November 16, 2026, 1:51 am
----------- Advertisement -----------
HomeNewsAutomobilesFASTag ਤੋਂ ਸਰਕਾਰ ਦੀ ਕਮਾਈ ਹੋਈ ਦੁੱਗਣੀ,5 ਸਾਲਾਂ 'ਚ ਟੋਲ ਕੁਲੈਕਸ਼ਨ 50,855...

FASTag ਤੋਂ ਸਰਕਾਰ ਦੀ ਕਮਾਈ ਹੋਈ ਦੁੱਗਣੀ,5 ਸਾਲਾਂ ‘ਚ ਟੋਲ ਕੁਲੈਕਸ਼ਨ 50,855 ਕਰੋੜ ਤੱਕ ਪਹੁੰਚਿਆ

Published on

----------- Advertisement -----------

ਕਾਰਾਂ ‘ਤੇ ਲਗਾਏ ਗਏ ਫਾਸਟੈਗ ਦੇ ਜ਼ਰੀਏ ਜਿੱਥੇ ਯਾਤਰੀਆਂ ਨੂੰ ਲੰਬੇ ਜਾਮ ਤੋਂ ਕਾਫੀ ਹੱਦ ਤੱਕ ਛੁਟਕਾਰਾ ਮਿਲਦਾ ਹੈ ਓਥੇ ਹੀ ਫਾਸਟੈਗ ਨਾਲ ਸਰਕਾਰ ਨੂੰ ਇਸ ਵਾਰ ਕਾਫੀ ਕਮਾਈ ਵੀ ਹੋਈ ਹੈ। ਇਸ ਸਾਲ ਭਾਵ 19 ਜੂਨ ਤੱਕ ਪਹਿਲੇ 6 ਮਹੀਨਿਆਂ ਵਿੱਚ ਸਰਕਾਰ ਨੇ FASTag ਤੋਂ 28,180 ਕਰੋੜ ਰੁਪਏ ਕਮਾਏ ਹਨ। 2021 ਅਤੇ 2022 ਦੇ ਵਿਚਕਾਰ, ਫਾਸਟੈਗ ਤੋਂ ਕਮਾਈ ਵਿੱਚ 46% ਦਾ ਵਾਧਾ ਹੋਇਆ ਹੈ। ਇਹ 34,778 ਕਰੋੜ ਰੁਪਏ ਤੋਂ ਵਧ ਕੇ 50,855 ਕਰੋੜ ਰੁਪਏ ਹੋ ਗਿਆ। ਦੱਸ ਦਈਏ ਕਿ ਪਿਛਲੇ 5 ਸਾਲਾਂ ਵਿੱਚ ਯਾਨੀ 2017 ਤੋਂ 2022 ਦੇ ਵਿੱਚ FASTag ਕਲੈਕਸ਼ਨ ਦੁੱਗਣੇ ਤੋਂ ਵੀ ਵੱਧ ਹੋਇਆ ਹੈ। ਇਹ 22,820 ਕਰੋੜ ਰੁਪਏ ਤੋਂ ਵਧ ਕੇ 50,855 ਕਰੋੜ ਰੁਪਏ ਹੋ ਗਿਆ। ਕਿਉਕਿ 2021 ਵਿੱਚ ਫਾਸਟੈਗ ਲਾਜ਼ਮੀ ਹੋ ਗਿਆ ਸੀ, ਇਸਲਈ ਕੁਲੈਕਸ਼ਨ ਵਿੱਚ ਇਹ ਵਾਧਾ ਹੋਇਆ ਹੈ।
ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਦੇ ਅਨੁਸਾਰ, ਮਈ 2023 ਤੱਕ ਦੇਸ਼ ਵਿੱਚ ਕੁੱਲ 7.06 ਕਰੋੜ ਵਾਹਨਾਂ ‘ਤੇ ਫਾਸਟੈਗ ਸਨ। 2019 ਤੋਂ ਬਾਅਦ ਫਾਸਟੈਗ ‘ਚ ਤੇਜ਼ੀ ਦੇਖਣ ਨੂੰ ਮਿਲੀ ਹੈ। 2019 ਵਿੱਚ ਦੇਸ਼ ਵਿੱਚ ਸਿਰਫ 1.70 ਕਰੋੜ ਵਾਹਨਾਂ ‘ਤੇ ਫਾਸਟੈਗ ਸੀ। ਯਾਨੀ ਇਸ ‘ਚ 300 ਫੀਸਦੀ ਜ਼ਿਆਦਾ ਵਾਧਾ ਹੋਇਆ ਹੈ।
ਜ਼ਿਕਰਯੋਗ ਹੈ ਕਿ FASTag ਇੱਕ ਇਲੈਕਟ੍ਰਾਨਿਕ ਟੋਲ ਕਲੈਕਸ਼ਨ ਸਿਸਟਮ ਹੈ। FASTag ਰੇਡੀਓ-ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ਤਕਨੀਕ ‘ਤੇ ਕੰਮ ਕਰਦਾ ਹੈ। ਹਰ FASTag ਵਾਹਨ ਦੇ ਰਜਿਸਟ੍ਰੇਸ਼ਨ ਵੇਰਵਿਆਂ ਨਾਲ ਜੁੜਿਆ ਹੁੰਦਾ ਹੈ। FASTag ਦੀ ਸ਼ੁਰੂਆਤ ਤੋਂ ਪਹਿਲਾਂ ਟੋਲ ਪਲਾਜ਼ਾ ‘ਤੇ ਰੁਕ ਕੇ ਟੋਲ ਫੀਸ ਦਾ ਭੁਗਤਾਨ ਨਕਦ ਕਰਨਾ ਪੈਂਦਾ ਸੀ। FASTag ਦੇ ਲਾਗੂ ਹੋਣ ਤੋਂ ਬਾਅਦ ਟੋਲ ਪਲਾਜ਼ਿਆਂ ‘ਤੇ ਲਾਈਨਾਂ ‘ਚ ਭਾਰੀ ਕਮੀ ਆਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗੌੜੇ ਲਲਿਤ ਮੋਦੀ ਨੂੰ ਮਿਲੀ ਬ੍ਰਿਟਿਸ਼ ਨਾਗਰਿਕਤਾ, ਖੁਦ ਕੀਤਾ ਖੁਲਾਸਾ, ਜਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

 ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਸੰਸਥਾਪਕ ਲਲਿਤ ਮੋਦੀ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ।...

ਮੈਡ ਸੰਧੂ ਕਤਲ ਮਾਮਲੇ ‘ਚ ਦੂਜਾ ਫਰਾਰ ਸ਼ੂਟਰ ਗ੍ਰਿਫਤਾਰ, ਪੁਲਿਸ ਦੇ ਵੱਡੇ ਸਨਸਨੀਖੇਜ਼ ਖੁਲਾਸੇ !

ਅੰਮ੍ਰਿਤਸਰ: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸੰਗਠਿਤ...

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...