ਦਿੱਲੀ ਕੈਪੀਟਲਸ ਨੇ ਬੁੱਧਵਾਰ ਰਾਤੀ ਧਰਮਸ਼ਾਲਾ ਦੇ ਐਚਪੀਸੀਏ ਸਟੇਡੀਅਮ ’ਚ ਪੰਜਾਬ ਕਿੰਗਸ ਦੇ ਖਿਲਾਫ ਆਪਣੇ ਟਾਟਾ ਆਈਪੀਐਲ 2023 ਮੈਚ ’ਚ 15 ਰਨਾਂ ਨਾਲ ਜਿੱਤ ਦਰਜ ਕੀਤੀ। ਰਿਲੀ ਰਾਸੌਵ ਨੇ ਬੈਟ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 37 ਬਾਲਾਂ (6X4, 6X&6) ’ਚ 82 ਰਨ ਬਣਾ ਕੇ ਡੀਸੀ ਨੂੰ 213 ਰਨਾਂ ਦੇ ਸਕੋਰ ਤੱਕ ਪਹੁੰਚਾਇਆ। ਲਿਯਾਮ ਲਿਵਿੰਗਸਟੋਨ ਦੀ 94 ਰਨਾਂ ਦੀ ਪਾਰੀ (48 ਬਾਲਾਂ, 5X4, 9X6) ਦੀ ਮਦਦ ਨਾਲ ਬੀਪੀਕੇਐਸ ਨੇ ਟਾਰਗੇਟ ਦਾ ਪਿੱਛਾ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਜਿਸ ਨਾਲ ਮੈਚ ਆਖਰੀ ਓਵਰ ਤੱਕ ਖਿੱਚਿਆ ਗਿਆ। ਅੰਤ ’ਚ ਪੀਬੀਕੇਐਸ ਟਾਂਰਗੇਟ ਹਾਸਲ ਕਰਨ ’ਚ ਨਾਕਾਮ ਰਹੀ ਅਤੇ ਇਸ ਕਾਰਨ ਉਨ੍ਹਾਂ ਦੇ ਪਲੇਆਫ ’ਚ ਪਹੁੰਚਣ ਦੀ ਸੰਭਾਵਨਾਂ ਬਹੁਤ ਘੱਟ ਹੋ ਗਈ ਹੈ।
ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪ੍ਰਗਿਆਨ ਓਝਾ ਨੇ ਇਸ ਪ੍ਰਦਰਸ਼ਨ ’ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕੈਪੀਟਲਸ ਸੀਜਨ ਦੀ ਸ਼ੁਰੂਆਤ ’ਚ ਕਿੱਥੇ ਸੀ। ਉਨ੍ਹਾਂ ਨੇ ਕਿਹਾ, ‘ਕੋਚ ਅਤੇ ਮੇਂਟਰਸ ਪੁੱਛ ਰਹੇ ਹੋਣਗੇ ਕਿ ਇਹ ਦਿੱਲੀ ਕੈਪੀਟਲਸ ਪਹਿਲਾਂ ਕਿੱਥੇ ਸਨ। ਉਨ੍ਹਾਂ ਨੇ ਬਿਹਤਰੀਨ ਬੈਟਿੰਗ ਕੀਤੀ। ਪ੍ਰਿਥਵੀ ਸ਼ਾਅ ਅਤੇ ਡੈਵਿਡ ਵਾਰਨਰ ਨੇ ਮਜਬੂਤ ਸ਼ੁਰੂਆਤ ਦਿੱਤੀ ਅਤੇ ਬਾਅਦ ’ਚ ਜਦੋਂ ਰਿਲੀ ਰੂਸੋ ਨੇ ਪਾਰੀ ਨੂੰ ਬਖੂਬੀ ਅੰਜਾਮ ਤੱਕ ਪਹੁੰਚਾਇਆ। ਮੈਨੂੰ ਲੱਗਦਾ ਹੈ ਕਿ ਜੋ ਮੈਂ ਦੇਖਿਆ ਹੈ, ਜਦੋਂ ਦਬਾਅ ਸੀ, ਉਹ ਅਲੱਗ ਤਰ੍ਹਾਂ ਨਾਲ ਖੇਡ ਰਹੇ ਸਨ। ਹੁਣ ਜਦੋਂ ਦਬਾਅ ਖਤਮ ਹੋ ਗਿਆ ਹੈ ਅਤੇ ਉਹ ਪਲੇਆਫ ਦੀ ਦੌੜ ’ਚ ਨਹੀਂ ਹਨ ਤਾਂ ਸਾਨੂੰ ਉਨ੍ਹਾਂ ਕੋਲੋਂ ਅਲੱਗ ਤਰ੍ਹਾਂ ਦੀ ਬੈਟਿੰਗ ਦੇਖਣ ਦਾ ਮੌਕਾ ਮਿਲਿਆ ਹੈ।’
ਪੀਬੀਕੇਐਸ ਰਨਾਂ ਦੇ ਪ੍ਰਵਾਹ ਨੂੰ ਕੰਟਰੋਲ ਨਹੀਂ ਕਰ ਸਕੇ, ਜਿਸਦੀ ਸਜਾ ਦਿੱਲੀ ਦੇ ਬੱਲੇਬਾਜਾਂ ਨੇ ਉਨ੍ਹਾਂ ਨੂੰ ਦਿੱਲੀ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਆਕਾਸ਼ ਚੋਪੜਾ ਨੇ ਹਰਪ੍ਰੀਤ ਬਰਾੜ ਤੋਂ 23 ਰਨ ਦੇ ਮਹਿੰਗੇ ਆਖਰੀ ਓਵਰ ਕਰਵਾਉਣ ਦੇ ਫੈਸਲੇ ’ਤੇ ਸਵਾਲ ਖੜ੍ਹਾ ਕੀਤਾ। ਉਨ੍ਹਾਂ ਨੇ ਕਿਹਾ, ‘ਜੇਕਰ ਤੁਸੀਂ ਰਿਲੀ ਰੂਸੋ ਕੋਲੋਂ ਪੁੱਛਦੇ ਹੋ ਕਿ ਉਹ ਕ੍ਰਿਸਮਸ ’ਤੇ ਕੀ ਤੋਹਫਾ ਚਾਹੁੰਦੇ ਹਨ, ਤਾਂ ਉਹ ਤੁਹਾਨੂੰ ਦੱਸਣਗੇ, ‘ਮੈਂ ਇੱਕ ਖੱਬੇ ਹੱਥ ਦੇ ਸਪਿਨਰ ਦੇ ਖਿਲਾਫ ਮੈਚ ਦੇ 20ਵੇਂ ਓਵਰ ’ਚ ਬੈਟਿੰਗ ਕਰਨਾ ਚਾਹੁੰਦਾ ਹਾਂ, ਜਦੋਂ ਕਿ ਮੇਰੇ ਕੋਲ ਪਹਿਲਾਂ ਤੋਂ ਹੀ 80 ਰਨ ਹੋਣ।’ ਉਨ੍ਹਾਂ ਨੂੰ ਠੀਕ ਉਹੀ ਤੋਹਫਾ ਮਿਲਿਆ। ਇੱਥੇ ਇੱਕ ਸਮੱਸਿਆ ਹੈ। ਜੇਕਰ ਤੁਸੀਂ ਇੱਕ ਸਪਿਨਰ ਹੋ ਇਸ ਤੋਂ ਪਹਿਲਾਂ ਹਰਪ੍ਰੀਤ ਬਰਾੜ ਨੇ ਦੋ ਓਵਰ ਕੀਤੇ ਸਨ – ਤਾਂ ਉਹ ਇੱਥੇ ਯਾਰਕਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜੇਕਰ ਉਹ ਯਾਰਕਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਜੇਕਰ ਬੱਲੇਬਾਜ ਤੈਅ ਕਰ ਲਵੇ ਕਿ ਉਹ ਅੱਗੇ ਵਧੇਗਾ, ਤਾਂ ਬਾਲ ’ਚ ਯਾਰਕਰ ਨਾਲ ਇਸਨੂੰ ਬਦਲਣ ਦੀ ਗਤੀ ਨਹੀਂ ਹੁੰਦੀ ਹੈ। ਤੁਸੀਂ ਜਾਣਦੇ ਹੋ ਕਿ ਇੱਕ ਤੇਜ ਬਾਲਰ ਯਾਰਕਰ ਬਾÇਲੰਗ ਕਰ ਰਿਹਾ ਹੈ, ਜਿਵੇਂ ਕਿ (ਲਿਯਾਮ) ਲਿਵਿੰਗਸਟਨ ਨੇ ਮੁਕੇਸ਼ (ਕੁਮਾਰ) ਅਤੇ ਖਲੀਲ (ਅਹਿਮਦ) ਦੇ ਖਿਲਾਫ ਕੀਤਾ, ਉਹ ਆਪਣੀ ਜਗ੍ਹਾ ਤੋਂ ਨਹੀਂ ਹਿੱਲਿਆ ਕਿਉਂਕਿ ਤੁਸੀਂ ਬਾਹਰ ਕਦਮ ਵਧਾਉਂਦੇ ਹੋ ਤਾਂ ਤੁਸੀਂ ਬਾਲ ਤੱਕ ਨਹੀਂ ਪਹੁੰਚ ਸਕਦੇ। ਖੱਬੇ ਹੱਥ ਦੇ ਸਪਿਨਰ ਗੇਂਦਬਾਜੀ ਦੇ ਖਿਲਾਫ ਉਹ ਬਾਹਰ ਹੀ ਨਹੀਂ ਨਿਕਲ ਰਹੇ ਸਨ, ਸਗੋਂ ਉਹ ਕਾਫੀ ਅੱਗੇ ਆ ਰਹੇ ਸਨ।’
ਚੋਪੜਾ ਨੇ ਬਾÇਲੰਗ ’ਚ ਰਣਨੀਤਕ ਗਲਤੀਆਂ ਦੀ ਜਿੰਮੇਦਾਰੀਾ ਲੈਣ ਦੇ ਲਈ ਪੀਬੀਕੇਐਸ ਦੇ ਕਪਤਾਨ ਸ਼ਿਖਰ ਧਵਨ ਦੀ ਸ਼ਲਾਘਾ ਕੀਤੀ, ਪਰ ਅਰਸ਼ਦੀਪ ਸਿੰਘ ਨੂੰ ਲੈ ਕੇ ਮਾੜੇ ਪ੍ਰਬੰਧਨ ਦੀ ਵੀ ਅਲੋਚਨਾ ਕੀਤੀ। ਉਨ੍ਹਾਂ ਨੇ ਕਿਹਾ, ‘ਹਰ ਕੋਈ ਗਲਤੀ ਕਰਦਾ ਹੈ ਅਤੇ ਮੈਂ ਸ਼ਿਖਰ (ਧਵਨ) ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਗਲਤੀਆਂ ਕੀਤੀਆਂ ਹਨ। ਕ੍ਰਿਕੇਟ ਦੇ ਬਾਰੇ ’ਚ ਗੱਲ ਕਰਨਾ ਅਸਾਨ ਹੁੰਦਾ ਹੈ, ਪਰ ਗਲਤੀ ਸਵੀਕਾਰ ਕਰਨਾ ਸ਼ਲਾਘਾਯੋਗ ਹੈ। ਉਨ੍ਹਾਂ ਨੇ ਪਿਛਲੇ ਪਿੰਜ ਮੈਚਾਂ ’ਚ ਅਰਸ਼ਦੀਪ ਦੀ ਸਹੀ ਵਰਤੋਂ ਨਹੀਂ ਕੀਤੀ ਹੈ। ਉਹ ਐਨੇ ਵੱਡੇ ਖਿਡਾਰੀ ਹਨ ਕਿ ਪਰਪਲ ਕੈਪ ਦੀ ਰੇਸ ’ਚ ਸ਼ਾਮਲ ਸਨ। ਤੁਸੀਂ ਉਨ੍ਹਾਂ ਨੂੰ ਨਵੀਂ ਬਾਲ ਜਾਂ ਪੁਰਾਣੀ ਬਾਲ ਨਹੀਂ ਦਿੰਦੇ ਹੋ। ਉਹ ਭਾਰਤ ਦੇ ਸੰਸਾਰ ਪੱਧਰੀ ਕੱਪ ਦਾ ਬਾਲਰ ਹੈ ਜਿਹੜਾ ਬਾਬਰ ਆਜਮ ਨੂੰ ਪੈਡ ’ਤੇ ਮਾਰ ਸਕਦਾ ਹੈ। ਤੁਸੀਂ ਉਨ੍ਹਾਂ ਦਾ ਕੱਦ ਘੱਟ ਕਰ ਦਿੱਤਾ ਅਤੇ ਇਹ ਮੇਰੇ ਲਈ ਬਹੁਤ ਜਿਆਦਾ ਨਿਰਾਸ਼ਾਜਨਕ ਹੈ ਕਿ ਤੁਸੀਂ ਉਨ੍ਹਾਂ ਦੇ ਰਹਿੰਦੇ ਹੋਏ ਆਖਰੀ ਓਵਰ ਹਰਪ੍ਰੀਤ ਬਰਾੜ ਨੂੰ ਦੇ ਦਿੱਤਾ।’
ਵੀਰਵਾਰ ਨੂੰ ਸ਼ਾਮੀ 7:30 ਵਜੇ ਸਨਰਾਈਜਰਸ ਹੈਦਰਬਾਦ ਦਾ ਸਾਹਮਣਾ ਰਾਇਲ ਚੈਲੇਂਜਰਸ ਬੰਗਲੌਰ ਦੇ ਨਾਲ ਹੋਵੇਗਾ।












