ਚਾਰਜਿੰਗ ਦੌਰਾਨ ਸਮਾਰਟਫ਼ੋਨ ਦੇ ਫਟਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਮੋਬਾਈਲ ਤੋਂ ਕਰੰਟ ਲੱਗਣ ਦਾ ਸ਼ਾਇਦ ਹੀ ਕੋਈ ਮਾਮਲਾ ਪਹਿਲਾ ਸਾਹਮਣੇ ਆਇਆ ਹੋਵੇ। ਦੱਸ ਦਈਏ ਕਿ ਉੱਤਰ ਪ੍ਰਦੇਸ਼ ਵਿੱਚ ਮੋਬਾਈਲ ਤੋਂ ਕਰੰਟ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਜਿਸ ਦੌਰਾਨ ਇਹ ਹਾਦਸਾ ਵਾਪਰਿਆ 16 ਸਾਲਾ ਨੌਜਵਾਨ ਫੋਨ ਚਾਰਜਿੰਗ ਮੋਡ ‘ਤੇ ਵਰਤ ਰਿਹਾ ਸੀ। ਘਟਨਾ ਸੋਮਵਾਰ ਰਾਤ ਦੀ ਦੱਸੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦਾ ਨਾਮ ਸਤਿਆਮ ਸ਼ਰਮਾ ਹੈ ਅਤੇ ਉਹ ਬਦਾਯੂੰ ਜ਼ਿਲ੍ਹੇ ਦੇ ਬਿਸੌਲੀ ਦਾ ਰਹਿਣ ਵਾਲਾ ਸੀ। ਨੌਜਵਾਨ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਨੌਜਵਾਨ ਨੇ ਆਪਣਾ ਫੋਨ ਚਾਰਜਿੰਗ ‘ਤੇ ਲਾਇਆ ਹੀ ਸੀ ਕਿ ਉਸੇ ਸਮੇਂ ਉਸ ਦੇ ਫੋਨ ‘ਤੇ ਕਾਲ ਆਈ ਅਤੇ ਜਿਵੇਂ ਹੀ ਨੌਜਵਾਨ ਨੇ ਫੋਨ ਚੁੱਕਿਆ ਤਾਂ ਉਸਨੂੰ ਕਰੰਟ ਲੱਗ ਗਿਆ ਅਤੇ ਉਹ ਜ਼ਮੀਨ ‘ਤੇ ਡਿੱਗ ਗਿਆ। ਸਤਿਅਮ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ। ਉਸ ਦੇ ਪਰਿਵਾਰ ਨੇ ਅਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਜੇਕਰ ਉਹ ਸ਼ਿਕਾਇਤ ਦਰਜ ਕਰਵਾਉਂਦੇ ਹਨ, ਤਾਂ ਅਸੀਂ ਸ਼ਿਕਾਇਤ ਦੇ ਆਧਾਰ ‘ਤੇ ਲੋੜੀਂਦੀ ਕਾਰਵਾਈ ਕਰਾਂਗੇ।
----------- Advertisement -----------
ਮੋਬਾਇਲ ਚਲਾ ਰਹੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌ+ਤ
Published on
----------- Advertisement -----------
----------- Advertisement -----------












