September 7, 2026, 7:20 pm
----------- Advertisement -----------
HomeNewsLatest Newsਯਸ਼ਸਵੀ ਜਾਇਸਵਾਲ ਟਾਟਾ ਆਈਪੀਐਲ ਦੇ ਸੁਪਰਸਟਾਰ ਹਨ ਅਤੇ ਭਵਿੱਖ ’ਚ ਦੇਸ਼ ਨੂੰ...

ਯਸ਼ਸਵੀ ਜਾਇਸਵਾਲ ਟਾਟਾ ਆਈਪੀਐਲ ਦੇ ਸੁਪਰਸਟਾਰ ਹਨ ਅਤੇ ਭਵਿੱਖ ’ਚ ਦੇਸ਼ ਨੂੰ ਸਨਮਾਨਤ ਕਰਨਗੇ-ਸੁਰੇਸ਼ ਰੈਨਾ

Published on

----------- Advertisement -----------

ਰਾਜਸਥਾਨ ਰਾਇਲਸ ਨੇ ਵੀਰਵਾਰ ਰਾਤ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ’ਚ ਚੇਨੰਈ ਸੂਪਰ ਕਿੰਗਸ ਦੇ ਖਿਲਾਫ ਟੇਬਲ-ਟਾਪ ਮੁਕਾਬਲੇ ’ਚ 32 ਰਨਾਂ ਦੀ ਅਸਾਨ ਜਿੱਤ ਹਾਸਲ ਕਰਕੇ ਟਾਟਾ ਆਈਪੀਐਲ 2023 ਦੀ ਲੜੀ ’ਚ ਫਿਰ ਤੋਂ ਟਾਪ ਸਥਾਨ ਹਾਸਲ ਕਰ ਲਿਆ। ਰਾਇਲਸ ਨੇ ਸਭ ਤੋਂ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਸਲਾਮੀ ਬੱਲੇਬਾਜ ਯਸ਼ਸਵੀ ਜਾਇਸਵਾਲ ਦੇ 77 ਰਨਾਂ (43 ਬਾਲਾਂ, 8X4, 4X6) ਦੀ ਬਦੌਲਤ ਪੰਜ ਵਿਕਟਾਂ ’ਤੇ 202 ਰਨ ਦਾ ਵੱਡਾ ਸਕੋਰ ਖੜਾ ਕੀਤਾ। ਸ਼ਿਵਮ ਦੂਬੇ ਦੀ 52 ਰਨਾਂ (33 ਬਾਲਾਂ, 2X&4, 4X6) ਦੀ ਅਰਧ ਸੈਂਕੜੇ ਦੀ ਪਾਰੀ ਦੇ ਦਮ ’ਤੇ ਸੀਐਸਕੇ ਟਾਰਗੇਟ ਤੱਕ ਪਹੁੰਚਦੀ ਨਜਰ ਆ ਰਹੀ ਸੀ, ਪਰ ਇਹ ਜਿਆਦਾ ਨਹੀਂ ਸੀ। ਆਰਆਰ ਅਤੇ ਸੀਐਸਕੇ ਅੱਠ ਮੁਕਾਬਲੇ ਖੇਡਣ ਦੇ ਬਾਅਦ ਬਰਾਬਰ 10 ਅੰਕ ਹਾਸਲ ਕਰ ਚੁੱਕੇ ਹਨ, ਪਰ ਆਰਆਰ ਬਿਹਤਰ ਰਨ ਰੇਟ ਦੇ ਨਾਲ ਲੜੀ ’ਚ ਟਾਪ ’ਤੇ ਹੈ ਜਦੋਂ ਕਿ ਸੀਐਸਕੇ, ਗੁਜਰਾਤ ਟਾਈਟੰਸ ਤੋਂ ਵੀ ਪਿੱਛੇ ਤੀਜੇ ਸਥਾਨ ’ਤੇ ਹੈ।

ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਸੁਰੇਸ਼ ਰੈਨਾ ਜਾਇਸਵਾਲ ਵੱਲੋਂ ਇਸ ਪਾਰੀ ਦੇ ਦੌਰਾਨ ਦਿਖਾਏ ਗਏ ਸੰਤੁਲਨ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਕਿਹਾ, ‘ਉਨ੍ਹਾਂ ਦੇ ਸਿਰ ਦੀ ਸਥਿਤੀ ਬਹੁਤ ਵਧੀਆ ਹੈ ਅਤੇ ਜਿਵੇਂ ਕਿ ਰੌਬਿਨ (ਉਥੱਪਾ) ਨੇ ਕਿਹਾ, ਜਦੋਂ ਉਨ੍ਹਾਂ ਨੇ ਰਿਵਰਸ ਸਵੀਪ ਮਾਰਿਆ, ਤਾਂ ਇਹ ਸਥਿਰ ਸੀ। ਉਹ ਸਰੀਰ ਦੇ ਨੇੜੇ ਸ਼ਾਟ ਖੇਡਦੇ ਹਨ ਅਤੇ ਜਿਹੜਾ ਮੈਨੂੰ ਸਭ ਤੋਂ ਜਿਆਦਾ ਪਸੰਦ ਹੈ ਉਹ ਇਹ ਹੈ ਕਿ ਜਦੋਂ ਵੀ ਉਹ ਬਾਲ ਨੂੰ ਡਰਾਈਵ ਕਰਦੇ ਹਨ ਤਾਂ ਉਨ੍ਹਾਂ ਦਾ ਸਿਰ ਵੀ ਕਾਫੀ ਸਥਿਰ ਰਹਿੰਦਾ ਹੈ। ਜਦੋਂ ਇਹ ਜਿਆਦਾ ਹਿਲਦਾ ਨਹੀਂ ਹੈ ਤਾਂ ਤੁਸੀਂ ਆਪਣੇ ਸ਼ਾਟ ’ਚ ਬਹੁਤ ਜਿਆਦਾ ਸ਼ਕਤੀ ਪ੍ਰਾਪਤ ਕਰ ਸਕਦੇ ਹਨ, ਤੁਹਾਡਾ ਸਵਿੰਗ ਵੀ ਵਧੀਆ ਚੱਲਦਾ ਹੈ। ਇਹ ਉਦੋਂ ਮਹੱਤਵਪੂਰਣ ਹੁੰਦਾ ਹੈ ਜਦੋਂ ਉਹ ਆਪਣੇ ਸ਼ਾਟ ਮਾਰਦੇ ਹਨ, ਖਾਸ ਕਰਕੇ ਉਨ੍ਹਾਂ ਦੀ ਕਵਰ ਡਰਾਈਵ। ਉਹ ਵਧੀਆ ਬਾਲਰਾਂ ਦਾ ਸਨਮਾਨ ਕਰਦੇ ਹਨ ਅਤੇ ਜੰਮਣ ਦੇ ਲਈ ਆਪਣਾ ਸਮਾਂ ਲੈਂਦੇ ਹਨ। ਉਹ ਜਾਣਦੇ ਹਨ ਕਿ ਸ਼ੁਰੂਆਤੀ ਛੇ ਓਵਰਾਂ ਤੋਂ ਅੱਗੇ ਦਾ ਖੇਡ ਕਿਵੇਂ ਬਣਾਉਣਾ ਹੈ। ਇੱਕ ਸਲਾਮੀ ਬੱਲੇਬਾਜ ਦੀ ਸਭ ਤੋਂ ਵੱਡੀ ਪਛਾਣ ਇਹ ਕਿ ਤੁਸੀਂ ਪਹਿਲੇ ਤੋਂ ਛੇਵੇਂ ਓਵਰ ਤੱਕ ਆਕ੍ਰਾਮਣ ਕਰਦੇ ਹੋ ਅਤੇ ਫਿਰ 7-11 ਓਵਰਾਂ ਤੱਕ ਤੁਸੀਂ ਪਾਰੀ ਨੂੰ ਮਜਬੂਤ ਕਰਦੇ ਹੋ। ਰੌਬਿਨ ਨੇ ਇਕਦਮ ਸਹੀ ਕਿਹਾ, ਉਹ ਆਈਪੀਐਲ ਦੇ ਸੂਪਰਸਟਾਰ ਹਨ ਅਤੇ ਭਵਿੱਖ ’ਚ ਦੇਸ਼ ਨੂੰ ਸਨਮਾਨਤ ਕਰਨਗੇ।’

ਰੈਨਾ ਨੇ ਮੈਚ ਦੇ ਆਮ ਪ੍ਰਵਾਹ ਬਾਰੇ ਵੀ ਟਿੱਪਣੀ ਕੀਤੀ ਕਿ ਆਰਆਰ ਦੀ ਸ਼ਾਨਦਾਰ ਸ਼ੁਰੂਆਤ ਤੋਂ ਇਹ ਤੈਅ ਹੋ ਗਿਆ ਸੀ ਕਿ ਸੀਐਸਕੇ ਨੂੰ ਟਾਰਗੇਟ ਦਾ ਪਿੱਛਾ ਕਰਦੇ ਸਮੇਂ ਮੁਸ਼ਕਿਲ ਹੋਵੇਗੀ। ਉਨ੍ਹਾਂ ਨੇ, ਟਾਸ ਜਿੱਤੀ ਅਤੇ ਬੈਟਿੰਗ ਕਰਨ ਦਾ ਫੈਸਲਾ ਕੀਤਾ, ਇਹ ਫੈਸਲਾ ਇਕਦਮ ਸਹੀ ਸਾਬਤ ਹੋਇਆ ਸੀ। ਮਾਹੀ ਭਰਾ ਨੇ ਆਪਣੀ ਪੇਸ਼ਕਸ਼ ਦੀ ਸ਼ੁਰੂਆਤ ’ਚ ਕਿਹਾ, ਜਦੋਂ ਤੁਸੀਂ 200 ਰਨਾਂ ਦਾ ਪਿੱਛਾ ਕਰ ਰਹੇ ਹੁੰਦੇ ਹੋ ਤਾਂ ਤੁਹਾਨੂੰ ਲਗਭਗ 60-70 ਦੀ ਸ਼ੁਰੂਆਤ ਕਰਨੀ ਹੁੰਦੀ ਹੈ। ਇੱਥੇ ਉਹ ਪਿਛੜ ਗਏ। ਮੱਧ ਕ੍ਰਮ ’ਚ ਹੋਰ ਬੱੱਲੇਬਾਜਾਂ ਨੇ ਵਧੀਆ ਵਧੀਆ ਪ੍ਰਦਰਸ਼ਨ ਕੀਤਾ ਪਰ ਉਹ ਫਿਰ ਵੀ 30-40 ਰਨਾਂ ਤੋਂ ਹਾਰ ਗਏ ਕਿਉਂਕਿ ਰਾਜਸਥਾਨ ਦੇ 6 ਓਵਰਾਂ ’ਚ 64 ਰਨ ਸੀ। ਇਸ ਅੰਤਰ ਦੇ ਕਾਰਨ ਉਨ੍ਹਾਂ ਨੂੰ ਮੈਚ ਗਵਾਉਣਾ ਪਿਆ।’

ਸਪਿਨਰ ਐਡਮ ਜੰਪਾ ਨੇ ਤਿੰਨ ਓਵਰਾਂ ਦੇ ਪ੍ਰਭਾਵਸ਼ਾਲੀ ਸਪੈਲ ਦਾ ਆਨੰਦ ਮਾਣਿਆ, ਜਿਹੜਾ ਕਿ 3/22 ਦੇ ਆਂਕੜੇ ਦੇ ਨਾਲ ਖਤਮ ਹੋਇਆ ਅਤੇ ਇਸ ਦੌਰਾਨ ਸੀਐਸਕੇ ਦੇ ਦੋਵੇਂ ਸਲਾਮੀ ਬੱਲੇਬਾਜਾਂ ਰਿਤੂਰਾਜ ਗਾਇਕਵਾੜ ਅਤੇ ਡੇਵੋਨ ਕਾਨਵੇ ਨੂੰ ਵਾਪਸ ਪਵੇਲੀਅਨ ਭੇਜਿਆ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਈਓਨ ਮੋਰਗਨ ਨੇ ਇਸ ਪ੍ਰਦਰਸ਼ਨ ਦੇ ਲਈ ਆਸਟ੍ਰੇਲੀਆਈ ਬਾਲਰ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਐਡਮ ਜੰਪਾ ਨੇ ਦੋਵੇਂ ਮੁਕਾਬਲਿਆਂ ’ਚ ਦਬਾਅ ਦੇ ’ਚ ਕਦਮ ਰੱਖਿਆ ਅਤੇ ਸੋਹਣੀ ਬਾÇਲੰਗ ਕੀਤੀ। ਉਨ੍ਹਾਂ ਨੇ ਪਾਵਰਪਲੇ ’ਚ ਜਿੰਮੇਦਾਰੀ ਲਈ ਅਤੇ ਫਿਰ ਉਨ੍ਹਾਂ ਨੂੰ ਬਾÇਲੰਗ ਆਕ੍ਰਾਮਣ ਤੋਂ ਹਟਾ ਦਿੱਤਾ ਗਿਆ ਪਰ ਬਾਅਦ ’ਚ ਸੋਹਣੀ ਬਾÇਲੰਗ ਕਰਕੇ ਵਾਪਸੀ ਕੀਤੀ। ਇਸ ਸਾਲ ਰਾਇਲਸ ਦੇ ਲਈ ਉਹ ਜਿਹੜੀ ਭੂਮਿਕਾ ਅਦਾ ਕਰ ਰਹੇ ਹਨ ਉਹ ਦੇਖਣਾ ਸ਼ਾਨਦਾਰ ਹੈ। ਪੰਜਾਬ ਕਿੰਗਸ ਸ਼ੁੱਕਰਵਾਰ ਨੂੰ ਸ਼ਾਮੀ 7:30 ਵਜੇ ਲਖਨਊ ਸੂਪਰ ਜਾਇੰਟਸ ਦੇ ਨਾਲ ਭਿੜੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਬਣੀ ਸਹਿਮਤੀ; 7 ਦਿਨਾਂ ਬਾਅਦ ਧਰਨਾ ਅੱਜ ਸਮਾਪਤ

