October 5, 2026, 5:20 am
----------- Advertisement -----------
HomeNewsLatest Newsਜਦੋਂ Andre Russell ਚੱਲਦੇ ਹਨ, ਤਾਂ ਉਨ੍ਹਾਂ ਲਈ ਪੂਰਾ ਮੈਦਾਨ ਬਹੁਤ ਛੋਟਾ...

ਜਦੋਂ Andre Russell ਚੱਲਦੇ ਹਨ, ਤਾਂ ਉਨ੍ਹਾਂ ਲਈ ਪੂਰਾ ਮੈਦਾਨ ਬਹੁਤ ਛੋਟਾ ਪੈ ਜਾਂਦਾ ਹੈ: ਗ੍ਰੀਮ ਸਵਾਨ

Published on

----------- Advertisement -----------

ਕਲਕੱਤਾ ਨਾਈਟ ਰਾਈਡਰਸ ਨੇ ਆਪਣੇ ਘਰੇਲੂ ਮੈਦਾਨ ਈਡਨ ਗਾਰਡੰਸ ’ਚ ਪੰਜਾਬ ਕਿੰਗਸ ’ਤੇ 5 ਵਿਕਟਾਂ ਨਾਲ ਜਿੱਤ ਦਰਜ ਕਰਕੇ ਟਾਟਾ ਆਈਪੀਐਲ 2023 ’ਚ ਆਪਣੀਆਂ ਪਲੇ-ਆਫ ਦੀਆਂ ਸੰਭਾਵਨਾਵਾਂ ਨੂੰ ਜੀਵਿਤ ਰੱਖਿਆ ਹੈ। ਕਪਤਾਨ ਸ਼ਿਖਰ ਧਵਨ (47 ਬਾਲਾਂ, 9X4, 1X6) ਦੇ 57 ਰਨਾਂ ਦੀ ਬਦੌਲਤ ਕਿੰਗਸ ਨੇ ਪਹਿਲਾਂ ਬੈਟਿੰਗ ਕਰਦੇ ਹੋਏ 180 ਰਨਾਂ ਦਾ ਟਾਰਗੇਟ ਰੱਖਿਆ। ਜਵਾਬ ’ਚ ਟਾਰਗੇਟ ਦਾ ਪਿੱਛਾ ਕਰ ਰਹੇ ਕੇਕੇਆਰ ਦੇ ਕਪਤਾਨ ਨਿਤੀਸ਼ ਰਾਣਾ ਸਿਰਫ 38 ਬਾਲਾਂ (6X4, 1X6) ਤੇ 51 ਰਨ ਬਣਾ ਕੇ ਆਪਣੀ ਟੀਮ ਦੇ ਟਾਪ ਸਕੋਰਰ ਰਹੇ। ਪਰ 16ਵੇਂ ਓਵਰ ’ਚ ਰਾਣਾ ਆਊਟ ਹੋ ਗਏ ਅਤੇ ਉਸਦੇ ਬਾਅਦ ਕੇਕੇਆਰ ਦੇ ਫਿਨਿਸ਼ਰਾਂ ਆਂਦਰੇ ਰਸੇਲ ਅਤੇ ਰਿੰਕੂ ਸਿੰਘ ਨੇ ਆਖਰੀ ਬਾਲ ਤੱਕ ਖਿੱਚੇ ਇਸ ਰੋਮਾਂਚਕ ਮੁਕਾਬਲੇ ’ਚ ਜਿੱਤ ਦਵਾਈ। ਇਸ ਜਿੱਤ ਨਾਲ ਕਲਕੱਤਾ ਲੜੀ ’ਚ 5ਵੇਂ ਸਥਾਨ ’ਤੇ ਪਹੁੰਚ ਗਈ ਹੈ ਅਤੇ ਉਹ ਹਾਲੇ ਵੀ ਪਲੇਆਫ ਸਥਾਨ ਦੀ ਲੜਾਈ ’ਚ ਬਣੀ ਹੋਈ ਹੈ ਜਦੋਂ ਕਿ ਪੰਜਾਬ ਰਨ ਰੇਟ ਦੇ ਕਾਰਨ 7ਵੇਂ ਸਥਾਨ ’ਤੇ ਆ ਗਿਆ ਹੈ।

