ਟੀਵੀ ਅਤੇ ਬਾਲੀਵੁੱਡ ਅਦਾਕਾਰਾ ਮੌਨੀ ਰਾਏ ਦੇ ਵਿਆਹ ਦੀ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ, ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਸੂਰਜ ਨਾਂਬਿਆਰ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਵਿਆਹ ਕਿੱਥੇ ਹੋਵੇਗਾ ਇਸ ਬਾਰੇ ਮੌਨੀ ਦੀ ਭੈਣ ਨੇ ਖੁਲਾਸਾ ਕੀਤਾ ਹੈ। ਮੌਨੀ ਰਾਏ ਅਤੇ ਸੂਰਜ ਨਾਂਬਿਆਰ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ।

ਪਿਛੇ ਜਿਹੇ ਹੀ ‘ਚ ਖਬਰ ਆਈ ਸੀ ਕਿ ਮੌਨੀ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਅਦਾਕਾਰਾ ਦੇ ਚਚੇਰੇ ਭਰਾ ਨੇ ਇੱਕ ਇੰਟਰਵਿਊ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਕਿ ਮੌਨੀ ਅਤੇ ਸੂਰਜ, ਡੇਸਟੀਨੇਸ਼ਨ ਵੈਡਿੰਗ ਕਰਨ ਜਾ ਰਹੇ ਹਨ। ਇਹ ਵਿਆਹ ਜਾਂ ਤਾਂ ਦੁਬਈ ਜਾਂ ਇਟਲੀ ਵਿੱਚ ਹੋਣ ਜਾ ਰਿਹਾ ਹੈ ਅਤੇ ਇਸਤੋਂ ਬਾਅਦ ਉਹ ਪੱਛਮੀ ਬੰਗਾਲ ਦੇ ਆਪਣੇ ਗ੍ਰਹਿ ਜ਼ਿਲ੍ਹੇ ਕੂਚ ਬਿਹਾਰ ਵਿੱਚ ਰਿਸੈਪਸ਼ਨ ਦੇਣ ਜਾ ਰਿਹਾ ਹੈ। 27 ਜਨਵਰੀ ਯਾਨੀ ਕਿ 25 ਅਤੇ 26 ਜਨਵਰੀ ਨੂੰ ਵਿਆਹ ਤੋਂ ਪਹਿਲਾਂ ਸਾਰੀਆਂ ਰਸਮਾਂ ਨਿਭਾਈਆਂ ਜਾਣਗੀਆਂ।

ਹਾਲਾਂਕਿ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਚੁੱਪ ਰਹਿਣ ਵਾਲੀ ਮੌਨੀ ਨੇ ਹੁਣ ਤੱਕ ਆਪਣੇ ਵਿਆਹ ਬਾਰੇ ਕੋਈ ਗੱਲ ਨਹੀਂ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਮੌਨੀ ਰਾਏ ਦਾ ਬੁਆਏਫ੍ਰੈਂਡ ਇੱਕ ਬੈਂਕਰ ਅਤੇ ਦੁਬਈ ਵਿੱਚ ਇੱਕ ਕਾਰੋਬਾਰੀ ਹੈ। ਉਹ ਬੰਗਲੌਰ ਦੇ ਜੈਨ ਪਰਿਵਾਰ ਨਾਲ ਸਬੰਧਤ ਹੈ। ਇਸ ਦੇ ਨਾਲ ਹੀ ਮੌਨੀ ਰਾਏ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਮੌਨੀ ਰਾਏ ‘ਬ੍ਰਹਮਾਸਤਰ’ ‘ਚ ਅਮਿਤਾਭ ਬੱਚਨ, ਰਣਬੀਰ ਕਪੂਰ ਅਤੇ ਆਲੀਆ ਭੱਟ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਈ ਹੈ।











