November 15, 2026, 11:20 am
----------- Advertisement -----------
HomeNewsNational-Internationalਵਾਰਨਰ ਦੇ ਲਈ ਮੈਚ ਜਿੱਤਣਾ ਸਭ ਤੋਂ ਜਿਆਦਾ ਅਰਥ ਰੱਖਦਾ ਹੈ: ਆਕਾਸ਼...

ਵਾਰਨਰ ਦੇ ਲਈ ਮੈਚ ਜਿੱਤਣਾ ਸਭ ਤੋਂ ਜਿਆਦਾ ਅਰਥ ਰੱਖਦਾ ਹੈ: ਆਕਾਸ਼ ਚੋਪੜਾ

Published on

----------- Advertisement -----------

ਦਿੱਲੀ ਕੈਪੀਟਲਸ ਨੇ ਵੀਰਵਾਰ ਰਾਤ ਨੂੰ ਨਵੀਂ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ’ਚ ਕਲਕੱਤਾ ਨਾਈਟ ਰਾਈਡਰਸ ਨੂੰ ਚਾਰ ਵਿਕਟਾਂ ਦੇ ਨਾਲ ਹਰਾ ਕੇ ਟਾਟਾ ਆਈਪੀਐਲ 2023 ਦੇ ਆਪਣੇ ਛੇਵੇਂ ਮੈਚ ’ਚ ਜਿੱਤ ਦਾ ਸਵਾਦ ਚਖ ਲਿਆ। ਮੈਚ ਮੀਂਹ ਦੇ ਕਾਰਨ ਲਗਭਗ ਇੱਕ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ, ਜਿਸ ’ਚ ਮੇਜਬਾਨ ਟੀਮ ਦੀਆਂ ਸ਼ਾਨਦਾਰ ਬਾÇਲੰਗ ਕੋਸ਼ਿਸ਼ਾਂ ਦੇ ਕਾਰਨ ਕੇਕੇਆਰ 127 ਰਨਾਂ ’ਤੇ ਆਲ ਆਊਟ ਹੋ ਗਈ। ਜਵਾਬ ’ਚ ਡੀਸੀ ਨੇ 19.2 ਓਵਰਾਂ ’ਚ ਛੇ ਵਿਕਟਾਂ ’ਤੇ 128 ਰਨ ਬਣਾ ਕੇ ਟਾਰਗੇਟ ਹਾਸਲ ਕਰ ਲਿਆ।

ਕਪਤਾਨ ਡੇਵਿਡ ਵਾਰਨਰ 57 ਰਨ (41 ਬਾਲਾਂ, 11X4) ਦੇ ਨਾਲ ਡੀਸੀ ਦੇ ਟਾਪ ਸਕੋਰਰ ਰਹੇ, ਜਦੋਂ ਕਿ ਅਨੁਭਵੀ ਮਨੀਸ਼ ਪਾਂਡੇ ਨੇ 23 ਬਾਲਾਂ ’ਚ 21 ਰਨ ਬਣਾਏ। ਪਰ ਇਹ ਘਰੇਲੂ ਟੀਮ ਦੇ ਗੇਂਦਬਾਜ ਸੀ ਜਿਹੜੇ ਕੇਕੇਆਰ ਦੀ ਹਾਰ ਦਾ ਸਬਬ ਬਣੇ। ਇਸ ਸੀਜਨ ’ਚ ਆਪਣਾ ਪਹਿਲਾ ਮੈਚ ਖੇਡ ਰਹੇ ਅਨੁਭਵੀ ਪੇਸਰ ਈਸ਼ਾਂਤ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 4 ਓਵਰਾਂ ’ਚ 19 ਰਨ ਦੇ ਕੇ 2 ਵਿਕਟਾਂ ਝਟਕਾਈਆਂ। ਦੱਖਣੀ ਅਫਰੀਕਾ ਦੇ ਤੇਜ ਬਾਲਰ ਐਨਰਿਚ ਨਾਰਜੇ ਨੇ 20 ਰਨ ਦੇ ਕੇ 2 ਵਿਕਟਾਂ ਲਈਆਂ ਜਦੋਂ ਕਿ ਸਪਿਨਰ ਅਕਸ਼ਰ ਪਟੇਲ ਨੇ ਤਿੰਨ ਓਵਰਾਂ ’ਚ 13 ਰਨ ਦੀ ਕੀਮਤ ’ਤੇ 2 ਵਿਕਟਾਂ ਹਾਸਲ ਕੀਤੀਆਂ ਅਤੇ ਬਾਅਦ ’ਚ 19 ਰਨ ਬਣਾਏ। ਸਪਿਨਰ ਕੁਲਦੀਪ ਯਾਦਵ ਨੇ ਵੀ ਬਹੁਤ ਅਨੁਸ਼ਾਸਿਤ ਗੇਂਦਬਾਜੀ ਕਰਦੇ ਹੋਏ ਤਿੰਨ ਓਵਰਾਂ ’ਚ 15 ਰਨ ਦੇ ਕੇ ਦੋ ਵਿਕਟਾਂ ਝਟਕਾਈਆਂ।

ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਆਕਾਸ਼ ਚੋਪੜਾ ਨੇ ਕੇਕੇਆਰ ਦੇ ਪ੍ਰਦਰਸ਼ਨ ਦੇ ਬਾਰੇ ’ਚ ਗੱਲਬਾਤ ਕਰਦੇ ਹੋਏ ਕਿਹਾ, ‘ਜਦੋਂ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ, ਤਾਂ ਰਾਸਤਾ ਸਾਫ ਦਿਸਦਾ ਹੈ। ਪਰ, ਤੁਹਾਨੂੰ ਆਪਣੇ ਵਿਕਲਪਾਂ ਨੂੰ ਜਾਂਚਣਾ-ਪਰਖਣਾ ਹੁੰਦਾ ਹੈ ਕਿ ਤੁਸੀਂ ਉਨ੍ਹਾਂ ਦੀ ਵਰਤੋਂ ਕਿਵੇਂ ਕਰਨ ਜਾ ਰਹੇ ਹੋ। ਮੇਰੀ ਰਾਏ ’ਚ, ਸ਼ੁਰੂਆਤ ’ਚ ਤਿੰਨ ਤੇਜ ਗੇਂਦਬਾਜਾਂ ਦੀ ਵਰਤੋਂ ਕਰਨਾ ਥੋੜਾ ਜਿਆਦਾ ਸੀ। ਕਿਉਂਕਿ ਤੁਸੀਂ ਸਿਰਫ 127 ਰਨ ਦਾ ਬਚਾਅ ਕਰ ਰਹੇ ਸੀ ਅਤੇ ਡੀਸੀ ਨੇ ਪਹਿਲਾਂ ਹੀ ਤਿੰਨ ਓਵਰਾਂ ’ਚ 31 ਰਨ ਬਣਾ ਲਏ ਸਨ।’

ਉਨ੍ਹਾਂ ਨੇ ਕਿਹਾ, ‘ਇਸਦੇ ਬਾਅਦ ਉਨ੍ਹਾਂ ਨੇ ਆਪਣੇ ਸਪਿਨਰਾਂ ਨੂੰ ਸੱਦਿਆ, ਪਰ ਉਹ ਸੁਨੀਲ ਨਰੈਣ ਦਾ ਇੱਕ ਖਰਾਬ ਦਿਨ ਸੀ ਜਿਹੜਾ ਕਿ ਬਹੁਤ ਘੱਟ ਹੁੰਦਾ ਹੈ। ਕਿਉਂਕਿ ਜੇਕਰ ਅਨੁਕੂਲ ਰਾਏ, ਨਿਤੀਸ਼ ਰਾਣਾ ਅਤੇ ਵਰੁਣ ਚਕਰਵਰਤੀ ਕਿਸੇ ਨੇ ਵੀ ਇੱਕ ਓਵਰ ’ਚ 5 ਨਾਲੋਂ ਜਿਆਦਾ ਰਨ ਨਾ ਦਿੱਤੇ – ਅਤੇ ਫਿਰ ਤੁਹਾਡੇ ਕੋਲ ਨਰੈਣ ਹਨ ਜਿਹੜੇ ਇੱਕ ਵਿਕਟ ਨਹੀਂ ਲੈ ਸਕੇ ਅਤੇ ਚਾਰ ਓਵਰਾਂ ’ਚ 36 ਰਨ ਖਰਚ ਕਰ ਗਏ। ਅਜਿਹੇ ’ਚ ਤੁਸੀਂ ਸੋਚਦੇ ਹੋ ਕਿ ਸਾਡੇ ਸਭ ਤੋਂ ਸੀਨੀਅਰ ਬਾਲਰ ਨੇ ਅੱਜ ਸਾਨੂੰ ਨੀਵਾਂ ਦਿਖਾਇਆ। ਕਦੇ-ਕਦੇ ਤੁਸੀਂ ਘਰ ਦੇ ਸਭ ਤੋਂ ਸੀਨੀਅਰ ਵਿਅਕਤੀ ਨੂੰ ਇਸ ਆਸ ਦੇ ਨਾਲ ਦੇਖਦੇ ਹੋ ਕਿ ਮੁਸ਼ਕਿਲ ’ਚ ਉਹ ਤੁਹਾਨੂੰ ਬਾਹਰ ਕੱਢਣਗੇ, ਪਰ ਅੱਜ ਨਰੈਣ ਅਜਿਹਾ ਨਹੀਂ ਕਰ ਸਕੇ। ਫਿਰ ਵੀ, ਕਲਕੱਤਾ ਨੇ ਸਖਤ ਸੰਘਰਸ਼ ਕੀਤਾ। ਪਰ ਹਕੀਕਤ ਇਹ ਹੈ ਕਿ ਤੁਸੀਂ ਹੁਣ ਵੀ ਹਾਰ ਦੀ ਰਾਹ ’ਤੇ ਅਟਕੇ ਹੋਏ ਹੋ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਸੀ।’

ਚੋਪੜਾ ਨੇ ਵਾਰਨਰ ਦੀ ਬੱਲੇਬਾਜੀ ਦੇ ਬਾਰੇ ’ਚ ਕਿਹਾ, ‘ਦੋਂ ਤੁਸੀਂ ਟਾਰਗੇਟ ਦਾ ਪਿੱਛਾ ਕਰ ਰਹੇ ਹੁੰਦੇ ਹੋ ਉਦੋਂ ਸਟ੍ਰਾਈਕ ਰੇਟ ਦੀ ਗੱਲ ਨਹੀਂ ਹੁੰਦੀ ਕਿਉਂਕਿ ਤੁਸੀਂ ਸਕੋਰਬੋਰਡ ਦੇ ਹਿਸਾਬ ਨਾਲ ਖੇਡ ਰਹੇ ਹੁੰਦੇ ਹੋ। ਤੁਸੀਂ ਮੈਚ ਨੂੰ ਇਸ ਮਾਨਸਿਕਤਾ ਦੇ ਨਾਲ ਖੇਡਦੇ ਹੋ ਕ ਮੇਰੀ ਜਰੂਰਤ ਕੀ ਹੈ। ਇਹ ਮਹੱਤਵਪੂਰਣ ਨਹੀਂ ਕਿ ਤੁਸੀਂ ਕਿਸ ਓਵਰ ’ਚ ਮੈਚ ਜਿੱਤਦੇ ਹੋ। ਪਰ ਵਾਰਨਰ ਨੇ ਵਧੀਆ ਬੱਲੇਬਾਜੀ ਕੀਤੀ। ਸ਼ੁਰੂਆਤ ’ਚ ਗੇਂਦਬਾਜੀ ਥੋੜੀ ਆਮ ਸੀ ਪਰ ਵਾਰਨਰ ਦੇ ਲਈ ਜਿਹੜੀ ਗੱਲ ਅਰਥ ਰੱਖਦੀ ਸੀ ਉਹ ਇਹ ਸੀ ਕਿ ਉਹ ਅੰਤ ’ਚ ਜਿੱਤਣ ਵਾਲੇ ਪੱਖ ਦੇ ਵੱਲ ਸਨ।’

ਸ਼ੁੱਕਰਵਾਰ ਨੂੰ ਸ਼ਾਮੀ 7:30 ਵਜੇ ਚੇਨੰਈ ਸੂਪਰ ਕਿੰਗਸ ਦਾ ਸਾਹਮਣਾ ਸਨਰਾਈਜਰਸ ਹੈਦਰਾਬਾਦ ਦੇ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗੌੜੇ ਲਲਿਤ ਮੋਦੀ ਨੂੰ ਮਿਲੀ ਬ੍ਰਿਟਿਸ਼ ਨਾਗਰਿਕਤਾ, ਖੁਦ ਕੀਤਾ ਖੁਲਾਸਾ, ਜਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

 ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਸੰਸਥਾਪਕ ਲਲਿਤ ਮੋਦੀ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ।...

ਮੈਡ ਸੰਧੂ ਕਤਲ ਮਾਮਲੇ ‘ਚ ਦੂਜਾ ਫਰਾਰ ਸ਼ੂਟਰ ਗ੍ਰਿਫਤਾਰ, ਪੁਲਿਸ ਦੇ ਵੱਡੇ ਸਨਸਨੀਖੇਜ਼ ਖੁਲਾਸੇ !

ਅੰਮ੍ਰਿਤਸਰ: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸੰਗਠਿਤ...

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...