ਮੈਚ ਦੀ ਦੂਜੀ ਪਾਰੀ ਦੇ ਦੌਰਾਨ ਆਂਦਰੇ ਰਸੇਲ ਨੇ 42 ਰਨਾਂ ਦੀ ਪ੍ਰਭਾਵਸ਼ਾਲੀ ਬੈਟਿੰਗ ਕੀਤੀ, ਜਿਸ ’ਚ ਉਨ੍ਹਾਂ ਨੇ 19ਵੇਂ ਓਵਰ ’ਚ ਸੈਮ ਕੁਰੇਨ ਦੇ ਖਿਲਾਫ ਚਾਰ ਬਾਲਾਂ ’ਚ ਤਿੰਨ ਛੱਕੇ ਮਾਰੇ। ਇਸ ਸ਼ਾਨਦਾਰ ਬੈਟਿੰਗ ਦੇ ਲਈ ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਨਾਲ ਨਵਾਜਿਆ ਗਿਆ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਗ੍ਰੀਮ ਸਵਾਨ ਨੇ ਰਾਤ ’ਚ ਰਸੇਲ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਉਨ੍ਹਾਂ ਦੀ ਪਾਰੀ ਦੀ ਸ਼ੁਰੂਆਤ ਇਸੇ ਤਰ੍ਹਾਂ ਹੁੰਦੀ ਹੈ, ਉਹ ਹਮੇਸ਼ਾ ਦਬਾਅ ’ਚ ਉਤਰਦੇ ਹਨ। ਉਨ੍ਹਾਂ ਨੂੰ ਸ਼ਾਰਟ ਡਿਲੀਵਰੀ ਮਿਲਦੀ ਹੈ ਅਤੇ ਉਹ ਸ਼ੁਰੂਆਤ ’ਚ ਸ਼ਾਰਟ ਬਾਲਾਂ ਪਸੰਦ ਨਹੀਂ ਕਰਦੇ। ਉਹ ਅੰਦਰ ਆਉਂਦੇ ਹਨ ਅਤੇ ਜੇਕਰ ਪਹਿਲੀਆਂ ਤਿੰਨ ਬਾਲਾਂ ’ਚ ਟਿਕੇ ਰਹਿ ਜਾਂਦੇ ਹਨ, ਤਾਂ ਉਹ ਆਮ ਰੂਪ ਨਾਲ ਠੀਕ ਰਹਿੰਦੇ ਹਨ। ਜਦੋਂ ਉਹ ਮਾਰਨ ’ਤੇ ਉਤਾਰੂ ਹੁੰਦੇ ਹਨ, ਤਾਂ ਉਨ੍ਹਾਂ ਦੇ ਲਈ ਮੈਦਾਨ ਬਹੁਤ ਛੋਟਾ ਪੈ ਜਾਂਦਾ ਹੈ, ਜਿਵੇਂ ਅਸੀਂ ਅੱਜ ਰਾਤੀ ਦੇਖਿਆ।’

ਰਿੰਕੂ ਸਿੰਘ ਅੱਜ ਰਾਤ ਕੇਕੇਆਰ ਦੇ ਲਈ ਮੈਚ ਵਿਨਰ ਸਾਬਤ ਹੋਏ, ਉਨ੍ਹਾਂ ਨੇ ਆਖਰੀ ਓਵਰ ’ਚ ਅਰਸ਼ਦੀਪ ਸਿੰਘ ਦੀ ਪ੍ਰਭਾਵਸ਼ਾਲੀ ਬਾÇਲੰਗ ਦੇ ਬਾਵਜੂਦ ਟੀਮ ਨੂੰ ਟਾਰਗੇਟ ਤੱਕ ਪਹੁੰਚਾਇਆ। ਉਨ੍ਹਾਂ ਨੇ ਸਿਰਫ 10 ਬਾਲਾਂ ’ਚ 21 ਬਣਾ ਕੇ ਮੈਚ ਖਤਮ ਕਰ ਦਿੱਤਾ, ਜਿਸ ਨਾਲ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਨੇ ਦਬਾਅ ’ਚ ਪ੍ਰਦਰਸ਼ਨ ਕਰਨ ਦੀ ਉਨ੍ਹਾਂ ਦੀ ਸਮਰੱਥਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਉਨ੍ਹਾਂ ਦੇ ਉੱਪਰ ਇੱਕ ਵੱਡੀ ਜਿੰਮੇਦਾਰੀ ਹੈ। ਦਬਾਅ ’ਚ ਪ੍ਰਦਰਸ਼ਨ ਕਰਨਾ ਬਹੁਤ ਜਰੂਰੀ ਹੁੰਦਾ ਹੈ। ਇੱਕ ਖਿਡਾਰੀ ਦੇ ਤੌਰ ’ਤੇ ਇਹ ਦਿਖਾਉਂਦਾ ਹੈ ਕਿ ਤੁਸੀਂ ਕਿਵੇਂ ਸੋਚਦੇ ਹੋ ਅਤੇ ਤੁਹਾਡਾ ਮਾਇੰਡ ਸੈਟ ਕੀ ਹੈ। ਅਸੀਂ ਰਿੰਕੂ ਸਿੰਘ ਦੇ ਹੁਨਰ ਨੂੰ ਦੇਖਿਆ ਹੈ ਜਦੋਂ ਉਨ੍ਹਾਂ ਨੇ ਇੱਕ ਓਵਰ ’ਚ ਪੰਜ ਛੱਕੇ ਮਾਰੇ ਸਨ ਪਰ ਅੱਜ ਮਾਮਲਾ ਜਿਆਦਾ ਚੁਣੌਤੀ ਭਰਿਆ ਸੀ। ਉਨ੍ਹਾਂ ਨੇ ਆਂਦਰੇ ਰਸੇਲ ਨੂੰ ਬਾਈ ਤੇ ਰਨ ਲੈਂਦੇ ਹੋਏ ਦੇਖਿਆ ਕਿਉਂਕਿ ਉਨ੍ਹਾਂ ਨੇ ਰਸੇਲ ਜਿਹੇ ਖਿਡਾਰੀ ਨੂੰ ਸਟ੍ਰਾਈਕ ’ਤੇ ਰੱਖਣ ਦੇ ਬਾਰੇ ’ਚ ਸੋਚਿਆ ਹੋਵੇਗਾ। ਜਿਸ ਤਰ੍ਹਾਂ ਨਾਲ ਰਿੰਕੂ ਸਿੰਘ ਨੇ ਅਰਸ਼ਦੀਪ (ਸਿੰਘ) ਦੀ ਵਧੀਆ ਬਾÇਲੰਗ ਦੇ ਬਾਵਜੂਦ ਆਖਰੀ ਬਾਲ ’ਤੇ ਮੁਕਾਬਲਾ ਆਪਣੇ ਪੱਖ ’ਚ ਕੀਤਾ। ਜਿਸ ਤਰ੍ਹਾਂ ਨਾਲ ਰਿੰਕੂ ਸਿੰਘ ਬੈਟਿੰਗ ਕਰ ਰਹੇ ਹਨ ਅਤੇ ਮੈਚ ਖਤਮ ਕਰ ਰਹੇ ਹਨ ਉਹ ਚਰਚਾ ਦਾ ਵਿਸ਼ਾ ਹੈ। ਉਹ ਅੱਜ ਵੀ ਆਊਟ ਨਹੀਂ ਹੋਇਆ ਅਤੇ ਟੀਮ ਨੂੰ ਜਿੱਤ ਦਵਾਉਣਾ ਕਿਸੇ ਵੀ ਖਿਡਾਰੀ ਦੇ ਲਈ ਇੱਕ ਵੱਡਾ ਪਲੱਸ ਪੁਆਇੰਟ ਹੈ।’

ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਬ੍ਰੈਟ ਲੀ ਨੇ ਸਿੰਘ ਦੇ ਲਈ ਇੱਕ ਉੱਜਲ ਭਵਿੱਖ ਦੀ ਭਵਿੱਖਬਾਣੀ ਕੀਤੀ ਉਨ੍ਹਾਂ ਨੇ ਭਾਰਤੀ ਕ੍ਰਿਕੇਟ ’ਚ ਵੱਡਾ ਹੁੰਦਾ ਇੱਕ ਘਰੇਲੂ ਨਾਮ ਦੱਸਿਆ। ਉਨ੍ਹਾਂ ਨੇ ਕਿਹਾ, ‘ਉਨ੍ਹਾਂ ਨੇ ਉਨ੍ਹਾਂ ਨੂੰ ਰਿੰਕੂ ਦੇ ਪਿਆਰ ’ਚ ਪੈਣ ਦਾ ਹਰ ਕਾਰਨ ਦਿੱਤਾ। ਉਹ ਮੈਚ ਵਿਨਰ ਹਨ, ਉਹ ਇੰਟਰਟੇਨਰ ਹਨ, ਉਹ ਕ੍ਰੀਜ ’ਤੇ ਉਤਰਦੇ ਹਨ ਅਤੇ ਉਹ ਜਿੱਤ ਦਵਾਉਂਦੇ ਹਨ। ਇੱਕ ਨੌਜਵਾਨ ਖਿਡਾਰੀ ਨੂੰ ਅਜਿਹਾ ਕਰਦੇ ਹੋਏ ਦੇਖਣਾ ਰੋਮਾਂਚਕ ਹੈ। ਉਹ ਘਰ ਘਰ ’ਚ ਜਾਣਿਆ ਜਾਣ ਵਾਲਾ ਨਾਮ ਬਣ ਜਾਣਗੇ ਅਤੇ ਵਧੀਆ ਕ੍ਰਿਕੇਟ ਖੇਡ ਰਹੇ ਹਨ।’

ਮੰਗਲਵਾਰ ਨੂੰ ਸ਼ਾਮੀ 7:30 ਵਜੇ ਮੁੰਬਈ ਇੰਡੀਅੰਸ ਦਾ ਸਾਹਮਣਾ ਰਾਇਲ ਚੈਲੇਂਜਰਸ ਬੰਗਲੌਰ ਦੇ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੀਆਂ ਮੰਡੀਆਂ ‘ਚ ਸਟੋਰੇਜ ਸੰਕਟ, CM ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ

*ਚੰਡੀਗੜ੍ਹ; 2 ਅਕਤੂਬਰ: *ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ...

ਜਦੋਂ ਸਾਰੇ ਸਬੰਧਤ ਰਿਕਾਰਡ ਐਸਜੀਪੀਸੀ ਕੋਲ ਹੀ ਹਨ ਤਾਂ ਸੀਬੀਆਈ ਜਾਂਚ ਦੀ ਮੰਗ ਕਿਉਂ? – ਬਲਤੇਜ ਪੰਨੂ

ਚੰਡੀਗੜ੍ਹ 1 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੀਰਵਾਰ ਨੂੰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ...

ਲਵਲੀ ਯੂਨੀਵਰਸਿਟੀ ’ਚ ਕੈਂਪਸ ਦੇ ਬਾਹਰ ਲੜਾਕੂ ਜਹਾਜ਼ ’ਤੇ ਚੜ੍ਹਨ ਵਾਲੇ ਨੌਜਵਾਨ ਦੀ ਹੋਈ ਪਛਾਣ

ਪੰਜਾਬ ਦੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹਿੰਸਾ ਦੌਰਾਨ ਕੈਂਪਸ ਦੇ ਬਾਹਰ...

ਚਾਵਲਾ ਖ਼ਿਲਾਫ਼ ਬਲਾਤਕਾਰ ਕੇਸ ’ਚ ‘ਆਪ’ ਦਾ ਵੱਡਾ ਦਾਅਵਾ, ਕਥਿਤ ਆਡੀਓ ਨਾਲ ਚੁੱਕੇ ਸਵਾਲ

ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼...

ਕਾਂਗਰਸ ਦੀ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਮਿੱਠੂ ਮਦਾਨ ‘ਤੇ ਲਾਏ ਖਿੱਚ-ਧੂਹ ਅਤੇ ਧੱਕੇਸ਼ਾਹੀ ਦੇ ਦੋਸ਼

ਨਿਊ ਅੰਮ੍ਰਿਤਸਰ ਦੇ ਭਾਈ ਗੁਰਦਾਸ ਜੀ ਨਗਰ ਵਿਖੇ ਕਾਂਗਰਸ ਪਾਰਟੀ ਦੀ ਸਾਬਕਾ ਮਹਿਲਾ ਜ਼ਿਲ੍ਹਾ...

ਲਾਢੋਵਾਲ ’ਚ ਮਾਨੇਵਾਲ ਦੇ ਸਾਬਕਾ ਸਰਪੰਚ ਨਵਜੀਤ ਨੀਟੂ ਦੀ ਗੋਲੀਆਂ ਮਾਰ ਕੇ ਹੱਤਿਆ

ਲਾਢੋਵਾਲ ਇਲਾਕੇ ਦੇ ਸਾਊਥ ਸਿਟੀ ਰੋਡ ’ਤੇ ਸ਼ਨੀਵਾਰ ਸ਼ਾਮ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ...

ਮੈਡ ਸੰਧੂ ਕਤਲਕਾਂਡ ‘ਚ ਪੁਲਿਸ ਦਾ ਵੱਡਾ ਦਾਅਵਾ, ਸਾਜ਼ਿਸ਼ਕਰਤਾਵਾਂ ਦੀ ਹੋਈ ਪਛਾਣ

ਅੰਮ੍ਰਿਤਸਰ ‘ਚ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਕਤਲ ਮਾਮਲੇ ‘ਚ ਪੁਲਿਸ ਕਮਿਸ਼ਨਰ (ਸੀਪੀ) ਹਰਮਨਵੀਰ...

ਮੋਬਾਈਲਾਂ ’ਤੇ ‘ਟੂੰ-ਟੂੰ’ ਦੇ ਸੁਨੇਹੇ ਆਉਂਦਿਆਂ ਹੀ ਔਰਤਾਂ ਦੇ ਚਿਹਰਿਆਂ ‘ਤੇ ਛਾਈ ਖੁਸ਼ੀ

ਖਡੂਰ ਸਾਹਿਬ, 1 ਅਕਤੂਬਰ:‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 3,000 ਤੋਂ 4,500 ਰੁਪਏ ਸਿੱਧੇ ਖਾਤਿਆਂ ਵਿੱਚ...

ਇੰਫਲੂਐਂਸਰ ​​​​​​​ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਫਰਾਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ...