September 24, 2026, 4:23 pm
----------- Advertisement -----------
HomeNewsEntertainmentਅੱਜ ਹੈ ਮਸ਼ਹੂਰ ਅਦਾਕਾਰ ਅਰੁਣ ਗੋਵਿਲ ਦਾ ਜਨਮਦਿਨ ,ਆਓ ਜਾਣੀਏ ਉਹਨਾਂ ਬਾਰੇ...

ਅੱਜ ਹੈ ਮਸ਼ਹੂਰ ਅਦਾਕਾਰ ਅਰੁਣ ਗੋਵਿਲ ਦਾ ਜਨਮਦਿਨ ,ਆਓ ਜਾਣੀਏ ਉਹਨਾਂ ਬਾਰੇ ਕੁੱਝ ਖਾਸ ਗੱਲਾਂ

Published on

----------- Advertisement -----------

ਅਦਾਕਾਰ ਅਰੁਣ ਗੋਵਿਲ, ਜਿਸਨੇ ਰਾਮਾਨੰਦ ਸਾਗਰ ਦੇ ਰਾਮਾਇਣ ਵਿੱਚ ਭਗਵਾਨ ਸ਼੍ਰੀ ਰਾਮ ਦੀ ਭੂਮਿਕਾ ਨਿਭਾਈ ਸੀ, ਦਾ ਜਨਮ 12 ਜਨਵਰੀ 1958 ਨੂੰ ਮੇਰਠ ਵਿੱਚ ਹੋਇਆ ਸੀ। ਅਰੁਣ ਸ਼੍ਰੀ ਰਾਮ ਦੇ ਕਿਰਦਾਰ ਨਾਲ ਇੰਨੇ ਮਸ਼ਹੂਰ ਹੋ ਗਏ ਸਨ ਕਿ ਲੋਕਾਂ ਨੇ ਉਸਨੂੰ ਸੱਚਮੁੱਚ ਹੀ ਰੱਬ ਮੰਨਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ 1977 ਵਿੱਚ ਆਈ ਫਿਲਮ ਪਹੇਲੀ ਨਾਲ ਕੀਤੀ ਸੀ।

ਅਰੂਣ ਗੋਵਿਲ ਨੂੰ ਟੀਵੀ ਜਗਤ ਦੇ ਧਾਰਮਿਕ ਸ਼ੋਅ ਰਾਮਾਇਣ ਤੋਂ ਪ੍ਰਸਿੱਧੀ ਮਿਲੀ। ਇਸ ਰੋਲ ਨੂੰ ਕਰਨ ਤੋਂ ਬਾਅਦ ਉਹ ਪੂਰੀ ਤਰ੍ਹਾਂ ਬਦਲ ਗਏ। ਰਾਜਸ਼੍ਰੀ ਪ੍ਰੋਡਕਸ਼ਨ ਹਾਊਸ ਨੇ ਅਰੂਣ ਗੋਵਿਲ ਨੂੰ ਪਹਿਲੀ ਵਾਰ ‘ਸਾਵਨ ਕੋ ਆਨੇ ਦੋ’ ਵਿੱਚ ਬ੍ਰੇਕ ਦਿੱਤਾ ਸੀ। ਇਹ ਫ਼ਿਲਮ ਬਹੁਤ ਹਿੱਟ ਰਹੀ। ਉਨ੍ਹਾਂ ਨੂੰ ਟੀਵੀ ਸ਼ੋਅ ਵਿਕਰਮ ਤੇ ਬੇਤਾਲ ਵਿੱਚ ਕੰਮ ਮਿਲਿਆ। ਇਸ ‘ਚ ਉਨ੍ਹਾਂ ਨੇ ਰਾਜਾ ਵਿਕਰਮਾਦਿੱਤਿਆ ਦਾ ਕਿਰਦਾਰ ਨਿਭਾਇਆ। ਇਸ ਸ਼ੋਅ ਤੋਂ ਉਨ੍ਹਾਂ ਨੂੰ ਕਾਮਯਾਬੀ ਮਿਲੀ। ਇਹ ਸੀਰੀਅਲ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਇਆ ਸੀ। ਇਸ ਤੋਂ ਬਾਅਦ ਜਦੋਂ ਰਾਮਾਨੰਦ ਸਾਗਰ ਨੇ ਧਾਰਮਿਕ ਟੀਵੀ ਸ਼ੋਅ ਰਾਮਾਇਣ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਅਰੂਣ ਨੂੰ ਭਗਵਾਨ ਰਾਮ ਦੇ ਕਿਰਦਾਰ ਲਈ ਚੁੱਣਿਆ। ਭਗਵਾਨ ਰਾਮ ਦੇ ਇਸ ਅਮਰ ਕਿਰਦਾਰ ਕਾਰਨ ਅਰੂਣ ਗੋਵਿਲ ਨੂੰ ਦੇਸ਼ ਦੇ ਘਰ-ਘਰ ਵਿੱਚ ਵੱਖਰੀ ਪਛਾਣ ਮਿਲੀ।

