ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਜਲਦੀ ਹੀ ਦ੍ਰੀਸ਼ਾ ਆਚਾਰਿਆ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਵਿਆਹ ਤੋਂ ਪਹਿਲਾਂ ਸ਼ੁੱਕਰਵਾਰ ਦੀ ਰਾਤ (16 ਜੂਨ) ਨੂੰ ਮੁੰਬਈ ਵਿੱਚ ਇੱਕ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਧਰਮਿੰਦਰ, ਸੰਨੀ ਦਿਓਲ, ਬੌਬੀ ਦਿਓਲ ਸਮੇਤ ਸਾਰੇ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਸੰਗੀਤ ਸਮਾਰੋਹ ‘ਚ ਸੰਨੀ ਦਿਓਲ ਆਪਣੀ ਆਉਣ ਵਾਲੀ ਫਿਲਮ ‘ਗਦਰ 2’ ਦੇ ਲੁੱਕ ‘ਚ ਨਜ਼ਰ ਆਏ। ਪਰ ਦੱਸ ਦਈਏ ਕਿ ਤਾਰਾ ਸਿੰਘ ਦੇ ਗੈਟਅੱਪ ‘ਚ ਅਦਾਕਾਰ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਇੱਕ ਪਾਪਰਾਜ਼ੀ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ, ਸੰਨੀ ਕੁੜਤਾ-ਪਜਾਮੇ ਵਿੱਚ ਪੱਗ ਦੇ ਨਾਲ ਪੋਜ਼ ਦਿੰਦੇ ਨਜ਼ਰ ਆਏ, ਜੋ ਕਿ ਉਨ੍ਹਾਂ ਦੇ ਗਦਰ ਲੁੱਕ ਨਾਲ ਬਿਲਕੁਲ ਮਿਲਦਾ ਜੁਲਦਾ ਹੈ। ਇਕ ਹੋਰ ਵੀਡੀਓ ਵਿਚ ਉਹ 2001 ਦੀ ਬਲਾਕਬਸਟਰ ਫਿਲਮ ਗਦਰ ਦੇ ਉਦਿਤ ਨਾਰਾਇਣ ਦੁਆਰਾ ਗਾਏ ਗੀਤ ਮੈਂ ਨਿਕਲਾ ਗੱਡੀ ਲੈ ਕੇ ‘ਤੇ ਨੱਚਦੇ ਵੀ ਦਿਖਾਈ ਦਿੱਤੇ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਅਦਾਕਾਰ ਦੀ ਕਾਫੀ ਆਲੋਚਨਾ ਹੋ ਰਹੀ ਹੈ। ਕਈ ਲੋਕਾਂ ਨੇ ਕਮੈਂਟ ਸੈਕਸ਼ਨ ‘ਚ ਲਿਖਿਆ, ”ਹਾਈਟਸ ਆਫ ਪ੍ਰਮੋਸ਼ਨ”।”
----------- Advertisement -----------
ਬੇਟੇ ਕਰਨ ਦਿਓਲ ਦੇ ਸੰਗੀਤ ਸਮਾਰੋਹ ‘ਚ ‘ਤਾਰਾ ਸਿੰਘ’ ਬਣ ਕੇ ਪਹੁੰਚੇ ਸਨੀ ਦਿਓਲ, ਲੁੱਕ ਦੇਖ ਲੋਕਾਂ ਨੇ ਕੀਤਾ ਟ੍ਰੋਲ
Published on
----------- Advertisement -----------
----------- Advertisement -----------












