ਲੋਹੜੀ ਦਾ ਤਿਉਹਾਰ ਸਿੱਖ ਸਮਾਜ ਵੱਲੋਂ ਵਿਸ਼ੇਸ਼ ਤੌਰ ‘ਤੇ ਮਨਾਇਆ ਜਾਂਦਾ ਹੈ। ਲੋਹੜੀ ਮਕਰ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਮਨਾਈ ਜਾਂਦੀ ਹੈ। ਜਿਸ ਕਰਕੇ ਪੰਜਾਬੀ ਕਲਾਕਾਰ ਵੀ ਬਹੁਤ ਹੀ ਗਰਮਜੋਸ਼ੀ ਦੇ ਨਾਲ ਇਸ ਤਿਉਹਾਰ ਨੂੰ ਸੈਲੀਬ੍ਰੇਟ ਕਰਦੇ ਨੇ। ਗਾਇਕ ਗਿੱਪੀ ਗਰੇਵਾਲ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਪੋਸਟ ਪਾਈ ਹੈ। ਗਿੱਪੀ ਗਰੇਵਾਲ ਨੇ ਗੁਰਬਾਜ਼ ਦੀ ਇੱਕ ਬਹੁਤ ਹੀ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹੈਪੀ ਲੋਹੜੀ ਸਭ ਨੂੰ …#BossBaby @thegurbaazgrewal #family’।

ਇਸ ਤਸਵੀਰ ਚ ਗੁਰਬਾਜ਼ ਨਜ਼ਰ ਆ ਰਿਹਾ ਹੈ ਤੇ ਬਾਕੀ ਪਰਿਵਾਰ ਉਸ ਦੇ ਪਿੱਛੇ ਖੜ੍ਹੇ ਹੋਏ ਨਜ਼ਰ ਆ ਰਹੇ ਨੇ, ਜੋ ਕਿ ਕੁਝ ਬਲਰ ਨਜ਼ਰ ਆ ਰਹੇ ਨੇ। ਇਸ ਪੋਸਟ ਉੱਤੇ ਕੁਝ ਹੀ ਸਮੇਂ ਚ ਲੱਖਾਂ ਦੀ ਗਿਣਤੀ ਚ ਲਾਈਕਸ ਤੇ ਵੱਡੀ ਗਿਣਤੀ ਚ ਕਮੈਂਟ ਆ ਚੁੱਕੇ ਹਨ। ਹਰ ਕੋਈ ਗੁਰਬਾਜ਼ ਦੀ ਕਿਊਟਨੈੱਸ ਦੀ ਤਾਰੀਫ ਕਰ ਰਹੇ ਹਨ। ਪੰਜਾਬੀ ਕਲਾਕਾਰ ਵੀ ਕਮੈਂਟ ਚ ਗੁਰਬਾਜ਼ ਲਈ ਹਾਰਟ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ। ਦੋ ਸਾਲਾਂ ਦੇ ਗੁਰਬਾਜ਼ ਨੂੰ ਸੋਸ਼ਲ ਮੀਡੀਆ ਉੱਤੇ ਲੋਕੀਂ ਖੂਬ ਪਸੰਦ ਕਰਦੇ ਨੇ।
ਗਿੱਪੀ ਗਰੇਵਾਲ ਦੇ ਪ੍ਰਸ਼ੰਸਕ ਵੀ ਗੁਰਬਾਜ਼ ਦੀਆਂ ਵੀਡੀਓਜ਼ ਤੇ ਤਸਵੀਰਾਂ ਦੀ ਉਡੀਕ ਕਰਦੇ ਰਹਿੰਦੇ ਨੇ। ਹਾਲ ਹੀ ਚ ਗੁਰਬਾਜ਼ ਦੀਆਂ ਕੁਝ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਦੱਸ ਦਈਏ ਗਿੱਪੀ ਗਰੇਵਾਲ ਨੇ ਆਪਣੇ ਜਨਮਦਿਨ ਤੇ ਗੁਰਬਾਜ਼ ਗਰੇਵਾਲ ਦੀ ਗ੍ਰੈਂਡ ਲੋਹੜੀ ਦਾ ਪ੍ਰੋਗਰਾਮ ਕਰਵਾਇਆ ਸੀ। ਜਿਸ ਕਈ ਨਾਮੀ ਗਾਇਕ ਜਿਵੇਂ ਗੁਰਦਾਸ ਮਾਨ, ਰਣਜੀਤ ਬਾਵਾ, ਪਰਮੀਸ਼ ਵਰਮਾ, ਅੰਮ੍ਰਿਤ ਮਾਨ, ਜਸਬੀਰ ਜੱਸੀ, ਕੁਲਵਿੰਦਰ ਬਿੱਲਾ, ਅਲਾਪ ਸਿਕੰਦਰ ਤੋਂ ਇਲਾਵਾ ਲਗਭਗ ਹਰ ਪੰਜਾਬੀ ਕਲਾਕਾਰ ਪਹੁੰਚਿਆ ਹੋਇਆ ਸੀ।











