June 27, 2026, 6:44 pm
----------- Advertisement -----------
HomeNewsLatest Newsਯਸ਼ਸਵੀ ਜਾਇਸਵਾਲ ਭਾਰਤੀ ਕ੍ਰਿਕੇਟ ਦੇ ਅਗਲੇ ਸੂਪਰਸਟਾਰਾਂ ’ਚੋਂ ਇੱਕ ਹਨ: ਰੌਬਿਨ ਉਥੱਪਾ

ਯਸ਼ਸਵੀ ਜਾਇਸਵਾਲ ਭਾਰਤੀ ਕ੍ਰਿਕੇਟ ਦੇ ਅਗਲੇ ਸੂਪਰਸਟਾਰਾਂ ’ਚੋਂ ਇੱਕ ਹਨ: ਰੌਬਿਨ ਉਥੱਪਾ

Published on

----------- Advertisement -----------

ਮੁੰਬਈ ਇੰਡੀਅੰਸ ਨੇ ਆਪਣੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ’ਚ ਖੇਡੇ ਗਏ ਹਾਈ ਸਕੋਰਿੰਗ ਰੋਮਾਂਚਕ ਮੁਕਾਬਲੇ ’ਚ ਰਾਜਸਥਾਨ ਰਾਇਲਸ ’ਤੇ 6 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਮੁੰਬਈ ਇੰਡੀਅੰਸ ਨੇ ਟਾਟਾ ਆਈਪੀਐਲ 2023 ਦੇ ਪਲੇਆਫ ’ਚ ਖੇਡਣ ਦੀ ਆਪਣੀ ਉਮੀਦ ਜਿੰਦਾ ਰੱਖੀ। ਯਸ਼ਸਵੀ ਜਾਇਸਵਾਲ ਨੇ ਪਹਿਲੀ ਪਾਰੀ ’ਚ 124 ਰਨ (62 ਬਾਲਾਂ, 16X4, 8X6) ਬਣਾ ਕੇ ਇਸ ਸੀਜਨ ਦਾ ਟਾਪ ਸਕੋਰ ਬਣਾ ਕੇ ਰਾਇਲਸ ਨੂੰ ਅਵਿਸ਼ਵਾਸਯੋਗ ਸ਼ੁਰੂਆਤ ਦਿੱਤੀ ਅਤੇ ਨਾਲ ਹੀ ਇਸ ਧਮਾਕੇਦਾਰ ਪਾਰੀ ਨਾਲ ਓਰੇਂਜ ਕੈਪ ਵੀ ਹਾਸਲ ਕੀਤੀ। ਆਰਆਰ ਨੇ ਮੁੰਬਈ ਦੇ ਸਾਹਮਣੇ 213 ਰਨਾਂ ਦਾ ਮਜਬੂਤ ਟਾਰਗੇਟ ਰੱਖਿਆ, ਜਿਸਨੂੰ ਐਮਆਈ ਨੇ ਸੂਰਿਆਕੁਮਾਰ ਯਾਦਵ ਦੀ 55 ਰਨਾਂ (29 ਬਾਲਾਂ, 8X4, 2X6) ਦੀ ਪਾਰੀ ਅਤੇ ਟਿਮ ਡੇਵਿਡ ਦੇ ਮੈਚ ਜਿਤਾਊ ਪ੍ਰਦਰਸ਼ਨ ਨਾਲ ਹਾਸਲ ਕਰ ਲਿਆ। ਡੇਵਿਡ ਨੇ ਸਿਰਫ 14 ਬਾਲਾਂ (2X4, 5X6) ’ਚ ਨਾਬਾਦ 45 ਰਨ ਬਣਾਏ।

ਇਸ ਹਾਰ ਦੇ ਬਾਵਜੂਦ ਯਸ਼ਸਵੀ ਜਾਇਸਵਾਲ ਨੇ 124 ਰਨਾਂ ਦੀ ਪਾਰੀ ਖੇਡ ਕੇ ਨਾ ਸਿਰਫ ਆਪਣਾ ਪਹਿਲਾ ਟਾਟਾ ਆਈਪੀਐਲ ਸੈਂਕੜਾ ਲਗਾਇਆ ਸਗੋਂ ਇਸ ਸੀਜਨ ’ਚ ਹੁਣ ਤੱਕ ਸਭ ਤੋਂ ਵੱਡਾ ਵਿਅਕਤੀਗਤ ਸਕੋਰ ਵੀ ਬਣਾਇਆ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਰੌਬਿਨ ਉਥੱਪਾ ਨੇ ਨੌਜਵਾਨ ਸਲਾਮੀ ਬੱਲੇਬਾਜ ਦੀ ਇਸ ਪਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਉਹ ਭਾਰਤੀ ਕ੍ਰਿਕੇਟ ਦੇ ਅਗਲੇ ਸੂਪਰਸਟਾਰਾਂ ’ਚੋਂ ਇੱਕ ਹਨ। ਉਨ੍ਹਾਂ ਨੇ ਸ਼ੁਰੂਆਤ ਤੋਂ ਹੀ ਆਪਣੇ ਇਰਾਦੇ ਪ੍ਰਗਟ ਕਰ ਦਿੱਤੇ ਹਨ। ਬੇਖੌਫ ਬੱਲੇਬਾਜੀ ਅਤੇ ਉਹ ਬਹਾਦਰੀ ਦੇ ਨਾਲ ਮੈਦਾਨ ’ਤੇ ਉਤਰਦੇ ਹਨ। ਉਨ੍ਹਾਂ ਨੇ ਇਸ ਸੀਜਨ ’ਚ ਪੂਰੀ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਦੀ ਮਿਹਨਤ ਅੰਤ ’ਚ ਰੰਗ ਲਿਆ ਰਹੀ ਹੈ। ਅੱਜ ਰਾਤੀ ਉਨ੍ਹਾਂ ਦੇ ਸੋਲ੍ਹਾਂ ਚੌਕੇ ਅਤੇ ਕੁਝ ਛੱਕੇ ਸ਼ਾਨਦਾਰ ਸਨ।’

ਟਿਮ ਡੇਵਿਡ ਨੇ ਆਖਰੀ ਓਵਰ ’ਚ ਲਗਾਤਾਰ ਤਿੰਨ ਛੱਕੇ ਮਾਰ ਕੇ ਮੁੰਬਈ ਨੂੰ ਤਿੰਨ ਬਾਲਾਂ ਬਾਕੀ ਰਹਿੰਦੇ ਟਾਰਗੇਟ ਤੱਕ ਪਹੁੰਚਾ ਕੇ ਮੈਚ ’ਚ ਜਿੱਤ ਦਵਾਈ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਨੇ ਫਿਨਿਸ਼ਰ ਦੇ ਰੂਪ ’ਚ ਡੇਵਿਡ ਦੀ ਸਮਰੱਥਾ ਅਤੇ ਟੀ20 ਕ੍ਰਿਕੇਟ ’ਚ ਭੂਮਿਕਾ ਦੇ ਮਹੱਤਵ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਉਹ ਦਬਾਅ ’ਚ ਪ੍ਰਦਰਸ਼ਨ ਕਰ ਸਕਦੇ ਹਨ ਅਤੇ ਟੀਮ ਨੂੰ ਮੈਚ ਜਿਤਾਉਣ ’ਚ ਮਦਦ ਕਰ ਸਕਦੇ ਹਨ। ਇੱਕ ਫਿਨਿਸ਼ਰ ਦੀ ਭੂਮਿਕਾ ਬਹੁਤ ਮਹੱਤਵਪੂਰਣ ਹੁੰਦੀ ਹੈ, ਖਾਸ ਕਰਕੇ ਜਦੋਂ ਤੁਸੀਂ ਵੱਡੇ ਟੋਟਲ ਦਾ ਪਿੱਛਾ ਕਰ ਰਹੇ ਹੋਵੋ। ਤੁਹਾਨੂੰ ਹੇਠਲੇ ਕ੍ਰਮ ’ਚ ਮਜਬੂਤ ਸਟ੍ਰਾਈਕ ਰੇਟ ਦੇ ਨਾਲ ਵੱਡੀ ਪਾਰੀ ਦੀ ਜਰੂਰਤ ਹੁੰਦੀ ਹੈ ਅਤੇ ਟਿਮ ਡੇਵਿਡ ਅਜਿਹਾ ਹੀ ਕਰ ਰਹੇ ਹਨ। ਦਬਾਅ ’ਚ ਇੱਕ ਬਾਲਰ ਜਾਣਦਾ ਹੈ ਕਿ ਕਿਸੇ ਵੀ ਗਲਤੀ ਦੇ ਲਈ ਟਿਮ ਡੇਵਿਡ ਦੇ ਕੋਲ ਤੁਹਾਨੂੰ ਦੰਡਿਤ ਕਰਨ ਦੀ ਤਾਕਤ ਹੈ। ਉਹ ਚੌਕਾ ਜਾਂ ਛੱਕਾ ਮਾਰ ਸਕਦੇ ਹਨ, ਜਿਵੇਂ ਕਿ ਅਸੀਂ ਅੱਜ ਦੇਖਿਆ।’

ਚਾਹੇ ਐਮਆਈ ਇਸ ਜਿੱਤ ਦਾ ਜਸ਼ਨ ਮਨਾ ਸਕਦੀ ਹੈ ਜਿਸਨੇ ਉਸਨੂੰ ਪਲੇਆਫ ਦੀ ਦੌੜ ’ਚ ਬਣਾਈ ਰੱਖਣ ’ਚ ਮਦਦ ਕੀਤੀ ਹੈ, ਪਰ ਉਥੱਪਾ ਉਸਦੀ ਬਾਲੰਗ ’ਚ ਨਜਰ ਆ ਰਹੀਆਂ ਭਾਰੀ ਦਰਾਰਾਂ ਨੂੰ ਲੈ ਕੇ ਚਿੰਤਿਤ ਹਨ ਜਿਨ੍ਹਾਂ ਦੇ ਕਾਰਨ ਉਸਨੂੰ ਹਾਲ ਦੇ ਮੈਚਾਂ ’ਚ ਨੀਵਾਂ ਦਿਸਣਾ ਪਿਆ ਹੈ। ਉਨ੍ਹਾਂ ਨੇ ਕਿਹਾ, ‘ਇਹ ਮੈਚ ਮੁੰਬਈ ਇੰਡੀਅੰਸ ਨੂੰ ਸਭ ਕੁਝ ਵਧੀਆ ਹੋਣ ਦਾ ਅਹਿਸਾਸ ਕਰਵਾਏਗਾ, ਪਰ ਅਸਲ ’ਚ ਅਜਿਹਾ ਨਹੀਂ ਹੈ। ਉਨ੍ਹਾਂ ਨੂੰ ਅਸਲ ’ਚ ਆਪਣੀ ਬਾÇਲੰਗ ਖਾਮੀ ਦਾ ਪਤਾ ਲਗਾਉਣ ਦੀ ਜਰੂਰਤ ਹੈ। ਉਨ੍ਹਾਂ ਨੂੰ ਇਹ ਪਤਾ ਲਗਾਉਣ ਦੀ ਲੋੜ ਹੈ ਕਿ ਓਵਰ ਕਿਸ ਤਰ੍ਹਾਂ ਨਾਲ ਖਤਮ ਕੀਤੇ ਜਾਣ। ਕਿਉਂਕਿ ਉਹ ਪਿਛਲੇ ਤਿੰਨ ਮੈਚਾਂ ’ਚ 15ਵੇਂ ਓਵਰ ਤੱਕ ਕਾਫੀ ਵਧੀਆ ਕਰਦੇ ਨਜਰ ਆ ਰਹੇ ਸਨ ਅਤੇ ਉਹ 170/180 ਦਾ ਬਚਾਅ ਕਰਦੇ ਲੱਗੇ ਰਹੇ ਸਨ ਅਤੇ ਫਿਰ ਆਖਰੀ ਪੰਜ ਓਵਰਾਂ ’ਚ ਕੁਝ ਅਜਿਹਾ ਹੁੰਦਾ ਹੈ ਕਿ ਸਭ ਕੁਝ ਗੜਬੜਾ ਜਾਂਦਾ ਹੈ। ਫਿਰ ਉਹ ਆਖਰੀ ਪੰਜ ਓਵਰਾਂ ’ਚ 60, 70, 80, 90 ਰਨ ਤੱਕ ਲੁਟਾ ਦਿੰਦੇ ਹਨ, ਜਿਵੇਂ ਕਿ ਉਨ੍ਹਾਂ ਦੇ ਉੱਪਰ ਸ਼ੈਤਾਨੀ ਤਾਕਤ ਦਾ ਅਸਰ ਪੈ ਗਿਆ ਹੋਵੇ।’

ਸੋਮਵਾਰ ਨੂੰ ਸ਼ਾਮੀ 7:30 ਵਜੇ ਲਖਨਊ ਸੂਪਰ ਜਾਇੰਟਸ ਅਤੇ ਰਾਯਲ ਚੈਲੇਂਜਰਸ ਬੰਗਲੌਰ ਦੇ ਵਿਚਕਾਰ ਮੈਚ ਖੇਡਿਆ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...