਝ ਸੀ। ਪਰ ਅਸੀਂ 200 ਰਨ ਬਣਦੇ ਨਹੀਂ ਦੇਖੇ ਅਤੇ ਇਸਦੀ ਬਜਾਏ ਅਸੀਂ 150 ਰਨਾਂ ਦੇ ਟਾਰਗੇਟ ਤੱਕ ਅਸਾਨੀ ਨਾਲ ਪਹੁੰਚਦੇ ਦੇਖਿਆ। ਜੇਕਰ ਮੈਚ ਦਾ ਨਤੀਜਾ ਦੇਖੀਏ, ਤਾਂ ਗੇਂਦਬਾਜਾਂ ਨੇ ਬੱਲੇਬਾਜਾਂ ਨਾਲੋਂ ਜਿਆਦਾ ਆਨੰਦ ਮਾਣਿਆ, ਇੱਥੇ ਸਾਡੀ ਧਾਰਣਾਂ ਅਰਥ ਨਹੀਂ ਰੱਖਦੀ। ਦੋਵੇਂ ਟੀਮਾਂ ਨੇ ਮੈਚ ਖੇਡਿਆ ਅਤੇ ਸਿਰਫ ਇੱਕ ਖਿਡਾਰੀ ਨੇ ਅਰਧ ਸੈਂਕੜਾ ਬਣਾਇਆ, ਉਸਨੂੰ ਮੈਨ ਆਫ ਦਿ ਮੈਚ ਦਾ ਅਵਾਰਡ ਦਿੱਤਾ ਜਾਣਾ ਚਾਹੀਦਾ ਸੀ।’ ਸ਼ੁੱਕਰਵਾਰ ਨੂੰ ਸ਼ਾਮੀ 7:30 ਵਜੇ ਕਲਕੱਤਾ ਨਾਈਟ ਰਾਈਡਰਸ ਦਾ ਸਾਹਮਣਾ ਸਨਰਾਈਜਰਸ ਹੈਦਰਾਬਾਦ ਦੇ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...