July 1, 2026, 1:11 am
----------- Advertisement -----------
HomeNewsBreaking Newsਕੇਜਰੀਵਾਲ ਨੇ ਪੇਸ਼ ਕੀਤਾ 'ਪੰਜਾਬ ਮਾਡਲ', ਨਾਲੇ ਪੜ੍ਹੋ ਕਿਉਂ ਨਹੀਂ ਬਣੀ ਰਾਜੇਵਾਲ...

ਕੇਜਰੀਵਾਲ ਨੇ ਪੇਸ਼ ਕੀਤਾ ‘ਪੰਜਾਬ ਮਾਡਲ’, ਨਾਲੇ ਪੜ੍ਹੋ ਕਿਉਂ ਨਹੀਂ ਬਣੀ ਰਾਜੇਵਾਲ ਨਾਲ ਗੱਲ

Published on

----------- Advertisement -----------
  • ਮੋਹਾਲੀ ‘ਚ ਗਿਣਾਏ 10 ਚੋਣ ਮੁੱਦੇ
  • ਕੇਜਰੀਵਾਲ ਨੇ ਕਿਹਾ- ਰਾਜੇਵਾਲ 60 ਸੀਟਾਂ ਮੰਗ ਰਹੇ ਸਨ, ਇਸ ਲਈ ਗੱਲ ਨਹੀਂ ਬਣੀ

ਮੋਹਾਲੀ, 12 ਜਨਵਰੀ 2022 – ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਮਾਡਲ ਪੇਸ਼ ਕਰ ਦਿੱਤਾ ਹੈ। ਇਸ ਮਾਡਲ ਨੂੰ ਭਵਿੱਖ ਲਈ ਰੋਡਮੈਪ ਅਤੇ ਵਿਜ਼ਨ ਕਰਾਰ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਇਸ ‘ਚ 10 ਮੁੱਦੇ ਸ਼ਾਮਲ ਕੀਤੇ ਗਏ ਹਨ।

ਮੋਹਾਲੀ ਪਹੁੰਚੇ ਕੇਜਰੀਵਾਲ ਨੇ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਸਮਾਜ ਮੋਰਚਾ ਨਾਲ ਗਠਜੋੜ ਨਾ ਕਰਨ ‘ਤੇ ਵੀ ਪ੍ਰਤੀਕਿਰਿਆ ਦਿੱਤੀ। ਕੇਜਰੀਵਾਲ ਨੇ ਕਿਹਾ ਕਿ ਕਿਸਾਨ ਆਗੂ ਬਲਬੀਰ ਰਾਜੇਵਾਲ ਉਨ੍ਹਾਂ ਦੇ ਘਰ ਆਏ ਸਨ। ਉਹ 60 ਸੀਟਾਂ ਦੀ ਮੰਗ ਕਰ ਰਹੇ ਸਨ। ਹਾਲਾਂਕਿ ਉਦੋਂ ਤੱਕ ‘ਆਪ’ 90 ਸੀਟਾਂ ‘ਤੇ ਟਿਕਟਾਂ ਦੀ ਵੰਡ ਕਰ ਚੁੱਕੀ ਸੀ। ਮੈਂ ਉਸ ਨੂੰ ਕਿਹਾ ਕਿ ਉਹ 27 ਵਿੱਚੋਂ 10 ਤੋਂ 15 ਸੀਟਾਂ ਲੈ ਸਕਦਾ ਹੈ। ਜਿਸ ਤੋਂ ਬਾਅਦ ਸਾਡੇ ‘ਚ ਕੋਈ ਹੋਰ ਗੱਲਬਾਤ ਨਹੀਂ ਹੋਈ।

ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਰਾਜੇਵਾਲ ਆਪਣੇ ਨਾਲ ਇੱਕ ਪੈਨਡਰਾਈਵ ਵੀ ਨਾਲ ਲੈ ਕੇ ਆਏ ਸਨ ਜਿਸ ‘ਚ ਕਈ ਜਾਣੇ ਪੈਸੇ ਲੈ ਕੇ ਟਿਕਟਾਂ ਦੀ ਵੰਡ ਕਰਨ ਦੀ ਗੱਲ ਕਹਿ ਰਹੇ ਸਨ। ਪਰ ਇਹ ਕੋਈ ਸਬੂਤ ਨਹੀਂ ਹੈ ਜੇ ਕੋਈ ਵੀ ਮੇਰੀ ਪਾਰਟੀ ਦੇ ਮੈਂਬਰਾਂ ਬਾਰੇ ਠੋਸ ਸਬੂਤ ਲੈ ਕੇ ਆਉਂਦਾ ਹੈ ਤਾਂ ਉਹ ਸਖਤ ਕਾਰਵਾਈ ਕਰਨਗੇ। ਜੇ ਸਬੂਤ ਸਹੀ ਹੋਣਗੇ ਤਾਂ ਉਹ 24 ਘੰਟਿਆਂ ਦੇ ਅੰਦਰ ਟਿਕਟਾਂ ਵੇਚਣ ਅਤੇ ਖਰੀਦਣ ਵਾਲੇ ਨੂੰ ਪਾਰਟੀ ਵਿੱਚੋਂ ਕੱਢ ਦੇਣਗੇ। ਨਾਲ ਉਹ ਉਸਨੂੰ ਜੇਲ੍ਹ ਭੇਜਣਗੇ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਉਹ ਝੂਠੇ ਦੋਸ਼ ਲਾਉਣ ਵਾਲਿਆਂ ਨੂੰ ਵੀ ਨਹੀਂ ਬਖਸ਼ਣਗੇ।

ਕਾਂਗਰਸ ਵੱਲੋਂ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਕੇਜਰੀਵਾਲ ਤੋਂ ਮੁਆਫੀ ਮੰਗਣ ਦੇ ਦੋਸ਼ ‘ਤੇ ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਦਾ ਹੱਥ ਨਹੀਂ ਫੜਿਆ ਕਿ ਉਹ ਮਜੀਠੀਆ ਨੂੰ ਗ੍ਰਿਫਤਾਰ ਨਾ ਕਰੇ। ਉਨ੍ਹਾਂ ਨੇ ਮਜੀਠੀਆ ਖਿਲਾਫ ਫਰਜ਼ੀ ਐੱਫ.ਆਈ.ਆਰ. ਅਗਾਊਂ ਜ਼ਮਾਨਤ ਰੱਦ ਹੋਣ ਦੇ ਬਾਵਜੂਦ ਮਜੀਠੀਆ ਫੜਿਆ ਨਹੀਂ ਗਿਆ।

ਇਸ ਤੋਂ ਬਿਨਾਂ ਇਸ ਦੌਰਾਨ ਕੇਜਰੀਵਾਲ ਨੇ ਆਪਣਾ ‘ਪੰਜਾਬ ਮਾਡਲ’ ਵੀ ਪੇਸ਼ ਕੀਤਾ ਅਤੇ 10 ਨੁਕਤੇ ਪੇਸ਼ ਕੀਤੇ…….

  • ਪੰਜਾਬ ਵਿੱਚ ਰੁਜ਼ਗਾਰ ਦੇ ਇੰਨੇ ਮੌਕੇ ਪੈਦਾ ਕੀਤੇ ਜਾਣਗੇ ਕਿ ਵਿਦੇਸ਼ ਗਏ ਬੱਚੇ ਵੀ ਪੰਜਾਬ ਵਾਪਸ ਆਉਣਗੇ
  • ਪਿੰਡਾਂ ਵਿੱਚ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਨਸ਼ੇ ਨੂੰ ਖਤਮ ਕੀਤਾ ਜਾਵੇਗ। ਨਸ਼ਾ ਮਾਫ਼ੀਆਂ ਖਤਮ ਕੀਤਾ ਜਾਵੇਗਾ
  • ਪੰਜਾਬ ‘ਚ ਸਾਰੇ ਧਰਮਾਂ ਦੀਆਂ ਬੇਅਦਬੀ ਦੀਆਂ ਕਈ ਘਟਨਾਵਾਂ ਹੋਈਆਂ, ਪਰ ਇੱਕ ਨੂੰ ਵੀ ਸਜ਼ਾ ਨਹੀਂ ਮਿਲੀ। ਪੰਜਾਬ ਪੁਲਿਸ ਨੂੰ ਫਰੀ ਹੈਂਡ ਨਹੀਂ ਦਿੱਤਾ ਗਿਆ। ਕਾਰਵਾਈ ਨਾ ਹੋਣ ਕਾਰਨ ਹਰ ਰੋਜ਼ ਬੇਅਦਬੀ ਸ਼ੁਰੂ ਹੋ ਗਈ। ਹਰ ਹਾਲਤ ਵਿੱਚ ਸਖ਼ਤ ਸਜ਼ਾ ਦਿੱਤੀ ਜਾਵੇਗੀ। ਪੰਜਾਬ ਵਿੱਚ ਸ਼ਾਂਤੀ ਅਤੇ ਭਾਈਚਾਰਾ ਕਾਇਮ ਕਰੇਗਾ।
  • ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਵਾਂਗੇ
  • ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਮਾੜੀ ਹੈ। ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਸੜਕਾਂ ‘ਤੇ ਸੰਘਰਸ਼ ਕਰਨ ਲਈ ਮਜਬੂਰ ਹਨ
  • ਦਿੱਲੀ ਦੀ ਤਰ੍ਹਾਂ ਪੰਜਾਬ ‘ਚ 16 ਹਜ਼ਾਰ ਮੁਹੱਲਾ ਕਲੀਨਿਕ ਬਣਾਏ ਜਾਣਗੇ
  • ਪੰਜਾਬ ਬਿਜਲੀ ਪੈਦਾ ਕਰਦਾ ਹੈ, ਫਿਰ ਵੀ ਕੱਟ ਹਨ। ਪੰਜਾਬ ‘ਚ ਦਿੱਲੀ ਵਾਂਗ ਬਿਜਲੀ ਮੁਫਤ ਅਤੇ 24 ਘੰਟੇ ਦਿੱਤੀ ਜਾਏਗੀ
  • 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਦੇ ਖਾਤੇ ਵਿੱਚ 1-1 ਹਜ਼ਾਰ ਰੁਪਏ ਦਿੱਤੇ ਜਾਣਗੇ।
  • ਕਿਸਾਨਾਂ ਦੇ ਹਰ ਮਸਲੇ ਨੂੰ ਸੂਬਾ ਸਰਕਾਰ ਹੱਲ ਕਰੇਗੀ। ਜਿਹੜੇ ਕੇਂਦਰ ਨਾਲ ਸਬੰਧਤ ਹਨ, ਉਹ ਉਨ੍ਹਾਂ ਲਈ ਲੜਨਗੇ।
  • ਲਾਲ ਰਾਜ ਬੰਦ ਹੋਵੇਗਾ। ਵਪਾਰ ਅਤੇ ਉਦਯੋਗ ਵਧਣਗੇ ਤਾਂ ਹੀ ਰੁਜ਼ਗਾਰ ਵਧੇਗਾ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਤੇਜ਼ ਵਿਕਾਸ ਤੋਂ ਘਬਰਾਏ ਵਿਰੋਧੀ ਮੈਨੂੰ ਰੋਕਣ ਲਈ ਸਾਜ਼ਿਸ਼ਾਂ ਘੜ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਰਨਾਲਾ; 30 ਜੂਨ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਔਰਤਾਂ ਲਈ...

ਮੰਡੀ ਗੋਬਿੰਦਗੜ੍ਹ ‘ਚ ਫੈਲੀ ਸਨਸਨੀ! ਦੀਵਾਨ ਬੈੱਡ ‘ਚ ਲੁਕਾ ਕੇ ਲਿਜਾਈ ਜਾ ਰਹੀ ਸੀ ਮਹਿਲਾ ਦੀ ਦੇਹ

ਮੰਡੀ ਗੋਬਿੰਦਗੜ੍ਹ ਦੀ ਗਊਸ਼ਾਲਾ ਰੋਡ ‘ਤੇ ਸੋਮਵਾਰ ਦੇਰ ਰਾਤ ਨੂੰ ਉਸ ਵੇਲੇ ਸਨਸਨੀ ਫੈਲ...

PU ਚੰਡੀਗੜ੍ਹ ‘ਚ ਬੁੱਧਵਾਰ ਰਹੇਗਾ ਵਾਹਨ-ਮੁਕਤ ਦਿਵਸ, ਮੁਫ਼ਤ ਸ਼ਟਲ ਬੱਸਾਂ ਤੇ ਈ-ਰਿਕਸ਼ਾ ਤੋਂ ਮਿਲੇਗੀ ਸੁਵਿਧਾ

ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਕੈਂਪਸ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਈਂਧਨ ਬਚਾਉਣ ਲਈ ਪ੍ਰਸ਼ਾਸਨ...

220 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ਬੱਚਾ, NDRF ਤੇ ਫ਼ੌਜ ਦੇ ਜਵਾਨਾਂ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ

ਹਰਿਆਣਾ ਦੇ ਅੰਬਾਲਾ ਸ਼ਹਿਰ ਦੇ ਨੇੜੇ ਧਨੌੜਾ ਪਿੰਡ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ...

ਪਾਕਿਸਤਾਨ ਵਿੱਚ 125 ਸਾਲ ਪੁਰਾਣਾ ਗੁਰਦੁਆਰਾ ਢਾਹਿਆ, ਗੁੰਬਦ ਢਾਹੁਣ ਮਗਰੋਂ ਸਿੱਖ ਵਿੱਚ ਭਾਰ ਰੋਸ

ਪਾਕਿਸਤਾਨ ਦੇ ਪੰਜਾਬ ਵਿੱਚ ਗੁਰਦੁਆਰਿਆਂ ਨੂੰ ਢਾਹੁਣ ਦਾ ਸਿਲਸਿਲਾ ਬੇਰੋਕ ਜਾਰੀ ਹੈ। ਪਿਛਲੇ ਸ਼ੁੱਕਰਵਾਰ...

ਯੂਰਪ ’ਚ ਤੋੜਿਆ ਗਰਮੀ ਨੇ ਰਿਕਾਰਡ-ਫਰਾਂਸ ’ਚ 1300 ਮੌਤਾਂ

ਯੂਰਪ ਇਸ ਸਮੇਂ ਰਿਕਾਰਡ ਤੋੜ ਗਰਮੀ ਦੀ ਮਾਰ ਝੱਲ ਰਿਹਾ ਹੈ। ਦੱਖਣ-ਪੱਛਮੀ ਯੂਰਪ ਤੋਂ...