ਚੰਡੀਗੜ੍ਹ, 15 ਅਪ੍ਰੈਲ 2023 – ਹੈਰੀ ਬਰੂਕ ਨੇ ਟਾਟਾ ਆਈਪੀਐਲ 2023 ਦਾ ਪਹਿਲਾ ਸੈਂਕੜਾ ਮਾਰਿਆ, ਜਿਸ ਨਾਲ ਸਨਰਾਈਜਰਸ ਹੈਦਰਾਬਾਦ ਨੇ ਸ਼ੁੱਕਰਵਾਰ ਦੀ ਉਮਸ ਭਰੀ ਸ਼ਾਮ ਨੂੰ ਈਡਨ ਗਾਰਡੰਸ ’ਚ ਕਲਕੱਤਾ ਨਾਈਟ ਰਾਈਡਰਸ ਦੀ ਸਖਤ ਚੁਣੌਤੀ ’ਤੇ ਪਾਰ ਪਾਂਦੇ ਹੋਏ ਜਿੱਤ ਹਾਸਲ ਕੀਤੀ।
ਜਿੱਤ ਦੇ ਲਈ 229 ਰਨਾਂ ਦੇ ਬਹੁਤ ਚੁਣੌਤੀ ਭਰੇ ਟਾਰਗੇਟ ਦਾ ਪਿੱਛਾ ਕਰਦੇ ਹੋਏ ਕੇਕੇਆਰ ਆਪਣੇ 20 ਓਵਰਾਂ ’ਚ 205-7 ਦਾ ਸਕੋਰ ਹੀ ਬਣਾ ਸਕੇ, ਜਿਸ ਨਾਲ ਐਸਆਰਐਚ ਨੂੰ 223 ਰਨਾਂ ਨਾਲ ਜਿੱਤ ਮਿਲੀ। ਪਿਛਲੇ ਸਾਲ ਆਪਣੀ ਸ਼ੁਰੂਆਤ ਦੇ ਬਾਅਦ ਤੋਂ ਆਪਣੀ ਨਿਰੰਤਰਤਾ ਦੀ ਬਦੌਲਤ ਕ੍ਰਿਕੇਟ ਦੀ ਦੁਨੀਆਂ ’ਚ ਤੁਫਾਨ ਲਿਆਉਣ ਵਾਲੇ 24 ਸਾਲਾ ਅੰਗਰੇਜੀ ਓਪਨਰ ਬਰੂਕ 55 ਬਾਲਾਂ 100 ਰਣ ਬਣਾ ਕੇ ਨਾਟ ਆਊਟ ਰਹੇ। ਉਨ੍ਹਾਂ ਨੇ ਆਪਣੀ ਪਾਰੀ ’ਚ 12 ਚੌਂਕੇ ਅਤੇ ਤਿੰਨ ਛੱਕੇ ਮਾਰੇ।
ਕੇਕੇਆਰ ਦੇ ਕਪਤਾਨ ਨਿਤਿਸ਼ ਰਾਣਾ ਨੇ 41 ਬਾਲਾਂ 75 ਰਨਾਂ ਦੀ ਪਾਰੀ ਖੇਡ ਕੇ ਟੀਮ ਦੀ ਪਾਰੀ ਨੂੰ ਸਹੀ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ। ਰਾਣਾ ਦੀ ਪਾਰੀ ’ਚ ਪੰਜ ਚੌਂਕੇ ਅਤੇ ਛੇ ਛੱਕੇ ਸ਼ਾਮਲ ਸਨ। ਇਸ ਦੌਰਾਨ ਉਨ੍ਹਾਂ ਨੇ ਤੇਜ ਬਾਲਰ ਉਮਰਾਨ ਮਲਿਕ ਦੇ ਇੱਕ ਓਵਰ ’ਚ 28 ਰਨ ਮਾਰੇ। ਗੁਜਰਾਤ ਟਾਈਟੰਸ ’ਤੇ ਕੇਕੇਆਰ ਦੀ ਪਿਛਲੀ ਜਿੱਤ ਦੇ ਸਟਾਰ ਰਿੰਕੂ ਸਿੰਘ ਨੇ ਖੁਦ ਨੂੰ ਲਗਭਗ ਉਸੇ ਹਾਲਾਤ ’ਚ ਪਾਇਆ ਕਿਉਂਕਿ ਉਨ੍ਹਾਂ ਦੀ ਟੀਮ ਨੂੰ ਆਖਰੀ ਓਵਰ ’ਚ 32 ਰਨ ਚਾਹੀਦ ਸਨ। ਪਰ ਉਹ ਆਪਣੀ ਪਿਛਲੀ ਪਾਰੀ ਦਾ ਮੈਚ ਜਿਤਾਊ ਕਾਰਨਾਮਾ ਦੋਹਰਾ ਨਹੀਂ ਸਕੇ। ਉਹ 31 ਬਾਲਾਂ ’ਚ 58 ਰਨ ਬਣਾ ਕੇ ਨਾਟ ਆਊਟ ਪਰਤੇ।
ਮੈਚ ਦੇ ਬਾਅਦ ਜਿਓਸਿਨੇਮਾ ਨੂੰ ਦਿੱਤੇ ਇੰਟਰਵਿਊ ’ਚ ਬਰੂਕ ਨੇ ਕਿਹਾ, ‘ਅੱਜ ਦਰਸ਼ਕ ਬਹੁਤ ਖਾਸ ਸਨ। ਆਈਪੀਐਲ ’ਚ ਹੁਣ ਤੱਕ ਦਾ ਮੇਰਾ ਅਨੁਭਵ ਯਾਦਗਾਰ ਰਿਹਾ ਹੈ। ਮੈਂ ਪਿਛਲੇ ਕੁਝ ਮੈਚਾਂ ’ਚ ਖੁਦ ’ਤੇ ਸ਼ੱਕ ਕਰ ਰਿਹਾ ਸੀ ਪਰ ਅੱਜ ਮੈਂ ਥੋੜੀ ਬੇਪਰਵਾਹੀ ਵਾਲੀ ਮਾਨਸਿਕਤਾ ਦੇ ਨਾਲ ਉਤਰਿਆ, ਜਿਹੜੀ ਕਿ ਅਸਲ ’ਚ ਵਧੀਆ ਸੀ।’ ਬਰੂਕ ਬੱਲੇਬਾਜੀ ’ਚ ਆਪਣੇ ਆਕ੍ਰਾਮਕ ਰਵੱਈਏ ਦੇ ਲਈ ਇੰਗਲੈਂਡ ਦੇ ਕੋਚ ਬ੍ਰੈਂਡਨ ਮੈਕੁਲਮ ਨੂੰ ਕਰੈਡਿਟ ਦਿੰਦੇ ਹਨ। ਉਨ੍ਹਾਂ ਨੂੰ ਗੋਲਫ ਖੇਡਣਾ ਵੀ ਪਸੰਦ ਹੈ ਅਤੇ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਬ੍ਰਾਯਨ ਲਾਰਾ ਦੇ ਰੂਪ ’ਚ ਇੱਕ ਨਵਾਂ ਸਾਥੀ ਮਿਲ ਗਿਆ ਹੈ ਜਿਹੜਾ ਕੋਰਸ ’ਚ ਉਨ੍ਹਾਂ ਦੇ ਨਾਲ ਜੁੜਦਾ ਹੈ।
ਜਿਓਸਿਨੇਮਾ ਦੇ ਟਾਟਾ ਆਈਪੀਐਲ ਮਾਹਿਰ ਈਓਨ ਮੋਰਗਨ ਨੇ ਬਰੂਕ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ, ‘ਇਹ ਹੈਰੀ ਬਰੂਕ ਦੇ ਵੱਲੋਂ ਸ਼ਾਨਦਾਰ ਸੀ। ਅਸੀਂ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨੂੰ ਘਰ ’ਚ ਇੰਗਲੈਂਡ ਅਤੇ ਯਾਰਕਸ਼ਾਯਰ ਅਤੇ ਇੱਥੋਂ ਤੱਕ ਕਿ ਇਸ ਸੈਂਕੜੇ ਦੇ ਦੌਰਾਨ ਅਜਿਹਾ ਕਰਦੇ ਹੋਏ ਦੇਖਿਆ ਹੈ। ਉਹ ਬਸ ਬਿਹਤਰ ਅਤੇ ਹੋਰ ਬਿਹਤਰ ਹੁੰਦੇ ਜਾ ਰਹੇ ਹਨ ਅਤੇ ਇਹ ਤਿੰਨ ਪ੍ਰਾਰੂਪਾਂ ’ਚ ਦਿਸਦਾ ਹੈ। ਮੈਂ ਉਨ੍ਹਾਂ ਦੀ ਬੈਟਿੰਗ ਪਹਿਲੀ ਵਾਰ ਦੇਖਣ ਵਾਲੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਉਹ ਟੈਸਟ ਮੈਚਾਂ ’ਚ ਹਰ ਵਾਰ ਅਜਿਹਾ ਕਰਦੇ ਹਨ। ਉਹ ਟੀ20 ਮੈਚ ’ਚ ਵੀ ਓਨੇ ਹੀ ਆਕ੍ਰਾਮਕ ਹਨ ਜਿਨ੍ਹਾਂ ਟੈਸਟ ਮੈਚਾਂ ’ਚ। ਉਨ੍ਹਾਂ ਦੀ ਬੈਟਿੰਗ ਦੇਖਣਾ ਸ਼ਾਨਦਾਰ ਹੈ।’
ਜਿਓਸਿਨੇਮਾ ਦੇ ਟਾਟਾ ਆਈਪੀਐਲ ਮਾਹਿਰ ਜਹੀਰ ਖਾਨ ਨੇ ਕਿਹਾ, ‘ਬਰੂਕ ਨੇ ਮੈਦਾਨ ’ਚ ਚਾਰੇ ਪਾਸੇ ਸ਼ਾਟ ਮਾਰੇ। ਉਹ ਵਿਕਟ ਦੇ ਸਾਹਮਣੇ ਆ ਕੇ ਵਿਕਟ ਤੋਂ ਪਿੱਛੇ ਹਟ ਕੇ ਬਾਲ ਨੂੰ ਆਫ ਸਾਈਡ ’ਤੇ ਅਤੇ ਆਨ ਸਾਈਡ ’ਤੇ ਹਿੱਟ ਕਰ ਰਹੇ ਸਨ। ਇਸ ਨਾਲ ਬਾਲਰਾਂ ਦੇ ਲਈ ਚੀਜਾਂ ਮੁਸ਼ਕਿਲ ਹੋ ਗਈਆਂ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਦੂਜੀਆਂ ਟੀਮਾਂ ਦੇ ਖਿਲਾਫ ਕਿਵੇਂ ਬੱਲੇਬਾਜੀ ਕਰਦੇ ਹਨ। ਉਹ ਉਨ੍ਹਾਂ ਦੇ ਖਿਲਾਫ ਸਪਿਨਰਾਂ ਦੀ ਜਿਆਦਾ ਵਰਤੋਂ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਊਨ੍ਹਾਂ ਨੇ ਦਿਖਾਇਆ ਕਿ ਉਹ ਆਪਣੇ ਵਧੀਆ ਦਿਨਾਂ ’ਚ ਕੀ ਕਰ ਸਕਦੇ ਹਨ।’
ਜਿਓਸਿਨੇਮਾ ’ਤੇ ਟਾਟਾ ਆਈਪੀਐਲ ਦੇ ਇੱਕ ਹੋਰ ਮਾਹਿਰ ਆਕਾਸ਼ ਚੋਪੜਾ ਦਾ ਮੰਨਣਾ ਸੀ ਕਿ ਐਸਆਰਐਚ ਦੇ ਕਪਤਾਨ ਐਡਨ ਮਾਰਕਰਮ ਦੇ ਅਰਧ ਸੈਂਕੜੇ ਨੇ ਵੀ ਬਰੂਕ ਨੂੰ ਆਪਣਾ ਸੈਂਕੜਾ ਬਣਾਉਣ ’ਚ ਮਦਦ ਕੀਤੀ। ਉਨ੍ਹਾਂ ਨੇ ਕਿਹਾ, ‘ਉਹ 100 ਰਨ ਨਹੀਂ ਬਣਾ ਪਾਉਂਦੇ ਜੇਕਰ ਐਡਨ ਮਾਰਕਰਮ ਨੇ ਸਪਿਨਰਾਂ ਦਾ ਸਾਹਮਣਾ ਨਾ ਕੀਤਾ ਹੁੰਦਾ। ਉਨ੍ਹਾਂ ਨੇ ਆਪਣੀ ਪਾਰੀ ਦੇ ਦੌਰਾਨ ਸਪਿਨਰ ਸੁਯਸ਼ ਸ਼ਰਮਾ ਨੂੰ ਜੰਮ ਕੇ ਖੇਡਿਆ। ਬਰੂਕ ਨੇ ਮੁਸ਼ਕਿਲ ਨਾਲ ਪੰਜ ਜਾਂ ਛੇ ਬਾਲਾਂ ਖੇਡੀਆਂ। ਇਸ ’ਚ ਵੀ ਉਨ੍ਹਾਂ ਦਾ ਕਾਟ ਐਂਡ ਬੋਲਡ ਕੈਚ ਦਾ ਇੱਕ ਮੌਕਾ ਛੁੱਟ ਗਿਆ। ਮੈਨੂੰ ਇਹ ਵੀ ਲੱਗਦਾ ਹੈ ਕਿ ਕੇਕੇਆਰ ਇੱਕ ਚਾਲ ਚੱਲਣ ਤੋਂ ਚੂਕ ਗਈ। ਜਦੋਂ ਤੁਹਾਡੇ ਕੋਲ ਐਨੇ ਸਾਰੇ ਸਪਿਨਰ ਹੋਣ ਤਾਂ ਉਨ੍ਹਾਂ ਦਾ ਪਹਿਲੇ ਓਵਰ ਤੋਂ ਹੀ ਇਸਤਮਾਲ ਕਰੋ।’
ਰਾਯਲ ਚੈਲੇਂਜਰਸ ਬੰਗਲੌਰ ਸ਼ਨੀਵਾਰ ਨੂੰ ਦੁਪਿਹਰ 3:30 ਵਜੇ ਦਿੱਲੀ ਕੈਪੀਟਲਸ ਨਾਲ ਖੇਡੇਗੀ ਅਤੇ ਲਖਨਊ ਸੂਪਰ ਜਾਇੰਟਸ ਸ਼ਾਮੀ 7:30 ਵਜੇ ਪੰਜਾਬ ਕਿੰਗਸ ਦੇ ਨਾਲ ਭਿੜੇਗੀ।