ਹਾਲ ਹੀ ‘ਚ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਰਾਮਾਇਣ ਦੀ ਸਟਾਰਕਾਸਟ ਪਹੁੰਚੀ। ਜਿਸ ਵਿੱਚ ਅਰੁਣ ਨੇ ਰਾਮਾਇਣ ਦੀ ਸ਼ੂਟਿੰਗ ਦੇ ਸਮੇਂ ਦਾ ਇੱਕ ਕਿੱਸਾ ਸਾਂਝਾ ਕੀਤਾ ਹੈ। ਅਰੁਣ ਗੋਵਿਲ ਦਾ ਕਹਿਣਾ ਹੈ ਕਿ ਮੈਂ ਉਸ ਸਮੇਂ ਬਹੁਤ ਜ਼ਿਆਦਾ ਸਿਗਰਟ ਪੀਂਦਾ ਸੀ। ਜਿਵੇਂ ਹੀ ਮੈਨੂੰ ਸ਼ੂਟਿੰਗ ਤੋਂ ਬ੍ਰੇਕ ਮਿਲਦੀ ਸੀ, ਮੈਂ ਸੈੱਟ ਦੇ ਪਰਦੇ ਪਿੱਛੇ ਜਾ ਕੇ ਸਿਗਰਟ ਪੀਣੀ ਸ਼ੁਰੂ ਕਰ ਦਿੰਦਾ ਸੀ। ਇੱਕ ਵਾਰ ਲੰਚ ਬ੍ਰੇਕ ਦੌਰਾਨ ਮੈਂ ਸਿਗਰਟ ਪੀਣ ਲਈ ਪਰਦੇ ਦੇ ਪਿੱਛੇ ਗਿਆ ਤਾਂ ਇੱਕ ਅਜਨਬੀ ਮੇਰੇ ਕੋਲ ਆਇਆ ਅਤੇ ਮੈਨੂੰ ਆਪਣੀ ਭਾਸ਼ਾ ਵਿੱਚ ਕੁਝ ਕਹਿਣਾ ਸ਼ੁਰੂ ਕਰ ਦਿੱਤਾ। ਮੈਨੂੰ ਉਸਦੀ ਭਾਸ਼ਾ ਸਮਝ ਨਹੀਂ ਆਈ, ਹਾਲਾਂਕਿ ਮੈਂ ਸਮਝ ਸਕਦਾ ਸੀ ਕਿ ਉਹ ਮੈਨੂੰ ਕਿਸੇ ਚੀਜ਼ ਬਾਰੇ ਦੱਸ ਰਿਹਾ ਸੀ।

ਅਰੁਣ ਨੇ ਅੱਗੇ ਕਿਹਾ, ਉਨ੍ਹਾਂ ਦੀ ਗੱਲ ਨੂੰ ਸਮਝਣ ਲਈ ਮੈਂ ਸੈੱਟ ‘ਤੇ ਇਕ ਵਿਅਕਤੀ ਨੂੰ ਬੁਲਾਇਆ ਅਤੇ ਉਸ ਤੋਂ ਪੁੱਛਿਆ ਕਿ ਇਹ ਵਿਅਕਤੀ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ। ਫਿਰ ਉਸਨੇ ਮੈਨੂੰ ਦੱਸਿਆ ਕਿ ਉਹ ਵਿਅਕਤੀ ਕਹਿ ਰਿਹਾ ਹੈ ਕਿ ਅਸੀਂ ਤੁਹਾਨੂੰ ਭਗਵਾਨ ਰਾਮ ਸਮਝਦੇ ਹਾਂ ਅਤੇ ਤੁਸੀਂ ਇੱਥੇ ਸਿਗਰਟ ਪੀ ਰਹੇ ਹੋ। ਮੈਂ ਉਸ ਦੀ ਇਹ ਗੱਲ ਆਪਣੇ ਦਿਲ ‘ਤੇ ਮਹਿਸੂਸ ਕੀਤੀ ਅਤੇ ਅੱਜ ਤੱਕ ਮੈਂ ਕਦੇ ਸਿਗਰਟ ਨੂੰ ਹੱਥ ਨਹੀਂ ਲਾਇਆ। ਅਰੁਣ ਗੋਵਿਲ ਦੇ ਐਕਟਿੰਗ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫਿਲਮ ‘ਪਹੇਲੀ’ ਨਾਲ ਵੱਡੇ ਪਰਦੇ ‘ਤੇ ਡੈਬਿਊ ਕੀਤਾ ਸੀ। ਆਪਣੀ ਅਦਾਕਾਰੀ ਦੀ ਬਦੌਲਤ ਉਨ੍ਹਾਂ ਨੂੰ ‘ਸਾਵਨ ਕੋ ਆਨੇ ਦੋ’, ‘ਆਯਾਸ਼’, ‘ਭੂਮੀ’, ‘ਹਿੰਮਤਵਾਲਾ’, ‘ਦੋ ਆਂਖੇ ਬਾਰਹ ਹੱਥ’ ਅਤੇ ‘ਲਵ ਕੁਸ਼’ ਵਰਗੀਆਂ ਫਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਜੀਵ ਅਰੋੜਾ ਜੇਲ੍ਹ ‘ਚੋਂ ਲੜ ਸਕਦੇ ਚੋਣ! ਲੁਧਿਆਣਾ ਵੈਸਟ ਤੋਂ AAP ਨੇ ਨਹੀਂ ਲਾਇਆ ਨਵਾਂ ਹਲਕਾ ਇੰਚਾਰਜ