ਸੰਯੁਕਤ ਕਿਸਾਨ ਮੋਰਚਾ ਅਤੇ ਪੰਜਾਬ ਸਰਕਾਰ ਵਿਚਾਲੇ ਮੰਗਾਂ ਨੂੰ ਲੈ ਕੇ ਪੂਰਨ ਸਹਿਮਤੀ ਬਣ...

ਘਰੇਲੂ ਵਿਵਾਦ ਨੇ ਧਾਰਿਆ ਖੂਨੀ ਰੂਪ, ਭਤੀਜੇ ਨੇ ਚਾਚੇ ਦਾ ਕੀਤਾ ਕਤਲ

ਹੁਸ਼ਿਆਰਪੁਰ ਦੇ ਹਾਜੀਪੁਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਾਲ ਸਾਹਮਣੇ ਆਇਆ ਹੈ...

ਚੋਰੀ ਦੇ ਡਰੋਂ ਗਜ਼ਬ ਜੁਗਾੜ! ਘਰ ਦੇ ਬਾਹਰ ਨਹੀਂ ਛੱਤ ‘ਤੇ ਖੜ੍ਹੀ ਕਰ ਦਿੱਤੀ ਲੱਖਾਂ ਦੀ ਸਕਾਰਪੀਓ

ਬਿਹਾਰ ਦੇ ਇਕ ਸ਼ਖਸ ਨੇ ਜੋ ਕੀਤਾ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ...

ਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀ

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ...

ਸ਼ੱਕੀ ਡਰੋਨ ਦਿਖਣ ਤੋਂ ਬਾਅਦ 7 ਉਡਾਣਾਂ ਮੋੜੀਆਂ ਗਈਆਂ

ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਰਾਤ ਨੂੰ ਸੰਚਾਲਨ ਖੇਤਰ...

ਦੋਹਤੇ ਨੇ ਪ੍ਰਾਪਰਟੀ ਖਾਤਰ ਨਾਨੀ ਨੂੰ ਉਤਾਰਿਆ ਮੌਤ ਦੇ ਘਾਟ, CCTV ਨੇ ਖੋਲ੍ਹਿਆ ਸਾਰਿਆ ਭੇਦ

ਜਗਰਾਓਂ ਦੇ ਪਿੰਡ ਅਮਰਗੜ੍ਹ ਕਲੇਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ...

ਅਮਰੀਕਾ ਦੇ ਮਿਆਮੀ ਏਅਰਪੋਰਟ ‘ਤੇ ਕਾਰਗੋ ਪਲੇਨ ਰਨਵੇ ਤੋਂ ਬਾਹਰ ਨਿਕਲ ਕੇ ਗੱਡੀਆਂ ਨਾਲ ਟਕਰਾਇਆ, ਹੋਈਆਂ 5 ਮੌਤਾਂ

ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਬੀਤੇ ਦਿਨੀਂ ਇਕ ਬੋਇੰਗ ਕਾਰਗੋ ਪਲੇਨ ਲੈਂਡਿੰਗ ਦੇ...

‘ਪੰਜਾਬ ‘ਚ ਮੰਡਰਾਇਆ ਬਿਜਲੀ ਸੰਕਟ, 4 ਦਿਨਾਂ ‘ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ’

ਪੰਜਾਬ ਵਿਚ ਫਿਰ ਤੋਂ ਬਿਜਲੀ ਸੰਕਟ ਮੰਡਰਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬਿਜਲੀ...

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...