ਅੰਮ੍ਰਿਤਸਰ: ਬਿਕਰਮ ਸਿੰਘ ਮਜੀਠੀਆ ਖਿਲਾਫ਼ 20 ਦਸੰਬਰ ਨੂੰ ਡਰੱਗ ਮਾਮਲੇ ਵਿੱਚ ਐਫਆਈਆਰ ਦਰਜ ਹੋਈ ਸੀ ਤੇ 10 ਜਨਵਰੀ ਨੂੰ ਹਾਈਕੋਰਟ ਨੇ ਮਜੀਠੀਆ ਨੂੰ ਸਿਟ ਦੇ ਸਾਹਮਣੇ ਪੇਸ਼ ਹੋਣ ਦੀ ਸ਼ਰਤ ਦੇ ਨਾਲ ਜ਼ਮਾਨਤ ਦੇ ਦਿੱਤੀ ਸੀ। ਐਫਆਈਆਰ ਹੋਣ ਤੋਂ ਲੈ ਕੇ ਜ਼ਮਾਨਤ ਹੋਣ ਤੱਕ ਉਹ ਗ਼ਾਇਬ ਰਹੇ ਸਨ। ਉਨ੍ਹਾਂ ਦੀ ਭਾਲ ‘ਚ ਪੁਲਿਸ ਛਾਪੇਮਾਰੀ ਕਰਦੀ ਰਹੀ ਪਰ ਹੱਥ ਕੁਝ ਨਹੀਂ ਲੱਗਿਆ। ਹੁਣ ਜ਼ਮਾਨਤ ਤੋਂ ਬਾਅਦ ਮਜੀਠੀਆ ਨੇ ਕਿਹਾ ਸੀ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਪਤਾ ਸੀ ਕਿ ਮੈਂ ਕਿਥੇ ਸੀ।
ਇਸ ਦਾ ਜਵਾਬ ਦਿੰਦੇ ਹੋਏ ਉਪ ਮੁੱਖ ਮੰਤਰੀ ਰੰਧਾਵਾ ਨੇ ਤੰਜ ਕਸਦੇ ਹੋਏ ਕਿਹਾ ਕਿ ਮਜੀਠੀਆ ਨੇ ਠੀਕ ਕਿਹਾ ਕਿ ਉਹ ਮਾਮਲਾ ਦਰਜ ਹੋਣ ਤੋਂ ਬਾਅਦ ਮੇਰੇ ਜਾਂ ਫਿਰ ਮੁੱਖ ਮੰਤਰੀ ਚੰਨੀ ਦੇ ਘਰ ਰਹਿ ਰਿਹਾ ਹੋਣਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਮੇਰਾ ਅਤੇ ਮਜੀਠੀਆ ਦਾ ਆਪਸ ’ਚ ਪਿਆਰ ਬਹੁਤ ਹੈ ਅਤੇ ਦੋਵੇਂ ਹਮੇਸ਼ਾ ਇਕੱਠੇ ਘੁੰਮਦੇ ਰਹਿੰਦੇ ਹਾਂ।
ਰੰਧਾਵਾ ਨੇ ਕਿਹਾ ਕਿ ਜਦੋਂ ਮਜੀਠੀਆ ਦਾ ਦਿਲ ਕਰਦਾ ਉਹ ਮੁੱਖ ਮੰਤਰੀ ਚੰਨੀ ਦੀ ਕੋਠੀ ਵੀ ਚਲੇ ਜਾਂਦਾ ਸੀ। ਇਸ ਤੋਂ ਇਲਾਵਾ ਉਹ ਅਮਿਤ ਸ਼ਾਹ ਦੇ ਘਰ ਵੀ ਰਹਿ ਕੇ ਆਇਆ ਹੈ।