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਈ...

ਸਿੰਗਰ ਅੰਗਦ ਤਲਵਾਰ ਨੇ ਮੰਗੀ ਮੁਆਫ਼ੀ, ਕਿਹਾ- ਭਵਿੱਖ ‘ਚ ਪੂਰੀ ਮਰਿਆਦਾ ਦਾ ਰੱਖਾਂਗਾ ਧਿਆਨ

ਜਿਮਖਾਨਾ ਕਲੱਬ ‘ਚ ਹੋਈ ਰਾਧੇ ਸ਼ਿਆਮ ਭਜਨ ਸੰਧਿਆ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ...

ਬਰਖਾਸਤ AIG ਪਟਿਆਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, 6 ਸਾਲਾਂ ਤੋਂ ਭਗੌੜੇ ਰਾਜਜੀਤ ਸਿੰਘ ਨੇ ਕੀਤਾ ਸਰੰਡਰ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਰਖਾਸਤ AIG ਰਾਜਜੀਤ ਸਿੰਘ...

ਕਰਜ਼ੇ ਤੋਂ ਪ੍ਰੇਸ਼ਾਨ ਸ਼ਖਸ ਨੇ ਨਹਿਰ ’ਚ ਮਾਰੀ ਛਾਲ, ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਭਾਲ

ਬਰਨਾਲਾ ਦੇ ਧਨੋਲਾ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਗਰੀਬ ਪਰਿਵਾਰ...

*ਈਡੀ ਦੀ ਕਾਰਵਾਈ ਏਜੰਸੀ ਦੀ ਰੇਡ ਨਹੀਂ, ਸਗੋਂ ਦਿੱਲੀ ਦਾ ਪੰਜਾਬ ‘ਤੇ ਹਮਲਾ

ਚੰਡੀਗੜ੍ਹ 24 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ...

ਪੰਜਾਬ ਨੇ ਮੋਦੀ ਨੂੰ ਨਕਾਰਿਆ, ਹੁਣ ਉਹ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਕੇ ਬਦਲਾ ਲੈ ਰਹੇ ਹਨ: ਆਪ

ਚੰਡੀਗੜ੍ਹ 24 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਤੋਂ ਬਾਅਦ ਪਟਵਾਰ ਯੂਨੀਅਨ ਨੇ ਆਪਣੀ ਹੜਤਾਲ ਵਾਪਸ ਲਈ

ਚੰਡੀਗੜ੍ਹ; 23 ਸਤੰਬਰ 2026:ਆਮ ਲੋਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਮੁੱਖ ਮੰਤਰੀ...

ਐਸ.ਆਈ.ਟੀ. ਜਾਂਚ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 23 ਸਤੰਬਰ:ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਫ਼ਦ ਨੇ ਅੱਜ ਪੰਜਾਬ ਦੇ ਮੁੱਖ...

ਦਿੱਲੀ-ਬਿਹਾਰ ਸਮੇਤ ਪਿਛਲੇ ਕੁਝ ਸਾਲਾਂ ਵਿੱਚ ਹੋਈਆਂ ਸਾਰੀਆਂ ਚੋਣਾਂ ਰੱਦ ਕਰਕੇ ਦੁਬਾਰਾ ਕਰਵਾਈਆਂ ਜਾਣ – ਕੇਜਰੀਵਾਲ

ਨਵੀਂ ਦਿੱਲੀ 23 ਸਤੰਬਰ:ਆਮ ਆਦਮੀ ਪਾਰਟੀ ਵੱਲੋਂ ਮੋਦੀ ਸਰਕਾਰ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼...