ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੱਕ ਪੱਖੀ ਵਿੱਚ ਰੇਲ ਗੱਡੀ ਦੇ ਇੰਜਣ ਦੀ ਲਪੇਟ ਵਿੱਚ ਆਉਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਹਰਪ੍ਰੀਤ ਸਿੰਘ ਵਾਸੀ ਚਿਮਨੇਵਾਲਾ ਨੇ ਦੱਸਿਆ ਕਿ ਬੁੱਧਵਾਰ ਸਵੇਰੇ 8.30 ਵਜੇ ਦੇ ਕਰੀਬ ਇਕ ਲੜਕਾ ਰੇਲਵੇ ਸਟੇਸ਼ਨ ‘ਤੇ ਰੇਲਵੇ ਲਾਈਨ ਵਾਲੇ ਪਾਸੇ ਜਾ ਰਿਹਾ ਸੀ ਕਿ ਉਸ ਨੂੰ ਬਠਿੰਡਾ ਤੋਂ ਆ ਰਹੇ ਇਕ ਇੰਜਣ ਨੇ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਿਕ ਲੜਕੇ ਨੇ ਹੈੱਡਫੋਨ ਲਗਾਏ ਹੋਏ ਸੀ ਅਤੇ ਸ਼ਾਇਦ ਸਕੂਲ ਜਾਂ ਕੋਚਿੰਗ ਲਈ ਰਵਾਨਾ ਹੋਇਆ ਸੀ। ਟਰੇਨ ਦੇ ਇੰਜਣ ਦੀ ਆਵਾਜ਼ ਸੁਣਾਈ ਨਾ ਦੇਣ ਕਾਰਨ ਹਾਦਸਾ ਵਾਪਰਿਆ ਹੋਣ ਦਾ ਸ਼ੱਕ ਹੈ।
ਇਸ ਦੇ ਨਾਲ ਹੀ ਰੇਲਵੇ ਜੀਆਰਪੀ ਦੇ ਏਐਸਆਈ ਭਜਨ ਲਾਲ ਨੇ ਦੱਸਿਆ ਕਿ ਲੜਕੇ ਦੀ ਮੌਤ ਹੋ ਗਈ ਹੈ। ਉਨ੍ਹਾਂ ਨੂੰ ਬੁੱਧਵਾਰ ਸਵੇਰੇ ਕਰੀਬ 8:30 ਵਜੇ ਹਾਦਸੇ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਲੜਕੇ ਦੀ ਜੇਬ ‘ਚੋਂ ਮਿਲੇ ਆਧਾਰ ਕਾਰਡ ਤੋਂ ਉਸ ਦੀ ਪਛਾਣ ਹੋਈ। ਮ੍ਰਿਤਕ ਦਾ ਨਾਂ ਆਸ਼ੂ ਕੰਬੋਜ ਦੱਸਿਆ ਗਿਆ, ਜਿਸ ਦੀ ਉਮਰ ਕਰੀਬ 17 ਸਾਲ ਸੀ। ਉਹ 12ਵੀਂ ਜਮਾਤ ਦਾ ਵਿਦਿਆਰਥੀ ਸੀ। ਮ੍ਰਿਤਕ ਦੇ ਵਾਰਸਾਂ ਨੇ ਮੌਕੇ ’ਤੇ ਆ ਕੇ ਲਾਸ਼ ਦੀ ਪਛਾਣ ਕੀਤੀ। ਮਾਮਲੇ ‘ਚ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਇਤਫਾਕੀਆ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
----------- Advertisement -----------
ਫਾਜ਼ਿਲਕਾ ‘ਚ ਇੰਜਣ ਦੀ ਲਪੇਟ ‘ਚ ਆਇਆ 12ਵੀਂ ਦਾ ਵਿਦਿਆਰਥੀ, ਮੌਕੇ ‘ਤੇ ਮੌ+ਤ
Published on
----------- Advertisement -----------
----------- Advertisement -----------












